OMG:ਬੱਚੇ ਲਈ ਅਜਗਰ ਨਾਲ ਭਿੜਿਆ ਕੰਗਾਰੂ, ਅੰਤ ਦੇਖ ਕੇ ਲੋਕ ਬੋਲੇ- ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ

tv9-punjabi
Published: 

25 Jan 2024 10:09 AM

Viral Video: ਇੱਕ ਮਾਂ ਆਪਣੇ ਬੱਚਿਆਂ ਲਈ ਵੱਡੇ ਖ਼ਤਰਿਆਂ ਨਾਲ ਲੜਨ ਦੀ ਹਿੰਮਤ ਰੱਖਦੀ ਹੈ। ਜੇਕਰ ਕੋਈ ਉਸ 'ਤੇ ਕਿਸੇ ਵੀ ਤਰੀਕੇ ਨਾਲ ਹਮਲਾ ਕਰਦਾ ਹੈ, ਤਾਂ ਮਾਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਸ ਵਿਅਕਤੀ 'ਤੇ ਹਮਲਾ ਕਰ ਦਿੰਦੀ ਹੈ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਦੇਖਣ ਨੂੰ ਮਿਲਿਆ। ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਦੇਖਣ ਕੇ ਤੁਸੀਂ ਵੀ ਕਾਫੀ ਭਾਵੁਕ ਹੋ ਜਾਓਗੇ।

OMG:ਬੱਚੇ ਲਈ ਅਜਗਰ ਨਾਲ ਭਿੜਿਆ ਕੰਗਾਰੂ, ਅੰਤ ਦੇਖ ਕੇ ਲੋਕ ਬੋਲੇ- ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ

ਬੱਚੇ ਲਈ ਅਜਗਰ ਨਾਲ ਭਿੜਿਆ ਕੰਗਾਰੂ Pic Credit: Instagram- wildanimal9030

Follow Us On

ਕਿਹਾ ਜਾਂਦਾ ਹੈ ਕਿ ਰੱਬ ਸਾਡੀ ਰੱਖਿਆ ਕਰਨ ਲਈ ਹਰ ਜਗ੍ਹਾ ਮੌਜੂਦ ਨਹੀਂ ਹੋ ਸਕਦਾ, ਇਸ ਲਈ ਉਸਨੇ ਇੱਕ ਮਾਂ ਬਣਾਈ ਹੈ। ਇਹ ਗੱਲ ਸਿਰਫ਼ ਇਨਸਾਨਾਂ ‘ਤੇ ਹੀ ਨਹੀਂ ਸਗੋਂ ਜਾਨਵਰਾਂ ਅਤੇ ਪੰਛੀਆਂ ‘ਤੇ ਵੀ ਲਾਗੂ ਹੁੰਦੀ ਹੈ। ਜੇਕਰ ਦੇਖਿਆ ਜਾਵੇ ਤਾਂ ਇਹ ਬਿਲਕੁਲ ਸੱਚ ਹੈ। ਜਦੋਂ ਬੱਚਿਆਂ ਦੀ ਗੱਲ ਆਉਂਦੀ ਹੈ, ਤਾਂ ਮਾਂ ਕੁਝ ਵੀ ਕਰ ਸਕਦੀ ਹੈ। ਭਾਵੇਂ ਕਿਸੇ ਨੂੰ ਆਪਣੀ ਜਾਨ ਖਤਰੇ ਵਿੱਚ ਪਾਉਣੀ ਪਵੇ, ਮਾਂ ਕਦੇ ਵੀ ਪਿੱਛੇ ਨਹੀਂ ਹਟਦੀ। ਵਾਇਰਲ ਵੀਡੀਓ ‘ਚ ਵੀ ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ। ਇਹ ਦੇਖ ਕੇ ਹਰ ਕੋਈ ਹੈਰਾਨ ਹੈ।

ਅਸੀਂ ਸਾਰੇ ਜਾਣਦੇ ਹਾਂ ਕਿ ਅਜਗਰ ਇੱਕ ਖਤਰਨਾਕ ਸ਼ਿਕਾਰੀ ਹੈ, ਜੋ ਮੌਕਾ ਮਿਲਦੇ ਹੀ ਆਪਣੇ ਸ਼ਿਕਾਰ ਨੂੰ ਫੜ ਲੈਂਦਾ ਹੈ। ਜੇਕਰ ਕੋਈ ਵੀ ਜਾਨਵਰ ਇਸ ਦੇ ਚੁੰਗਲ ਵਿੱਚ ਆ ਜਾਵੇ ਤਾਂ ਉਸ ਦਾ ਬਚਣਾ ਲਗਭਗ ਅਸੰਭਵ ਹੈ ਪਰ ਜਦੋਂ ਇਸ ਸ਼ਿਕਾਰੀ ਦੀ ਮਾਂ ਨਾਲ ਲੜਾਈ ਹੋ ਜਾਂਦੀ ਹੈ ਤਾਂ ਨਤੀਜਾ ਜ਼ਰੂਰ ਬਦਲ ਸਕਦਾ ਹੈ। ਹੁਣ ਦੇਖੋ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਮਾਦਾ ਕੰਗਾਰੂ ਆਪਣੇ ਬੱਚੇ ਨੂੰ ਅਜਗਰ ਤੋਂ ਬਚਾਉਣ ਲਈ ਅਜਗਰ ਨਾਲ ਲੜਦੀ ਹੈ।

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਅਜਗਰ ਨੇ ਕੰਗਾਰੂ ਦੇ ਬੱਚੇ ਨੂੰ ਬੁਰੀ ਤਰ੍ਹਾਂ ਨਾਲ ਲਪੇਟ ਲਿਆ ਹੈ। ਹਾਲਾਤ ਅਜਿਹੇ ਹਨ ਕਿ ਉਹ ਚਾਹੇ ਵੀ ਆਪਣੇ ਆਪ ਨੂੰ ਆਜ਼ਾਦ ਨਹੀਂ ਕਰ ਪਾਉਂਦਾ। ਇਸ ਦੌਰਾਨ ਉਸ ਦੀ ਮਾਂ ਆ ਜਾਂਦੀ ਹੈ ਅਤੇ ਉਸ ‘ਤੇ ਲਗਾਤਾਰ ਹਮਲਾ ਕਰਦੀ ਹੈ, ਜਿਸ ਨਾਲ ਅਜਗਰ ਦੀ ਪਕੜ ਢਿੱਲੀ ਹੋ ਜਾਂਦੀ ਹੈ ਅਤੇ ਉਹ ਉਸ ਨੂੰ ਛੱਡ ਕੇ ਚਲਾ ਜਾਂਦਾ ਹੈ। ਉਹ ਲਗਾਤਾਰ ਅਜਗਰ ਦੀ ਪਕੜ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਦੇ ਨਾਲ ਹੀ ਉਹ ਆਪਣੇ ਆਪ ਨੂੰ ਬਚਾਉਂਦੀ ਵੀ ਨਜ਼ਰ ਆ ਰਹੀ ਹੈ। ਹਾਲਾਂਕਿ, ਵੀਡੀਓ ਦੇ ਅੰਤ ਵਿੱਚ ਕੀ ਹੋਇਆ, ਇਸ ਬਾਰੇ ਜਾਣਕਾਰੀ ਨਹੀਂ ਹੈ।

ਇਸ ਕਲਿੱਪ ਨੂੰ ਇੰਸਟਾ ‘ਤੇ wildanimal9030 ਨਾਮ ਦੇ ਅਕਾਊਂਟ ਨੇ ਸ਼ੇਅਰ ਕੀਤਾ ਹੈ। ਜਿਸ ਨੂੰ ਹੁਣ ਤੱਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰ ਮਾਂ ਦੇ ਪਿਆਰ ਨੂੰ ਸਲਾਮ ਕਰ ਰਹੇ ਹਨ ਅਤੇ ਆਪਣੇ ਬੱਚਿਆਂ ਦੀ ਰੱਖਿਆ ਲਈ ਖੁਦ ਨੂੰ ਖਤਰੇ ‘ਚ ਪਾਉਣ ਵਾਲੀ ਮਾਦਾ ਕੰਗਾਰੂ ਦੀ ਹਿੰਮਤ ਦੀ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਸੱਚਮੁੱਚ ਮਾਂ ਹੀ ਮਾਂ ਹੁੰਦੀ ਹੈ। ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ, ਮਾਂ ਭਾਵੇਂ ਕੋਈ ਵੀ ਹੋਵੇ, ਉਹ ਆਪਣੇ ਤੋਂ ਪਹਿਲਾਂ ਬੱਚਿਆਂ ਦੀ ਦੇਖਭਾਲ ਕਰਦੀ ਹੈ।