ਗੇਂਦ ਨਾਲ ਛੱਪੜ ‘ਚ Chill ਕਰਨ ਲੱਗਾ ਬੇਬੀ ਟਾਈਗਰ, ਵਾਇਰਲ ਵੀਡੀਓ ਨੇ ਜਿੱਤਿਆ ਲੋਕਾਂ ਦਾ ਦਿਲ
Viral Video: ਗਰਮੀਆਂ ਵਿੱਚ ਇਨਸਾਨਾਂ ਵਾਂਗ ਜਾਨਵਰਾਂ ਨੂੰ ਵੀ ਗਰਮੀ ਦੇ ਮੌਸਮ ਦੌਰਾਨ ਪਾਣੀ ਵਿੱਚ ਖੇਡਣਾ ਬਹੁੰਤ ਪਸੰਦ ਹੁੰਦਾ ਹੈ। ਨਦੀ ਜਾਂ ਛੱਪੜ ਵਿੱਚ ਜਾ ਕੇ ਉਹ ਵੀ ਪਾਣੀ ਦੀ ਠੰਢਕ ਦਾ ਆਨੰਦ ਲੈਂਦੇ ਹਨ। ਇੱਕ ਟਾਈਗਰ ਦਾ ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਪਾਣੀ ਵਿੱਚ ਰੱਜ ਕੇ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਨੂੰ ਦੇਖ ਕੇ ਤੁਸੀਂ ਵੀ ਟਾਈਗਰ ਦੀ ਇਸ ਮਸਤੀ ਦੇ ਦਿਲ ਲੁਟਾਏ ਬਿਨਾਂ ਨਹੀਂ ਰਹਿ ਪਾਓਗੇ। ਦੱਸ ਦੇਈਏ ਕਿ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕਾਂ ਵੱਲੋਂ ਪਸੰਦ ਕੀਤਾ ਜਾ ਚੁੱਕਿਆ ਹੈ।
ਗੇਂਦ ਨਾਲ ਛੱਪੜ ‘ਚ Chill ਕਰਨ ਲੱਗਾ ਬੇਬੀ ਟਾਈਗਰ
ਆਮ ਤੌਰ ‘ਤੇ, ਜਦੋਂ ਵੀ ਲੋਕਾਂ ਨੂੰ ਆਪਣੇ ਵਿਅਸਤ ਰੁਟੀਨ ਤੋਂ ਕੁਝ ਸਮਾਂ ਮਿਲਦਾ ਹੈ, ਉਹ ਆਰਾਮ ਕਰਨ ਦੀ ਸੋਚਦੇ ਹਨ ਜਾਂ ਫੇਰ ਦੋਸਤਾਂ ਜਾ ਇੱਕਲੇ ਹੀ ਕੋਈ ਗੇਮ ਖੇਡਣ ਲੱਗਦੇ ਹਨ। ਪਰ ਕੀ ਤੁਸੀਂ ਕਦੇ ਟਾਈਗਰ ਨੂੰ ਫੁਰਸਤ ਦੇ ਪਲਾਂ ਵਿੱਚ Chill ਕਰਦੇ ਦੇਖਿਆ ਹੈ? ਜੀ ਹਾਂ, ਜੰਗਲੀ ਜਾਨਵਰ ਵੀ ਮੌਕਾ ਮਿਲਣ ‘ਤੇ ਖੁਦ ਨੂੰ ਰਿਲੈਕਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਟਾਈਗਰ ਦੀ ਮਸਤੀ ਦੇਖ ਤੁਸੀਂ ਹੈਰਾਨ ਰਹਿ ਜਾਓਗੇ।
ਦਰਅਸਲ, ਇਸ ਵੀਡੀਓ ਵਿੱਚ ਟਾਈਗਰ ਇੱਕ ਵੱਡੀ ਗੇਂਦ ਨਾਲ ਛੱਪੜ ਵਿੱਚ ਨਜ਼ਰ ਆ ਰਿਹਾ ਹੈ। ਉਸ ਦੇ ਚਿਹਰੇ ‘ਤੇ ਸ਼ਾਂਤ ਹਾਵ-ਭਾਵ ਦੇਖ ਕੇ ਤੁਸੀਂ ਸਮਝ ਜਾਓਗੇ ਕਿ ਉਹ ਗੇਂਦ ਨਾਲ ਕਿੰਨਾ ਆਨੰਦ ਲੈ ਰਿਹਾ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ ਹੈਂਡਲ wildlife_friends_foundation ‘ਤੇ ਸ਼ੇਅਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਸਪੈਕਸ ਮੋੜਨ ਦੇ ਬਦਲੇ ‘ਬਾਂਦਰਾਂ’ ਨੇ ਕੀਤਾ ਕਮਾਲ ਦਾ ਸੌਦਾ, ਦੇਖੋ ਵੀਡੀਓ
ਇਹ ਵੀ ਪੜ੍ਹੋ
ਵੀਡੀਓ ‘ਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਬਾਘ ਨੂੰ ਕੰਕਰੀਟ ਦੇ ਫਰਸ਼ ਵਾਲੇ ਪਿੰਜਰੇ ‘ਚੋਂ ਕੱਢ ਕੇ ਇੱਥੇ ਲਿਆਂਦਾ ਗਿਆ ਸੀ, ਜਿੱਥੇ ਹੁਣ ਇਹ ਹੌਲੀ-ਹੌਲੀ ਆਮ ਜ਼ਿੰਦਗੀ ‘ਚ ਪਰਤ ਰਿਹਾ ਹੈ। ਇਹ ਅਵਿਸ਼ਵਾਸ਼ਯੋਗ ਹੈ ਪਰ ਪਿਆਰ ਅਤੇ ਦਿਆਲਤਾ ਨਾਲ, ਜੰਗਲੀ ਜਾਨਵਰਾਂ ਵਿੱਚ ਵੀ ਤਬਦੀਲੀ ਲਿਆਂਦੀ ਜਾ ਸਕਦੀ ਹੈ। ਯੂਜ਼ਰਸ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਇਹ ਥਾਈਲੈਂਡ ਦੇ ਇੱਕ ਸੈੰਕਚੂਰੀ ਦੀ ਵੀਡੀਓ ਹੈ।
ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਵੀਡੀਓ
ਇਸ ਨੂੰ ਹੁਣ ਤੱਕ 68 ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਇਸ ‘ਤੇ ਕਈ ਲੋਕਾਂ ਨੇ ਟਿੱਪਣੀਆਂ ਵੀ ਕੀਤੀਆਂ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਇਸ ਟਾਈਗਰ ਦੇ ਚਿਹਰੇ ‘ਤੇ ਖੁਸ਼ੀ ਸਾਫ ਦਿਖਾਈ ਦੇ ਰਹੀ ਹੈ। ਕਈ ਲੋਕਾਂ ਨੇ ਇਸ ਗੱਲ ‘ਤੇ ਵੀ ਖੁਸ਼ੀ ਜ਼ਾਹਰ ਕੀਤੀ ਹੈ ਕਿ ਰੈਸਕਿਊ ਤੋਂ ਬਾਅਦ ਬਾਘ ਹੁਣ ਖੁਸ਼ ਹੈ ਅਤੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਿਹਾ ਹੈ।