ਉਹ 13 ਇਤਿਹਾਸਕ ਜਹਾਜ਼ ਹਾਦਸੇ, ਜਿਨ੍ਹਾਂ ਤੋਂ ਮਿਲੇ ਸਬਕਾਂ ਨੇ ਹਵਾਈ ਦੁਨੀਆ ਵਿੱਚ ਲਿਆਂਦਾ ਵੱਡਾ ਬਦਲਾਅ
ਮਹਾਰਾਸ਼ਟਰ ਦੇ ਬਾਰਾਮਤੀ ਵਿੱਚ ਬੁੱਧਵਾਰ ਸਵੇਰੇ ਵਾਪਰੇ ਇੱਕ ਬੇਹੱਦ ਦੁਖਦਾਈ ਜਹਾਜ਼ ਹਾਦਸੇ ਵਿੱਚ ਐਨਸੀਪੀ (NCP) ਆਗੂ ਅਤੇ ਉਪ-ਮੁੱਖ ਮੰਤਰੀ ਅਜੀਤ ਪਵਾਰ ਸਮੇਤ 5 ਲੋਕਾਂ ਦਾ ਦਿਹਾਂਤ ਹੋ ਗਿਆ ਹੈ। ਜਹਾਜ਼ ਹਾਦਸੇ ਹਮੇਸ਼ਾ ਹੀ ਭਿਆਨਕ ਹੁੰਦੇ ਹਨ ਕਿਉਂਕਿ ਇਨ੍ਹਾਂ ਵਿੱਚ ਬਚਣ ਦੀ ਉਮੀਦ ਬਹੁਤ ਘੱਟ ਹੁੰਦੀ ਹੈ।
ਮਹਾਰਾਸ਼ਟਰ ਦੇ ਬਾਰਾਮਤੀ ਵਿੱਚ ਬੁੱਧਵਾਰ ਸਵੇਰੇ ਵਾਪਰੇ ਇੱਕ ਬੇਹੱਦ ਦੁਖਦਾਈ ਜਹਾਜ਼ ਹਾਦਸੇ ਵਿੱਚ ਐਨਸੀਪੀ (NCP) ਆਗੂ ਅਤੇ ਉਪ-ਮੁੱਖ ਮੰਤਰੀ ਅਜੀਤ ਪਵਾਰ ਸਮੇਤ 5 ਲੋਕਾਂ ਦਾ ਦਿਹਾਂਤ ਹੋ ਗਿਆ ਹੈ। ਜਹਾਜ਼ ਹਾਦਸੇ ਹਮੇਸ਼ਾ ਹੀ ਭਿਆਨਕ ਹੁੰਦੇ ਹਨ ਕਿਉਂਕਿ ਇਨ੍ਹਾਂ ਵਿੱਚ ਬਚਣ ਦੀ ਉਮੀਦ ਬਹੁਤ ਘੱਟ ਹੁੰਦੀ ਹੈ। ਪਰ ਇਤਿਹਾਸ ਗਵਾਹ ਹੈ ਕਿ ਹਰ ਵੱਡੀ ਤ੍ਰਾਸਦੀ ਤੋਂ ਬਾਅਦ ਤਕਨੀਕ ਅਤੇ ਨਿਯਮਾਂ ਵਿੱਚ ਅਜਿਹੇ ਸੁਧਾਰ ਕੀਤੇ ਗਏ, ਜਿਸ ਨਾਲ ਭਵਿੱਖ ਦੀਆਂ ਉਡਾਣਾਂ ਨੂੰ ਸੁਰੱਖਿਅਤ ਬਣਾਇਆ ਜਾ ਸਕੇ।
ਆਓ ਜਾਣਦੇ ਹਾਂ ਦੁਨੀਆ ਦੇ ਉਨ੍ਹਾਂ 13 ਸਭ ਤੋਂ ਚਰਚਿਤ ਜਹਾਜ਼ ਹਾਦਸਿਆਂ ਬਾਰੇ, ਜਿਨ੍ਹਾਂ ਤੋਂ ਮਿਲੇ ਸਬਕ ਨੇ ਐਵੀਏਸ਼ਨ (Aviation) ਦੀ ਦੁਨੀਆ ਨੂੰ ਹਮੇਸ਼ਾ ਲਈ ਬਦਲ ਦਿੱਤਾ:
1. ਗ੍ਰੈਂਡ ਕੈਨਿਯਨ ਟੱਕਰ
ਗ੍ਰੈਂਡ ਕੈਨਿਯਨ ਦੇ ਉੱਪਰ ਦੋ ਜਹਾਜ਼ ਆਪਸ ਵਿੱਚ ਟਕਰਾ ਗਏ ਸਨ ਕਿਉਂਕਿ ਉਸ ਸਮੇਂ ਜ਼ਮੀਨ ਤੋਂ ਨਿਗਰਾਨੀ ਰੱਖਣ ਵਾਲੀ ਤਕਨੀਕ ਕਮਜ਼ੋਰ ਸੀ। ਇਸ ਹਾਦਸੇ ਤੋਂ ਬਾਅਦ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦਾ ਗਠਨ ਹੋਇਆ ਅਤੇ ਰਡਾਰ ਸਿਸਟਮ ਨੂੰ ਆਧੁਨਿਕ ਬਣਾਇਆ ਗਿਆ। ਹੁਣ ਜਹਾਜ਼ਾਂ ਵਿੱਚ ਟੱਕਰ ਰੋਕੂ ਪ੍ਰਣਾਲੀ (TCAS) ਲੱਗੀ ਹੁੰਦੀ ਹੈ।
2. ਯੂਨਾਈਟਿਡ ਏਅਰਲਾਈਨਜ਼ ਫਲਾਈਟ 173
ਇਹ ਵੀ ਪੜ੍ਹੋ
ਇਸ ਜਹਾਜ਼ ਦਾ ਤੇਲ ਖ਼ਤਮ ਹੋ ਗਿਆ ਸੀ ਕਿਉਂਕਿ ਪਾਇਲਟ ਇੱਕ ਛੋਟੀ ਜਿਹੀ ਤਕਨੀਕੀ ਖ਼ਰਾਬੀ ਨੂੰ ਠੀਕ ਕਰਨ ਵਿੱਚ ਉਲਝਿਆ ਰਿਹਾ ਅਤੇ ਕਰੂ ਮੈਂਬਰਾਂ ਦੀ ਸਲਾਹ ਨੂੰ ਅਣਦੇਖਾ ਕਰ ਦਿੱਤਾ। ਇਸ ਤੋਂ ਬਾਅਦ ‘ਕਾਕਪਿਟ ਰਿਸੋਰਸ ਮੈਨੇਜਮੈਂਟ’ (CRM) ਦੀ ਸ਼ੁਰੂਆਤ ਹੋਈ, ਜਿਸ ਵਿੱਚ ਪਾਇਲਟਾਂ ਨੂੰ ਟੀਮ ਵਜੋਂ ਕੰਮ ਕਰਨਾ ਸਿਖਾਇਆ ਜਾਂਦਾ ਹੈ।
3. ਏਅਰ ਕੈਨੇਡਾ ਫਲਾਈਟ 797
ਜਹਾਜ਼ ਦੇ ਟਾਇਲਟ ਵਿੱਚ ਲੱਗੀ ਅੱਗ ਕਾਰਨ ਧੂੰਆਂ ਇੰਨਾ ਫੈਲ ਗਿਆ ਕਿ ਲੋਕ ਬਾਹਰ ਨਹੀਂ ਨਿਕਲ ਸਕੇ। ਇਸ ਤੋਂ ਬਾਅਦ ਜਹਾਜ਼ਾਂ ਦੇ ਟਾਇਲਟ ਵਿੱਚ ਸਮੋਕ ਡਿਟੈਕਟਰ ਅਤੇ ਆਟੋਮੈਟਿਕ ਅੱਗ ਬੁਝਾਊ ਯੰਤਰ ਲਾਜ਼ਮੀ ਕੀਤੇ ਗਏ ਅਤੇ ਫਰਸ਼ ‘ਤੇ ਚਮਕਣ ਵਾਲੀਆਂ ਪੱਟੀਆਂ ਲਗਾਈਆਂ ਗਈਆਂ।
4. ਡੈਲਟਾ ਏਅਰਲਾਈਨਜ਼ ਫਲਾਈਟ 191
ਲੈਂਡਿੰਗ ਸਮੇਂ ਜਹਾਜ਼ ਹਵਾ ਦੇ ਹੇਠਲੇ ਦਬਾਅ (Microburst) ਵਿੱਚ ਫਸ ਕੇ ਹਾਦਸਾਗ੍ਰਸਤ ਹੋ ਗਿਆ। ਇਸ ਤੋਂ ਬਾਅਦ ਜਹਾਜ਼ਾਂ ਵਿੱਚ ਫਾਰਵਰਡ-ਲੁਕਿੰਗ ਰਡਾਰ ਲਗਾਏ ਗਏ, ਜੋ ਪਾਇਲਟ ਨੂੰ ਖ਼ਤਰਨਾਕ ਹਵਾ ਦੇ ਝੋਂਕਿਆਂ ਬਾਰੇ ਪਹਿਲਾਂ ਹੀ ਚੇਤਾਵਨੀ ਦੇ ਦਿੰਦੇ ਹਨ।
5. ਯੂਨਾਈਟਿਡ ਏਅਰਲਾਈਨਜ਼ ਫਲਾਈਟ 232
ਇੰਜਣ ਦਾ ਪੱਖਾ ਫਟਣ ਨਾਲ ਹਾਈਡ੍ਰੌਲਿਕ ਸਿਸਟਮ ਫੇਲ੍ਹ ਹੋ ਗਿਆ ਸੀ। ਇਸ ਤੋਂ ਬਾਅਦ ਇੰਜਣਾਂ ਦੀ ਜਾਂਚ ਦੇ ਤਰੀਕੇ ਬਦਲੇ ਗਏ ਅਤੇ ਜਹਾਜ਼ਾਂ ਵਿੱਚ ਬੈਕਅੱਪ ਸੁਰੱਖਿਆ ਪ੍ਰਣਾਲੀਆਂ ਜੋੜੀਆਂ ਗਈਆਂ ਤਾਂ ਜੋ ਇੱਕ ਹਿੱਸਾ ਫੇਲ੍ਹ ਹੋਣ ‘ਤੇ ਵੀ ਜਹਾਜ਼ ਕਾਬੂ ਵਿੱਚ ਰਹੇ।
6. ਅਲੋਹਾ ਏਅਰਲਾਈਨਜ਼ ਫਲਾਈਟ 243
19 ਸਾਲ ਪੁਰਾਣੇ ਜਹਾਜ਼ ਦੀ ਛੱਤ ਦਾ ਹਿੱਸਾ ਉੱਡ ਗਿਆ ਕਿਉਂਕਿ ਧਾਤ ਕਮਜ਼ੋਰ ਹੋ ਚੁੱਕੀ ਸੀ। ਇਸ ਤੋਂ ਬਾਅਦ ‘ਏਜਿੰਗ ਏਅਰਕ੍ਰਾਫਟ ਪ੍ਰੋਗਰਾਮ’ ਸ਼ੁਰੂ ਹੋਇਆ, ਜਿਸ ਤਹਿਤ ਪੁਰਾਣੇ ਜਹਾਜ਼ਾਂ ਦੀ ਬਹੁਤ ਬਾਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ।
7. ਯੂਐਸ ਏਅਰਵੇਜ਼ ਫਲਾਈਟ 427
ਲੈਂਡਿੰਗ ਦੌਰਾਨ ਜਹਾਜ਼ ਦਾ ‘ਰਡਰ’ ਜਾਮ ਹੋ ਗਿਆ ਸੀ। ਇਸ ਹਾਦਸੇ ਤੋਂ ਬਾਅਦ ਬੋਇੰਗ ਨੇ ਹਜ਼ਾਰਾਂ ਜਹਾਜ਼ਾਂ ਦੇ ਰਡਰ ਸਿਸਟਮ ਨੂੰ ਬਦਲਿਆ ਅਤੇ ਸੁਰੱਖਿਆ ਲਈ ਨਵੇਂ ਪੁਰਜ਼ੇ ਲਗਾਏ।
8. ਵੈਲਿਊਜੈੱਟ ਫਲਾਈਟ 592
ਕਾਰਗੋ ਹੋਲਡ ਵਿੱਚ ਰੱਖੇ ਕੈਮੀਕਲਸ ਕਾਰਨ ਅੱਗ ਲੱਗ ਗਈ ਸੀ। ਇਸ ਤੋਂ ਬਾਅਦ ਜਹਾਜ਼ ਦੇ ਸਮਾਨ ਰੱਖਣ ਵਾਲੇ ਹਿੱਸੇ ਵਿੱਚ ਵੀ ਸਮੋਕ ਡਿਟੈਕਟਰ ਅਤੇ ਫਾਇਰ ਸਿਸਟਮ ਲਾਜ਼ਮੀ ਕੀਤੇ ਗਏ ਅਤੇ ਖ਼ਤਰਨਾਕ ਸਾਮਾਨ ਲਿਜਾਣ ਦੇ ਨਿਯਮ ਸਖ਼ਤ ਕੀਤੇ ਗਏ।
9. ਟੀਡਬਲਯੂਏ (TWA) ਫਲਾਈਟ 800
ਤੇਲ ਟੈਂਕ ਵਿੱਚ ਬਿਜਲੀ ਦੀ ਚਿੰਗਾਰੀ ਕਾਰਨ ਧਮਾਕਾ ਹੋਇਆ ਸੀ। ਇਸ ਤੋਂ ਬਾਅਦ ਤੇਲ ਟੈਂਕਾਂ ਵਿੱਚ ਨਾਈਟ੍ਰੋਜਨ ਗੈਸ ਪਾਉਣ ਦੀ ਪ੍ਰਣਾਲੀ ਵਿਕਸਿਤ ਕੀਤੀ ਗਈ ਤਾਂ ਜੋ ਚਿੰਗਾਰੀ ਲੱਗਣ ‘ਤੇ ਵੀ ਧਮਾਕਾ ਨਾ ਹੋਵੇ।
10. ਸਵਿਸਏਅਰ ਫਲਾਈਟ 111
ਮਨੋਰੰਜਨ ਸਿਸਟਮ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਫੈਲ ਗਈ ਸੀ। ਇਸ ਤੋਂ ਬਾਅਦ ਜਹਾਜ਼ਾਂ ਵਿੱਚ ਵਰਤੀ ਜਾਣ ਵਾਲੀ ਵਾਇਰਿੰਗ ਕਵਰ ਨੂੰ ਅਗਨੀਰੋਧਕ (Fire-resistant) ਬਣਾਇਆ ਗਿਆ।
11. ਏਅਰ ਫਰਾਂਸ 447
ਗਤੀ ਮਾਪਣ ਵਾਲਾ ਯੰਤਰ ਜਾਮ ਹੋਣ ਕਾਰਨ ਆਟੋਪਾਇਲਟ ਸਿਸਟਮ ਬੰਦ ਹੋ ਗਿਆ ਸੀ। ਇਸ ਤੋਂ ਬਾਅਦ ਪਾਇਲਟਾਂ ਨੂੰ ਮਸ਼ੀਨਾਂ ‘ਤੇ ਘੱਟ ਨਿਰਭਰ ਰਹਿਣ ਅਤੇ ਮੈਨੂਅਲ ਜਹਾਜ਼ ਉਡਾਉਣ ਦੀ ਸਖ਼ਤ ਸਿਖਲਾਈ ਦੇਣੀ ਸ਼ੁਰੂ ਕੀਤੀ ਗਈ।
12. ਮਲੇਸ਼ੀਆ ਏਅਰਲਾਈਨਜ਼ 370
ਇਹ ਜਹਾਜ਼ ਰਹੱਸਮਈ ਤਰੀਕੇ ਨਾਲ ਗਾਇਬ ਹੋ ਗਿਆ ਸੀ। ਇਸ ਤੋਂ ਬਾਅਦ ਹਰ ਜਹਾਜ਼ ਲਈ ‘ਰੀਅਲ-ਟਾਈਮ ਟ੍ਰੈਕਿੰਗ’ ਲਾਜ਼ਮੀ ਕਰ ਦਿੱਤੀ ਗਈ ਹੈ ਤਾਂ ਜੋ ਸਮੁੰਦਰ ਉੱਪਰ ਵੀ ਉਨ੍ਹਾਂ ਦੀ ਸਹੀ ਲੋਕੇਸ਼ਨ ਪਤਾ ਰਹੇ।
13. ਲਾਇਨ ਏਅਰ ਅਤੇ ਇਥੋਪੀਅਨ ਏਅਰਲਾਈਨਜ਼
ਬੋਇੰਗ 737 ਮੈਕਸ ਦੇ ਇੱਕ ਨਵੇਂ ਸਾਫਟਵੇਅਰ (MCAS) ਦੀ ਖ਼ਰਾਬੀ ਕਾਰਨ ਇਹ ਹਾਦਸੇ ਹੋਏ ਸਨ। ਇਸ ਤੋਂ ਬਾਅਦ ਸਾਫਟਵੇਅਰ ਨੂੰ ਪੂਰੀ ਤਰ੍ਹਾਂ ਬਦਲਿਆ ਗਿਆ ਅਤੇ ਪਾਇਲਟਾਂ ਲਈ ਇਸ ਦੀ ਵਿਸ਼ੇਸ਼ ਸਿਖਲਾਈ ਲਾਜ਼ਮੀ ਕੀਤੀ ਗਈ।


