Viral Video: ਡਿੱਗਣ ਵਾਲੀ ਸੀ ਬੱਚੀ, ਪਾਪਾ ਬਣ ਕੇ ਆਏ ਸੁਪਰ ਹੀਰੋ, ਲੋਕਾਂ ਨੇ ਦਿੱਤਾ 'ਡੈਡ ਆਫ ਦਾ ਇਅਰ' ਦਾ ਖ਼ਿਤਾਬ | Trending Dad rescued her toddler actively while she was about to fall and get know full news in Punjabi Punjabi news - TV9 Punjabi

Viral Video: ਡਿੱਗਣ ਵਾਲੀ ਸੀ ਬੱਚੀ, ਪਾਪਾ ਬਣ ਕੇ ਆਏ ਸੁਪਰ ਹੀਰੋ, ਲੋਕਾਂ ਨੇ ਦਿੱਤਾ ‘ਡੈਡ ਆਫ ਦਾ ਇਅਰ’ ਦਾ ਖ਼ਿਤਾਬ

Updated On: 

12 Feb 2024 12:27 PM

Super Dad of the year: ਹਮੇਸ਼ਾ ਤੋਂ ਹੀ ਇਹ ਕਿਹਾ ਜਾਂਦਾ ਹੈ ਕਿ ਕੁੜੀਆਂ ਪਾਪਾ ਦੀਆਂ ਪਰੀਆਂ ਹੁੰਦੀਆਂ ਹਨ। ਕੁੜੀਆਂ ਦਾ ਲਗਾਅ ਮਾਵਾਂ ਤੋਂ ਵੱਧ ਕੇ ਪਿਓ ਨਾਲ ਹੁੰਦਾ ਹੈ। ਆਪਣੇ ਪਿਤਾ ਦੀ ਲਾਡਲੀ ਹੁੰਦੀਆਂ ਹਨ। ਇਸ ਗੱਲ ਨੂੰ ਸੱਚ ਕਰਾਰ ਦੇਣ ਵਾਲੀ ਇੱਕ ਵੀਡੀਓ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਦਿਲ ਨੂੰ ਛੂ ਲੈਣ ਵਾਲੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਿਤਾ ਕਿਵੇਂ ਆਪਣੀ ਬੇਟੀ ਨੂੰ ਬਚਾਉਂਦਾ ਹੈ। ਬੇਟੀ ਨੂੰ ਡਿੱਗਣ ਤੋਂ ਬਚਾਉਣ ਦੇ ਲਈ ਪਿਤਾ ਨੇ ਜੋ ਕੀਤਾ ਉਸ ਦੀ ਤਾਰਿਫ ਸਾਰੇ ਲੋਕ ਕਰ ਰਹੇ ਹਨ।

Viral Video: ਡਿੱਗਣ ਵਾਲੀ ਸੀ ਬੱਚੀ, ਪਾਪਾ ਬਣ ਕੇ ਆਏ ਸੁਪਰ ਹੀਰੋ, ਲੋਕਾਂ ਨੇ ਦਿੱਤਾ ਡੈਡ ਆਫ ਦਾ ਇਅਰ ਦਾ ਖ਼ਿਤਾਬ

ਡਿੱਗਦੀ ਹੋਈ ਬੱਚੀ ਨੂੰ ਸੁਪਰ ਹੀਰੋ ਬਣਕੇ ਪਾਪਾ ਨੇ ਬਚਾਇਆ

Follow Us On

ਹਰ ਕੁੜੀ ਦੇ ਲਈ ਸਭ ਤੋਂ ਪਹਿਲਾਂ ਹੀਰੋ ਉਸ ਦਾ ਪਿਤਾ ਹੀ ਹੁੰਦਾ ਹੈ। ਉਨ੍ਹਾਂ ਨੂੰ ਆਪਣੇ ਪਿਤਾ ਦੇ ਅੰਦਰ ਸੁਪਰ ਹੀਰੋ ਦਿਖਦਾ ਹੈ। ਤੁਸੀਂ ਅਕਸਰ ਬੱਚਿਆਂ ਨੂੰ ਦੇਖਿਆ ਹੋਵੇਗਾ ਕਿ ਉਹ ਆਪਣੇ ਪਿਓ ਦੀ ਹਮੇਸ਼ਾ ਤਾਰਿਫ ਕਰਦੇ ਰਹਿੰਦੇ ਹਨ। ਹਰ ਮੁਸ਼ਕਲ ਸਮੇਂ ਮਾਤਾ-ਪਿਤਾ ਹੀ ਆਪਣੇ ਬੱਚਿਆਂ ਦੇ ਸਾਹਮਣੇ ਪਹਾੜ ਬਣ ਕੇ ਖੜੇ ਰਹਿੰਦੇ ਹਨ ਅਤੇ ਆਪਣੇ ਬੱਚਿਆਂ ‘ਤੇ ਕੋਈ ਵੀ ਆਂਚ ਨਹੀਂ ਆਉਣ ਦਿੰਦੇ। ਅਜਿਹੇ ਹੀ ਸੁਪਰ ਹੀਰੋ ਬਣ ਕੇ ਆਏ ਇੱਕ ਪਾਪਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੱਚੀ ਆਪਣੇ ਮੰਮੀ-ਪਾਪਾ ਦੇ ਸਾਹਮਣੇ ਖੜੇ ਹੋ ਕੇ ਤੁਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਕੋਸ਼ਿਸ਼ ਵਿੱਚ ਉਹ ਇੱਕ ਦੋ ਵਾਰ ਡਿੱਗ ਵੀ ਜਾਂਦੀ ਹੈ ਪਰ ਫਿਰ ਖੜੀ ਹੋ ਕੇ ਤੁਰਨ ਦੀ ਕੋਸ਼ਿਸ਼ ਕਰਦੀ ਹੈ। ਬੱਚੀ ਦੇ ਮਾਤਾ-ਪਿਤਾ ਸਾਹਮਣੇ ਬੈਠ ਕੇ ਆਪਣੀ ਪਿਆਰੀ ਬੱਚੀ ਨੂੰ ਦੇਖ ਰਹੇ ਹਨ। ਉਸ ਮਸੇਂ ਹੀ ਬੱਚੀ ਦਾ ਬੈਲੇਂਸ ਵਿਗੜ ਜਾਂਦਾ ਹੈ ਅਤੇ ਉਹ ਅਚਾਨਕ ਹੀ ਮੂੰਹ ਦੇ ਵੱਲ ਡਿੱਗ ਜਾਂਦੀ ਹੈ ਪਰ ਸ਼ੁਕਰ ਹੈ ਕਿ ਉਸ ਦੇ ਪਾਪਾ ਉੱਥੇ ਹੀ ਮੌਜੂਦ ਹੁੰਦੇ ਹਨ। ਬੱਚੀ ਨੂੰ ਡਿੱਗਦੇ ਦੇਖ ਉਸ ਦੇ ਸੁਪਰਮੈਨ ਪਾਪਾ ਕੋਲ ਪਏ ਹੋਏ ਸਿਰਾਣੇ ਨੂੰ ਉੱਠਾ ਕੇ ਉਸ ਕੋਲ ਸੁੱਟ ਦਿੰਦੇ ਹਨ। ਜਿਸ ਨਾਲ ਬੱਚੀ ਸਿਰਾਣੇ ‘ਤੇ ਡਿੱਗ ਜਾਂਦੀ ਹੈ ਅਤੇ ਉਹ ਜਖ਼ਮੀ ਹੋਣ ਤੋਂ ਬੱਚ ਜਾਂਦੀ ਹੈ।

ਲੋਕਾਂ ਨੇ ਵਿਅਕਤੀ ਨੂੰ ਕਰਾਰ ਦਿੱਤਾ ਸੁਪਰ ਡੈਡ

ਇਸ ਸ਼ਾਨਦਾਰ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਸੱਚ ਕੜਵਾ ਹੈ ਨਾਮ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਲੋਕ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬੱਚੀ ਦੇ ਪਾਪਾ ਨੂੰ ‘ਡੈਡ ਆਫ ਦਾ ਇਅਰ’ ਦਾ ਖ਼ਿਤਾਬ ਦੇ ਰਹੇ ਹਨ। ਲੋਕ ਕੁਮੈਂਟ ਕਰ ਲਿੱਖ ਰਹੇ ਹਨ- Ninja Dad ਕੁਝ ਲੋਕ ਬੱਚੀ ਦੇ ਪਿਤਾ ਦੀ ਫੁਰਤੀ ਦੀ ਤਾਰਿਫ ਕਰ ਰਹੇ ਹਨ। ਜਦੋਂ ਕਿ ਕਈ ਲੋਕਾਂ ਨੇ ਇਸ ਵੀਡੀਓ ‘ਤੇ ਹਾਰਟ ਇਮੋਜੀ ਬਣਾਇਆ। ਵੀਡੀਓ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ। ਖ਼ਬਰ ਲਿੱਖੇ ਜਾਣ ਤੱਕ ਵੀਡੀਓ ਨੂੰ ਲੱਖਾਂ ਲੋਕਾਂ ਨੇ ਦੇਖਿਆ ਅਤੇ ਹਜ਼ਾਰਾਂ ਲੋਕਾਂ ਨੇ ਲਾਇਕ ਕੀਤਾ ਹੈ।

Exit mobile version