Unique Love Story Viral! ਜਿਸ ਅੰਕਲ ਨੇ ਗੋਦ ਵਿੱਚ ਖਿਡਾਇਆ, ਵੱਡੀ ਹੋ ਕੇ ਉਸ ਨੂੰ ਦੇ ਬੈਠੀ ਦਿਲ

Published: 

30 Oct 2025 13:41 PM IST

Ajab-Gajab: ਅਜਬ ਪ੍ਰੇਮ ਦੀ ਗਜ਼ਬ ਕਹਾਣੀ ਜਾਪਾਨ ਦੀ ਹੈ, ਜਿੱਥੇ ਪਿਆਰ ਨੇ ਉਮਰ ਅਤੇ ਰਿਸ਼ਤਿਆਂ ਦੀ ਸਾਰੀ ਹਦਾਂ ਨੂੰ ਤੋੜ ਦਿੱਤਾ। 53 ਸਾਲ ਦੇ ਇਕ ਸ਼ਖ਼ਸ ਨੇ ਕਿਸੇ ਹੋਰ ਨਾਲ ਨਹੀਂ, ਸਗੋਂ ਆਪਣੀ ਹੀ ਪੁਰਾਣੀ ਦੋਸਤ ਦੀ 30 ਸਾਲ ਛੋਟੀ ਧੀ ਨਾਲ ਵਿਆਹ ਕਰ ਲਿਆ ਹੈ। ਹੁਣ ਜਾਣੋ ਕਿ ਕਿਵੇਂ ਇਹ ਦੋਵੇਂ ਇਕ ਦੂਜੇ ਦੇ ਏਨੇ ਨੇੜੇ ਆ ਗਏ।

Unique Love Story Viral! ਜਿਸ ਅੰਕਲ ਨੇ ਗੋਦ ਵਿੱਚ ਖਿਡਾਇਆ, ਵੱਡੀ ਹੋ ਕੇ ਉਸ ਨੂੰ ਦੇ ਬੈਠੀ ਦਿਲ

Image Credit source: QQ.com

Follow Us On

Unique Love Story: ਲਵ ਇਜ਼ ਬਲਾਈਂਡ — ਇਹ ਕਹਾਵਤ ਤਾਂ ਸਭ ਨੇ ਸੁਣੀ ਹੀ ਹੈ, ਪਰ ਇਹ ਕਹਾਣੀ ਉਸੇ ਕਹਾਵਤ ਦੀ ਸੱਚੀ ਮਿਸਾਲ ਹੈ। ਸੋਚੋ, ਇੱਕ ਛੋਟੀ ਕੁੜੀ ਜੋ 5 ਸਾਲ ਦੀ ਉਮਰ ਚ ਆਪਣੇ ਮਾਂ ਦੀ ਦੋਸਤ ਦੇ ਪਤੀ (ਅੰਕਲ) ਦੀ ਗੋਦ ਵਿੱਚ ਖੇਡਦੀ ਸੀ, ਵੱਡੀ ਹੋ ਕੇ ਉਸੇ ਨਾਲ ਪਿਆਰ ਕਰ ਬੈਠੀ ਅਤੇ ਉਸਦੀ ਲਾੜੀ ਬਣ ਗਈ। ਜਾਪਾਨ ਦੇ ਕਾਗਾਵਾ ਪ੍ਰਾਂਤ ਦੀ ਇਹ ਕਹਾਣੀ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀ ਹੈ ਅਤੇ ਲੋਕ ਇਸਨੂੰ Unbelievable Love Story ਕਹਿ ਰਹੇ ਹਨ।

53 ਸਾਲਾਂ ਦੇ ਮਿਜ਼ੁਕੀ ਇੱਕ ਬਾਰ ਦੇ ਮਾਲਕ ਹਨ, ਜਦਕਿ ਉਨ੍ਹਾਂ ਦੀ ਪਤਨੀ ਮੇਗੁਮੀ ਉਨ੍ਹਾਂ ਨਾਲੋਂ ਲਗਭਗ 30 ਸਾਲ ਛੋਟੀ ਹੈ। ਤਹਾਨੂੰ ਜਾਣਕੇ ਹੈਰਾਨੀ ਹੋਵੇਗੀ ਮਿਜ਼ੁਕੀ ਨੇ ਕਿਸੇ ਹੋਰ ਨਾਲ ਨਹੀਂ ਸਗੋ, ਆਪਣੀ ਹੀ ਸਾਲਾਂ ਪੁਰਾਨੀ ਦੋਸਤ ਦੀ ਧੀ ਨਾਲ ਵਿਆਹ ਕਰਵਾਇਆ ਹੈ। ਆਓ ਜਾਣਦੇ ਹਾਂ ਕਿ ਕਿਵੇਂ ਇਹ ਦੋਵੇਂ ਇਕ ਦੂਜੇ ਦੇ ਇੰਨੇ ਨੇੜੇ ਆ ਗਏ।

ਅਜਬ ਪ੍ਰੇਮ ਦੀ ਗਜ਼ਬ ਕਹਾਣੀ

ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਇੱਕ ਰਿਪੋਰਟ ਦੇ ਅਨੁਸਾਰ, ਮਿਜ਼ੂਕੀ ਅਕਸਰ ਆਪਣੀ ਦੋਸਤ ਦੇ ਘਰ ਜਾਂਦਾ ਸੀ। ਇਹਨਾਂ ਮੁਲਾਕਾਤਾਂ ਦੌਰਾਨ, ਉਸਨੇ ਨਾ ਸਿਰਫ਼ ਮੇਗੁਮੀ ਨੂੰ “ਧੀ” ਵਾਂਗ ਆਪਣੀ ਗੋਦ ਵਿੱਚ ਖਿਲਾਇਆ, ਸਗੋਂ ਉਸਨੂੰ ਘੁੰਮਾਓਣ ਲਈ ਵੀ ਲੈ ਜਾਇਆ ਕਰਦਾ ਸੀ। ਪਰ ਕੌਣ ਜਾਣਦਾ ਸੀ ਕਿ ਇਹ ਦੋਵੇਂ ਅੱਗੇ ਜਾ ਕੇ ਪਤੀ -ਪਤਨੀ ਬਣ ਜਾਣਗੇ?

ਇਸ ਤਰ੍ਹਾਂ ਆਏ ਨੇੜੇ

2022 ਦੀ ਗੱਲ ਹੈ, ਜਦੋਂ ਮੇਗੁਮੀ ਨੇ ਆਪਣੀ ਮਾਂ ਦੀ ਦੁਕਾਨ ‘ਤੇ ਮਦਦ ਕਰਨੀ ਸ਼ੁਰੂ ਕੀਤੀ। ਮਿਜ਼ੂਕੀ ਵੀ ਉੱਥੇ ਆਉਂਦਾ ਸੀ। ਇੱਕ ਦਿਨ, ਉਨ੍ਹਾਂ ਤਿੰਨਾਂ ਨੇ ਇਕੱਠੇ ਫਿਲਮ ਦੇਖਣ ਦੀ ਯੋਜਨਾ ਬਣਾਈ, ਪਰ ਮੇਗੁਮੀ ਦੀ ਮਾਂ ਤੇਜ਼ ਨੀਂਦ ਆਉਣ ਕਾਰਨ ਨਹੀਂ ਜਾ ਸਕੀ । ਫਿਰ ਕੀ ਸੀ , ਮਿਜ਼ੂਕੀ ਅਤੇ ਮੇਗੁਮੀ ਇਕੱਲੇ ਥੀਏਟਰ ਗਏ ਅਤੇ ਇਹ ਉਨ੍ਹਾਂ ਦੀ ਪਹਿਲੀ ਅਣਚਾਹੀ ਡੇਟ ਬਣ ਗਈ।

ਫ਼ਿਲਮ ਦੇ ਬਾਅਦ ਉਹ ਡਿਨਰ ਲਈ ਗਏ, ਜਿੱਥੇ ਮਿਜ਼ੁਕੀ ਬਹੁਤ ਚੁੱਪਚਾਪ ਸਨ, ਪਰ ਉਨ੍ਹਾਂ ਦੀ ਸਾਦਗੀ ਮੇਗੁਮੀ ਆਪਣਾ ਦਿਲ ਹਾਰ ਬੈਠੀ । ਇਸ ਤੋਂ ਬਾਅਦ ਮੇਗੁਮੀ ਹਫ਼ਤੇ-ਦਰ-ਹਫ਼ਤੇ ਉਨ੍ਹਾਂ ਨੂੰ ਕਿਸੇ ਬਹਾਨੇ ਨਾਲ ਡਿਨਰ ਲਈ ਬੁਲਾਉਣ ਲੱਗੀ। ਸ਼ੁਰੂ ਵਿੱਚ ਉਹ ਸੋਚਦੀ ਸੀ ਕਿ ਉਹ ਮਿਜ਼ੁਕੀ ਦੀ ਇਜ਼ਤ ਕਰਦੀ ਹੈ, ਪਰ ਜਦੋਂ ਉਸਨੂੰ ਹੋਰ ਔਰਤਾਂ ਨਾਲ ਮਿਜ਼ੁਕੀ ਦੀ ਗੱਲਬਾਤ ਤੇ ਜਲਨ ਹੋਣ ਲੱਗੀ, ਤਾਂ ਉਸਨੂੰ ਸਮਝ ਆ ਗਿਆ ਉਹ ਉਨ੍ਹਾਂ ਦੇ ਪਿਆਰ ਵਿੱਚ ਪੈ ਚੁੱਕੀ ਹੈ।

ਦੋਸਤ ਬਣ ਗਿਆ ਜਵਾਈ

ਇਕ ਦਿਨ ਮੇਗੁਮੀ ਨੇ ਹਿੰਮਤ ਕਰਕੇ ਮਿਜ਼ੁਕੀ ਨੂੰ ਪ੍ਰਪੋਜ਼ ਕਰ ਦਿੱਤਾ। ਦੋਵੇਂ ਨੇ ਡੇਟ ਕਰਨਾ ਸ਼ੁਰੂ ਕੀਤਾ, ਹਾਲਾਂਕਿ ਮੇਗੁਮੀ ਦੀ ਮਾਂ ਨੂੰ ਇਹ ਰਿਸ਼ਤਾ ਬਿਲਕੁਲ ਪਸੰਦ ਨਹੀਂ ਸੀ। ਪਰ ਇਕ ਸਾਲ ਬਾਅਦ ਮਿਜ਼ੁਕੀ ਨੇ ਵੀ ਮੇਗੁਮੀ ਨੂੰ ਪ੍ਰਪੋਜ਼ ਕਰ ਦਿੱਤਾ ਅਤੇ ਦੋਵਾਂ ਨੇ ਚੋਰੀ-ਛਿੱਪੇ ਕੋਰਟ ਮੈਰਿਜ ਕਰਵਾ ਲਈ।

ਬਾਅਦ ਚ ਇਕ ਟੀਵੀ ਸ਼ੋਅ ਦੌਰਾਨ ਮਿਜ਼ੁਕੀ ਨੇ ਮੇਗੁਮੀ ਦੀ ਮਾਂ ਅੱਗੇ ਇਕ ਇਮੋਸ਼ਨਲ ਲੇਟਰ ਪੜ੍ਹ ਕੇ ਮਾਫ਼ੀ ਮੰਗੀ। ਇਹ ਸੁਣਕੇ ਸੱਸ ਦਾ ਦਿਲ ਪਿਘਲ ਗਿਆ ਅਤੇ ਉਨ੍ਹਾਂ ਪਿਆਰ ਅਤੇ ਇਜ਼ਤ ਨਾਲ ਇਸ ਜੋੜੇ ਨੂੰ ਆਸ਼ੀਰਵਾਦ ਦੇ ਦਿੱਤਾ।