Lion Viral Video: ਪੈਟਰੋਲ ਪੰਪ ‘ਤੇ ਘੁੰਮਦਾ ਨਜ਼ਰ ਆਇਆ ਜੰਗਲ ਦਾ ਰਾਜਾ , ਵੀਡੀਓ ਦੇਖ ਕੇ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ
Lion Moving in Petrol Pump, Video Viral: ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ @MojClips ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 500 ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਕੀ ਹੋ ਰਿਹਾ ਹੈ? ਇਕ ਹੋਰ ਯੂਜ਼ਰ ਨੇ ਲਿਖਿਆ- ਬੱਸ ਕੁੱਤਾ ਹੀ ਨਹੀਂ ਡਰ ਰਿਹਾ ਇਸਤੋਂ। ਤੀਜੇ ਯੂਜ਼ਰ ਨੇ ਲਿਖਿਆ- ਉਸ ਨੂੰ ਕਿਹੜਾ ਫਿਊਲ ਚਾਹੀਦਾ ਹੈ? ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਗੁਜਰਾਤ ਦਾ ਵੀਡੀਓ ਲੱਗਦਾ ਹੈ।
ਤੁਸੀਂ ਕਦੇ ਨਾ ਕਦੇ ਚਿੜੀਆਘਰ ਜਰੂਰ ਗਏ ਹੋਵੋਗੇ। ਉੱਥੇ ਤੁਸੀਂ ਵੱਖ-ਵੱਖ ਜਾਨਵਰਾਂ ਨੂੰ ਦੇਖਿਆ ਹੋਵੇਗਾ ਜੋ ਤੁਸੀਂ ਆਮ ਤੌਰ ‘ਤੇ ਸੜਕਾਂ ‘ਤੇ ਨਹੀਂ ਦੇਖਦੇ ਹੋ। ਇਸ ਤੋਂ ਇਲਾਵਾ ਤੁਸੀਂ ਪਿੰਜਰੇ ਦੇ ਅੰਦਰ ਖਤਰਨਾਕ ਜਾਨਵਰ ਵੀ ਦੇਖੇ ਹੋਣਗੇ। ਇਹਨਾਂ ਜਾਨਵਰਾਂ ਵਿੱਚੋਂ ਇੱਕ ਸ਼ੇਰ ਵੀ ਹੋ ਸਕਦਾ ਹੈ ਜਿਸਨੂੰ ਤੁਸੀਂ ਚਿੜੀਆਘਰ ਵਿੱਚ ਦੇਖਿਆ ਹੋਵੇਗਾ। ਹੁਣ ਸੋਚੋ ਕਿ ਜੇਕਰ ਇਹ ਸ਼ੇਰ ਅਚਾਨਕ ਪਿੰਜਰੇ ਤੋਂ ਬਿਨਾਂ ਤੁਹਾਡੇ ਸਾਹਮਣੇ ਆ ਜਾਵੇ ਤਾਂ ਕੀ ਹੋਵੇਗਾ। ਇਸ ਬਾਰੇ ਸੋਚ ਕੇ ਤੁਹਾਡੀ ਹਾਲਤ ਪਤਲੀ ਹੋ ਜਾਵੇਗੀ, ਹੈ ਨਾ? ਇਸ ਸਮੇਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ।
ਪੈਟਰੋਲ ਪੰਪ ‘ਤੇ ਦਿਖਾਈ ਦਿੱਤਾ ਸ਼ੇਰ?
ਸ਼ੇਰ ਇੱਕ ਅਜਿਹਾ ਜਾਨਵਰ ਹੈ ਜੋ ਜੰਗਲ ਵਿੱਚ ਹੀ ਰਹੇ ਤਾਂ ਠੀਕ ਹੈ। ਇਸ ਨਾਲ ਲੋਕਾਂ ਦੀ ਜਾਨ ਬਚੀ ਰਹਿੰਦੀ ਹੈ। ਪਰ ਵਾਇਰਲ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਸ਼ੇਰ ਜੰਗਲ ‘ਚੋਂ ਨਿਕਲਿਆ ਹੈ ਅਤੇ ਉਥੇ ਇਕ ਪੈਟਰੋਲ ਪੰਪ ‘ਤੇ ਘੁੰਮਦਾ ਨਜ਼ਰ ਆ ਰਿਹਾ ਹੈ। ਦੇਰ ਰਾਤ ਪੈਟਰੋਲ ਪੰਪ ‘ਤੇ ਸ਼ੇਰ ਨੂੰ ਟਹਿਲਦੇ ਦੇਖਿਆ ਜਾ ਰਿਹਾ ਹੈ, ਜੋ ਕਿ ਰਾਹਤ ਦੀ ਗੱਲ ਹੈ ਕਿਉਂਕਿ ਇਸ ਸਮੇਂ ਕੋਈ ਵੀ ਉਥੇ ਪੈਟਰੋਲ ਭਰਾਉਣ ਨਹੀਂ ਆਇਆ। ਪੰਪ ਦੇ ਇੱਕ ਕਰਮਚਾਰੀ ਨੇ ਇਸਦੀ ਵੀਡੀਓ ਰਿਕਾਰਡ ਕੀਤੀ ਜੋ ਹੁਣ ਵਾਇਰਲ ਹੋ ਰਹੀ ਹੈ। ਪਰ ਇਹ ਵੀਡੀਓ ਕਦੋਂ ਅਤੇ ਕਿੱਥੇ ਦੀ ਹੈ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ।
ਇੱਥੇ ਵਾਇਰਲ ਵੀਡੀਓ ਦੇਖੋ
कौन है बे इस पम्प का मालिक ?
कच्चा तेल 21% सस्ता हो गया गया और तुम रेट नहीं घटा रहे 😜 pic.twitter.com/rqvqcY7ItS— Moj Clips (@MojClips) September 13, 2024