Shocking News: ਇਹ ਏਅਰਲਾਈਂਸ ਪੈਸੇਂਜਰਸ ਨੂੰ ਸਰਵ ਕਰ ਰਹੀ ਹੈ ਕੁੱਤਿਆਂ ਦਾ ਖਾਣਾ, ਲੋਕਾਂ ਦੇ ਉੱਡੇ ਹੋਸ਼

isha-sharma
Updated On: 

22 Nov 2023 12:38 PM

ਚੀਨ ਦੀ ਇੱਕ ਏਅਰਲਾਈਂਸ ਆਪਣੇ ਫਲਾਈਟ ਮੈਨੂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਖੂਬ ਟ੍ਰੋਲ ਹੋ ਰਹੀ ਹੈ। ਕੌਨਰਾਡ ਵੂ ਨਾਮ ਦੇ ਇੱਕ ਵਿਅਕਤੀ ਦਾ ਆਰੋਪ ਹੈ ਕਿ ਏਅਰਲਾਈਂਸ ਆਪਣੇ ਬਿਜਨੈਸ ਕਲਾਸ ਪੈਸੇਂਜਰਸ ਨੂੰ ਕੁੱਤੇ ਦਾ ਖਾਣਾ ਖਿਲਾ ਰਹੀ ਹੈ। ਉਸਨੇ ਫੇਸਬੁੱਕ ਤੇ ਮੈਨੂੰ ਦੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਤੇ ਲੋਕ ਤਰ੍ਹਾਂ-ਤਰ੍ਹਾਂ ਕੂਮੈਂਟਸ ਦੇ ਨਜ਼ਰ ਆ ਰਹੇ ਹਨ।

Shocking News: ਇਹ ਏਅਰਲਾਈਂਸ ਪੈਸੇਂਜਰਸ ਨੂੰ ਸਰਵ ਕਰ ਰਹੀ ਹੈ ਕੁੱਤਿਆਂ ਦਾ ਖਾਣਾ, ਲੋਕਾਂ ਦੇ ਉੱਡੇ ਹੋਸ਼

Photo: tv9hindi.com

Follow Us On

ਬਿਜਨੇਸ ਕਲਾਸ ਵਿੱਚ ਸਫ਼ਰ ਕਰਨਾ ਕਈ ਲੋਕਾਂ ਦਾ ਸੁਪਨਾ ਹੁੰਦਾ ਹੈ। ਟਿਕਟ ਦੇ ਲਈ ਜ਼ਿਆਦਾ ਪੈਸੇ ਖ਼ਰਚ ਕਰਨ ਵਾਲੇ ਇਕਾਨਮੀ ਏਅਰਲਾਈਂਸ ਤੋਂ ਵੱਧ ਰਿਲੈਕਸਿੰਗ ਅਤੇ ਟੇਸਟੀ ਖਾਣੇ ਦੀ ਉਮੀਦ ਕਰਦੇ ਹਨ। ਪਰ ਚਾਈਨਾ ਈਸਟਰਨ ਏਅਰਲਾਈਂਸ ਦੀ ਫਲਾਈਟ ਵਿੱਚ ਹਾਲ ਹੀ ਵਿੱਚ ਅਜਿਹੀ ਘਟਨਾ ਵਾਪਰੀ ਜਿਸ ਨੇ ਲੋਕਾਂ ਦੀਆਂ ਹਵਾਈ ਯਾਤਰਾ ਕਰਨ ਦੇ ਚਾਅ ਨੂੰ ਮੱਠਾ ਕਰ ਦਿੱਤਾ ਹੈ।। ਇਸ ਖ਼ਬਰ ਤੋਂ ਬਾਅਦ ਲੋਕ ਸੋਚਨ ਤੇ ਮਜ਼ਬੂਰ ਹੋ ਗਏ ਹਨ ਕਿ ਕੋਈ ਏਅਰਲਾਈਂਸ ਆਪਣੇ ਪੈਸੇਂਜਰਸ ਨਾਲ ਅਜਿਹਾ ਕਿਵੇਂ ਕਰ ਸਕਦੀ ਹੈ।

ਅਸਲ ਵਿੱਚ ਚਾਈਨਾ ਈਸਟਰਨ ਏਅਰਲਾਈਂਸ ਵਿੱਚ ਸਫ਼ਰ ਕਰਨ ਵਾਲੇ ਇੱਕ ਵਿਅਕਤੀ ਨੇ ਮੈਨੂ ਵਿੱਚ ਕੁੱਝ ਅਜੀਬ ਦਿਖਿਆ ਜਿਸ ਤੋਂ ਬਾਅਦ ਉਸ ਨੇ ਮੈਨੂ ਦੀ ਤਸਵੀਰ ਫੇਸਬੁਕ ‘ਤੇ ਸ਼ੇਅਰ ਕਰ ਦਿੱਤੀ। Conrad Wu ਨਾਂ ਦੇ ਇਸ ਸ਼ਖਸ ਦਾ ਆਰੋਪ ਹੈ ਕਿ ਏਅਰਲਾਈਂਸ ਬਿਜਨੈਸ ਕਲਾਸ ਪੈਸੇਂਜਰਸ ਨੂੰ ਕੁੱਤੇ ਦਾ ਖਾਣਾ ਪਰੋਸ ਰਹੀ ਹੈ। ਉਸ ਨੇ ਮੈਨੂ ਦੀ ਤਸਵੀਰ ਵੀ ਸ਼ੇਅਰ ਕੀਤੀ ਉਸ ਵਿੱਚ ਏਪੇਟਾਈਜ਼ਰ,ਸੂਪ,ਬ੍ਰੇਡ ਨਾਲ ਕਈ ਤਰ੍ਹਾਂ ਦੀ ਡਿਸ਼ੇਜ ਦੇਖਣ ਨੂੰ ਮਿਲ ਰਹੀ ਹੈ। ਜਿਸ ਵਿੱਚ ਵੇਨੀਲਾ ਝੀਂਗਾ ਅਤੇ ਗਰਿਲਡ ਸਟੈਕ ਤੋਂ ਇਲਾਵਾ ਕਾਫੀ ਆਪਸ਼ਨਸ ਸ਼ਾਮਲ ਸੀ।

“ਇੰਪੋਰੇਟੇਡ ਡਾਗ ਫੂਡ”

ਹਾਲਾਂਕਿ ਮੈਨੂੰ ਵਿੱਚ ਇੱਕ ਬੇਹੱਦ ਪਰੇਸ਼ਾਨ ਕਰਨ ਵਾਲੀ ਡਿਸ਼ ਵੀ ਸ਼ਾਮਲ ਸੀ ਜਿਸ ਨੇ ਲੋਕਾਂ ਦੇ ਸੋਚਨ ‘ਤੇ ਮਜ਼ਬੂਰ ਕਰ ਦਿੱਤਾ। ਵਾਇਰਲ ਹੋਏ ਮੈਨੂੰ ਦੀ ਤਸਵੀਰ ਵਿੱਚ ਅੰਗਰੇਜੀ ਵਿੱਚ ਸਾਫ ਸ਼ਬਦਾਂ ਵਿੱਚ ਲਿਖਿਆ ਹੈ- “ਇਮਪੋਰਟੇਡ ਡਾਗ ਫੂਡ”, ਮਤਲਬ ਪਲੇਨ ਵਿੱਚ ਸਫ਼ਰ ਕਰਨ ਵਾਲੇ ਪੈਸੇਂਜਰਸ ਏਪੇਟਾਈਜ਼ਰ ਦੇ ਰੂਪ ਵਿੱਚ ਇੰਪੋਰਟੇਡ ਡਾਗ ਫੂਡ ਦਾ ਵੀ ਲੁਤਫ਼ ਉੱਠਾ ਸਕਦੇ ਹਨ।

ਟਰੋਲ ਦਾ ਸ਼ਿਕਾਰ ਹੋਈ ਏਅਰਲਾਈਂਸ

ਸੋਸ਼ਲ ਮੀਡੀਆ ਤੇ ਜਦੋਂ ਲੋਕਾਂ ਨੇ Conrad Wu ਦੀ ਪੋਸਟ ਵੇਖੀ ਤਾਂ ਇਹ ਮੈਨੂ ਵਾਇਰਲ ਹੋ ਗਿਆ। ਜਿਸ ਤੋਂ ਬਾਅਦ ਕਈ ਲੋਕਾਂ ਨੇ ਇਸ ਖ਼ਰਾਬ ਮੈਨੂੰ ਨੂੰ ਦੇਖ ਕੇ ਏਅਰਲਾਈਂਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇੱਕ ਯੂਜਰ ਨੇ ਲਿਖਿਆ- ਜਾਹਿਰ ਹੈ ਇਕੋਨਾਮੀ ਕਲਾਸ ਦੇ ਪੈਸੇਂਜਰਸ ਨੂੰ ਕੇਵਲ ਡੋਮੈਸਟਿਕ ਕੁੱਤੇ ਦਾ ਖਾਣਾ ਹੀ ਨਸੀਬ ਹੁੰਦਾ ਹੋਵੇਗਾ। ਦੂਜੇ ਨੇ ਲਿਖਿਆ ਹੈ,ਇਸ ਨੂੰ ਕਹਿੰਦੇ ਹਨ ਗਲਤ ਟ੍ਰਾਂਸਲੇਸ਼ਨ ਦਾ ਨਤੀਜਾ। ਕੁੱਝ ਯੂਜ਼ਰਸ ਦਾ ਮੰਨਣਾ ਹੈ ਕਿ ਸ਼ਾਇਦ ਮੈਨੂ ਵਿੱਚ ਹਾਟ ਡਾਗ ਲਿਖਿਆ ਹੋਵੇਗਾ। ਪਰ ਗੂਗਲ ਟ੍ਰਾਂਸਲੇਟ ਨੇ ਸ਼ਬਦ ਦਾ ਗਲਤ ਮਤਲਬ ਕੱਢ ਦਿੱਤਾ।