Viral Video: ਘੋੜੇ ਨਾਲ ਪੰਗਾ ਲੈਣਾ ਕੁੱਤਿਆਂ ਨੂੰ ਪਿਆ ਮਹਿੰਗਾ, ਪਈ ਜ਼ੋਰਦਾਰ ਦੁਲੱਤੀ – ਵੇਖੋ ਵਾਇਰਲ ਵੀਡੀਓ

Updated On: 

25 Sep 2023 14:30 PM

Viral Video: ਇਸ ਵੀਡੀਓ ਨੂੰ ਵੇਖ ਕੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸਹਿਣਸ਼ੀਲਤਾ ਦੀ ਹੱਦ ਪਾਰ ਹੋ ਜਾਂਦੀ ਹੈ ਤਾਂ ਇਸੇ ਤਰ੍ਹਾਂ ਦਾ ਹੀ ਜਵਾਬ ਦਿੱਤਾ ਜਾਂਦਾ ਹੈ। ਇਕ ਯੂਜ਼ਰ ਨੇ ਲਿਖਿਆ ਕਿ ਘੋੜੇ ਨੇ ਲੱਤ ਮਾਰਨ ਲਈ ਜਿਸ ਤਰ੍ਹਾਂ ਦੀ ਪਾਜ਼ੀਸ਼ਨ ਬਣਾਈ ਲਈ, ਉਸ ਨੂੰ ਦੇਖ ਕੇ ਚੰਗਾ ਲੱਗਾ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ ਅਤੇ ਇਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Viral Video: ਘੋੜੇ ਨਾਲ ਪੰਗਾ ਲੈਣਾ ਕੁੱਤਿਆਂ ਨੂੰ ਪਿਆ ਮਹਿੰਗਾ, ਪਈ ਜ਼ੋਰਦਾਰ ਦੁਲੱਤੀ - ਵੇਖੋ ਵਾਇਰਲ ਵੀਡੀਓ

Photo: Twitter @dc_sanjay_jas

Follow Us On

ਇੱਕ ਮਸ਼ਹੂਰ ਕਹਾਵਤ ਹੈ ਕਿ ਕਿਸੇ ਦੀ ਵੀ ਸਹਿਣਸ਼ਕਤੀ ਦੀ ਪ੍ਰੀਖਿਆ ਨਹੀਂ ਲੈਣੀ ਚਾਹੀਦੀ, ਕਿਉਂਕਿ ਕਈ ਵਾਰ ਅਜਿਹਾ ਕਰਨਾ ਬਹੁਤ ਮਹਿੰਗਾ ਪੈ ਸਕਦਾ ਹੈ। ਇਨਸਾਨ ਹੋਵੇ ਜਾਂ ਜਾਨਵਰ, ਹਰ ਕਿਸੇ ਤੇ ਇਹ ਕਹਾਵਤ ਲਾਗੂ ਹੁੰਦੀ ਹੈ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕੁਝ ਕੁੱਤੇ ਇੱਕ ਘੋੜੇ ਨੂੰ ਲਗਾਤਾਰ ਤੰਗ ਕਰਦੇ ਨਜ਼ਰ ਆ ਰਹੇ ਹਨ। ਕੁੱਤੇ ਲਗਾਤਾਰ ਘੋੜੇ ਦੀ ਪੂਛ ਖਿੱਚਦੇ ਰਹਿੰਦੇ ਹਨ, ਪਰ ਅੱਗੇ ਜੋ ਹੋਇਆ ਉਹ ਸਭ ਲਈ ਸਬਕ ਹੈ।

ਘੋੜੇ ਨਾਲ ਛੇੜਛਾੜ ਕਰਨਾ ਕੁੱਤਿਆਂ ਨੂੰ ਪਿਆ ਮਹਿੰਗਾ

ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਘੋੜਾ ਇਕ ਜਗ੍ਹਾ ‘ਤੇ ਬੰਨ੍ਹਿਆ ਹੋਇਆ ਹੈ। ਇਸ ਦੌਰਾਨ ਤਿੰਨ ਕੁੱਤੇ ਉਸਨੂੰ ਤੰਗ ਕਰਨਾ ਸ਼ੁਰੂ ਕਰ ਦਿੰਦੇ ਹਨ। ਕੁੱਤੇ ਮੂੰਹ ਨਾਲ ਲਗਾਤਾਰ ਘੋੜੇ ਦੀ ਪੂਛ ਖਿੱਚਦੇ ਨਜ਼ਰ ਆ ਰਹੇ ਹਨ। ਅਜਿਹਾ ਉਹ ਲੰਬੇ ਸਮੇਂ ਤੋਂ ਕਰਦੇ ਹਨ। ਤੀਜਾ ਕੁੱਤਾ ਵੀ ਘੋੜੇ ਵੱਲ ਦੇਖ ਕੇ ਭੌਂਕਣ ਲੱਗਦਾ ਹੈ। ਇਸ ਦੌਰਾਨ ਘੋੜਾ ਕਾਫੀ ਸ਼ਾਂਤ ਰਹਿੰਦਾ ਹੈ ਪਰ ਜਦੋਂ ਕੁੱਤੇ ਲਗਾਤਾਰ ਨੂੰ ਤੰਗ ਕਰਦੇ ਰਹਿੰਦੇ ਹਨ ਤਾਂ ਘੋੜਾ ਗੁੱਸੇ ‘ਚ ਆ ਜਾਂਦਾ ਹੈ। ਇਸ ਤੋਂ ਬਾਅਦ ਦੋਵੇਂ ਕੁੱਤਿਆਂ ਨੂੰ ਇੰਨੀ ਜੋਰਦਾਰ ਦੁਲੱਤੀ ਮਾਰਦਾ ਹੈ ਕਿ ਉਹ ਦੂਰ ਜਾ ਕੇ ਡਿੱਗਦੇ ਹਨ।

ਲੋਕਾਂ ਨੇ ਕੀਤੇ ਕਮੈਂਟਸ

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਘੋੜੇ ਵੱਲੋਂ ਦੁਲੱਤੀ ਮਾਰਨ ਤੋਂ ਬਾਅਦ ਤਿੰਨੋਂ ਕੁੱਤੇ ਦੁੱਮ ਦਬਾ ਕੇ ਉਥੋਂ ਭੱਜ ਜਾਂਦੇ ਹਨ। ਇਸ ਵੀਡੀਓ ਨੂੰ ਇਕ ਆਈਏਐਸ ਅਧਿਕਾਰੀ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ, ਜਿਸ ਦੇ ਕੈਪਸ਼ਨ ‘ਚ ਉਨ੍ਹਾਂ ਲਿਖਿਆ- ਸਹਿਣਸ਼ੀਲਤਾ ਦੀ ਵੀ ਕੋਈ ਹੱਦ ਹੁੰਦੀ ਹੈ..! ਇਸ ਵੀਡੀਓ ‘ਤੇ ਯੂਜਰਸ ਜੋਰਦਾਰ ਕਮੈਂਟਸ ਕਰ ਰਹੇ ਹਨ।