Viral Video: ਪਾਰਕ ਦੇ ਬੈਂਚ ‘ਚ ਫਸ ਗਈ ਸ਼ਖਸ ਦੀ ਗਰਦਨ, ਪੁਲਿਸ ਨੇ ਇੰਝ ਬਚਾਈ ਜਾਨ, ਦੇਖੋ VIDEO

Published: 

10 Apr 2024 11:00 AM IST

Viral Video: ਸੋਸ਼ਲ ਮੀਡੀਆ 'ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਸੁਰਖੀਆਂ ਵਿੱਚ ਆਉਂਦੀ ਹੈ। ਹਾਲ ਹੀ ਵਿੱਚ ਇੱਕ ਪਾਰਕ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਕਾਨਪੁਰ ਸਿਟੀ ਪੁਲਿਸ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਪਾਰਕ ਦੀ ਬੈਂਚ ਵਿੱਚ ਇੱਕ ਵਿਅਕਤੀ ਦੀ ਗਰਦਨ ਫਸ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ, ਸ਼ਖਸ ਦੀ ਮਦਦ ਕੀਤੀ ਅਤੇ ਉਸ ਨੂੰ ਬਾਹਰ ਕੱਢਿਆ। ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਫੈਲ ਰਹੀ ਹੈ।

Viral Video: ਪਾਰਕ ਦੇ ਬੈਂਚ ਚ ਫਸ ਗਈ ਸ਼ਖਸ ਦੀ ਗਰਦਨ, ਪੁਲਿਸ ਨੇ ਇੰਝ ਬਚਾਈ ਜਾਨ, ਦੇਖੋ  VIDEO

ਪਾਰਕ ਦੇ ਬੈਂਚ 'ਚ ਫਸ ਗਈ ਸ਼ਖਸ ਦੀ ਗਰਦਨ, ਪੁਲਿਸ ਨੇ ਸਮਝਦਾਰੀ ਨਾਲ ਬਚਾਈ ਜਾਨ

Follow Us On
ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕਈ ਵੀਡੀਓਜ਼ ਵਾਇਰਲ ਹੁੰਦੇ ਹਨ। ਇਨ੍ਹਾਂ ਪਲੇਟਫਾਰਮਾਂ ‘ਤੇ ਦਿਨ ਭਰ ਮਨੋਰੰਜਨ ਦੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਪਰ ਕਈ ਵਾਰ ਕੁਝ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ ਜੋ ਲੋਕਾਂ ਦਾ ਦਿਲ ਜਿੱਤ ਲੈਂਦੀਆਂ ਹਨ। ਹੁਣ ਤੁਸੀਂ ਵੀ ਸੋਸ਼ਲ ਮੀਡੀਆ ‘ਤੇ ਅਜਿਹੇ ਕਈ ਵੀਡੀਓ ਦੇਖੇ ਹੋਣਗੇ, ਜਿਨ੍ਹਾਂ ‘ਚ ਕੋਈ ਕਿਸੇ ਲਈ ਹੀਰੋ ਬਣਿਆ ਹੋਵੇਗਾ। ਇਸ ਵਾਰ ਵੀ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿੱਥੇ ਕਾਨਪੁਰ ਨਗਰ ਪੁਲਿਸ ਇੱਕ ਵਿਅਕਤੀ ਲਈ ਹੀਰੋ ਬਣ ਗਈ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਮਾਮਲਾ ਕੀ ਹੈ ਅਤੇ ਪੁਲਿਸ ਨੇ ਉਸ ਵਿਅਕਤੀ ਦੀ ਕਿਵੇਂ ਮਦਦ ਕੀਤੀ? ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਦੇਖਿਆ ਜਾ ਰਿਹਾ ਹੈ ਕਿ ਪਾਰਕ ਦੇ ਬੈਂਚ ‘ਚ ਇਕ ਵਿਅਕਤੀ ਦੀ ਗਰਦਨ ਬੁਰੀ ਤਰ੍ਹਾਂ ਨਾਲ ਫਸੀ ਹੋਈ ਹੈ। ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਪਹਿਲਾਂ ਬਾਰੀਕੀ ਨਾਲ ਮੁਆਇਨਾ ਕੀਤਾ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਸਿਆਣਪ ਦਿਖਾਉਂਦੇ ਹੋਏ ਵਿਅਕਤੀ ਦੇ ਸ਼ਰੀਰ ਨੂੰ ਸਹੀ ਥਾਂ ‘ਤੇ ਲਿਆ ਕੇ ਉਸਦੀ ਗਰਦਨ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਸ ਤੋਂ ਬਾਅਦ ਉਸ ਦਾ ਇਲਾਜ ਵੀ ਕਰਵਾਇਆ ਗਿਆ। ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਵੀ ਪੜ੍ਹੋ- ਆਵਾਰਾ ਕੁੱਤੇ ਨੇ ਮੁੰਡੇ ਤੇ ਕੀਤਾ ਹਮਲਾ, ਤਮਾਸ਼ਬੀਨ ਬਣ ਕੇ ਦੇਖਦੇ ਰਹੇ ਲੋਕ, ਇਹ ਵੀਡੀਓ ਦੇਖ ਕੇ ਹੋਵੇਗ ਦੁੱਖ

ਪੁਲਿਸ ਨੇ ਦਿੱਤੀ ਜਾਣਕਾਰੀ

ਇਹ ਵਾਇਰਲ ਵੀਡੀਓ ਕਾਨਪੁਰ ਨਗਰ ਪੁਲਿਸ @kanpurnagarpol ਦੇ ਅਧਿਕਾਰਤ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ। ਪੁਲਸ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ, ‘ਸਵਰੂਪ ਨਗਰ ਥਾਣੇ ਦੇ ਅਧੀਨ ਰਾਮਲੀਲਾ ਪਾਰਕ ‘ਚ ਪਾਰਕ ਦੇ ਬੈਂਚ ‘ਚ ਰਾਤ ਨੂੰ ਕਰੀਬ 1:00 ਵਜੇ ਇਕ ਵਿਅਕਤੀ ਦੀ ਗਰਦਨ ਫਸੀ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਚੌਕੀ ਇੰਚਾਰਜ ਬੇਨਖਬਾਰ ਸਬ-ਇੰਸਪੈਕਟਰ ਸ੍ਰੀ ਕਵਿੰਦਰ ਖਟਾਣਾ, ਟਰੇਨੀ ਸਬ-ਇੰਸਪੈਕਟਰ ਅਤੇ ਕਾਂਸਟੇਬਲ ਚਿਤਰਾ ਕੁਮਾਰ ਨੇ ਪਾਰਕ ਵਿੱਚ ਪਹੁੰਚ ਕੇ ਪੀੜਤ ਵਿਅਕਤੀ ਨੂੰ ਦਿਲਾਸਾ ਦਿੱਤਾ ਅਤੇ ਪੂਰੀ ਤਨਦੇਹੀ ਅਤੇ ਧੀਰਜ ਨਾਲ ਪੀੜਤ ਦਾ ਇਲਾਜ ਕਰਵਾਇਆ।