Viral Video: ਬਾਲਟੀ ਭਰਦੇ ਹੀ ਆਪਣੇ ਆਪ ਬੰਦ ਹੋ ਜਾਂਦੀ ਟੂਟੀ, ਦੇਸੀ ਜੁਗਾੜ ਦੇਖ ਕੇ ਰਹਿ ਜਾਓਗੇ ਹੈਰਾਨ

Published: 

14 Aug 2026 11:45 AM IST

Viral Video: ਬਾਲਟੀ ਭਰਦੇ ਹੀ ਪਾਣੀ ਆਪਣੇ ਆਪ ਬੰਦ ਕਰਨ ਵਾਲੇ ਇਸ ਦੇਸੀ ਜੁਗਾੜ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕੋਲਡ ਡ੍ਰਿੰਕ ਦੀ ਬੋਤਲ ਅਤੇ ਲੀਵਰ ਦੀ ਮਦਦ ਨਾਲ ਬਣੇ ਇਸ ਟੂਟੀ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

Viral Video: ਬਾਲਟੀ ਭਰਦੇ ਹੀ ਆਪਣੇ ਆਪ ਬੰਦ ਹੋ ਜਾਂਦੀ ਟੂਟੀ, ਦੇਸੀ ਜੁਗਾੜ ਦੇਖ ਕੇ ਰਹਿ ਜਾਓਗੇ ਹੈਰਾਨ

ਦੇਸੀ ਜੁਗਾੜ ਦੇਖ ਕੇ ਹੈਰਾਨ ਰਹਿ ਗਏ ਲੋਕ

ਤੁਸੀਂ ਆਟੋਮੈਟਿਕ ਟੂਟੀ ਤਾਂ ਜ਼ਰੂਰ ਦੇਖੀ ਹੋਵੇਗੀ। ਮਾਲ, ਵੱਡੇ ਦਫ਼ਤਰ ਜਾਂ ਏਅਰਪੋਰਟ ਵਰਗੀਆਂ ਥਾਵਾਂ ‘ਤੇ ਹੱਥ ਲਾਉਂਦੇ ਹੀ ਪਾਣੀ ਆਉਣ ਲੱਗਦਾ ਹੈ ਅਤੇ ਹੱਥ ਹਟਾਉਂਦੇ ਹੀ ਟੂਟੀ ‘ਚੋ ਪਾਣੀ ਬੰਦ ਹੋ ਜਾਂਦਾ ਹੈ। ਪਰ ਕੀ ਤੁਸੀਂ ਕਦੇ ਅਜਿਹੀ ਟੂਟੀ ਦੇਖੀ ਹੈ, ਜੋ ਬਾਲਟੀ ਭਰ ਜਾਣ ਤੋਂ ਬਾਅਦ ਆਪਣੇ ਆਪ ਪਾਣੀ ਰੋਕ ਦੇਵੇ? ਜੇਕਰ ਨਹੀਂ ਦੇਖਿਆ, ਤਾਂ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਪਰਾ, ਦਿਮਾਗ ਤਾਂ ਕਮਾਲ ਦਾ ਲਗਾਇਆ ਹੈ!

ਵੀਡੀਓ ਵਿੱਚ ਇੱਕ ਵਿਅਕਤੀ ਨੇ ਬਹੁਤ ਹੀ ਸਾਧਾਰਣ ਚੀਜ਼ਾਂ ਦੀ ਮਦਦ ਨਾਲ ਅਜਿਹਾ ਜੁਗਾੜ ਤਿਆਰ ਕੀਤਾ ਹੈ, ਜੋ ਦੇਖਣ ਵਿੱਚ ਕਾਫ਼ੀ ਦਿਲਚਸਪ ਲੱਗਦਾ ਹੈ। ਉਸ ਨੇ ਪੂਰਾ ਸੈਟਅਪ ਕੁਝ ਇਸ ਤਰ੍ਹਾਂ ਬਣਾਇਆ ਕਿ ਪਾਣੀ ਨਾਲ ਭਰ ਰਹੀ ਬਾਲਟੀ ਦਾ ਭਾਰ ਵਧਦੇ ਹੀ ਟੂਟੀ ਦਾ ਲੀਵਰ ਆਪਣੀ ਜਗ੍ਹਾ ਤੋਂ ਖਿਸਕ ਜਾਵੇ ਅਤੇ ਪਾਣੀ ਆਉਣਾ ਬੰਦ ਹੋ ਜਾਵੇ।

ਕਮਾਲ ਦੇ ਲੈਵਲ ਦਾ ਜੁਗਾੜ

ਇਸ ਜੁਗਾੜ ਵਿੱਚ ਇੱਕ ਭਾਰੀ ਜਿਹੀ ਕੋਲਡ ਡ੍ਰਿੰਕ ਦੀ ਬੋਤਲ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਜਿਵੇਂ ਹੀ ਬੋਤਲ ਨੂੰ ਟੂਟੀ ਨਾਲ ਜੋੜ ਕੇ ਲਟਕਾਇਆ ਗਿਆ, ਪਾਣੀ ਬਾਲਟੀ ਵਿੱਚ ਡਿੱਗਣਾ ਸ਼ੁਰੂ ਹੋ ਗਿਆ। ਸ਼ੁਰੂ ਵਿੱਚ ਸਭ ਕੁਝ ਆਮ ਤਰੀਕੇ ਨਾਲ ਚੱਲਦਾ ਹੈ। ਪਰ ਜਿਵੇਂ-ਜਿਵੇਂ ਬਾਲਟੀ ਵਿੱਚ ਪਾਣੀ ਭਰਦਾ ਜਾਂਦਾ ਹੈ, ਉਸ ਦਾ ਭਾਰ ਵਧਦਾ ਜਾਂਦਾ ਹੈ। ਇੱਕ ਨਿਰਧਾਰਤ ਪੱਧਰ ‘ਤੇ ਪਹੁੰਚਣ ਤੋਂ ਬਾਅਦ ਬੋਤਲ ਅਤੇ ਪੂਰੇ ਮਕੈਨਿਜ਼ਮ ਦਾ ਸੰਤੁਲਨ ਬਦਲ ਜਾਂਦਾ ਹੈ ਅਤੇ ਟੂਟੀ ਆਪਣੇ ਆਪ ਬੰਦ ਹੋ ਜਾਂਦੀ ਹੈ। ਯਾਨੀ ਤੁਹਾਨੂੰ ਬਾਲਟੀ ਭਰਨ ਲਈ ਵਾਰ-ਵਾਰ ਟੂਟੀ ਕੋਲ ਖੜ੍ਹੇ ਰਹਿਣ ਦੀ ਲੋੜ ਨਹੀਂ ਪੈਂਦੀ। ਕੰਮ ਵੀ ਹੋ ਗਿਆ ਅਤੇ ਪਾਣੀ ਰੋਕਣ ਦੀ ਝੰਝਟ ਵੀ ਖਤਮ।

ਹਾਲਾਂਕਿ, ਇਸ ਜੁਗਾੜ ਦੀ ਇੱਕ ਖਾਸ ਸੀਮਾ ਵੀ ਹੈ। ਇਸ ਨੂੰ ਹਰ ਤਰ੍ਹਾਂ ਦੀ ਟੂਟੀ ‘ਤੇ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਇਹ ਖਾਸ ਤੌਰ ‘ਤੇ ਪੁਸ਼-ਕੌਕ ਜਾਂ ਲੀਵਰ ਵਾਲੀ ਟੂਟੀ ਨਾਲ ਹੀ ਕੰਮ ਕਰਦਾ ਨਜ਼ਰ ਆਉਂਦਾ ਹੈ। ਇਸ ਤੋਂ ਇਲਾਵਾ, ਜੇਕਰ ਕੋਈ ਵਿਅਕਤੀ ਇਸ ਤਰੀਕੇ ਨੂੰ ਲਗਾਤਾਰ ਇਸਤੇਮਾਲ ਕਰੇ, ਤਾਂ ਟੂਟੀ ਦੇ ਲੀਵਰ ‘ਤੇ ਲੋੜ ਤੋਂ ਜ਼ਿਆਦਾ ਦਬਾਅ ਪੈ ਸਕਦਾ ਹੈ। ਅਜਿਹੇ ਵਿੱਚ ਸਮੇਂ ਦੇ ਨਾਲ ਟੂਟੀ ਖਰਾਬ ਹੋਣ ਦਾ ਖਤਰਾ ਵੀ ਹੋ ਸਕਦਾ ਹੈ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਇਸ ਵਿਅਕਤੀ ਦੇ ਦੇਸੀ ਇਨੋਵੇਸ਼ਨ ਦੀ ਖੂਬ ਤਾਰੀਫ਼ ਕੀਤੀ। ਕਮੈਂਟ ਸੈਕਸ਼ਨ ਵਿੱਚ ਕਈ ਯੂਜ਼ਰ ਉਸ ਦੇ ਦਿਮਾਗ ਦੀ ਵਾਹ-ਵਾਹ ਕਰ ਰਹੇ ਹਨ। ਇੱਕ ਯੂਜ਼ਰ ਨੇ ਮਜ਼ਾਕੀਆ ਅੰਦਾਜ਼ ਵਿੱਚ ਲਿਖਿਆ, “ਭਰਾ, ਤੁਸੀਂ ਹਰ ਰੋਜ਼ ਅਜਿਹੇ ਹੀ ਜ਼ਬਰਦਸਤ ਆਈਡੀਆ ਲੈ ਕੇ ਆਉਂਦੇ ਹੋ।” ਉੱਥੇ ਹੀ ਦੂਜੇ ਯੂਜ਼ਰ ਨੇ ਪੁੱਛਿਆ, “ਆਖ਼ਿਰ ਇਹ ਕਿਹੜੇ ਬ੍ਰਾਂਡ ਦੇ ਬਦਾਮ ਖਾਂਦਾ ਹੈ, ਜੋ ਇਸ ਦਾ ਦਿਮਾਗ ਇੰਨਾ ਤੇਜ਼ ਚੱਲਦਾ ਹੈ?”

ਇੱਥੇ ਦੇਖੋ ਵੀਡੀਓ

Loading...
Unable to load recommendations.
Follow Us
Related Stories
Viral Dance Video: ‘ਬੇਸ਼ਰਮੀ ਦੀ ਹਾਈਟ’ ਗਾਣੇ ‘ਤੇ ਕੁੜੀ ਨੇ ਕੀਤਾ ਜ਼ਬਰਦਸਤ ਡਾਂਸ, ਐਨਰਜੀ ਤੇ ਐਕਸਪ੍ਰੈਸ਼ਨ ਨੇ ਜਿੱਤਿਆ ਲੋਕਾਂ ਦਾ ਦਿਲ
Viral Video: ਧੀ ਨੂੰ ਵਿਦਾ ਕਰਦੇ ਸਮੇਂ ਮਾਤਾ-ਪਿਤਾ ਦੀਆਂ ਅੱਖਾਂ ‘ਚ ਦਿਖਿਆ ਪਿਆਰ ਤੇ ਵਿਛੋੜੇ ਦਾ ਦਰਦ, ਵੀਡੀਓ ਨੇ ਕੀਤਾ ਭਾਵੁਕ
Viral Video: ਬਾਘ ਦੇ ਬੱਚਿਆਂ ਦੀ ਇਹ ਪੂਲ ਪਾਰਟੀ ਜਿੱਤ ਲਵੇਗੀ ਤੁਹਾਡਾ ਦਿਲ, ਕੀ ਤੁਸੀਂ ਦੇਖਿਆ ਇਹ ਵਾਇਰਲ ਵੀਡੀਓ?
Viral Video: ‘ਬੇਸ਼ਰਮੀ ਕੀ ਹਾਈਟ’ ਗੀਤ ‘ਤੇ ਕੁੜੀ ਨੇ ਲਾਏ ਅਜਿਹੇ ਠੁਮਕੇ, ਇੰਟਰਨੈੱਟ ‘ਤੇ ਮਚਾਇਆ ਤਹਿਲਕਾ; ਵੇਖਦੇ ਰਹਿ ਗਏ ਲੋਕ
Viral Video : ਰਾਤ ਦੇ ਹਨੇਰੇ ‘ਚ ਕੁੜੀ ਬਣ ਕੇ ਬਾਹਰ ਨਿਕਲਿਆ ਮੁੰਡਾ, ਲੋਕਾਂ ਦੇ ਵਿਹਾਰ ਨੇ ਖੋਲ੍ਹੀ ਜਨਤਕ ਥਾਵਾਂ ਦੀ ਹਕੀਕਤ
Viral Dance Video: ‘ਤੇਰੀ ਚੁਨਰੀਆ’ ਗਾਣੇ ‘ਤੇ ਘੱਗਰਾ ਪਾ ਕੇ ਕੁੜੀ ਨੇ ਕੀਤਾ ਜ਼ਬਰਦਸਤ ਡਾਂਸ, ਦੇਸੀ ਅੰਦਾਜ਼ ਤੇ ਐਕਸਪ੍ਰੈਸ਼ਨ ਦੇਖ ਲੋਕ ਹੋਏ ਫੈਨ