Viral News: ਬਿਨਾਂ ਕਮੀਜ਼ ਪਾਏ ਹੀ ਕੀਤਾ ਸੀ ਵਿਆਹ, ਪਤਨੀ ਤੰਗ ਆ ਕੇ ਚਲੀ ਗਈ 50 ਸਾਲਾਂ ਤੋਂ ਕਮੀਜ਼ ਨਹੀਂ ਪਾਈ; ਕਿਉਂ ਇਸ ਤਰ੍ਹਾਂ ਰਹਿੰਦਾ ਹੈ ਸ਼ਖਸ?
Viral News: ਤੇਲੰਗਾਨਾ ਵਿੱਚ ਇੱਕ ਅਜਿਹਾ ਵਿਅਕਤੀ ਹੈ ਜਿਸ ਨੇ ਪਿਛਲੇ 50 ਸਾਲਾਂ ਤੋਂ ਕਦੇ ਕਮੀਜ਼ ਜਾਂ ਵੇਸਟ ਨਹੀਂ ਪਹਿਨੀ ਹੈ। ਇੰਨਾ ਹੀ ਨਹੀਂ ਉਸ ਨੇ ਬਿਨਾਂ ਵੈਸਟ ਜਾਂ ਕਮੀਜ਼ ਪਾਏ ਹੀ ਵਿਆਹ ਵੀ ਕਰਵਾ ਲਿਆ ਸੀ। ਪਤਨੀ ਉਸਦੀ ਇਸ ਆਦਤ ਤੋਂ ਇੰਨੀ ਪਰੇਸ਼ਾਨ ਹੋ ਗਈ ਕਿ ਉਸਨੇ ਆਪਣੇ ਪਤੀ ਨੂੰ ਛੱਡ ਹੀ ਦਿੱਤਾ। ਆਖਿਰ ਕਿਉਂ ਰਹਿੰਦਾ ਹੈ ਇਹ ਸ਼ਖਸ ਬਿਨਾਂ ਵੈਸਟ ਅਤੇ ਕਮੀਜ਼, ਇਸ ਦੇ ਪਿੱਛੇ ਦੀ ਵਜ੍ਹਾ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਖ਼ਬਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਤੇਲੰਗਾਨਾ ਦੇ ਜਗਤਿਆਲਾ ਵਿੱਚ ਮੁਕਾਇਰਾ ਬਕੱਈਆ ਨਾਂ ਦਾ 50 ਸਾਲਾ ਵਿਅਕਤੀ ਰਹਿੰਦਾ ਹੈ। ਪਿੰਡ ਵਾਲੇ ਇਸ ਵਿਅਕਤੀ ਨੂੰ ‘ਗਾਂਧੀ’ ਕਹਿੰਦੇ ਹਨ। ਇਸ ਪਿੱਛੇ ਕਾਰਨ ਬਹੁਤ ਹੀ ਹੈਰਾਨੀਜਨਕ ਹੈ। ਜਿਸ ਤਰ੍ਹਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਜ਼ਿਆਦਾਤਰ ਸਮਾਂ ਕਮੀਜ਼ ਜਾਂ ਵੈਸਟ ਨਹੀਂ ਪਹਿਨਿਆ ਸੀ, ਉਸੇ ਤਰ੍ਹਾਂ ਇਹ ਵਿਅਕਤੀ ਵੀ ਵੈਸਟ ਅਤੇ ਕਮੀਜ਼ ਨਹੀਂ ਪਹਿਨਦਾ ਹੈ। ਪਰ ਮੁਕਾਇਰਾ ਬਕੱਈਆ ਬਾਰੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸਨੇ ਪਿਛਲੇ 50 ਸਾਲਾਂ ਤੋਂ ਕਦੇ ਵੀ ਕਮੀਜ਼ ਜਾਂ ਵੇਸਟ ਨਹੀਂ ਪਹਿਨੀ ਹੈ। ਉਹ ਬਿਨਾਂ ਕਮੀਜ਼ ਦੇ ਹੀ ਰਹਿੰਦਾ ਹੈ।
ਇੱਥੋਂ ਤੱਕ ਕਿ ਜਦੋਂ ਮੁਕਾਇਰਾ ਬਕੱਈਆ ਦਾ ਵਿਆਹ ਹੋਇਆ ਸੀ, ਉਸਨੇ ਉ ਵੇਲੇ ਵੀ ਵੇਸਟ ਜਾਂ ਕਮੀਜ਼ ਨਹੀਂ ਪਾਈ ਸੀ। ਮੁਕਾਇਰਾ ਦੀ ਪਤਨੀ ਉਸਦੀ ਇਸ ਆਦਤ ਤੋਂ ਇੰਨੀ ਪਰੇਸ਼ਾਨ ਹੋ ਗਈ ਕਿ ਉਸਨੇ ਇੱਕ ਸ਼ਰਤ ਵੀ ਰੱਖ ਦਿੱਤੀ। ਕਿਹਾ- ਜੇ ਤੂੰ ਮੇਰੇ ਨਾਲ ਰਹਿਣਾ ਹੈ ਤਾਂ ਕਮੀਜ਼ ਪਾਉਣੀ ਪਵੇਗੀ। ਪਰ ਮੁਕਾਇਰਾ ਨੇ ਉਸ ਦੀ ਗੱਲ ਨਹੀਂ ਸੁਣੀ। ਇਸ ਤੋਂ ਨਾਰਾਜ਼ ਹੋ ਕੇ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ। ਮੁਕਾਇਰਾ ਅਜੇ ਵੀ ਕਮੀਜ਼ ਤੋਂ ਬਿਨਾਂ ਰਹਿੰਦਾ ਹੈ। ਉਸ ਨੇ ਇਸ ਦੇ ਪਿੱਛੇ ਦਾ ਕਾਰਨ ਵੀ ਦੱਸਿਆ।
‘ਇਸ ਕਾਰਨ ਨਹੀਂ ਪਾਈ ਕਮੀਜ਼’
ਕੋਰੂਟਲਾ ਮੰਡਲ ਦੇ ਅਯਾਲਾਪੁਰ ਪਿੰਡ ਦੇ ਰਹਿਣ ਵਾਲੇ ਮੁਕਾਇਰਾ ਨੇ ਕਿਹਾ – ਜਦੋਂ ਮੈਂ ਛੋਟਾ ਸੀ ਤਾਂ ਪਰਿਵਾਰ ਬਹੁਤ ਗਰੀਬ ਸੀ। ਮਾਪਿਆਂ ਕੋਲ ਕਮੀਜ਼ ਖਰੀਦਣ ਲਈ ਪੈਸੇ ਨਹੀਂ ਸਨ। ਇਸੇ ਕਰਕੇ ਉਸ ਸਮੇਂ ਮੈਂ ਬਿਨਾਂ ਕਮੀਜ਼ ਦੇ ਹੀ ਰਿਹਾ। ਬਾਅਦ ਵਿੱਚ ਇਹ ਮੇਰੀ ਆਦਤ ਬਣ ਗਈ। ਪਰਿਵਾਰ ਨੇ ਮੈਨੂੰ ਕਈ ਵਾਰ ਦੱਸਿਆ ਕਿ ਹੁਣ ਘਰ ਦੇ ਹਾਲਾਤ ਵੀ ਠੀਕ ਹੋ ਗਏ ਹਨ। ਤੁਸੀਂ ਕਮੀਜ਼ ਖਰੀਦ ਕੇ ਪਹਿਨੋ। ਪਰ ਮੈਨੂੰ ਕਮੀਜ਼ ਪਹਿਨਣਾ ਪਸੰਦ ਨਹੀਂ ਸੀ। ਇਸੇ ਲਈ ਮੈਂ ਉਨ੍ਹਾਂ ਦੀ ਗੱਲ ਨਹੀਂ ਸੁਣੀ।
ਇਹ ਵੀ ਪੜ੍ਹੋ- ਭੋਜਪੁਰੀ ਗੀਤ ਤੇ ਦਾਦੀ ਨੇ ਕੀਤਾ Mind Blowing ਡਾਂਸ, Expressions ਦੇਖ ਕੇ ਹੋ ਜਾਵੋਗੇ ਫੈਨ
ਇਹ ਵੀ ਪੜ੍ਹੋ
ਮੁਕਾਇਰਾ ਨੇ ਅੱਗੇ ਕਿਹਾ- ਫਿਰ ਮੇਰਾ ਵਿਆਹ ਹੋ ਗਿਆ। ਮੈਂ ਤਾਂ ਬਿਨਾਂ ਕਮੀਜ਼ ਪਹਿਨੇ ਹੀ ਵਿਆਹ ਕਰ ਲਿਆ। ਮੇਰੀ ਪਤਨੀ ਨੂੰ ਇਹ ਪਸੰਦ ਨਹੀਂ ਸੀ। ਇਸੇ ਕਰਕੇ ਉਹ ਮੈਨੂੰ ਛੱਡ ਕੇ ਚਲੀ ਗਈ। ਪਰ ਮੈਂ ਅਜੇ ਵੀ ਕਮੀਜ਼ ਤੋਂ ਬਿਨਾਂ ਰਹਿੰਦਾ ਹਾਂ। ਮੈਂ ਇਹ ਸਭ ਪਹਿਨਣ ਵਿੱਚ ਅਸਹਿਜ ਮਹਿਸੂਸ ਕਰਦਾ ਹਾਂ। ਸਰਦੀ ਹੋਵੇ ਜਾਂ ਗਰਮੀਆਂ, ਮੈਂ ਬਿਨਾਂ ਵੇਸਟ ਜਾਂ ਕਮੀਜ਼ ਦੇ ਰਹਿਣਾ ਪਸੰਦ ਕਰਦਾ ਹਾਂ। ਮੈਨੂੰ ਇਹ ਕਰਦੇ ਹੋਏ 50 ਸਾਲ ਹੋ ਗਏ ਹਨ। ਮੈਂ ਭਵਿੱਖ ਵਿੱਚ ਵੀ ਅਜਿਹਾ ਹੀ ਰਹਾਂਗਾ।