ਔਰਤ ਨੇ ਫੜਿਆ ਵਿਸ਼ਾਲ ਅਜਗਰ,ਫਿਰ ਜੋ ਹੋਇਆ…ਵੀਡਿਓ ਦੇਖ ਰਹਿ ਜਾਓਗੇ ਦੰਗ

Updated On: 

07 Nov 2025 10:35 AM IST

Viral Video: ਇਸ ਵੀਡਿਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ munna_snake_rescuer ਨਾਮ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ ਕਰੋੜਾਂ ਵਾਰ ਦੇਖਿਆ ਜਾ ਚੁੱਕਾ ਹੈ। ਜਦੋਂ ਕਿ ਇਸ ਵੀਡੀਓ ਨੂੰ 3.5 ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ ਅਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

ਔਰਤ ਨੇ ਫੜਿਆ ਵਿਸ਼ਾਲ ਅਜਗਰ,ਫਿਰ ਜੋ ਹੋਇਆ...ਵੀਡਿਓ ਦੇਖ ਰਹਿ ਜਾਓਗੇ ਦੰਗ

Image Credit source: Instagram/munna_snake_rescuer

Follow Us On

ਆਮ ਤੌਰ ‘ਤੇ ਜਦੋਂ ਲੋਕ ਸੱਪਾਂ ਨੂੰ ਦੇਖਦੇ ਹਨ ਤਾਂ ਉਨ੍ਹਾਂ ਦੀ ਹਾਲਤ ਖਰਾਬ ਹੋ ਜਾਂਦੀ ਹੈ ਅਤੇ ਉਹ ਭੱਜ ਜਾਂਦੇ ਹਨ। ਕੁਝ ਲੋਕ ਅਜਿਹੇ ਵੀ ਹਨ ਜੋ ਸੱਪਾਂ ਤੋਂ ਨਹੀਂ ਡਰਦੇ ਅਤੇ ਉਨ੍ਹਾਂ ਨੂੰ ਆਸਾਨੀ ਨਾਲ ਫੜ ਲੈਂਦੇ ਹਨ। ਅਜਿਹਾ ਹੀ ਇਕ ਵੀਡਿਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ,ਜਿਸ ‘ਚ ਇਕ ਔਰਤ ਆਪਣੀ ਜਾਨ ਖਤਰੇ ‘ਚ ਪਾ ਕੇ ਇਕ ਵਿਸ਼ਾਲ ਅਜਗਰ ਨੂੰ ਫੜਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਜਦੋਂ ਅਜਗਰ ਨੇ ਉਸ ‘ਤੇ ਅਚਾਨਕ ਹਮਲਾ ਕਰ ਦਿੱਤਾ ਤਾਂ ਉਹ ਉਥੋਂ ਭੱਜ ਗਈ। ਇਹ ਵੀਡਿਓ ਓਨੀ ਹੀ ਡਰਾਉਣੀ ਹੈ ਜਿੰਨੀ ਰੋਮਾਂਚਕ ਹੈ ਅਤੇ ਤੁਸੀਂ ਇਸ ਨੂੰ ਦੇਖਣ ਤੋਂ ਬਾਅਦ ਯਕੀਨਨ ਦੰਗ ਰਹਿ ਜਾਓਗੇ।

ਵੀਡਿਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਾੜ੍ਹੀ ਪਹਿਨੀ ਔਰਤ ਨੇ ਅਜਗਰ ਦੀ ਪੂਛ ਫੜੀ ਹੋਈ ਸੀ ਅਤੇ ਇਸੇ ਦੌਰਾਨ ਅਜਗਰ ਨੇ ਉਸ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਨੇ ਨਾ ਸਿਰਫ ਅਜਗਰ ਦੀ ਪੂਛ ਛੱਡ ਦਿੱਤੀ ਸਗੋਂ ਡਰ ਦੇ ਮਾਰੇ ਉਥੋਂ ਚਲੀ ਜਾਂਦੀ ਹੈ। ਇਸ ਤੋਂ ਬਾਅਦ ਅਜਗਰ ਹੌਲੀ-ਹੌਲੀ ਝਾੜੀਆਂ ‘ਚ ਦਾਖਲ ਹੋਣ ਲੱਗਾ ਪਰ ਔਰਤ ਨੇ ਉਸ ਨੂੰ ਛੱਡਿਆ ਨਹੀਂ।

ਔਰਤ ਨੇ ਫਿਰ ਅਜਗਰ ਦੀ ਪੂਛ ਫੜ ਲਈ ਅਤੇ ਉਸ ਨੂੰ ਝਾੜੀਆਂ ਵਿੱਚੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਉਸ ਨੇ ਬੜੀ ਮੁਸ਼ਕਲ ਨਾਲ ਅਜਗਰ ਨੂੰ ਝਾੜੀਆਂ ਵਿੱਚੋਂ ਬਾਹਰ ਕੱਢਿਆ। ਅਜਿਹੇ ਨਜ਼ਾਰਾ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ, ਜਦੋਂ ਔਰਤਾਂ ਅਜਿਹੇ ਖਤਰਨਾਕ ਸੱਪ ਨੂੰ ਫੜਦੀਆਂ ਨਜ਼ਰ ਆਉਂਦੀਆਂ ਹਨ।

ਵੀਡਿਓ ਨੂੰ ਲੱਖਾਂ ਵਾਰ ਦੇਖਿਆ ਗਿਆ

ਇਸ ਵੀਡਿਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ munna_snake_rescuer ਨਾਮ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ ਕਰੋੜਾਂ ਵਾਰ ਦੇਖਿਆ ਜਾ ਚੁੱਕਾ ਹੈ। ਜਦੋਂ ਕਿ ਇਸ ਵੀਡੀਓ ਨੂੰ 3.5 ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ ਅਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

ਵੀਡਿਓ ਦੇਖ ਕੇ ਕਿਸੇ ਨੇ ਕਿਹਾ ਕਿ ‘ਇਹ ਔਰਤ ਸੱਚੀ ਸ਼ੇਰਨੀ ਨਿਕਲੀ,ਹਰ ਕਿਸੇ ‘ਚ ਇੰਨੀ ਹਿੰਮਤ ਨਹੀਂ ਹੁੰਦੀ। ਜਦਕਿ ਕਿਸੇ ਨੇ ਕਿਹਾ ਕਿ ‘ਇਸ ਨੂੰ ਸਕਰੀਨ ‘ਤੇ ਦੇਖ ਕੇ ਮੈਂ ਕੰਬ ਗਿਆ ਤੇ ਇਹ ਬਿਨਾਂ ਡਰੇ ਇਸ ਨੂੰ ਫੜ ਰਹੀ ਹੈ। ਉਥੇ ਹੀ ਇਕ ਯੂਜ਼ਰ ਨੇ ਲਿਖਿਆ ਇਸ ਵੀਡਿਓ ਨੂੰ ਦੇਖਣ ਤੋਂ ਬਾਅਦ ਮੈਂ ਹੁਣ ਸਮਝ ਗਿਆ ਹਾਂ ਕਿ ਡਰ ‘ਤੇ ਜਿੱਤ ਹੀ ਅਸਲੀ ਤਾਕਤ ਹੈ। ਉਥੇ ਹੀ ਕਿਸੇ ਨੇ ਇਸ ਔਰਤ ਨੂੰ ‘ਰੀਅਲ ਲਾਈਫ ਵੰਡਰ ਵੂਮੈਨ’ ਕਿਹਾ ਹੈ।