ਪਤੀ ‘ਤੇ ਗੁੱਸਾ ਕੱਢਣ ਵਿੱਚ ਫੇਲ ਹੋਈ ਪਤਨੀ ਤਾਂ ਬਣਾਈ ਅਜਿਹੀ ਤਰਕੀਬ, ਵੇਖ ਕੇ ਹੈਰਾਨ ਹੋ ਗਏ ਲੋਕ

Updated On: 

26 Dec 2023 15:21 PM

ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਇੱਕ ਔਰਤ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਹੋਈ ਲੜਾਈ ਤੋਂ ਬਾਅਦ ਉਸ 'ਤੇ ਭੜਾਸ ਕੱਢਣ ਲਈ ਕੀ ਕਰੇਗੀ। ਉਸ ਦਾ ਇਹ ਖ਼ਤਰਨਾਕ ਪਲਾਨ ਸੁਣਨ ਤੋਂ ਬਾਅਦ ਹਰ ਕੋਈ ਹੈਰਾਨ ਹੋ ਰਿਹਾ ਹੈ। ਤੁਸੀਂ ਵੀ ਇਹ ਵੀਡੀਓ ਦੇਖੋ ਅਤੇ ਸੁਣੋ ਔਰਤ ਦਾ ਇਹ ਹੈਰਾਨ ਕਰਨ ਵਾਲਾ ਪਲਾਨ।

ਪਤੀ ਤੇ ਗੁੱਸਾ ਕੱਢਣ ਵਿੱਚ ਫੇਲ ਹੋਈ ਪਤਨੀ ਤਾਂ ਬਣਾਈ ਅਜਿਹੀ ਤਰਕੀਬ, ਵੇਖ ਕੇ ਹੈਰਾਨ ਹੋ ਗਏ ਲੋਕ

Pic Credit: x (x)@saurmisra

Follow Us On

ਪਤੀ ਅਤੇ ਪਤਨੀ ਦਾ ਰਿਸ਼ਤਾ ਸਭ ਤੋਂ ਅਲਗ ਰਿਸ਼ਤਾ ਹੁੰਦਾ ਹੈ। ਇਸ ਰਿਸ਼ਤੇ ਵਿੱਚ ਪਿਆਰ ਦੇ ਨਾਲ-ਨਾਲ ਛੋਟੇ-ਮੋਟੇ ਲੜਾਈ ਝਗੜੇ ਵੀ ਚੱਲਦੇ ਰਹਿੰਦੇ ਹਨ। ਅਕਸਰ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਪਤਨੀ ਦਾ ਗੁੱਸਾ ਹਮੇਸ਼ਾ ਪਤੀ ‘ਤੇ ਭਾਰੀ ਪੈਦਾ ਹੈ। ਪਰ ਕਈ ਮਾਮਲਿਆਂ ਵਿੱਚ ਪਤੀ ਪਤਨੀ ਦੀ ਨਹੀਂ ਸੁਣਦੇ ਹਨ। ਅਜਿਹੇ ਵਿੱਚ ਪਤਨੀ ਨੂੰ ਗੁੱਸਾ ਤਾਂ ਆਉਂਦਾ ਹੀ ਹੈ ਪਰ ਉਹ ਆਪਣੀ ਭੜਾਸ ਪਤੀ ‘ਤੇ ਨਹੀਂ ਕੱਢ ਸਕਦੀ। ਅਜਿਹੇ ਵਿੱਚ ਆਪਣੀ ਭੜਾਸ ਕੱਢਣ ਦੇ ਲਈ ਔਰਤ ਦੇ ਗਜ਼ਬ ਦਾ ਪਲਾਨ ਬਣਾਇਆ ਹੈ। ਜਿਸਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਕੀ ਹੈ ਔਰਤ ਦਾ ਪਲਾਨ?

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਔਰਤ ਆਪਣੇ ਪਤੀ ਨਾਲ ਗੱਲ ਕਰਦੀ ਹੋਈ ਕਹਿੰਦੀ ਹੈ, ਜੇਕਰ ਮੇਰੇ ਕੋਲ ਬਹੁਤ ਪੈਸਾ ਆ ਗਿਆ ਤਾਂ ਆਪਣੇ ਪਤੀ ਦੇ ਫੋਟੋ ਦਾ ਇੱਕ ਸਟੈਚੂ ਬਨਾਵਾਂਗੀ। ਫਿਰ ਜਦੋਂ ਤੁਸੀਂ ਮੇਰੇ ਨਾਲ ਲੜਿਆ ਕਰੋਗੇ ਤਾਂ ਮੈਂ ਉਸ ਸਟੈਚੂ ਨੂੰ ਬੈਲਟਾਂ ਨਾਲ ਕੁਟਾਂਗੀ। ਸਾਰੀ ਭੜਾਸ ਤੁਹਾਡੇ ‘ਤੇ ਨਹੀਂ ਕੱਢ ਸਕਦੀ ਪਰ ਸਟੈਚੂ ਦੀ ਬਿੱਲੀ ਬਣਾ ਦੇਵਾਂਗੀ। ਜਾਂ ਫਿਰ ਉਸ ਵਿੱਚ ਰੂਈ ਭਰ ਕੇ ਤੁਹਾਡੀ ਫੋਟੋ ਲਗਾ ਦਵਾਂਗੀ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਲੋਕਾਂ ਨੇ ਦਿੱਤਾ ਇਹ ਰਿਏਕਸ਼ਨ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ (x) ‘ਤੇ @saurmisra ਨਾਂਅ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਸੋਸ਼ਲ ਮੀਡੀਆ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ- ਬਹੁਤ ਖ਼ਤਰਨਾਕ ਸੋਚ ਹੈ। ਖ਼ਬਰ ਲਿਖੇ ਜਾਣ ਤੱਕ ਵੀਡੀਓ ਨੂੰ 37 ਹਜ਼ਾਰ ਤੋਂ ਵੱਧ ਲੋਕ ਲਾਇਕ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਇਹ ਤਾਂ ਹਰ ਵਿਆਹੇ ਜੋੜੇ ਦੀ ਕਹਾਣੀ ਹੈ। ਦੂਜੇ ਨੇ ਲਿਖਿਆ- ਇਹੀਂ ਡਿਜ਼ਰਵ ਕਰਦਾ ਹੈ ਇਹ ਦਾਨਵ।