iPhone ਰਿੰਗਟੋਨ ਵਿੱਚ ਦੇਸੀ ਤੜਕਾ , ਢੋਲਕ ਅਤੇ ਮੰਜੀਰੇ ਵਾਲੀ ਧੁੰਨ ਤੁਹਾਨੂੰ ਨੱਚਣ ਲਈ ਮਜਬੂਰ ਕਰ ਦੇਵੇਗੀ , Viral Video ਦੇਖੋ

Published: 

20 Sep 2025 19:15 PM IST

If iPhone Ringtone Was Made In India: ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਇੱਕ iPhone ਰਿੰਗਟੋਨ ਨੂੰ ਭਾਰਤੀ ਸੰਗੀਤ ਦਾ ਟੱਚ ਦਿੱਤਾ ਜਾਵੇ ਤਾਂ ਕਿਹੋ ਜਿਹਾ ਲੱਗੇਗਾ? ਇੰਸਟਾਗ੍ਰਾਮ ਹੈਂਡਲ @theindiassinger ਦੇ ਇੱਕ ਯੂਜ਼ਰ ਨੇ ਇਹ ਕਮਾਲ ਕੀਤਾ ਹੈ।

iPhone ਰਿੰਗਟੋਨ ਵਿੱਚ ਦੇਸੀ ਤੜਕਾ , ਢੋਲਕ ਅਤੇ ਮੰਜੀਰੇ ਵਾਲੀ ਧੁੰਨ ਤੁਹਾਨੂੰ ਨੱਚਣ ਲਈ ਮਜਬੂਰ ਕਰ ਦੇਵੇਗੀ , Viral Video ਦੇਖੋ

Image Credit source: Instagram/@theindiassinger

iPhone 17 Series ਦੀ ਸੇਲ ਅਤੇ ਇਸਦੇ ਕਾਸਮਿਕ ਔਰੇਂਜ ਰੰਗ ਲਈ ਭਾਰਤੀਆਂ ਵਿੱਚ ਭਾਰੀ ਕ੍ਰੇਜ਼ ਸੋਸ਼ਲ ਮੀਡੀਆ ਤੇ ਵੀਡੀਓ ਵਾਈਰਲ ਹੋ ਰਿਹਾ ਹੈ। ਇਸ ਵਿੱਚ, ਇੱਕ ਕਲਾਕਾਰ ਨੇ ਆਈਫੋਨ ਦੀ ਪ੍ਰਸਿੱਧ ਰਿੰਗਟੋਨ ਨੂੰ ਢੋਲਕ ਅਤੇ ਮੰਜੀਰੇ ਦੀਆਂ ਬੀਟਾਂ ‘ਤੇ ਬਣਾਇਆ ਹੈ। ਯੂਜ਼ਰਸ ਇਸ ਦੇਸੀ ਧੁਨ ਨੂੰ ਕਾਫੀ ਪਸੰਦ ਕਰ ਕਰ ਰਹੇ ਹਨ।

ਇਹ ਵੀ ਦੇਖੋ:Viral Video: ਬੰਦੇ ਨੇ ਮੈਟਰੋ ਚ ਕੀਤਾ ਇਸ ਤਰ੍ਹਾਂ ਡਾਂਸ , Video ਨੇ ਉੜਾਏ ਲੋਕਾਂ ਦੇ ਹੋਸ਼

ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਇੱਕ ਆਈਫੋਨ ਰਿੰਗਟੋਨ ਨੂੰ ਭਾਰਤੀ ਸੰਗੀਤ ਦਾ ਟੱਚ ਦਿੱਤਾ ਜਾਵੇ ਤਾਂ ਇਹ ਕਿਹੋ ਜਿਹਾ ਲੱਗੇਗਾ? ਇੰਸਟਾਗ੍ਰਾਮ ਹੈਂਡਲ @theindiassinger ਦੇ ਇੱਕ ਯੂਜ਼ਰ ਨੇ ਕਮਾਲ ਕਰ ਦਿਖਾਇਆ ਹੈ।

ਇਸ ਵਾਇਰਲ ਵੀਡੀਓ ਵਿੱਚ, ਕਲਾਕਾਰ ਢੋਲਕ, ਝਾਂਜਰਾਂ ਅਤੇ ਹੋਰ ਸਾਜ਼ਾਂ ਦੀ ਵਰਤੋਂ ਕਰਕੇ ਆਈਫੋਨ ਦੀ ਅਸਲੀ ਰਿੰਗਟੋਨ ਨੂੰ ਇੱਕ ਨਵੀਂ ਅਤੇ ਮਨਮੋਹਕ ਧੁਨ ਵਿੱਚ ਬਦਲਦਾ ਹੈ, ਜੋ ਕਿ ਭਾਰਤੀ ਲੋਕ ਸੰਗੀਤ ਦੇ ਮਾਹੌਲ ਅਤੇ ਭਾਵਨਾ ਨੂੰ ਸਪਸ਼ਟ ਤੌਰ ‘ਤੇ ਦਰਸਾਉਂਦਾ ਹੈ।

ਇਹ ਵੀ ਦੇਖੋ: Video: ਬਾਂਦਰ ਨੇ ਖੋਹ ਲਿਆ ਚਸ਼ਮਾ, ਇਸ ਤੋਂ ਬਾਅਦ ਜੋ ਹੋਇਆ.. ਦੇਖ ਯਕੀਨ ਕਰਨਾ ਹੋਜੂ ਔਖਾ!

ਇਹ ਸ਼ਾਨਦਾਰ ਵੀਡੀਓ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ, ਜਿਸ ‘ਤੇ ਯੂਜ਼ਰ ਤੋਂ ਕਈ ਤਰ੍ਹਾਂ ਦੇ ਰਿਐਕਸ਼ਨਸ ਮਿਲ ਰਹੇ ਹਨ। ਕਈਆਂ ਨੇ ਇਸਨੂੰ ਆਪਣੀ ਰਿੰਗਟੋਨ ਬਣਾਉਣ ਦੀ ਇੱਛਾ ਵੀ ਪ੍ਰਗਟ ਕੀਤੀ ਹੈ।

ਵੀਡੀਓ ਵੇਖੋ

ਇੱਕ ਯੂਜ਼ਰਸ ਨੇ ਮਜ਼ਾਕ ਵਿੱਚ ਪੁੱਛਿਆ, “ਅਰੇ ਇਹ ਤਾਂ ਦੱਸੋ ਕਿ ਇਹ ਕਿਹੜੇ ਸਟੋਰਾਂ ‘ਤੇ ਉਪਲਬਧ ਹੋਵੇਗਾ।” ਇੱਕ ਹੋਰ ਨੇ ਕਿਹਾ, “ਇਹ ਧੁਨ ਸੱਚਮੁੱਚ ਪਿਆਰੀ ਹੈ। ਮੈਨੂੰ ਲੱਗਦਾ ਹੈ ਕਿ ਆਈਫੋਨ ਯੂਜ਼ਰਸ ਨੂੰ ਇਹ ਤੁਹਾਡੇ ਤੋ ਖਰੀਦਣੀ ਚਾਹੀਦੀ ਹੈ। ਰਿੰਗ ਵਜਾਦੇ ਹੀ ਲੋਕ ਨੱਚਣ ਨਾ ਲੱਗਣ ਤੇ , ਤਾਂ ਦੱਸਣਾ।” ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, “ਭਰਾ, ਮੈਂ ਇਸਨੂੰ ਡਾਊਨਲੋਡ ਕਰ ਕੇ ਆਪਣਾ ਰਿੰਗਟੋਨ ਬਣਾ ਰਿਹਾ ਹਾਂ।”

Loading...
Unable to load recommendations.
Follow Us
Related Stories
ਗਾਣੇ ਦੀ Beat ‘ਤੇ ਕੁੜੀ ਦਾ ਸ਼ਾਨਦਾਰ ਡਾਂਸ, ਵੀਡੀਓ ਦੇਖਣ ਤੋਂ ਬਾਅਦ ਨਹੀਂ ਹੱਟਣਗੀਆਂ ਨਜ਼ਰਾਂ… ਸਟੈਪਸ ਦੇਖ ਕੇ ਤੁਸੀਂ ਵੀ ਹੋ ਜਾਓਗੇ ਫੈਨ
ਮੁੰਬਈ ਵਿੱਚ ਬੰਬ ਦੀ ਧਮਕੀ ਤੋਂ ਬਾਅਦ ਹੜਕੰਪ, ਅਮਿਤਾਭ ਦਾ ਬੰਗਲਾ ਅਤੇ ਦਿਲਜੀਤ ਦਾ ਕੰਸਰਟ ਨਿਸ਼ਾਨੇ ਤੇ, ਜਾਂਚ ਚ ਜੁਟੀਆਂ ਏਜੰਸੀਆਂ
Viral Video: ‘ਆਜਾ ਨਚਲੇ’ ਗਾਣੇ ‘ਤੇ ਕੁੜੀ ਦੇ ਸ਼ਾਨਦਾਰ ਡਾਂਸ ਨੇ ਜਿੱਤਿਆ ਲੋਕਾਂ ਦਾ ਦਿਲ, ਖੂਬਸੂਰਤ ਅਦਾਵਾਂ ਦੇਖ ਫੈਨ ਹੋਏ ਲੋਕ
ਕੋਟਕਪੂਰਾ ‘ਚ ਮਜ਼ਦੂਰ ਔਰਤ ਨੇ 7 ਰੁਪਏ ਦੀ ਲਾਟਰੀ ਨਾਲ ਜਿੱਤਿਆ 1 ਕਰੋੜ ਦਾ ਇਨਾਮ, ਘਰ ‘ਚ ਪਏ ਭੰਗੜੇ
‘ਨਾ ਦਿੱਲੀ, ਨਾ ਗੁਜਰਾਤ…’ ਪਾਕਿਸਤਾਨ ਦੇ ਕਰਾਚੀ ਤੋਂ ਆਇਆ ਨਵਰਾਤਰੀ ਦਾ ਇਹ ਪਿਆਰਾ ਵੀਡੀਓ, ਜਿੱਤ ਰਿਹਾ ਹੈ ਸਭ ਦਾ ਦਿਲ!
China Viral Video: 12ਵੀਂ ਮੰਜ਼ਿਲ ‘ਤੇ ਲਟਕੀ ਸੀ 3 ਸਾਲ ਦੀ ਬੱਚੀ, ਗੁਆਂਢੀਆਂ ਨੇ ਆਪਣੀ ਜਾਨ ‘ਤੇ ਖੇਡ ਕੇ ਇੰਝ ਬਚਾਈ ਜਾਨ, ਦੇਖੋ ਵੀਡੀਓ