ਦੁਨੀਆ ਦੇ ਵੱਖ-ਵੱਖ ਹਿੱਸੇ ਵਿੱਚ ਵੱਖ-ਵੱਖ ਤਰੀਕੇ ਦਾ ਭੋਜਨ ਖਾਦਾ ਜਾਂਦਾ ਹੈ। ਕੁੱਝ ਦੇਸ਼ਾਂ ਵਿੱਚ ਤਾਂ ਕੁੱਤੇ ਅਤੇ ਬਿੱਲੀ ਵਰਗ੍ਹੇ ਜਾਨਵਰਾਂ ਨੂੰ ਵੀ ਖਾਦਾ ਜਾਂਦਾ ਹੈ। ਅਜਿਹੀ ਹੀ ਇੱਕ ਵੀਡੀਓ ਇਨ੍ਹੀਂ ਦਿਨੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸਨੂੰ ਸ਼ਾਇਦ ਹੀ ਤੁਸੀਂ ਕਦੇ ਪਹਿਲਾਂ ਵੇਖਿਆ ਹੋਵੇਗਾ। ਇਸ ਵੀਡੀਓ ਵਿੱਚ ਇੱਕ ਦੇਸ਼ ਦੇ ਲੋਕ ਮੱਛਰਾਂ ਦਾ ਬਰਗਰ ਫਰਾਈ ਕਰਕੇ ਖਾਉਂਦੇ ਹੋਏ ਨਜ਼ਰ ਆ ਰਹੇ ਹਨ। ਉਹ ਇਸਨੂੰ ਬਹੁਤ ਹੀ ਚਾਅ ਨਾਲ ਖਾ ਰਹੇ ਹਨ। ਇਸ ਦਾ ਨਾਮ “ਮਸਕੀਟੋ ਬਰਗਰ” ਹੈ।
ਇਸ “
ਮੌਸਕੀਟੋ ਬਰੱਗਰ” ਦਾ ਸੇਵਨ ਅਫ੍ਰਰੀਕਾ ਦੇ ਵਿਕਟੋਰੀਆ ਖੇਤਰ ਵਿੱਚ ਬਣਾਇਆ ਜਾਂਦਾ ਹੈ। ਤੁਸੀਂ ਤਾਂ ਜਾਣਦੇ ਹੀ ਹੋ ਕਿ ਮੱਛਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਕਾਰਨ ਬਣਦੇ ਹਨ। ਮੱਛਰਾਂ ਦੀ ਵੀ ਵੱਖ-ਵੱਖ ਬ੍ਰੀਡ ਪਾਈ ਜਾਂਦੀ ਹੈ। ਹਰ ਬ੍ਰੀਡ ਨਾਲ ਇੱਕ ਖਾਸ ਤਰ੍ਹਾਂ ਦੀ ਬੀਮਾਰੀ ਜੁੜੀ ਹੁੰਦੀ ਹੈ। ਹਾਲਾਂਕਿ ਸਾਰੇ ਮੱਛਰ ਬਲਡ ਪੈਰਾਸਾਈਟ ਨਹੀਂ ਹੁੰਦੇ ਹਨ। ਪਰ ਫਿਰ ਵੀ ਇਹਨਾਂ ਨੂੰ ਖਾਣ ਦਾ ਵਿਚਾਰ ਬੇਹੱਦ ਅਜੀਬ ਹੈ।
ਮੱਛਰਾਂ ਨੂੰ ਖਾਣ ਨਾਲ ਮਿਲਦਾ ਹੈ ਪ੍ਰੋਟੀਨ!
ਇਸ ਨੂੰ ਖਾਣ ਵਾਲੇ ਲੋਕ ਮੰਨਦੇ ਹਨ ਕਿ ਮੱਛਰਾਂ ਨੂੰ ਖਾਣ ਨਾਲ ਸਰੀਰ ਵਿੱਚ ਕਈ ਪੋਸ਼ਕ ਤੱਤਾਂ ਦੀ ਕਮੀ ਪੂਰੀ ਹੁੰਦੀ ਹੈ ਹਰ ਸਾਲ ਮੀਂਹ ਦੇ ਮੌਸਮ ਵਿੱਚ ਇਹਨਾਂ ਮੱਛਰਾਂ ਦੀ ਆਬਾਦੀ ਵੱਧ ਜਾਂਦੀ ਹੈ। ਇਹ ਵੱਡੇ-ਵੱਡੇ ਝੁੰਡ ਵਿੱਚ ਉੱਡਦੇ ਹਨ। ਇਹ ਸਾਰੇ ਲੋਕਾਂ ਨੂੰ ਬੀਮਾਰ ਕਰ ਦਿੰਦੇ ਹਨ। ਫਿਰ ਵੀ ਲੋਕ ਇਹਨਾਂ ਦਾ ਸ਼ਿਕਾਰ ਕਰਨ ਤੋਂ ਨਹੀਂ ਡਰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਸੇਵਨ ਕਰਨ ਨਾਲ ਪ੍ਰੋਟੀਨ ਮਿਲਦਾ ਹੈ।
ਕਿੰਝ ਬਣਦਾ ਹੈ ਮਸਕਿਟੋ ਬਰਗਰ?
ਇਹਨਾਂ ਨੂੰ ਫੜਣ ਲਈ ਭਾਂਡੇ ਅਤੇ ਫ੍ਰਾਇੰਗ ਪੈਨ ਵਰਗੇ ਭਾਂਡਿਆ ਦਾ ਇਸਤੇਮਾਲ ਕੀਤਾ ਜਾਂਦਾ ਹੈ। ਮੱਛਰਾਂ ਨੂੰ ਇੱਕਠਾ ਕਰਨ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕੀਤਾ ਜਾਂਦਾ ਹੈ ਅਤੇ ਇਸ ਨੂੰ ਬਰਗਰ ਵਾਂਗ ਗੋਲ ਸਾਈਜ਼ ਦਾ ਬਣਾਇਆ ਜਾਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਕ ਬਰਗਰ ਬਣਾਉਣ ਲਈ 5,00,000 ਮੱਛਰ ਫੜੇ ਜਾਂਦੇ ਹਨ। ਅਜਿਹਾ ਕਿਹਾ ਜਾਂਦਾ ਹੈ ਕਿ ਪ੍ਰੋਟੀਨ ਦੀ ਕਮੀ ਵਾਲੇ ਲੋਕਾਂ ਲਈ ਇਹ ਬਰਗਰ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।