OMG: ਕੁੜੀ ਨੇ ਆਪਣੇ ਦੋਸਤ ਨੂੰ ਪੁਲ ਤੋਂ ਧੱਕਾ ਦਿੱਤਾ, 60 ਫੁੱਟ ਹੇਠਾਂ ਵਗਦੀ ਨਦੀ ‘ਚ ਡਿੱਗੀ, ਦੇਖੋ ਇਹ ਖਤਰਨਾਕ ਵੀਡੀਓ
Viral Video: ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਕੁੜੀ ਆਪਣੇ ਦੋਸਤਾਂ ਨਾਲ ਉੱਚੇ ਪੁਲ 'ਤੇ ਖੜੀ ਹੈ। ਪੁਲ ਦੇ ਹੇਠਾਂ 60 ਫੁੱਟ ਵਗਦੀ ਨਦੀ ਹੈ। ਅਚਾਨਕ ਉਸ ਕੁੜੀ ਦੀ ਦੋਸਤ ਉਸ ਨੂੰ 60 ਫੁੱਟ ਹੇਠਾਂ ਵਗਦੀ ਨਦੀ 'ਚ ਧੱਕਾ ਦੇ ਦਿੰਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਦੋਸਤੀ ਵਿੱਚ ਮਸਤੀ ਅਤੇ ਮਜ਼ਾਕ ਚੱਲਦਾ ਰਹਿੰਦਾ ਹੈ। ਕਈ ਵਾਰ ਲੋਕ ਮਸਤੀ ਦੇ ਨਾਂ ‘ਤੇ ਪ੍ਰੈਂਕ ਵੀ ਕਰਦੇ ਹਨ। ਭਾਵੇਂ ਕਿਵੇਂ ਦਾ ਵੀ ਸਾਥ ਰਿਹਾ ਹੋਵੇ, ਇੱਕ ਦੂਜੇ ਦੀ ਮਦਦ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹੱਟਦੇ। ਜਦੋਂ ਵੀ ਜ਼ਰੂਰਤ ਹੁੰਦੀ ਹੈ, ਦੋਸਤ ਹਮੇਸ਼ਾ ਤੁਹਾਨੂੰ ਮੁਸ਼ਕਲਾਂ ਵਿੱਚੋਂ ਬਾਹਰ ਕੱਢਦੇ ਹਨ। ਪਰ ਕੀ ਤੁਸੀਂ ਕਦੇ ਇੱਕ ਦੋਸਤ ਨੂੰ ਦੂਜੇ ਦੋਸਤ ਨੂੰ ਮੁਸੀਬਤ ਵਿੱਚ ਧੱਕਦੇ ਦੇਖਿਆ ਹੈ? ਪਰ ਇੱਕ ਕੁੜੀ ਨੇ ਆਪਣੀ ਸਹੇਲੀ ਨਾਲ ਬਿਲਕੁਲ ਅਜਿਹਾ ਹੀ ਕੀਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਕਾਫੀ ਹੈਰਾਨ ਕਰਨ ਵਾਲਾ ਹੈ।
ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਇਕ ਕੁੜੀ ਨੇ ਆਪਣੇ ਦੋਸਤ ਨੂੰ ਪੁਲ ਤੋਂ 60 ਫੁੱਟ ਹੇਠਾਂ ਵਹਿਣ ਵਾਲੀ ਨਦੀ ‘ਚ ਧੱਕਾ ਦੇ ਦਿੱਤਾ। ਸ਼ੁਕਰ ਹੈ ਕਿ ਹੇਠਾਂ ਦਰਿਆ ਵਗ ਰਿਹਾ ਸੀ ਅਤੇ ਜ਼ਮੀਨ ਜਾਂ ਪੱਥਰ ਨਹੀਂ ਸਨ, ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਲੜਕੀ ਦੀ ਜਾਨ ਤਾਂ ਬਚ ਗਈ ਪਰ ਉਸ ਨੂੰ ਧੱਕਾ ਦੇਣ ਵਾਲੀ ਲੜਕੀ ਨੂੰ ਜੇਲ੍ਹ ਜਾਣਾ ਪਿਆ। ਵਾਇਰਲ ਹੋ ਰਹੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ @PicturesFoIder ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ।
This girl went to jail after pushing her friend off a 60-foot bridge 😳 pic.twitter.com/lhHc8ANa55
— non aesthetic things (@PicturesFoIder) February 1, 2024
ਇਹ ਵੀ ਪੜ੍ਹੋ
5 ਸਾਲ ਪੁਰਾਣਾ ਹੈ ਮਾਮਲਾ
ਹਾਲਾਂਕਿ ਇਹ ਮਾਮਲਾ 5 ਸਾਲ ਪੁਰਾਣਾ ਹੈ ਪਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। CNBC ਨਿਊਜ਼ ਦੀ ਰਿਪੋਰਟ ਦੇ ਮੁਤਾਬਕ, ਇਹ ਘਟਨਾ ਸਾਲ 2019 ਵਿੱਚ ਵਾਸ਼ਿੰਗਟਨ ਵਿੱਚ ਵਾਪਰੀ ਸੀ। ਉਸ ਸਮੇਂ 19 ਸਾਲਾ ਟੇਲਰ ਸਮਿਥ ਨੇ ਆਪਣੇ 17 ਸਾਲਾ ਦੋਸਤ ਜੌਰਡਨ ਹੋਲਗਰਸਨ ਨੂੰ ਉੱਚੇ ਪੁਲ ਤੋਂ ਧੱਕਾ ਦੇ ਦਿੱਤਾ ਸੀ। ਇਸ ਹਾਦਸੇ ਵਿੱਚ ਜੌਰਡਨ ਦੀਆਂ ਛੇ ਪਸਲੀਆਂ ਟੁੱਟ ਗਈਆਂ ਅਤੇ ਉਸ ਦੇ ਫੇਫੜੇ ਵੀ ਪੰਕਚਰ ਹੋ ਗਏ। ਜਿਸ ਲਈ ਅਦਾਲਤ ਨੇ ਟੇਲਰ ਸਮਿਥ ਨੂੰ ਦੋ ਦਿਨ ਦੀ ਜੇਲ ਦੀ ਸਜ਼ਾ ਸੁਣਾਈ ਅਤੇ ਉਸ ‘ਤੇ 300 ਡਾਲਰ ਦਾ ਜੁਰਮਾਨਾ ਵੀ ਲਗਾਇਆ। ਇਸ ਤੋਂ ਇਲਾਵਾ ਉਹ ਅਗਲੇ 2 ਸਾਲਾਂ ਤੱਕ ਜਾਰਡਨ ਨੂੰ ਨਹੀਂ ਮਿਲ ਸਕਦੀ, ਇਹ ਅਦਾਲਤ ਨੇ ਹੁਕਮ ਦਿੱਤਾ ਸੀ। ਇਸ ਘਟਨਾ ‘ਚ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਉਸ ਦੇ ਦੋਸਤ ਨੂੰ ਧੱਕਾ ਦੇਣ ਤੋਂ ਬਾਅਦ ਟੇਲਰ ਉਸ ਨੂੰ ਦੇਖਣ ਲਈ ਵੀ ਹੇਠਾਂ ਨਹੀਂ ਗਈ ਅਤੇ ਉਹ ਉਥੋਂ ਭੱਜ ਗਈ।