Viral Video: ਮੈਟਰੋ ‘ਚ ਸ਼ਖ਼ਸ ਨੇ ਪਾਈਆਂ ਪੀਘਾਂ, ਰੱਜ ਕੇ ਲਏ ਸਫ਼ਰ ਦੇ ਨਜ਼ਾਰੇ, ਵੇਖੇ ਵੀਡੀਓ
ਨਿਊਯਾਰਕ ਸਿਟੀ ਸਬਵੇਅ ਦਾ ਇੱਕ ਅਜੀਬ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਹੋ ਰਹੀ ਹੈ ਅਤੇ ਵੱਡੀ ਗਿਣਤੀ 'ਚ ਲੋਕ ਇਸ ਪੋਸਟ ਨੂੰ ਪਸੰਦ ਅਤੇ ਇਸ 'ਤੇ ਕੁਮੈਂਟਸ ਕਰ ਰਹੇ ਹਨ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਇਹ ਵਿਅਕਤੀ ਬੜੇ ਅਰਾਮ ਨਾਲ ਝੂਲਾ ਝੂਲਦੇ ਹੋਏ ਸਫਰ ਕਰ ਰਿਹਾ ਹੈ। ਸ਼ਖ਼ਸ ਦੀ ਇਸ ਤਰ੍ਹਾਂ ਦੀ ਹਰਕਤ ਨੂੰ ਵੇਖ ਕਈ ਲੋਕਾਂ ਨੇ ਉਸ ਦੀ ਵੀਡੀਓ ਬਣਾ ਲਈ।
Photo Credit: Instagram newyork__only
ਮੈਟਰੋ ਨੂੰ ਲੈ ਕੇ ਹਰ ਰੋਜ ਕਈ ਵੀਡੀਓ ਵਾਇਰਲ ਹੁੰਦੇ ਹਨ ਜੋ ਚਰਚਾ ਦਾ ਵਿਸ਼ਾ ਬਣਦੇ ਹਨ। ਨਿਊਯਾਰਕ (New York) ਸਿਟੀ ਸਬਵੇਅ ਦਾ ਇੱਕ ਅਜੀਬ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਇੱਕ ਵਿਅਕਤੀ ਮੈਟਰੋ ‘ਚ ਹੀ ਬੀਚ ਦੇ ਨਜ਼ਾਰੇ ਲੈਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਹੋ ਰਹੀ ਹੈ ਅਤੇ ਵੱਡੀ ਗਿਣਤੀ ‘ਚ ਲੋਕ ਇਸ ਪੋਸਟ ਨੂੰ ਪਸੰਦ ਅਤੇ ਇਸ ‘ਤੇ ਕੁਮੈਂਟ ਕਰ ਰਹੇ ਹਨ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਮੈਟਰੋ (Metro) ਕੋਚ ‘ਚ ਕਪੜੇ ਦਾ ਝੂਲਾ ਬਣਾ ਕੇ ਉਸ ‘ਚ ਝੂਲਦਾ ਹੋਇਆ ਦਿਖਾਈ ਦੇ ਰਿਹਾ ਹੈ। ਉਸ ਵਿਅਕਤੀ ਨੇ ਦੋ ਥੰਮ੍ਹਾਂ ਨਾਲ ਚਾਦਰ ਬੰਨ੍ਹ ਕੇ ਇੱਕ ਝੂਲਾ ਤਿਆਰ ਕੀਤਾ ਹੈ ਅਤੇ ਉਸ ‘ਚ ਅਰਾਮ ਨਾਲ ਸੋ ਰਿਹਾ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਇਹ ਵਿਅਕਤੀ ਬੜੇ ਅਰਾਮ ਨਾਲ ਆਪਣਾ ਸਫਰ ਕਰ ਰਿਹਾ ਹੈ । ਮੈਟਰੋ ‘ਚ ਸਫਰ ਕਰ ਰਹੇ ਯਾਤਰੀ ਵੀ ਉਸ ਵਲ ਹੈਰਾਨੀ ਨਾਲ ਵੇਖ ਰਹੇ ਹਨ।
ਯੂਜ਼ਰਸ ਦੇ ਰਹੇ ਕੁਮੈਂਟਸ
ਇਸ ਵੀਡੀਓ ਨੂੰ newyork__only ਨਾਂਅ ਦੇ ਇਕ ਇੰਸਟਾਗ੍ਰਾਮ ਅਕਾਉਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋਇਆ ਹੈ। ਵਾਇਰਲ ਵੀਡੀਓ ਨੂੰ ਵੇਖ ਕੇ ਯੂਜ਼ਰਸ ਨੇ ਕਾਫੀ ਮਜ਼ਾਕੀਆ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇੱਕ ਇੰਸਟਾਗ੍ਰਾਮ ਯੂਜ਼ਰ ਨੇ ਕਿਹਾ, ਚੰਗੀ ਗੱਲ ਹੈ ਕਿ ਉਹ ਕਿਸੇ ਨੂੰ ਪ੍ਰੇਸ਼ਾਨ ਤਾਂ ਨਹੀਂ ਕਰ ਰਿਹਾ, ਬਸ ਚੈਨ ਦੀ ਨੀਂਦ ਸੋ ਰਿਹਾ ਹੈ। ਜਦੋਂ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਸ਼ਾਇਦ ਇਹ ਵਿਅਕਤੀ ਸੋਚ ਰਿਹਾ ਹੈ ਕਿ ਯਾਤਰਾ ਦੌਰਾਨ ਸੋਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ।
