Shocking Video: ਚੀਤੇ ਨੇ ਸੁੱਤੇ ਹੋਏ ਕੁੱਤੇ ਦਾ ਕੀਤਾ ਸ਼ਿਕਾਰ, ਵੀਡੀਓ ਦੇਖ ਡਰੇ ਲੋਕ ਬੋਲ- ਬਚ ਗਿਆ ਉਹ ਇਨਸਾਨ, ਵੇਖੋ ਵੀਡੀਓ

Updated On: 

13 Jul 2023 18:09 PM

ਮਨੁੱਖੀ ਬਸਤੀ 'ਚ ਵੜ ਕੇ ਕੁੱਤੇ ਦਾ ਸ਼ਿਕਾਰ ਕਰਦਿਆਂ ਚੀਤੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਚਗੀ ਗੱਲ ਇਹ ਰਹੀ ਕਿ ਉਥੇ ਸੌਂ ਰਹੇ ਵਿਅਕਤੀ ਦਾ ਬਚਾਅ ਹੋ ਗਿਆ, ਨਹੀਂ ਤਾਂ ਉਹ ਵੀ ਚੀਤੇ ਦਾ ਸ਼ਿਕਾਰ ਬਣ ਜਾਂਦਾ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ।

Follow Us On

ਦੁਨੀਆਂ ਭਰ ਵਿੱਚ ਕਈ ਤਰ੍ਹਾਂ ਦੇ ਜੰਗਲੀ ਜਾਨਵਰ ਪਾਏ ਜਾਂਦੇ ਹਨ, ਇਨ੍ਹਾਂ ਵਿੱਚੋਂ ਕੁਝ ਤਾਂ ਬਹੁਤ ਖ਼ਤਰਨਾਕ ਹੁੰਦੇ ਹਨ, ਜੋ ਮਨੁੱਖਾਂ ਦਾ ਵੀ ਸ਼ਿਕਾਰ ਕਰਦੇ ਹਨ। ਇਸ ਲਈ ਸ਼ੇਰ, ਬਾਘ ਅਤੇ ਚੀਤੇ ਵਰਗੇ ਖਤਰਨਾਕ ਜਾਨਵਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਭਾਵੇਂ ਇਹ ਜਾਨਵਰ ਜੰਗਲਾਂ ਵਿੱਚ ਹੀ ਰਹਿੰਦੇ ਹਨ ਪਰ ਅੱਜਕੱਲ੍ਹ ਜਿਸ ਤਰ੍ਹਾਂ ਜੰਗਲਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ, ਉਸ ਤੋਂ ਬਾਅਦ ਇਹ ਜਾਨਵਰ ਮਨੁੱਖੀ ਬਸਤੀਆਂ ਵਿੱਚ ਵੀ ਦਿਖਾਈ ਦੇਣ ਲੱਗ ਪਏ ਹਨ।

ਰਸਤੇ ਵਿੱਚ ਭਟਕਦੇ ਹੋਏ ਜਾਂ ਭੋਜਨ ਦੀ ਭਾਲ ਵਿੱਚ, ਇਹ ਮਨੁੱਖੀ ਖੇਤਰਾਂ ਵਿੱਚ ਵੀ ਦਾਖਲ ਹੋ ਕੇ ਤਬਾਹੀ ਮਚਾ ਰਹੇ ਹਨ। ਸੋਸ਼ਲ ਮੀਡੀਆ ‘ਤੇ ਅੱਜਕਲ ਅਜਿਹਾ ਹੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਚੀਤਾ ਮਨੁੱਖੀ ਬਸਤੀ ‘ਚ ਦਾਖਲ ਹੋ ਕੇ ਕੁੱਤੇ ਦਾ ਸ਼ਿਕਾਰ ਕਰਦਾ ਨਜ਼ਰ ਆ ਰਿਹਾ ਹੈ।

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਵਾਹਨ ਖੜ੍ਹੇ ਹਨ ਅਤੇ ਇਕ ਵਿਅਕਤੀ ਸਾਹਮਣੇ ਫੋਲਡਿੰਗ ਬੈੱਡ ‘ਤੇ ਸੌਂ ਰਿਹਾ ਹੈ, ਜਦਕਿ ਉੱਥੋਂ 4 ਕਦਮ ਦੀ ਦੂਰੀ ‘ਤੇ ਇਕ ਕੁੱਤਾ ਵੀ ਸੌਂ ਰਿਹਾ ਹੈ। ਇਸੇ ਦੌਰਾਨ ਗੱਡੀਆਂ ਦੇ ਪਿੱਛੇ ਤੋਂ ਇੱਕ ਤੇਂਦੁਆ ਆਉਂਦਾ ਹੈ ਅਤੇ ਲੁਕ-ਛਿਪ ਕੇ ਕੁੱਤੇ ਕੋਲ ਜਾ ਕੇ ਖੜ੍ਹਾ ਹੋ ਜਾਂਦਾ ਹੈ। ਫਿਰ ਕੀ, ਉਹ ਇਕ ਝਟਕੇ ਵਿਚ ਕੁੱਤੇ ਦਾ ਸਿਰ ਫੜ ਲੈਂਦਾ ਹੈ ਅਤੇ ਉਸ ਨੂੰ ਲੈ ਕੇ ਭੱਜ ਜਾਂਦਾ ਹੈ। ਚੰਗੀ ਗੱਲ ਇਹ ਰਹੀ ਕਿ ਉਹ ਵਿਅਕਤੀ ‘ਤੇ ਹਮਲਾ ਨਹੀਂ ਕਰਦਾ, ਪਰ ਜੇਕਰ ਉਹ ਕੁੱਤਾ ਨਾ ਹੁੰਦਾ ਤਾਂ ਸ਼ਾਇਦ ਉਸਨੇ ਇਸ ਵਿਅਕਤੀ ‘ਤੇ ਹੀ ਹਮਲਾ ਕਰਨਾ ਸੀ। ਉਹ ਵਿਅਕਤੀ ਖੁਸ਼ਕਿਸਮਤ ਸੀ ਕਿ ਉਸ ਦੀ ਜਾਨ ਬਚ ਗਈ।

ਇਹ ਦਿਲ ਦਹਿਲਾ ਦੇਣ ਵਾਲੀ ਵੀਡੀਓ ਹੈ, ਜਿਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ wildlife011 ਨਾਂ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 1 ਲੱਖ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 40 ਹਜ਼ਾਰ ਤੋਂ ਵੱਧ ਲੋਕ ਇਸ ਵੀਡੀਓ ਨੂੰ ਪਸੰਦ ਵੀ ਕਰ ਚੁੱਕੇ ਹਨ ਅਤੇ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਵੀ ਦੇ ਰਹੇ ਹਨ।

ਕੋਈ ਕਹਿ ਰਿਹਾ ਹੈ ਕਿ ‘ਜੇ ਮੈਂ ਉਸ ਹਾਲਤ ‘ਚ ਹੁੰਦਾ ਤਾਂ ਮੈਂ ਆਪਣੇ ਕੁੱਤੇ ਨੂੰ ਬਚਾਉਣ ਲਈ ਚੀਤੇ ਨੂੰ ਜ਼ਰੂਰ ਗੋਲੀ ਮਾਰ ਦਿੰਦਾ’, ਜਦੋਂ ਕਿ ਕੋਈ ਕਹਿ ਰਿਹਾ ਹੈ ਕਿ ‘ਰੱਬ ਦਾ ਸ਼ੁਕਰ ਹੈ ਕਿ ਕੁੱਤਾ ਉੱਥੇ ਸੀ, ਨਹੀਂ ਤਾਂ ਇਹ ਇਨਸਾਨ ਹੀ ਚੀਤੇ ਦਾ ਸ਼ਿਕਾਰ ਬਣ ਜਾਉਂਦਾ। ਇਸ ਦੇ ਨਾਲ ਹੀ ਕੁਝ ਯੂਜ਼ਰਸ ਇਹ ਵੀ ਕਹਿ ਰਹੇ ਹਨ ਕਿ ‘ਅਜਿਹੀ ਖਤਰਨਾਕ ਜਗ੍ਹਾ ‘ਤੇ ਕਦੇ ਨਹੀਂ ਸੌਣਾ ਚਾਹੀਦਾ, ਜਿੱਥੇ ਜੰਗਲੀ ਜਾਨਵਰ ਆਉਂਦੇ-ਜਾਂਦੇ ਰਹਿੰਦੇ ਹੋਣ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version