Viral Video: ਪਾਪਾ ਦੀ ਪਰੀ ਦਾ ਪੁਲਿਸ ਕੱਟਣ ਲੱਗੀ ਚਾਲਾਨ ਤਾਂ ਫੇਰ ਜੋ ਹੋਇਆ, ਦੇਖ ਨਹੀਂ ਰੋਕ ਪਾਓਗੇ ਹਾਸਾ
Viral Video: ਵਾਇਰਲ ਹੋ ਰਹੇ ਵੀਡੀਓ ਵਿੱਚ ਕੁੜੀ ਸਕੂਟੀ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ। ਜਿਸ ਨੂੰ ਟ੍ਰੈਫਿਕ ਪੁਲਿਸ ਰੋਕ ਲੈਂਦੀ ਹੈ। ਕਿਉਂਕਿ ਕੁੜੀ ਦੀ ਸਕੂਟੀ 'ਤੇ ਨੰਬਰ ਪਲੇਟ ਦੀ ਥਾਂ ਪਾਪਾ ਗਿਫਟੈਡ ਲਿਖਿਆ ਹੋਇਆ ਹੈ ਅਤੇ ਉਸ ਨੇ ਹੇਲਮੇਟ ਵੀ ਨਹੀਂ ਪਾਇਆ ਹੋਇਆ ਹੈ। ਜਦੋਂ ਟ੍ਰੈਫਿਕ ਪੁਲਿਸ ਉਸ ਨਾਲ ਗੱਲ ਕਰਦੀ ਹੈ ਤਾਂ ਉਹ ਕਹਿੰਦੀ ਹੈ ਕਿ ਮੈਂ ਕੋਈ ਇੰਟਰਵੀਊ ਨਹੀਂ ਦੇਣਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਪਰ ਨਾਲ ਹੀ ਲੋਕ ਪੁਲਿਸ ਦੀ ਕਾਰਵਾਈ ਤੇ ਵੀ ਸਵਾਲ ਚੁੱਕ ਰਹੇ ਹਨ।

ਸੋਸ਼ਲ ਮੀਡੀਆ ‘ਤੇ ਬਹੁਤ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਨੂੰ ਮਿਲ ਜਾਂਦੀਆਂ ਹਨ। ਅੱਜ ਦੇ ਸਮੇਂ ਵਿੱਚ ਕੋਈ ਕੁਝ ਵੀ ਕਰੇ ਉਸ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੀ ਹੈ। ਸੋਸ਼ਲ ਮੀਡੀਆ ‘ਤੇ ਅਜਿਹਾ ਹੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ ਵਿੱਚ ਇੱਕ ਕੁੜੀ ਬਿਨ੍ਹਾਂ ਨੰਬਰ ਪਲੇਟ ਅਤੇ ਹੇਲਮੇਟ ਤੋਂ ਸਕੂਟੀ ਚਲਾਉਂਦੀ ਨਜ਼ਰ ਆ ਰਹੀ ਹੈ। ਜਿਸ ਨੂੰ ਟ੍ਰੈਫਿਕ ਪੁਲਿਸ ਵਾਲੇ ਫੱੜ ਲੈਂਦੇ ਹਨ ਅਤੇ ਉਸ ਦਾ ਵੀਡੀਓ ਬਣਾਉਂਦੇ ਹਨ। ਇਸ ਤੋਂ ਬਾਅਦ ਜੋ ਹੁੰਦਾ ਹੈ, ਉਹ ਵੇਖਯੋਗ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਇੱਕ ਕੁੜੀ ਸਕੂਟੀ ਚਲਾਉਂਦੀ ਹੋਈ ਜਾ ਰਹੀ ਹੈ। ਉਸ ਨੂੰ ਟ੍ਰੈਫਿਕ ਪੁਲਿਸ ਰੋਕ ਲੈਂਦੀ ਹੈ। ਕੁੜੀ ਦੀ ਸਕੂਟੀ ‘ਤੇ ਨੰਬਰ ਪਲੇਟ ਨਹੀਂ ਹੈ। ਉਸ ਦੀ ਥਾਂ ਲਿਖਿਆ ਹੋਇਆ ਹੈ ਪਾਪਾ ਗਿਫਟੈਡ। ਇਹ ਦੇਖਣ ਤੋਂ ਬਾਅਦ ਪੁਲਿਸ ਵਾਲਾ ਕੁੜੀ ਨੂੰ ਕਹਿੰਦਾ ਹੈ- ਕੀ ਨਾਮ ਹੈ ਤੁਹਾਡਾ? ਕੁੜੀ ਇਸ ਦੇ ਜਵਾਬ ਵਿੱਚ ਕਹਿੰਦੀ ਹੈ ਮੈਂ ਕੋਈ ਇੰਟਰਵੀਊ ਨਹੀਂ ਦੇਣਾ। ਪੁਲਿਸ ਵਾਲਾ ਇਸ ਸੁਣ ਕੇ ਕਹਿੰਦਾ ਹੈ ਤੁਹਾਡਾ ਕੋਈ ਇੰਟਰਵੀਊ ਨਹੀਂ ਸਗੋਂ ਤੁਹਾਨੂੰ ਟ੍ਰੈਫਿਕ ਨਿਯਮਾਂ ਬਾਰੇ ਦੱਸ ਰਹੇ ਹਾਂ ਅਤੇ ਤੁਹਾਨੂੰ ਇਸਦਾ ਭਾਰੀ ਜੁਰਮਾਨਾ ਵੀ ਲੱਗਣ ਵਾਲਾ ਹੈ।
ਕੁੜੀ ਦਲੀਲ ਦਿੰਦੀ ਹੈ ਕਿ ਉਹ ਅਸਪਤਾਲ ਤੋਂ ਆਈ ਹੈ। ਇਸ ਤੋਂ ਬਾਅਦ ਪੁਲਿਸ ਵਾਲਾ ਕਹਿੰਦਾ ਹੈ ਕਿ ਤੁਸੀਂ ਕਿੱਥੋਂ ਵੀ ਆਓ ਅਤੇ ਕਿੰਨੀ ਵੀ ਐਮਰਜੇਂਸੀ ਹੋਵੇ ਤੁਹਾਨੂੰ ਹੇਲਮੇਟ ਲਗਾਣਾ ਜ਼ਰੂਰੀ ਹੈ। ਨਾਲ ਹੀ ਤੁਸੀਂ ਬਿਨ੍ਹਾਂ ਨੰਬਰ ਦੀ ਸਕੂਟੀ ਚੱਲਾ ਰਹੇ ਹੋ। ਇੰਸਟਾਗ੍ਰਾਮ ‘ਤੇ @11_on_foot ਨਾਮ ਦੇ ਅਕਾਊਂਟ ਤੋਂ ਇਸ ਵੀਡੀਓ ਨੂੰ ਪੋਸਟ ਕੀਤਾ ਗਿਆ ਹੈ। ਇਸ ਨੂੰ ਕਰੀਬ 8000 ਦੇ ਕਰੀਬ ਲੋਕ ਦੇਖ ਚੁੱਕੇ ਹਨ।
ਕੀ ਸਹੀ ਹੈ ਪੁਲਿਸ ਦਾ ਵੀਡੀਓ ਬਣਾਉਣਾ?
ਟਰੈਫਿਕ ਪੁਲਿਸ ਵੱਲੋਂ ਲੜਕੀ ਦੀ ਵੀਡੀਓ ਬਣਾਉਣ ਤੋਂ ਬਾਅਦ ਲੋਕ ਕਈ ਸਵਾਲ ਪੁੱਛ ਰਹੇ ਹਨ। ਕੀ ਟ੍ਰੈਫਿਕ ਪੁਲਿਸ ਨੂੰ ਵੀਡੀਓ ਬਣਾਉਣ ਦਾ ਅਧਿਕਾਰ ਹੈ? ਜੇਕਰ ਕਾਨੂੰਨੀ ਤੌਰ ‘ਤੇ ਦੇਖਿਆ ਜਾਵੇ ਤਾਂ ਨਹੀਂ। ਅਜਿਹੇ ‘ਚ ਜੇਕਰ ਪੁਲਿਸ ਤੁਹਾਨੂੰ ਰੋਕੇ ਜਾਣ ਦੀ ਵੀਡੀਓ ਬਣਾਉਂਦੀ ਹੈ ਅਤੇ ਚਲਾਨ ਕੱਟਦੀ ਹੈ ਤਾਂ ਤੁਸੀਂ ਉਨ੍ਹਾਂ ਤੋਂ ਪੁੱਛ ਸਕਦੇ ਹੋ ਕਿ ਤੁਹਾਡੀ ਵੀਡੀਓ ਕਿਉਂ ਬਣਾਈ ਜਾ ਰਹੀ ਹੈ। ਇਸ ਵਾਇਰਲ ਵੀਡੀਓ ‘ਤੇ ਲੋਕਾਂ ਵੱਲੋਂ ਕਈ ਕੁਮੈਂਟਸ ਆ ਰਹੇ ਹਨ।
ਇਕ ਯੂਜ਼ਰ ਨੇ ਕਮੈਂਟ ਕੀਤਾ – ‘ਪਾਪਾ ਦੀ ਪਰੀ ਇੰਟਰਵਿਊ ਨਹੀਂ ਦੇਵੇਗੀ, ਚਾਹੇ ਤੁਸੀਂ ਕੁਝ ਵੀ ਕਰੋ।’ ਇਕ ਹੋਰ ਯੂਜ਼ਰਸ ਨੇ ਲਿਖਿਆ- ‘ਜੇਕਰ ਇਹ ਮੁੰਡਾ ਹੁੰਦਾ ਤਾਂ ਤੁਸੀਂ ਕੀ ਕਹਿੰਦੇ ,ਪਲੀਜ਼ ਜਵਾਬ ਦਿਓ।’ ਇਕ ਹੋਰ ਯੂਜ਼ਰ ਨੇ ਲਿਖਿਆ- ‘ਚਾਲਾਨ ਕਟਵਾਓ ਪਰ ਕਿਸੇ ਨੂੰ ਵਾਇਰਲ ਨਾ ਕਰੋ।’
ਇਹ ਵੀ ਪੜ੍ਹੋ
View this post on Instagram