Shocking Video: ਬੱਚੇ ਨੂੰ ਬਚਾਉਣ ਲਈ 7 ਸ਼ੇਰਾਂ ਨਾਲ ਲੜ ਗਈ ਮੱਝ, ਕੌਣ ਜਿੱਤਿਆ ਜੰਗ, ਸ਼ਿਕਾਰ ਜਾਂ ਸ਼ਿਕਾਰੀ? ਵੇਖੋ ਵੀਡੀਓ

Published: 

19 Jul 2023 14:12 PM

Viral Video: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਮੱਝ ਆਪਣੇ ਨਵੇ ਜੰਮੇ ਬੱਚੇ ਦੀ ਜਾਨ ਬਚਾਉਣ ਲਈ ਸ਼ੇਰ ਅਤੇ ਸ਼ੇਰਨੀਆਂ ਦੇ ਝੁੰਡ ਨਾਲ ਲੜ ਜਾਂਦੀ ਹੈ।

Shocking Video: ਬੱਚੇ ਨੂੰ ਬਚਾਉਣ ਲਈ 7 ਸ਼ੇਰਾਂ ਨਾਲ ਲੜ ਗਈ ਮੱਝ, ਕੌਣ ਜਿੱਤਿਆ ਜੰਗ, ਸ਼ਿਕਾਰ ਜਾਂ ਸ਼ਿਕਾਰੀ? ਵੇਖੋ ਵੀਡੀਓ

@THETRAVELLINGDONKEYS

Follow Us On

ਮਾਂ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਯੋਧਾ ਕਿਹਾ ਜਾਂਦਾ ਹੈ। ਕਿਉਂਕਿ ਬੱਚੇ ‘ਤੇ ਕੋਈ ਮੁਸ਼ਕਿਲ ਆਉਣ ਤੋਂ ਪਹਿਲਾਂ ਹੀ ਮਾਂ ਉਸ ਦੀ ਰਾਹ ਵਿਚ ਖੜ੍ਹੀ ਹੋ ਜਾਂਦੀ ਹੈ। ਮਾਂ ਦੀ ਬਹਾਦਰੀ ਅਤੇ ਸਮਰਪਣ ਦੀਆਂ ਕਈ ਕਹਾਣੀਆਂ ਤੁਸੀਂ ਸੁਣੀਆਂ ਅਤੇ ਦੇਖੀਆਂ ਹੋਣਗੀਆਂ। ਜਿਵੇਂ ਮਨੁੱਖੀ ਮਾਵਾਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀਆਂ ਹਨ, ਉਸੇ ਤਰ੍ਹਾਂ ਜਾਨਵਰ ਵੀ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਜਿੰਦਗੀ ਦੇ ਆਖਰੀ ਸਾਹ ਤੱਕ ਉਨ੍ਹਾਂ ਦੀ ਰੱਖਿਆ ਕਰਦੇ ਹਨ।

ਸੋਸ਼ਲ ਮੀਡੀਆ ‘ਤੇ ਅਜਿਹਾ ਹੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਇਕ ਮੱਝ ਨੇ ਆਪਣੇ ਨਵੇ ਜੰਮੇ ਬੱਚੇ ਦੀ ਜਾਨ ਬਚਾਉਣ ਲਈ ਅਜਿਹੀ ਹਿੰਮਤ ਕਰਦੀ ਹੈ, ਜੋ ਸਿਰਫ ਇੱਕ ਮਾਂ ਹੀ ਕਰ ਸਕਦੀ ਹੈ। ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ 7 ਸ਼ੇਰ ਅਤੇ ਸ਼ੇਰਨੀਆਂ ਦੀ ਨਜ਼ਰ ਮੱਝ ਦੇ ਬੱਚੇ’ਤੇ ਨਜ਼ਰ ਹੈ। ਮੱਝ ਦਾ ਬੱਚਾ ਇੰਨਾ ਛੋਟਾ ਹੈ ਕਿ ਇਹ ਠੀਕ ਤਰ੍ਹਾਂ ਉੱਠ ਵੀ ਨਹੀਂ ਸਕਦਾ। ਪਹਿਲਾਂ ਦੋ ਸ਼ੇਰਨੀਆਂ ਮੱਝੇ ਦੇ ਬੱਚੇ ਦਾ ਸ਼ਿਕਾਰ ਕਰਨ ਆਉਂਦੀਆਂ ਹਨ। ਇਹ ਸਭ ਦੇਖ ਕੇ ਮੱਝ ਹਮਲਾਵਰ ਤਰੀਕੇ ਨਾਲ ਆਪਣੇ ਬੱਚੇ ਦੀ ਸੁਰੱਖਿਆ ਕਰਨ ਲੱਗਦੀ ਹੈ।

ਆਖਰੀ ਸਾਹ ਤੱਕ ਲੜਦੀ ਰਹੀ ਮੱਝ

ਜਿਵੇਂ ਹੀ ਕੋਈ ਸ਼ੇਰ ਜਾਂ ਸ਼ੇਰਨੀ ਅੱਗੇ ਆਉਂਦੇ ਹਨ, ਮੱਝ ਉਨ੍ਹਾਂ ਨੂੰ ਦੂਰ ਭਜਾ ਦਿੰਦੀ ਹੈ। ਸ਼ੇਰਨੀ ਨੇ ਕਈ ਵਾਰ ਮੱਝ ਦੇ ਬੱਚੇ ਨੂੰ ਮੂੰਹ ਵਿੱਚ ਫੜ੍ਹਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਮੱਝ ਆਪਣੇ ਬੱਚੇ ਨੂੰ ਉਨ੍ਹਾਂ ਦੇ ਚੁੰਗਲ ਵਿੱਚ ਜਾਣ ਤੋਂ ਬਚਾ ਲੈਂਦੀ ਹੈ। ਕਈ ਵਾਰ ਅਜਿਹਾ ਹੋਇਆ ਕਿ ਸ਼ੇਰਨੀ ਹਮਲਾ ਕਰ ਦਿੰਦੀ ਅਤੇ ਮੱਝ ਨੇ ਉਸਨੂੰ ਭੱਜਾ ਦਿੱਤਾ। ਹਾਲਾਂਕਿ ਮੱਝ ਲਈ ਬੱਚੇ ਨੂੰ ਬਚਾਉਣਾ ਮੁਸ਼ਕਲ ਹੋ ਰਿਹਾ ਸੀ।

ਕਿਉਂਕਿ ਮੱਝ ਇਕੱਲੀ ਸੀ ਅਤੇ ਸ਼ੇਰਾਂ ਅਤੇ ਸ਼ੇਰਨੀਆਂ ਦਾ ਝੁੰਡ 7 ਦਾ ਸੀ। ਮੱਝ ਆਪਣੇ ਬੱਚੇ ਨੂੰ ਬਚਾਉਣ ਦੀ ਆਖਰੀ ਪਲ ਤੱਕ ਕੋਸ਼ਿਸ਼ ਕਰਦੀ ਹੈ। ਪਰ ਇੱਕ ਪਲ ਅਜਿਹਾ ਆਉਂਦਾ ਹੈ ਜਦੋਂ ਮੱਝ ਪੂਰੀ ਤਰ੍ਹਾਂ ਸ਼ੇਰਾਂ ਨਾਲ ਘਿਰ ਜਾਂਦੀ ਹੈ। ਬਸ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਇੱਕ ਸ਼ੇਰਨੀ ਮੱਝ ਦਾ ਬੱਚਾ ਦਬੋਚ ਲੈਂਦੀ ਹੈ, ਜਦੋਂ ਕਿ ਦੂਜੀ ਸ਼ੇਰਨੀ ਮੱਝ ਨੂੰ ਫੜ ਲੈਂਦੀ ਹੈ।

ਜ਼ਿੰਦਗੀ ਦੀ ਬਾਜ਼ੀ ਹਾਰ ਗਈ ਮੱਝ

ਮੱਝ ਨੇ ਆਪਣੇ ਬੱਚੇ ਨੂੰ ਬਚਾਉਣ ਦੀ ਅੰਤ ਤੱਕ ਕੋਸ਼ਿਸ਼ ਕੀਤੀ ਪਰ ਅੰਤ ਵਿੱਚ ਸ਼ੇਰ ਦੇ ਹਮਲੇ ਨੇ ਮੱਝ ਨੂੰ ਜ਼ਮੀਨ ‘ਤੇ ਡਿੱਗਣ ਲਈ ਮਜਬੂਰ ਕਰ ਦਿੱਤਾ। ਜਿਸ ਤੋਂ ਬਾਅਦ ਮੱਝ ਬਾਜ਼ੀ ਹਾਰ ਗਈ। ਸ਼ੇਰਾਂ ਅਤੇ ਸ਼ੇਰਨੀਆਂ ਦਾ ਝੁੰਡ ਮੱਝ ‘ਤੇ ਹਮਲਾ ਕਰਕੇ ਉਸ ਨੂੰ ਖਾਣ ਲੱਗ ਪੈਂਦਾ ਹੈ। ਜਦੋਂ ਕਿ ਇੱਕ ਸ਼ੇਰ ਮੱਝ ਦੇ ਬੱਚੇ ਨੂੰ ਚੁੱਕ ਕੇ ਲੈ ਜਾਂਦਾ ਹੈ। ਸ਼ੇਰ ਨੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਹਾਲਾਂਕਿ ਇਸ ਲੜਾਈ ਵਿੱਚ ਬੱਚੇ ਦੀ ਜਾਨ ਚਲੀ ਗਈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version