ਟਰੱਕ ਦੇ ਅੱਗੇ ਆ ਗਿਆ ਰਾਈਡਰ, ਫਿਰ ਵੀ ਡਰਾਈਵਰ ਨੇ ਨਹੀਂ ਲਗਾਈ ਬ੍ਰੇਕ, Video ਦੇਖ ਕੇ ਲੋਕਾਂ ਨੇ ਪੁੱਛਿਆ- ਕਿਸਦਾ ਕਸੂਰ?

Published: 

25 Dec 2024 22:00 PM

ਪਹਾੜਾਂ 'ਤੇ ਗੱਡੀ ਚਲਾਉਣਾ ਬੱਚਿਆਂ ਦੀ ਖੇਡ ਨਹੀਂ ਹੈ। ਇੱਥੇ ਹਰ ਪਲ ਸਾਵਧਾਨ ਰਹਿਣ ਦੀ ਲੋੜ ਹੈ, ਨਹੀਂ ਤਾਂ ਥੋੜ੍ਹੀ ਜਿਹੀ ਗਲਤੀ ਅਤੇ ਤੁਸੀਂ ਸਿੱਧੇ ਖਾਈ 'ਚ, ਵਾਇਰਲ ਹੋ ਰਹੀ ਵੀਡੀਓ 'ਚ ਇੱਕ ਬਾਈਕ ਸਵਾਰ ਇੱਕ ਟਰੱਕ ਡਰਾਈਵਰ ਦੇ ਸਾਹਮਣੇ ਆ ਜਾਂਦਾ ਹੈ। ਇਸ ਤੋਂ ਬਾਅਦ ਟਰੱਕ ਡਰਾਈਵਰ ਨੇ ਜੋ ਕੁੱਝ ਕੀਤਾ, ਉਸ ਨੇ ਸੋਸ਼ਲ ਮੀਡੀਆ 'ਤੇ ਬਹਿਸ ਛੇੜ ਦਿੱਤੀ ਹੈ ਕਿ ਇਸ 'ਚ ਕਿਸ ਦਾ ਕਸੂਰ ਹੈ।

ਟਰੱਕ ਦੇ ਅੱਗੇ ਆ ਗਿਆ ਰਾਈਡਰ, ਫਿਰ ਵੀ ਡਰਾਈਵਰ ਨੇ ਨਹੀਂ ਲਗਾਈ ਬ੍ਰੇਕ, Video ਦੇਖ ਕੇ ਲੋਕਾਂ ਨੇ ਪੁੱਛਿਆ- ਕਿਸਦਾ ਕਸੂਰ?
Follow Us On

ਬਾਈਕ ਸਵਾਰਾਂ ਦਾ ਇੱਕ ਸਮੂਹ ਪਹਾੜੀ ਸੜਕ ਤੋਂ ਕਿਤੇ ਜਾ ਰਿਹਾ ਸੀ ਜਦੋਂ ਇੱਕ ਬਾਈਕ ਅਣਜਾਣੇ ਵਿੱਚ ਸਾਹਮਣੇ ਤੋਂ ਆ ਰਹੇ ਇੱਕ ਲੋਡ ਟਰੱਕ ਨਾਲ ਟਕਰਾ ਗਈ। ਹਾਲਾਂਕਿ ਇਸ ਤੋਂ ਬਾਅਦ ਟਰੱਕ ਡਰਾਈਵਰ ਨੇ ਜੋ ਕੁਝ ਕੀਤਾ, ਉਸ ਨੇ ਸੋਸ਼ਲ ਮੀਡੀਆ ‘ਤੇ ਬਹਿਸ ਛੇੜ ਦਿੱਤੀ ਹੈ ਕਿ ਇਸ ‘ਚ ਕਿਸ ਦਾ ਕਸੂਰ ਹੈ। ਦਰਅਸਲ, ਟਰੱਕ ਡਰਾਈਵਰ ਨੂੰ ਪਤਾ ਸੀ ਕਿ ਉਸ ਦੇ ਟਰੱਕ ਦੇ ਪਹੀਆਂ ਹੇਠ ਬਾਈਕ ਆ ਗਈ ਹੈ, ਫਿਰ ਵੀ ਟ੍ਰਕ ਡਰਾਈਵਰ ਗੱਡੀ ਨੂੰ ਹੌਲੀ ਰਫ਼ਤਾਰ ਨਾਲ ਅੱਗੇ ਵਧਾ ਕੇ ਲੈ ਜਾਂਦਾ ਹੈ।

ਟਰੱਕ ਅਤੇ ਬਾਈਕ ਦੀ ਨੰਬਰ ਪਲੇਟ ਤੋਂ ਪਤਾ ਚੱਲਦਾ ਹੈ ਕਿ ਇਹ ਵੀਡੀਓ ਤਾਮਿਲਨਾਡੂ ‘ਚ ਕਿਤੇ ਰਿਕਾਰਡ ਕੀਤੀ ਗਈ ਹੈ, ਜਿੱਥੇ ਬਾਈਕ ਸਵਾਰਾਂ ਦਾ ਇੱਕ ਸਮੂਹ ਪਹਾੜੀ ਖੇਤਰ ‘ਚੋਂ ਲੰਘ ਰਿਹਾ ਹੈ। ਇਸ ਦੌਰਾਨ ਸਾਹਮਣੇ ਤੋਂ ਆ ਰਿਹਾ ਬਾਈਕ ਸਵਾਰ ਕਿਸੇ ਤਰ੍ਹਾਂ ਸਾਹਮਣੇ ਤੋਂ ਆ ਰਹੇ ਲੋਡ ਟਰੱਕ ਤੋਂ ਬਚ ਗਿਆ। ਪਰ ਪਿੱਛੇ ਤੋਂ ਬਾਈਕ ਸਵਾਰ ਦੂਜੇ ਟਰੱਕ ਦੇ ਬਿਲਕੁਲ ਸਾਹਮਣੇ ਆ ਜਾਂਦਾ ਹੈ।

ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਬਾਈਕ ਸਵਾਰ ਆਪਣੀ ਬਾਈਕ ਨੂੰ ਟਰੱਕ ਦੇ ਹੇਠਾਂ ਆਉਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਟਰੱਕ ਡਰਾਈਵਰ ਟਰੱਕ ਨੂੰ ਰੋਕਣ ਦੀ ਬਜਾਏ ਧੀਮੀ ਰਫਤਾਰ ‘ਚ ਟਰੱਕ ਨੂੰ ਅੱਗੇ ਵਧਾਉਂਦਾ ਰਹਿੰਦਾ ਹੈ। ਇਸ ਕਾਰਨ ਬਾਈਕ ਟਰੱਕ ਦੇ ਅਗਲੇ ਪਹੀਏ ਨਾਲ ਟਕਰਾ ਜਾਂਦੀ ਹੈ ਅਤੇ ਬਾਈਕ ਦਾ ਅਗਲਾ ਹਿੱਸਾ ਟੁੱਟ ਕੇ ਚਕਨਾਚੂਰ ਹੋ ਜਾਂਦਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਸ ਤੋਂ ਬਾਅਦ ਬਾਈਕ ਸਵਾਰ ਮੁੜ ਕੇ ਚੀਕਾਂ ਮਾਰਦਾ ਹੈ ਪਰ ਟਰੱਕ ਡਰਾਈਵਰ ਦੇ ਕੰਨ ‘ਤੇ ਜੂੰ ਵੀ ਨਹੀਂ ਰੇਗਦੀ।

ਟਰੱਕ ਡਰਾਈਵਰ ਦੀ ਇਸ ਹਰਕਤ ਨਾਲ ਬਾਈਕ ਸਵਾਰ ਪੂਰੀ ਤਰ੍ਹਾਂ ਬੇਚੈਨ ਹੋ ਗਿਆ। ਲਗਭਗ 38 ਸਕਿੰਟ ਦੀ ਕਲਿੱਪ ਇੱਥੇ ਖਤਮ ਹੁੰਦੀ ਹੈ। ਇਸ ਨੂੰ ਐਕਸ ‘ਤੇ @gharkekalesh ਹੈਂਡਲ ਨਾਲ ਸਾਂਝਾ ਕੀਤਾ ਗਿਆ ਹੈ। ਯੂਜ਼ਰ ਨੇ ਕੈਪਸ਼ਨ ‘ਚ ਲਿਖਿਆ, ਬਾਈਕਰ ਅਤੇ ਟਰੱਕ ਡਰਾਈਵਰ ਵਿਚਕਾਰ ਝਗੜਾ। ਕਮੈਂਟ ਸੈਕਸ਼ਨ ‘ਚ ਬਹਿਸ ਛਿੜ ਗਈ ਹੈ ਕਿ ਇਸ ‘ਚ ਕਿਸਦੀ ਗਲਤੀ ਸੀ।

ਇਹ ਵੀ ਪੜ੍ਹੌਂ- ਬੀੜੀ ਕੁਮਾਰੀ ਤੇ ਕੈਂਸਰ ਕੁਮਾਰ ਦਾ ਵਿਆਹ, ਖ਼ਤਰਨਾਕ ਵਿਆਹ ਦਾ ਕਾਰਡ ਪੜ੍ਹ ਕੇ ਹੈਰਾਨ ਹੋਏ ਲੋਕ!

ਕੁਝ ਟਰੱਕ ਡਰਾਈਵਰ ਅਤੇ ਜ਼ਿਆਦਾਤਰ ਇਸ ਨੂੰ ਬਾਈਕ ਸਵਾਰਾਂ ਦੀ ਗਲਤੀ ਮੰਨ ਰਹੇ ਹਨ। ਇਕ ਯੂਜ਼ਰ ਨੇ ਟਿੱਪਣੀ ਕੀਤੀ, ਇਹ ਯਕੀਨੀ ਤੌਰ ‘ਤੇ ਬਾਈਕਰ ਦੀ ਗਲਤੀ ਹੈ। ਜੇਕਰ ਟਰੱਕ ਚਾਲਕ ਨੇ ਢਲਾਨ ‘ਤੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਇਹ ਖਾਈ ‘ਚ ਡਿੱਗ ਸਕਦਾ ਸੀ। ਇਸ ਲਈ ਉਸ ਨੇ ਟਰੱਕ ਨੂੰ ਹੌਲੀ ਰਫ਼ਤਾਰ ਨਾਲ ਅੱਗੇ ਵਧਾਉਂਣਾ ਹੀ ਸਹੀ ਸਮਝਿਆ।

Exit mobile version