Image Credit source: Social Media
ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਲਾਲ ਜੋੜੇ ਵਿੱਚ ਬੈਠੀ ਦੂਲਹਨ ਖੂਬ ਸ਼ਾਂਤ ਅਤੇ ਆਤਮਵਿਸ਼ਵਾਸ ਨਾਲ ਪੰਡਤ ਜੀ ਦੀ ਗੱਲ ਸੁਣ ਰਹੀ ਸੀ। ਜਿਵੇਂ ਹੀ ਪੰਡਤ ਜੀ ਨੇ ਵਚਨ ਪੜ੍ਹਦੇ ਹੋਏ ਕਿਹਾ — ਹੁਣ ਇਹ ਘਰ ਤੇਰਾ ਨਹੀਂ, ਇੱਥੇ ਆਉਣ ਤੋਂ ਪਹਿਲਾਂ ਤੈਨੂੰ ਇਜਾਜ਼ਤ ਲੈਣੀ ਹੋਵੇਗੀ, —ਲਾੜੀ ਹੌਲੀ ਜਿਹੀ ਮੁਸਕੁਰਾਈ ਤੇ ਸਿੱਧੀ ਗੱਲ ਕਹਿ ਦਿੱਤੀ, ਪਾਪਾ ਹਨ ਓਹ, ਜਦੋ ਲੋੜ ਪਏਗੀ, ਮੈਂ ਜਾਵਾਂਗੀ; ਇਸ ਲਈ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ ।
ਉਸਦਾ ਇਹ ਜਵਾਬ ਸੁਣ ਕੇ ਮੰਡਪ ਵਿੱਚ ਕੁਝ ਪਲਾਂ ਲਈ ਚੁੱਪੀ ਛਾ ਗਈ। ਫਿਰ ਹੌਲੀ-ਹੌਲੀ ਹੱਸਣ ਦੀਆਂ ਆਵਾਜ਼ਾਂ ਗੂੰਜਣ ਲੱਗੀਆਂ — ਕਿਸੇ ਨੇ ਤਾਲੀਆਂ ਵਜਾਈਆਂ, ਕਿਸੇ ਨੇ ਹੈਰਾਨੀ ਵਿੱਚ ਸਿਰ ਹਿਲਾਇਆ। ਲਾੜੀ ਨੇ ਮਜ਼ਾਕੀਆ ਲਹਿਜ਼ੇ ਵਿੱਚ ਅੱਗੇ ਕਿਹਾ, ਚਿਤ ਮੇਰੀ, ਪੱਟ ਵੀ ਮੇਰੀ, ਜਿਸ ਨਾਲ ਮਾਹੌਲ ਹਲਕਾ ਤੇ ਖੁਸ਼ਗਵਾਰ ਹੋ ਗਿਆ। ਪਰ ਇਸ ਛੋਟੇ ਜਿਹੇ ਵਾਕ ਵਿੱਚ ਇੱਕ ਵੱਡੀ ਗੱਲ ਛੁਪੀ ਸੀ — ਕਿ ਬੇਟੀ ਭਾਵੇਂ ਵਿਆਹ ਕੇ ਸੋਹਰੇ ਚਲੀ ਜਾਵੇ, ਪਰ ਪਿਤਾ ਨਾਲ ਉਸਦਾ ਰਿਸ਼ਤਾ ਕਦੇ ਘਟਦਾ ਨਹੀਂ।
ਇਹ ਵੀਡੀਓ ਸਿਰਫ਼ ਇੱਕ ਵਿਆਹ ਦਾ ਦ੍ਰਿਸ਼ ਨਹੀਂ, ਸਗੋਂ ਸਮਾਜ ਵਿੱਚ ਆ ਰਹੇ ਬਦਲਾਅ ਦੀ ਝਲਕ ਹੈ। ਕਦੇ ਧੀਆਂ ਨੂੰ ਸਿਖਾਇਆ ਜਾਂਦਾ ਸੀ ਕਿ ਸੋਹਰੇ ਹੀ ਉਨ੍ਹਾਂ ਦਾ ਅਸਲੀ ਘਰ ਹੈ, ਪਰ ਅੱਜ ਉਹ ਜਾਣਦੀਆਂ ਹਨ ਕਿ ਪੇਕਾ ਘਰ ਵੀ ਉਨ੍ਹਾਂ ਦਾ ਆਪਣਾ ਹੈ, ਜਿੱਥੋਂ ਉਨ੍ਹਾਂ ਨੂੰ ਪਿਆਰ, ਸਹਾਰਾ ਤੇ ਪਛਾਣ ਮਿਲੀ।
ਵੀਡੀਓ ਇੱਥੇ ਵੇਖੋ:
ਲਾੜੀ ਦਾ ਇਹ ਜਵਾਬ ਕਿਸੇ ਬਗਾਵਤ ਦਾ ਪ੍ਰਤੀਕ ਨਹੀਂ ਸੀ, ਸਗੋਂ ਇੱਕ ਧੀ ਦਾ ਪਿਓ ਨੂੰ ਲੈ ਕੇ ਪਿਆਰ ਅਤੇ ਹੱਕ ਸੀ। ਉਸਨੇ ਕਿਸੇ ਨੂੰ ਨੀਚਾ ਨਹੀਂ ਦਿਖਾਇਆ, ਸਿਰਫ਼ ਇਹ ਦਰਸਾਇਆ ਕਿ ਰਿਸ਼ਤੇ ਇਜਾਜ਼ਤ ਅਤੇ ਬੰਧਨਾਂ ਨਾਲ ਨਹੀਂ, ਪਿਆਰ ਤੇ ਆਦਰ ਨਾਲ ਨਿਭਦੇ ਹਨ।