ਖਾਣੇ ਵਾਂਗ ਆਪਣੇ ਘਰ ਨੂੰ ਖਾ ਗਈ ਔਰਤ, ਰਿਸ਼ਤੇਦਾਰਾਂ ਤੇ ਗੁਆਂਢੀਆਂ ਨੇ ਕੀਤੀ NO ENTRY

tv9-punjabi
Published: 

03 Dec 2023 08:57 AM

Ajab Gajab: ਤੁਸੀਂ ਆਪਣੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਫੂਡੀ ਲੋਕ ਦੇਖੇ ਹੋਣਗੇ ਜੋ ਖਾਣ ਦੇ ਜ਼ਬਰਦਸਤ ਸ਼ੌਕੀਨ ਹੁੰਦੇ ਹਨ। ਸਵਾਦ ਲਈ ਇਹ ਲੋਕ ਵੈਜ ਜਾਂ ਨਾਨ ਵੈਜ ਹਰ ਤਰ੍ਹਾਂ ਦੀਆਂ ਡਿਸ਼ੇਜ਼ ਟ੍ਰਾਈ ਕਰਦੇ ਰਹਿੰਦੇ ਹਨ, ਪਰ ਕੀ ਤੁਸੀਂ ਅਜਿਹੀ ਲੋਕਾਂ ਬਾਰੇ ਸੁਣਿਆ ਹੈ ਜੋ ਭੁੱਖ ਲੱਗਣ 'ਤੇ ਆਪਣੇ ਘਰ ਦੀ ਕੰਧਾਂ ਹੀ ਖਾ ਜਾਣ। ਜੇਕਰ ਨਹੀਂ ਤਾਂ ਪੜ੍ਹੋ ਸਾਡੀ ਇਹ ਖ਼ਾਸ ਰਿਪੋਰਟ... ਜਿਸ ਵਿੱਚ ਇੱਕ ਔਰਤ ਨੇ ਆਪਣੇ ਘਰ ਨੂੰ ਹੀ ਆਪਣੀ ਪਸੰਦੀਦਾ ਡਿਸ਼ ਬਣਾ ਲਿਆ।

ਖਾਣੇ ਵਾਂਗ ਆਪਣੇ ਘਰ ਨੂੰ ਖਾ ਗਈ ਔਰਤ, ਰਿਸ਼ਤੇਦਾਰਾਂ ਤੇ ਗੁਆਂਢੀਆਂ ਨੇ ਕੀਤੀ NO ENTRY
Follow Us On

ਦੁਨੀਆ ਵਿੱਚ ਤੁਸੀਂ ਕਈ ਤਰ੍ਹਾਂ ਦੇ ਫੂਡੀ ਦੇਖੇ ਹੋਣਗੇ ਜੋ ਖਾਣ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਟ੍ਰਾਈ ਕਰਦੇ ਰਹਿੰਦੇ ਹਨ। ਕੁੱਝ ਅਜਿਹੇ ਲੋਕ ਵੀ ਹੁੰਦੇ ਹਨ ਜੋ ਇਕਲੇ ਹੀ ਟ੍ਰੇ ਭਰ ਕੇ ਖਾਣਾ ਖਾ ਜਾਂਦੇ ਹਨ ਅਤੇ ਡਕਾਰ ਤੱਕ ਨਹੀਂ ਲੈਂਦੇ। ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜੋ ਇਨ੍ਹਾਂ ਫੂਡੀ ਲੋਕਾਂ ਤੋਂ ਵੀ ਕਈ ਕਦਮ ਅੱਗੇ ਹੁੰਦੇ ਹਨ। ਅਜਿਹਾ ਹੀ ਇੱਕ ਮਾਮਲਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਜਬਰਦਸਤ ਵਾਇਰਲ ਹੋ ਰਿਹਾ ਹੈ। ਸੁਣਨ ਵਿੱਚ ਭਾਵੇਂ ਇਹ ਗੱਲ ਕਾਫੀ ਅਜੀਬ ਲੱਗ ਰਹੀ ਹੋਵੇਗੀ ਪਰ ਇੱਕ ਗੱਸ ਬਿਲਕੁੱਲ ਸੱਚ ਹੈ।

ਇਹ ਗੱਲ ਹੋ ਰਹੀ ਹੈ ਮਿਸ਼ਿਗਨ ਦੇ ਡੇਟ੍ਰਾਈਟ ਦੀ ਰਹਿਣ ਵਾਲੀ ਨਿਕੋਲ ਦੀ ਜੋ ਇਸ ਸਮੇਂ ਸਾਰੀ ਦੁਨੀਆ ਵਿੱਚ ਆਪਣੇ ਅਜੀਬੋ-ਗਰੀਬ ਸ਼ੌਂਕ ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਨੂੰ ਨਾ ਚਾਈਨੀਜ਼ ਪਸੰਦ ਹੈ ਅਤੇ ਨਾ ਹੀ ਇਟਾਲਿਅਨ। ਨਿਕੋਲ ਨੂੰ ਆਪਣੇ ਘਰ ਦੀਆਂ ਕੰਧਾਂ ਨੂੰ ਤੋੜਕੇ ਖਾਣਾ ਪਸੰਦ ਹੈ। ਆਪਣੇ ਇਸ ਸ਼ੌਂਕ ਦੇ ਕਾਰਨ ਉਹ ਆਪਣੇ ਪੂਰੇ ਘਰ ਨੂੰ ਹੀ ਖਾ ਗਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਅਜਿਹਾ ਉਸ ਨੇ ਸਿਰਫ਼ ਆਪਣੇ ਘਰ ਦੇ ਨਾਲ ਹੀ ਨਹੀਂ ਸਗੋਂ ਆਪਣੇ ਰਿਸ਼ਤੇਦਾਰਾਂ ਦੇ ਘਰ ਨਾਲ ਵੀ ਕੀਤਾ ਹੈ।

ਰਿਸ਼ਤੇਦਾਰਾਂ- ਗੁਆਂਢੀਆਂ ਬੋਲੇ – NO-Entry

ਹੁਣ ਉਸ ਦੇ ਰਿਸ਼ਤੇਦਾਰ, ਦੋਸਤਾਂ ਦੇ ਨਾਲ-ਨਾਲ ਗੁਆਂਢੀਆਂ ਨੇ ਉਸ ਦਾ ਉਸ ਦਾ ਆਪਣੇ ਘਰ ਵਿੱਚ ਆਉਂਦਾ ਬੰਦ ਕਰਵਾ ਦਿੱਤਾ ਹੈ। ਨਿਕੋਲ ਦੀ ਇਸ ਕਹਾਣੀ ਨੂੰ TLC ‘ਤੇ ਸ਼ੇਅਰ ਕੀਤਾ ਗਿਆ। ਜਿੱਥੇ ਉਸ ਨੇ ਦੱਸਿਆ ਹੈ ਕਿ ਉਸ ਨੂੰ ਅਚਾਨਕ ਹੀ ਆਪਣੇ ਘਰ ਦੀ ਡ੍ਰਾਈਵਾਲ ਪਸੰਦ ਆਉਣ ਲੱਗੀ। ਹਾਲਾਂਖਿ ਇਲਾਜ ਕਰਵਾਉਣ ਤੋਂ ਬਾਅਦ ਉਸ ਦੀ ਹਾਲਤ ਵਿੱਚ ਕਾਫੀ ਸੁਧਾਰ ਹੈ। ਡਾਕਟਰ ਨੇ ਕਿਹਾ ਹੈ ਕਿ ਉਸਦੀ ਇਸ ਹਾਲਤ ਦੇ ਕਾਰਨ ਉਸ ‘ਤੇ ਕੈਂਸਰ ਦਾ ਖ਼ਦਸ਼ਾ ਮੰਡਰਾ ਰਿਹਾ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਨਿਕੋਲ ਇਸ ਖ਼ਤਰੇ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਪਰ ਫਿਰ ਵੀ ਉਹ ਆਪਣੀ ਆਦਤ ਤੋਂ ਬਾਜ਼ ਨਹੀਂ ਆ ਰਹੀ ਹੈ। TLC ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ ਕਿ ਉਸਦੀ ਇਸ ਆਦਤ ਕਾਰਨ ਲੋਕ ਪਰੇਸ਼ਾਨ ਹਨ ਅਤੇ ਘਰ ਆਉਣ ‘ਤੇ ਵੀ ਰੋਕ ਲਗਾ ਦਿੱਤੀ ਹੈ। ਕਈ ਗੁਆਂਢੀ ਅਜਿਹੇ ਹਨ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਉਨ੍ਹਾਂ ਨੇ ਉਸਨੂੰ ਆਪਣੇ ਬੁਲਾਇਆ ਤਾਂ ਉਹਉਨ੍ਹਾਂ ਦੇ ਘਰ ਦੀ ਕੰਧਾਂ ਨੂੰ ਵੀ ਖਾ ਜਾਵੇਗੀ।