Viral Video: ਦੋ ਭਰਾਵਾਂ ਨੇ ਗਾਇਕੀ ਨਾਲ ਇੰਸਟਾਗ੍ਰਾਮ ‘ਤੇ ਮਚਾਇਆ ਧਮਾਲ, ਲੋਕਾਂ ਨੇ ਲੁਟਾਇਆ ਪਿਆਰ
Viral Video: ਪੱਛਮੀ ਬੰਗਾਲ ਦੇ ਦੋ ਭਰਾਵਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਰਿਹਾ ਹੈ, ਜਿਸ ਵਿੱਚ ਦੋਵੇਂ ਭਰਾ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਦੋਵਾਂ ਦੀ ਖੂਬਸੂਰਤ ਆਵਾਜ਼ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ। ਇਸ ਵੀਡੀਓ ਨੇ ਸਾਬਤ ਕਰ ਦਿੱਤਾ ਕਿ ਅਸਲੀ ਪ੍ਰਤਿਭਾ ਨੂੰ ਜ਼ਿਆਦਾ ਦਿਖਾਵੇ ਦੀ ਲੋੜ ਨਹੀਂ ਹੁੰਦੀ।
Viral Video (Image source: Instagram/kishore_mondal_official)
ਸੋਸ਼ਲ ਮੀਡੀਆ ‘ਤੇ ਡਾਂਸ ਅਤੇ ਗਾਉਣ ਨਾਲ ਸਬੰਧਤ ਵੀਡੀਓ ਵਾਇਰਲ ਹੁੰਦੇ ਹਨ, ਜੋ ਦਿਲ ਨੂੰ ਛੂਹ ਜਾਂਦੇ ਹਨ। ਇੱਕ ਅਜਿਹਾ ਹੀ ਗਾਉਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੋ ਭਰਾ ਗੀਤ ਗਾਉਂਦੇ ਦਿਖਾਈ ਦੇ ਰਹੇ ਹਨ। ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਗਏ ਇਸ ਗਾਉਣ ਵਾਲੇ ਵੀਡੀਓ ਨੂੰ ਹੁਣ ਤੱਕ 4.8 ਮਿਲੀਅਨ ਤੋਂ ਵੱਧ ਵਾਰ ਯਾਨੀ 48 ਲੱਖ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਲੋਕ ਇਸ ਨੂੰ ਲਗਾਤਾਰ ਸ਼ੇਅਰਵੀ ਕਰ ਰਹੇ ਹਨ। ਕਾਰਨ ਹੈ ਦੋਵਾਂ ਭਰਾਵਾਂ ਦੀ ਸੁਰੀਲੀ ਆਵਾਜ਼, ਜਿਸ ਨੇ ਲੱਖਾਂ ਦਿਲਾਂ ਨੂੰ ਛੂਹ ਲਿਆ ਹੈ।
ਵਾਇਰਲ ਵੀਡੀਓ ਵਿੱਚ, ਦੋਵੇਂ ਭਰਾ ‘ਤੇਰਾ ਮੇਰਾ ਹੈ ਪਿਆਰ ਅਮਰ’ ਗੀਤ ਗਾਉਂਦੇ ਦਿਖਾਈ ਦੇ ਰਹੇ ਹਨ, ਜਿਸਨੂੰ ਅਸਲ ਵਿੱਚ ਪਾਕਿਸਤਾਨੀ ਗਾਇਕ ਅਹਿਮਦ ਜਹਾਂਜ਼ੇਬ ਨੇ ਆਪਣੀ ਖੂਬਸੂਰਤ ਆਵਾਜ਼ ਵਿੱਚ ਗਾਇਆ ਹੈ। ਵੀਡੀਓ ਦੇ ਸ਼ੁਰੂ ਵਿੱਚ, ਜਿਵੇਂ ਹੀ ਛੋਟੇ ਭਰਾ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗਾਉਣਾ ਸ਼ੁਰੂ ਕੀਤਾ, ਸਰੋਤਿਆਂ ਦੇ ਚਿਹਰਿਆਂ ‘ਤੇ ਮੁਸਕਰਾਹਟ ਆ ਗਈ। ਇਸ ਤੋਂ ਬਾਅਦ, ਵੱਡੇ ਭਰਾ ਨੇ ਵੀ ਇਸ ਗੀਤ ਨੂੰ ਆਪਣੀ ਆਵਾਜ਼ ਦੇ ਕੇ ਸ਼ਾਨਦਾਰ ਬਣਾਇਆ। ਖਾਸ ਕਰਕੇ ਵੱਡੇ ਭਰਾ ਦੀ ਆਵਾਜ਼ ਵਿੱਚ ਇੰਨਾ ਸੁਰੀਲਾਪਨ ਹੈ ਕਿ ਉਹ ਪਰੋਫੈਸ਼ਨਲ ਗਾਇਕਾਂ ਨਾਲ ਮੁਕਾਬਲੇ ‘ਚ ਆਉਂਦਾ ਹੈ। ਦੋਵਾਂ ਭਰਾਵਾਂ ਨੇ ਗੀਤ ਦੀ ਹਰ ਲਾਈਨ ਨੂੰ ਇੰਨੀ ਪਰੋਫੈਸ਼ਨਲ ਫੀਲਨਾਲ ਗਾਇਆ ਕਿ ਸੁਣ ਕੇ ਰੂਹ ਖੁਸ਼ ਹੋ ਜਾਵੇਗੀ ।
ਇਸ ਖੂਬਸੂਰਤ ਗਾਉਣ ਵਾਲੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ kishore_mondal_official ਨਾਮ ਦੀ ਆਈਡੀ ਤੋਂ ਸਾਂਝਾ ਕੀਤਾ ਗਿਆ ਹੈ, ਜਿਸ ਨੂੰ ਲੱਖਾਂ ਵਾਰ ਦੇਖਿਆ ਗਿਆ ਹੈ, ਜਦੋਂ ਕਿ ਲੱਖਾਂ ਲੋਕਾਂ ਨੇ ਵੀਡੀਓ ਨੂੰ ਪਸੰਦ ਵੀ ਕੀਤਾ ਹੈ ਅਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ।
ਵੀਡੀਓ ਦੇਖੋ
ਲੋਕਾਂ ਦੀ ਪ੍ਰਤੀਕਿਰਿਆਵਾਂ
ਇੰਸਟਾਗ੍ਰਾਮ ‘ਤੇ ਵਾਇਰਲ ਹੋਏ ਇਸ ਵੀਡੀਓ ਦੀ ਯੂਜ਼ਰਸ ਨੇ ਕਾਫੀ ਤਾਰੀਫ ਕੀਤੀ। ਕਿਸੇ ਨੇ ਟਿੱਪਣੀ ਕੀਤੀ, ‘ਭਰਾ, ਤੁਹਾਡੀ ਆਵਾਜ਼ ਮੇਰੀ ਰੂਹ ਤੱਕ ਪਹੁੰਚ ਗਈ ਹੈ’, ਅਤੇ ਇੱਕ ਹੋਰ ਯੂਜ਼ਰ ਨੇ ਲਿਖਿਆ, ‘ਮੈਂ ਕਦੇ ਵੀ ਇੰਨੀ ਸ਼ਾਨਦਾਰ ਜੁਗਲਬੰਦੀ ਨਹੀਂ ਸੁਣੀ’, ਜਦੋਂ ਕਿ ਕਈ ਯੂਜ਼ਰ ਨੇ ਟਿੱਪਣੀ ਕੀਤੀ ਅਤੇ ਦੋਵਾਂ ਭਰਾਵਾਂ ਨੂੰ ਭਾਰਤੀ ਸੰਗੀਤ ਦਾ ਭਵਿੱਖ ਕਿਹਾ। ਯੂਜ਼ਰਸ ਦਾ ਕਹਿਣਾ ਹੈ ਕਿ ਜੇਕਰ ਦੋਵੇਂ ਭਰਾ ਇਸੇ ਤਰ੍ਹਾਂ ਗਾਉਂਦੇ ਰਹੇ, ਤਾਂ ਇੱਕ ਦਿਨ ਦੋਵਾਂ ਨੂੰ ਬਾਲੀਵੁੱਡ ਵਿੱਚ ਜਾਂ ਕਿਸੇ ਵੱਡੇ ਮੰਚ ‘ਤੇ ਗਾਉਣ ਦਾ ਮੌਕਾ ਜ਼ਰੂਰ ਮਿਲੇਗਾ।
