ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

OMG! ਸ਼ਖ਼ਸ ਨੇ ਡਰੱਮ ‘ਚ ਮੋਟਰ ਸੈੱਟ ਕਰਕੇ ਬਣਾ ਦਿੱਤੀ ਦੇਸੀ ਵਾਸ਼ਿੰਗ ਮਸ਼ੀਨ, ਜਬਰਦਸਤ ਜੁਗਾੜ ਦਾ ਵੇਖੋ VIDEO

ਜੁਗਾੜ ਦਾ ਇੱਕ ਜ਼ਬਰਦਸਤ ਵੀਡੀਓ ਇੰਟਰਨੈੱਟ ਦੀ ਦੁਨੀਆ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿੱਥੇ ਇੱਕ ਵਿਅਕਤੀ ਨੇ ਪਾਣੀ ਵਾਲੇ ਡਰੱਮ ਅਤੇ ਮੋਟਰ ਦਾ ਇਸਤੇਮਾਲ ਕਰ ਜੁਗਾੜ ਨਾਲ ਵਾਸ਼ਿੰਗ ਮਸ਼ੀਨ ਬਣਾਈ ਹੈ। ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਇੰਪਰੈਸ ਹੋ ਜਾਵੋਗੇ ਕਿਉਂਕਿ ਤੁਸੀਂ ਵੀ ਇਹ ਜੁਗਾੜ ਕਦੇ ਵੀ ਨਹੀਂ ਦੇਖਿਆ ਹੋਵੇਗਾ।

OMG! ਸ਼ਖ਼ਸ ਨੇ ਡਰੱਮ ‘ਚ ਮੋਟਰ ਸੈੱਟ ਕਰਕੇ ਬਣਾ ਦਿੱਤੀ ਦੇਸੀ ਵਾਸ਼ਿੰਗ ਮਸ਼ੀਨ, ਜਬਰਦਸਤ ਜੁਗਾੜ ਦਾ ਵੇਖੋ VIDEO
Follow Us
isha-sharma
| Updated On: 21 Nov 2023 13:32 PM

ਜੇਕਰ ਤੁਸੀਂ ਇੰਟਰਨੈੱਟ ਦੀ ਦੁਨੀਆ ਨੂੰ ਸਕ੍ਰੋਲ ਕਰੋ ਤਾਂ ਤੁਹਾਨੂੰ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਨੂੰ ਮਿਲ ਜਾਵੇਗੀ। ਇਹਨਾਂ ਵਿੱਚੋਂ ਕੁੱਝ ਵੀਡੀਓਜ਼ ਅਜਿਹੀ ਹੁੰਦੀ ਹੈ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਬਹੁਤ ਹੈਰਾਨੀ ਹੁੰਦੀ ਹੈ ਅਤੇ ਕੁੱਝ ਵੀਡੀਓਜ਼ ਅਜਿਹੀ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖਕੇ ਅਸੀਂ ਰੁੱਕ ਜਾਂਦੇ ਹਾਂ। ਪਰ ਇਹਨਾਂ ਸਾਰਿਆਂ ਤੋਂ ਜ਼ਿਆਦਾ ਜੇਕਰ ਕਿਸੇ ਡੀਓਜ਼ ਨੂੰ ਪਸੰਦ ਕੀਤਾ ਜਾਂਦਾ ਹੈ ਤਾਂ ਉਹ ਹੁੰਦੀਆਂ ਹਨ ਜੁਗਾੜੂ ਵੀਡੀਓਜ਼। ਜਿਨ੍ਹਾਂ ਨੂੰ ਨਾ ਸਿਰਫ਼ ਲੋਕ ਦੇਖਦੇ ਹਨ ਸਗੋਂ ਇੱਕ ਦੂਜੇ ਨੂੰ ਸ਼ੇਅਰ ਵੀ ਕਰਦੇ ਹਨ ਕਿਉਂਕਿ ਇਹ ਬਹੁਤ ਕੰਮ ਦੀ ਚੀਜ਼ ਹੁੰਦੀ ਹੈ।

ਜੁਗਾੜ ਦਾ ਕਮਾਲ, ਬਣਾ ਦਿੱਤੀ ਦੇਸੀ ਵਾਸ਼ਿੰਗ ਮਸ਼ੀਨ

ਅਸੀਂ ਸਾਰੇ ਜਾਣਦੇ ਹਾਂ ਕਿ ਸਰਦੀਆਂ ਦਾ ਮੌਸਮ ਆ ਚੁੱਕਿਆ ਹੈ ਅਤੇ ਇਸ ਸਮੇਂ ਦੁਨੀਆ ਦੇ ਸਾਰੇ ਕੰਮ ਹੋ ਸਕਦੇ ਹਨ ਪਰ ਨਹਾਉਣਾ ਅਤੇ ਕੱਪੜੇ ਸਾਫ ਕਰਨ ਵੇਲੇ ਸਾਰਿਆਂ ਦੀ ਜਾਨ ਨਿਕਲ ਜਾਂਦੀ ਹੈ। ਹੁਣ ਭਾਵੇਂ ਉਹ ਸਮੇਂ ਨਹੀਂ ਰਿਹਾ ਕਿ ਲੋਕ ਹੱਥਾਂ ਨਾਲ ਕੱਪੜੇ ਸਾਫ ਕਰਦੇ ਹਨ। ਹੁਣ ਲੋਕਾਂ ਦੇ ਘਰਾਂ ਵਿੱਚ ਮਸ਼ੀਨਾਂ ਹਨ। ਪਰ ਬਹੁਤ ਲੋਕ ਅਜੇ ਵੀ ਵਾਸ਼ਿੰਗ ਮਸ਼ੀਨ ਨਹੀਂ ਖਰੀਦ ਸਕਦੇ। ਇਸ ਕਾਰਨ ਕੁੱਝ ਲੋਕ ਜੁਗਾੜ ਨਾਲ ਕਮਾਲ ਕਰ ਲੈਂਦੇ ਹਨ। ਹੁਣ ਇਸ ਵੀਡੀਓ ਨੂੰ ਹੀ ਦੇਖ ਲਓ ਜਿੱਥੇ ਵਿਅਕਤੀ ਨੇ ਜੁਗਾੜ ਨਾਲ ਵਾਸ਼ਿੰਗ ਮਸ਼ੀਨ ਬਣਾਈ ਹੈ।

ਪਾਣੀ ਦੇ ਡਰੱਮ ਅਤੇ ਮੋਟਰ ਨਾਲ ਬਣਾਈ ਜੁਗਾੜੁ ਮਸ਼ੀਨ

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਨੇ ਪਾਣੀ ਦੇ ਡਰ੍ਰਮ ਅਤੇ ਮੋਟਰ ਦਾ ਇਸਤੇਮਾਲ ਕਰ ਦੇਸੀ ਵਾਸ਼ਿੰਗ ਮਸ਼ੀਨ ਬਣਾਈ ਹੈ। ਜੋ ਆਮ ਮਸ਼ੀਨ ਦੀ ਤਰ੍ਹਾਂ ਕੰਮ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਕੱਪੜਿਆਂ ਨੂੰ ਸਾਫ਼ ਕਰਦੀ ਨਜ਼ਰ ਆ ਰਹੀ ਹੈ।

ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ

ਇਸ ਵੀਡੀਓ ਨੂੰ ਇੰਸਟਾ ਹੈਂਡਲ @gamhasahani141 ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਅਜੇ ਤੱਕ 14.5 ਮਿਲਿਅਨ(1 ਕਰੋੜ ਤੋਂ ਵੱਧ) ਯੂਜ਼ਰਸ ਅਤੇ 2 ਲੱਖ ਹਜ਼ਾਰ ਤੋਂ ਵੱਧ ਲਾਇਕਸ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਲੋਕ ਇਸ ਤੇ ਕੁਮੈਂਟ ਕਰ ਆਪਣੀ ਪ੍ਰਤੀਕੀਰਿਆ ਦਿੰਦੇ ਨਜ਼ਰ ਆ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ-ਭਰਾ ਇਹ ਤਗੜਾ ਜੁਗਾੜ ਹੈ! ਦੂਜੇ ਨੇ ਲਿਖਿਆ- ਜਿਨ੍ਹਾਂ ਲੋਕਾਂ ਨੂੰ ਇਹ ਲੱਗਦਾ ਹੈ ਕਿ ਇੰਡੀਆ ਵਿੱਚ ਟੈਲੇਂਟ ਨਹੀਂ ਹੈ ਉਨ੍ਹਾਂ ਨੂੰ ਇਹ ਵੀਡੀਓ ਇੱਕ ਵਾਰ ਜ਼ਰੂਰ ਦੇਖਣੀ ਚਾਹੀਦੀ ਹੈ।