Trending Video: ਅੰਗ੍ਰੇਜ਼ੀ ਸਿਖਾਉਣ ਲਈ Youtuber ਨੇ ਬਣਾਇਆ ਚੋਰੀ ਦਾ Video, ਤੇਜ਼ੀ ਨਾਲ ਹੋਇਆ ਵਾਇਰਲ

tv9-punjabi
Published: 

31 Dec 2023 08:10 AM

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗੌਰਵ ਨੇ ਕੈਪਸ਼ਨ 'ਚ ਲਿਖਿਆ- ਮੇਰੇ ਘਰ ਚੋਰੀ ਹੋ ਗਈ। ਉਸਨੇ #theft #chori #chor #crime #delhi ਵਰਗੇ ਹੈਸ਼ਟੈਗ ਦੀ ਵਰਤੋਂ ਵੀ ਕੀਤੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਗੌਰਵ ਖੰਨਾ ਦੇ ਇਸ ਵੀਡੀਓ 'ਤੇ ਲੋਕ ਖੂਬ ਕਮੈਂਟ ਵੀ ਕਰ ਰਹੇ ਹਨ।

Trending Video: ਅੰਗ੍ਰੇਜ਼ੀ ਸਿਖਾਉਣ ਲਈ Youtuber ਨੇ ਬਣਾਇਆ ਚੋਰੀ ਦਾ Video, ਤੇਜ਼ੀ ਨਾਲ ਹੋਇਆ ਵਾਇਰਲ

Photo Credit: gauravmotivegroom

Follow Us On

ਯੂਟਿਉਬਰ ਗੌਰਵ ਖੰਨਾ ਨੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਜਿਸ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਦਿੱਲੀ ਦੇ ਪੱਛਮੀ ਵਿਹਾਰ ਵਿਚ ਇਕ ਘਰ ਵਿੱਚ ਚੋਰੀ ਹੋਈ ਅਤੇ ਚੋਰਾਂ ਨੇ ਘਰ ਦਾ ਸਾਰਾ ਸਮਾਨ ਖਿਲਾਰਿਆ। ਪਰ ਵੀਡੀਓ ਦੇ ਅੰਤ ‘ਚ ਗੌਰਵ ਖੰਨਾ ਨੇ ਕੁਝ ਅਜਿਹਾ ਦੱਸਿਆ, ਜਿਸ ਦਾ ਸ਼ਾਇਦ ਹੀ ਕੋਈ ਅੰਦਾਜ਼ਾ ਲਗਾ ਸਕੇ। ਗੌਰਵ ਖੰਨਾ ਨੂੰ ਆਪਣੇ ਅੰਗਰੇਜ਼ੀ ਟਿਊਟੋਰਿਅਲ ਲਈ ਜਾਣਿਆ ਜਾਂਦਾ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਚੰਗੀ ਫੈਨ ਫਾਲੋਇੰਗ ਹੈ।

ਗੌਰਵ ਖੰਨਾ ਨੇ ਵੀਡੀਓ ‘ਚ ਦਿਖਾਇਆ ਕਿ ਕਿਵੇਂ ਉਨ੍ਹਾਂ ਦਾ ਘਰ ‘ਚ ਪੂਰੀ ਖਿਲਾਰਾ ਪਿਆ ਹੋਇਆ ਹੈ। ਚਾਰੇ ਪਾਸੇ ਸਾਮਾਨ ਖਿਲਰਿਆ ਨਜ਼ਰ ਆ ਰਿਹਾ ਹੈ ਅਤੇ ਗੌਰਵ ਦੱਸ ਰਿਹਾ ਹੈ ਕਿ ਚੋਰ ਉਨ੍ਹਾਂ ਦਾ ਲੈਪਟਾਪ, ਆਈਪੈਡ ਲੈ ਗਏ ਅਤੇ ਉਨ੍ਹਾਂ ਦੀ ਪੂਰੀ ਬੁੱਕ ਸ਼ੈਲਫ ਵੀ ਖਾਲੀ ਕਰ ਦਿੱਤੀ। ਨਾਲ ਹੀ, ਰਸੋਈ ‘ਚ ਸਾਰਾ ਸਮਾਨ ਖਿਲਰਿਆ ਦਿਖਾਈ ਦਿੰਦਾ ਹੈ। ਉਹ ਇਹ ਵੀ ਦੱਸ ਰਹੇ ਹਨ ਕਿ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ।

ਪਰ ਜਿਵੇਂ-ਜਿਵੇਂ ਵੀਡੀਓ ਅੱਗੇ ਵਧਦਾ ਹੈ, ਯੂਜ਼ਰਸ ਨੂੰ ਝਟਕਾ ਲੱਗਦਾ ਹੈ। ਗੌਰਵ ਖੰਨਾ ਦਾ ਇਹ ਵੀਡੀਓ ਬਣਾਉਣ ਦਾ ਮਕਸਦ “ਐਟ ਸਿਕਸ ਐਂਡ ਸੇਵਨ” ਵਾਕੰਸ਼ ਨੂੰ ਬਿਹਤਰ ਤਰੀਕੇ ਨਾਲ ਸਮਝਾਉਣਾ ਸੀ। ਜਿਸਦਾ ਅਰਥ ਹੈ ਮੁਸੀਬਤ ਜਾਂ ਉਲਝਣ ਦੀ ਸਥਿਤੀ ਵਿੱਚ ਹੋਣਾ। ਇਸ ਗੱਲ ਨੂੰ ਆਪਣੇ ਯੂਜ਼ਰਸ ਨੂੰ ਸਮਝਾਉਣ ਲਈ ਗੌਰਵ ਖੰਨਾ ਨੇ ਪੂਰੀ ਵੀਡੀਓ ਬਣਾਈ ਸੀ।

ਤੇਜ਼ੀ ਨਾਲ ਵਾਇਰਲ

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗੌਰਵ ਨੇ ਕੈਪਸ਼ਨ ‘ਚ ਲਿਖਿਆ- ਮੇਰੇ ਘਰ ਚੋਰੀ ਹੋ ਗਈ। ਉਸਨੇ #theft #chori #chor #crime #delhi ਵਰਗੇ ਹੈਸ਼ਟੈਗ ਦੀ ਵਰਤੋਂ ਵੀ ਕੀਤੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਗੌਰਵ ਖੰਨਾ ਦੇ ਇਸ ਵੀਡੀਓ ‘ਤੇ ਲੋਕ ਖੂਬ ਕਮੈਂਟ ਵੀ ਕਰ ਰਹੇ ਹਨ।