ਵਿਆਹ ਦੌਰਾਨ ਲਾੜਾ-ਲਾੜੀ ਹੋਏ ਥਪੜੋ-ਥਪੜੀ, ਤਮਾਸ਼ਾ ਵੇਖ ਹੈਰਾਨ ਹੋਏ ਲੋਕ

Updated On: 

03 Dec 2023 07:57 AM IST

ਇਸ ਵੀਡੀਓ ਵਿੱਚ ਵਿਆਹ ਦੇ ਮੰਡਪ ਤੇ ਮਾਲਾ ਪਾਉਣ ਦੀ ਰਸਮ ਦੌਰਾਨ ਲਾੜਾ ਮਾਲ ਪਾਉਣ ਤੋਂ ਬਾਅਦ ਆਪਣੀ ਪਤਨੀ ਨੂੰ ਮਠਿਆਈ ਖਿਲਾ ਰਿਹਾ ਸੀ ਪਰ ਲਾੜੀ ਨੇ ਮੂੰਹ ਨਹੀਂ ਖੋਲ੍ਹਿਆ ਜਿਸ ਤੋਂ ਬਾਅਦ ਦੋਵਾਂ ਵਿੱਚ ਲੜਾਈ ਹੋ ਗਈ ਅਤੇ ਦੋਵਾਂ ਮੰਡਪ ਵਿੱਚ ਹੀ ਇੱਕ ਦੂਜੇ ਨਾਲ ਲੜਾਈ ਕਰਨ ਲੱਗ ਗਏ। ਵਿਆਹ ਵਿੱਚ ਮੌਜੂਦ ਲੋਕ ਕਾਫੀ ਹੈਰਾਨ ਹੋਏ।

ਵਿਆਹ ਦੌਰਾਨ ਲਾੜਾ-ਲਾੜੀ ਹੋਏ ਥਪੜੋ-ਥਪੜੀ, ਤਮਾਸ਼ਾ ਵੇਖ ਹੈਰਾਨ ਹੋਏ ਲੋਕ

Pic Credit: Facebook: Ramsubhag Yadav

Follow Us On

ਸੋਸ਼ਲ ਮੀਡੀਆ ‘ਤੇ ਆਏ ਦਿਨ ਵਿਆਹ ਦੀਆਂ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਕੁੱਝ ਵੀਡੀਓਜ਼ ਕਾਫੀ ਫਨੀ ਹੁੰਦੀਆਂ ਹਨ। ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਆਪਣੀ ਹੱਸੀ ਕੰਟਰੋਲ ਨਹੀਂ ਕਰ ਪਾਉਗੇ। ਸੋਸ਼ਲ ਮੀਡੀਆ ‘ਤੇ ਇੱਕ ਅਜਿਹਾ ਹੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਲਾੜਾ-ਲਾੜੀ ਵਿਆਹ ਤੋਂ ਖੁਸ਼ ਨਹੀਂ ਨਜ਼ਰ ਆ ਰਹੇ ਹਨ। ਲਾੜਾ-ਲਾੜੀ ਨੇ ਸਟੇਜ਼ ‘ਤੇ ਹੀ ਅਜਿਹੀ ਹਰਕਤ ਕਰ ਦਿੱਤੀ ਕਿ ਉੱਥੇ ਮੌਜੂਦ ਲੋਕਾਂ ਨੂੰ ਵੀ ਦੇਖ ਕੇ ਯਕੀਨ ਨਹੀਂ ਹੋਇਆ। ਸੋਸ਼ਲ ਮੀਡੀਆ ‘ਤੇ ਵਾਇਰਲ ਇਸ ਪੋਸਟ ‘ਤੇ ਲੋਕ ਜੰਮ ਕੇ ਰਿਐਕਸ਼ਨ ਦੇ ਰਹੇ ਹਨ।

ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਆਹ ਦੇ ਮੰਡਪ ‘ਤੇ ਵਰਮਾਲਾ ਦੇ ਦੌਰਾਨ ਲਾੜਾ ਆਪਣੀ ਲਾੜੀ ਨੂੰ ਮਠਿਆਈ ਖਵਾਉਂਦਾ ਹੈ। ਪਰ ਲਾੜੀ ਆਪਣਾ ਮੂੰਹ ਨਹੀਂ ਖੋਲਦੀ ਅਤੇ ਨਹੀਂ ਖਾਂਦੀ। ਇਸ ‘ਤੇ ਲਾੜਾ ਮਜ਼ਾਕ ਵਿੱਚ ਉਹ ਮਠਿਆਈ ਲਾੜੀ ਦੇ ਮੂੰਹ ‘ਤੇ ਮਾਰ ਦਿੰਦਾ ਹੈ। ਅਜਿਹਾ ਹੋਣ ‘ਤੇ ਲਾੜੀ ਵੀ ਇਸਦਾ ਬਲਦਾ ਲੈਣ ਲਈ ਮਠਿਆਈ ਲਾੜੇ ਦੇ ਮੂੰਹ ‘ਤੇ ਮਾਰ ਦਿੰਦੀ ਹੈ।

ਪਰ ਇਸ ਤੋਂ ਬਾਅਦ ਜੋ ਹੋਇਆ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਵੀਡੀਓ ਵਿੱਚ ਅੱਗੇ ਦੇਖਿਆ ਜਾ ਸਕਦਾ ਹੈ ਕਿ ਇਸ ਕਰਤੂਤ ਨਾਲ ਲਾੜਾ ਕਾਫੀ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਸਟੇਜ਼ ‘ਤੇ ਹੀ ਸਾਰਿਆਂ ਸਾਹਮਣੇ ਆਪਣੀ ਲਾੜੀ ਨੂੰ ਥੱਪੜ ਮਾਰਦਾ ਹੈ। ਇਸ ਤੋਂ ਬਾਅਦ ਮੰਡਪ ਵਿੱਚ ਕਾਫੀ ਵਿਵਾਦ ਹੋ ਜਾਂਦਾ ਹੈ।

ਵਾਇਰਲ ਹੋ ਰਹੀ ਇਸ ਵੀਡੀਓ ‘ਤੇ ਲੋਕ ਜੰਮਕੇ ਰਿਐਕਸ਼ਨ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ-ਜੇਕਰ ਦਿਲ ਨਾ ਹੋਵੇ ਤਾਂ ਵਿਆਹ ਨਹੀਂ ਕਰਨਾ ਚਾਹੀਦਾ,ਦੂਜੇ ਨੇ ਲਿਖਿਆ-ਵਿਆਹ ਤੋਂ ਪਹਿਲਾਂ ਇਹ ਹਾਲ ਹੈ ਤਾਂ ਵਿਆਹ ਤੋਂ ਬਾਅਦ ਕੀ ਹੋਵੇਗਾ। ਇੱਕ ਨੇ ਲਿਖਿਆ-ਬੇਹੱਦ ਮਜ਼ੇਦਾਰ ਵੀਡੀਓ।