Bizarre New: 4 ਮਹੀਨੇ ਦੇ ਬੱਚੇ ਨੂੰ ਲੈ ਗਿਆ ਤੂਫਾਨ, ਫਿਰ ਹੋਇਆ ‘ਚਮਤਕਾਰ’, ਕਿਵੇਂ…ਜਾਣੋ… – Punjabi News

Bizarre New: 4 ਮਹੀਨੇ ਦੇ ਬੱਚੇ ਨੂੰ ਲੈ ਗਿਆ ਤੂਫਾਨ, ਫਿਰ ਹੋਇਆ ‘ਚਮਤਕਾਰ’, ਕਿਵੇਂ…ਜਾਣੋ…

Published: 

18 Dec 2023 14:08 PM

ਅਮਰੀਕਾ ਦੇ ਟੈਨੇਸੀ ਵਿੱਚ ਇੱਕ ਬਹੁਤ ਹੀ ਅਨੋਖੀ ਘਟਨਾ ਦੇਖਣ ਨੂੰ ਮਿਲੀ ਹੈ। ਹਾਲ ਹੀ 'ਚ ਇੱਥੇ ਭਿਆਨਕ ਤੂਫਾਨ ਆਇਆ, ਜੋ ਚਾਰ ਮਹੀਨੇ ਦੇ ਬੱਚੇ ਨੂੰ ਆਪਣੇ ਨਾਲ ਲੈ ਗਿਆ। ਹਾਲਾਂਕਿ, ਬਾਅਦ ਵਿੱਚ ਇੱਕ ਚਮਤਕਾਰ ਹੋਇਆ ਕਿ ਬੱਚਾ ਪੂਰੀ ਤਰ੍ਹਾਂ ਸੁਰੱਖਿਅਤ ਬਚ ਗਿਆ। ਬੱਚੇ ਦੀ ਮਾਂ ਨੇ ਸਾਰੀ ਘਟਨਾ ਨੂੰ ਬਿਲਕੁੱਲ ਫਿਲਮੀ ਅਤੇ ਚਮਤਕਾਰੀ ਦੱਸਿਆ ਹੈ।

Bizarre New: 4 ਮਹੀਨੇ ਦੇ ਬੱਚੇ ਨੂੰ ਲੈ ਗਿਆ ਤੂਫਾਨ, ਫਿਰ ਹੋਇਆ ਚਮਤਕਾਰ, ਕਿਵੇਂ...ਜਾਣੋ...

Credits:Pixabay

Follow Us On

ਤੁਸੀਂ ਇਹ ਕਹਾਵਤ ਤਾ ਬਹੁਤ ਵਾਰ ਸੁਣੀ ਹੋਵੇਗੀ – ‘ਜਾਕੇ ਰਾਖੇ ਸਾਈਆਂ ਮਾਰ ਸਕੇ ਨਾ ਕੋਈ’। ਇਸ ਦਾ ਭਾਵ ਹੈ ਕਿ ਜਿਸ ਦਾ ਰਾਖਾ ਪਰਮਾਤਮਾ ਆਪ ਹੈ, ਉਸ ਦਾ ਕੋਈ ਵੀ ਨੁਕਸਾਨ ਨਹੀਂ ਕਰ ਸਕਦਾ। ਅਜਿਹੀਆਂ ਕਈ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿੱਚ ਦੇਖਣ ਜਾਂ ਸੁਣਨ ਵਿੱਚ ਆਉਂਦਾ ਹੈ ਕਿ ਕੋਈ ਵਿਅਕਤੀ ਭਿਆਨਕ ਹੜ੍ਹ ਜਾਂ ਤੂਫ਼ਾਨ ਵਰਗੀ ਕੁਦਰਤੀ ਆਫ਼ਤ ਵਿੱਚ ਬਚ ਜਾਂਦਾ ਹੈ, ਜਦੋਂ ਕਿ ਕੋਈ ਵਿਅਕਤੀ ਕਿਸੇ ਭਿਆਨਕ ਸੜਕ ਹਾਦਸੇ ਵਿੱਚ ਵੀ ਸਹੀ ਸਲਾਮਤ ਬਚ ਨਿਕਲਦਾ ਹੈ।

ਅਜਿਹੀ ਹੀ ਇਕ ਘਟਨਾ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹੈ, ਜਿਸ ਨੂੰ ਲੋਕ ਚਮਤਕਾਰ ਮੰਨ ਰਹੇ ਹਨ। ਦਰਅਸਲ ਮਾਮਲਾ ਕੁਝ ਅਜਿਹਾ ਹੈ ਕਿ ਇੱਕ ਚਾਰ ਮਹੀਨੇ ਦਾ ਬੱਚਾ ਸੌਂ ਰਿਹਾ ਸੀ ਜਦੋਂ ਇੱਕ ਖ਼ਤਰਨਾਕ ਤੂਫ਼ਾਨ ਉਸਨੂੰ ਆਪਣੀ ਲਪੇਟ ਵਿੱਚ ਲੈ ਲਿਆ ਪਰ ਚਮਤਕਾਰ ਇਹ ਹੋਇਆ ਕਿ ਉਹ ਸੁਰੱਖਿਅਤ ਬਚ ਗਿਆ।

ਪੰਘੂੜੇ ਚ ਸੌਂ ਰਹੇ ਬੱਚੇ ਨੂੰ ਲੈ ਗਿਆ ਤੂਫਾਨ

ਇਹ ਘਟਨਾ ਅਮਰੀਕਾ ਦੇ ਟੈਨੇਸੀ ‘ਚ ਵਾਪਰੀ। ਸੀਐਨਐਨ ਦੀ ਰਿਪੋਰਟ ਮੁਤਾਬਕ 22 ਸਾਲਾ ਸਿਡਨੀ ਮੂਰ ਇੱਕ ਮੋਬਾਈਲ ਹੋਮ ਵਿੱਚ ਰਹਿੰਦੀ ਹੈ। ਹਾਲ ਹੀ ‘ਚ ਉਨ੍ਹਾਂ ਦੇ ਇਲਾਕੇ ‘ਚ ਭਿਆਨਕ ਤੂਫਾਨ ਆਇਆ ਸੀ, ਜਿਸ ਕਾਰਨ ਉਨ੍ਹਾਂ ਦੇ ‘ਪੋਰਟੇਬਲ ਹਾਊਸ’ ਦੀ ਛੱਤ ਉੱਡ ਗਈ ਸੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਦਾ 4 ਮਹੀਨਿਆਂ ਦਾ ਬੇਟਾ ਵੀ ਉੱਡ ਗਿਆ ਸੀ। ਬੱਚਾ ਉਸ ਸਮੇਂ ਪੰਘੂੜੇ ਵਿੱਚ ਸੌਂ ਰਿਹਾ ਸੀ, ਪਰ ਤੂਫਾਨ ਇੰਨਾ ਤੇਜ਼ ਅਤੇ ਖਤਰਨਾਕ ਸੀ ਕਿ ਉਹ ਭਾਰੀ ਤੋਂ ਭਾਰੀ ਵਸਤੂਆਂ ਨੂੰ ਵੀ ਆਪਣੇ ਨਾਲ ਲੈ ਲਿਆ।

ਕਿਉਂਕਿ ਇਸ ਭਿਆਨਕ ਤੂਫਾਨ ਕਾਰਨ ਸਿਡਨੀ ਦਾ ਪੂਰਾ ਘਰ ਤਬਾਹ ਹੋ ਗਿਆ ਸੀ, ਇਸ ਲਈ ਉਹ ਆਪਣੇ ਦੋ ਬੱਚਿਆਂ ਸਮੇਤ ਸੁਰੱਖਿਅਤ ਥਾਂ ‘ਤੇ ਭੱਜਣ ਦੀ ਤਿਆਰੀ ਕਰ ਰਹੀ ਸੀ, ਪਰ ਉਸ ਸਮੇਂ ਸਿਰਫ ਉਸ ਦਾ ਵੱਡਾ ਬੇਟਾ ਹੀ ਘਰ ਵਿੱਚ ਸੀ, ਜੋ ਇੱਕ ਸਾਲ ਦਾ ਸੀ,ਜਦੋਂ ਕਿ ਛੋਟਾ ਬੇਟੇ ਲਾਡਰ ਨੂੰ ਤੂਫਾਨ ਉੱਡਾ ਕੇ ਨਾਲ ਲੈ ਗਿਆ ਸੀ।

ਰੋਣ ਦੀ ਆਵਾਜ਼ ਰਾਹੀਂ ਬੱਚੇ ਬਾਰੇ ਮਿਲੀ ਜਾਣਕਾਰੀ

ਖਬਰਾਂ ਮੁਤਾਬਕ ਸਿਡਨੀ ਅਤੇ ਉਸ ਦੇ ਬੁਆਏਫ੍ਰੈਂਡ ਨੇ ਆਪਣੇ ਬੇਟੇ ਦੀ ਭਾਲ ਸ਼ੁਰੂ ਕਰ ਦਿੱਤੀ। ਕਰੀਬ 10 ਮਿੰਟ ਇਧਰ-ਉਧਰ ਭਾਲ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਤੂਫਾਨ ਨੇ ਉਨ੍ਹਾਂ ਦੇ ਬੱਚੇ ਨੂੰ ਘਰ ਤੋਂ 30 ਫੁੱਟ ਦੂਰ ਉਡਾ ਦਿੱਤਾ ਸੀ ਅਤੇ ਬੱਚਾ ਇੱਕ ਦਰਖੱਤ ‘ਤੇ ਫਸ ਗਿਆ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਤੇਜ਼ ਹਵਾਵਾਂ ਕਾਰਨ ਉਹ ਦਰੱਖਤ ਵੀ ਉਖੜ ਗਿਆ ਪਰ ਸਿਡਨੀ ਦੇ ਬੇਟੇ ਨੂੰ ਚਮਤਕਾਰੀ ਢੰਗ ਨਾਲ ਕੁਝ ਨਹੀਂ ਹੋਇਆ।

ਇਹ ਘਟਨਾ ਹੈ ਅਨੋਖੀ

ਸਿਡਨੀ ਨੇ ਦੱਸਿਆ ਕਿ ਸਾਰਾ ਸੀਨ ਪੂਰੀ ਤਰ੍ਹਾਂ ਫਿਲਮੀ ਸੀ। ਉਸ ਦਾ ਘਰ ਤਬਾਹ ਹੋ ਗਿਆ, ਆਸ-ਪਾਸ ਦੇ ਦਰੱਖਤ ਉੱਖੜ ਗਏ ਅਤੇ ਡਿੱਗ ਪਏ, ਇੱਥੋਂ ਤੱਕ ਕਿ ਉਹ ਅਤੇ ਉਸਦਾ ਬੁਆਏਫ੍ਰੈਂਡ ਜ਼ਖਮੀ ਹੋ ਗਏ, ਪਰ ਉਸਦੇ ਪੁੱਤਰ ਨੂੰ ਕੁਝ ਨਹੀਂ ਹੋਇਆ। ਇਹ ਘਟਨਾ ਬਹੁਤ ਹੀ ਅਨੋਖੀ ਹੈ।

Exit mobile version