ਟੀ-ਸ਼ਰਟ ਪਾਏ ਬਕਸੇ ‘ਚ ਬੰਦ ਮਿਲਿਆ ਬੇਬੀ ਗੋਰਿਲਾ, ਇਸਤਾਂਬੁਲ ਏਅਰਪੋਰਟ ‘ਤੇ ਕੀਤਾ ਗਿਆ Rescue, video ਹੋਈ ਵਾਇਰਲ
Baby Gorilla Rescued: ਤੁਰਕੀ ਦੇ ਖੇਤੀਬਾੜੀ ਅਤੇ ਜੰਗਲਾਤ ਮੰਤਰਾਲੇ ਦੁਆਰਾ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਫੁਟੇਜ 'ਚ , ਇੱਕ ਟੀ-ਸ਼ਰਟ ਪਹਿਨੇ ਇੱਕ ਬੇਬੀ ਗੋਰਿਲਾ ਨੂੰ ਉਸ ਕਰੇਟ 'ਚ ਬਾਹਰ ਕੱਢਿਆ ਜਾ ਰਿਹਾ ਹੈ ।ਤੁਰਕੀ ਵਿੱਚ ਅਧਿਕਾਰੀਆਂ ਨੇ ਇੱਕ ਤਸਕਰੀ ਕਰ ਲਾਏ ਗਏ ਗੋਰਿਲਾ ਦੇ ਬੱਚੇ ਨੂੰ ਬਚਾਇਆ ਹੈ ਜੋ ਇੱਕ ਛੋਟੇ ਕਰੇਟ ਵਿੱਚ ਬੰਦ ਪਾਇਆ ਗਿਆ ਸੀ। ਖ਼ਤਰੇ ਵਿਚ ਪਏ ਜਾਨਵਰ ਨੂੰ ਨਾਈਜੀਰੀਆ ਤੋਂ ਤੁਰਕੀ ਦੇ ਰਸਤੇ ਥਾਈਲੈਂਡ ਲਿਜਾਇਆ ਜਾ ਰਿਹਾ ਸੀ ਜਦੋਂ ਸ਼ਿਪਮੈਂਟ ਨੂੰ ਰੋਕ ਗੋਰਿਲਾ ਨੂੰ ਬਚਾਇਆ ਗਿਆ।
ਤੁਰਕੀ ਦੇ ਖੇਤੀਬਾੜੀ ਅਤੇ ਜੰਗਲਾਤ ਮੰਤਰਾਲੇ ਦੁਆਰਾ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਫੁਟੇਜ ‘ਚ, ਇੱਕ ਟੀ-ਸ਼ਰਟ ਪਹਿਨੇ ਇੱਕ ਬੇਬੀ ਗੋਰਿਲਾ ਨੂੰ ਕਰੇਟ ‘ਚ ਬਾਹਰ ਕੱਢਿਆ ਜਾ ਰਿਹਾ ਹੈ ਜਿਸ ‘ਚ ਇਸਨੂੰ ਲਿਜਾਇਆ ਜਾ ਰਿਹਾ ਸੀ। ਵੀਡੀਓ ‘ਚ ਦੋ ਕਰਮਚਾਰੀ ਗੋਰਿਲਾ ਦੀ ਦੇਖਭਾਲ ਕਰਦੇ ਹੋਏ ਅਤੇ ਬੱਚੇ ਨੂੰ ਬੋਤਲ ਨਾਲ ਦੁੱਧ ਪਿਲਾਉਂਦੇ ਹੋਏ ਵੀ ਦਿਖਾਈ ਦੇ ਰਹੇ ਹਨ। ਪੱਛਮੀ ਗੋਰਿਲਾ ਨੂੰ ਇੱਕ ਖ਼ਤਰੇ ‘ਚ ਪੈ ਰਹੀ ਪ੍ਰਜਾਤੀ ਵਜੋਂ ਸੂਚੀਬੱਧ ਕੀਤਾ ਗਿਆ ਹੈ ਅਤੇ ਵਪਾਰ ਦੀ ਇਜਾਜ਼ਤ ਸਿਰਫ਼ ਵਿਸ਼ੇਸ਼ ਹਾਲਤਾਂ ‘ਚ ਹੀ ਹੈ, ਜਿਵੇਂ ਕਿ ਵਿਗਿਆਨਕ ਖੋਜ।
ਤੁਰਕੀ ਦੇ ਅਧਿਕਾਰੀਆਂ ਨੇ ਕਿਹਾ ਕਿ ਬੇਬੀ ਗੋਰਿਲਾ ਨੂੰ ਸਹੀ ਦਸਤਾਵੇਜ਼ਾਂ ਤੋਂ ਬਿਨਾਂ ਤਸਕਰੀ ਕੀਤਾ ਜਾ ਰਿਹਾ ਸੀ। ਤੁਰਕੀ ਦੇ ਵਪਾਰ ਮੰਤਰਾਲੇ ਨੇ ਜੰਗਲੀ ਜੀਵਣ ਦੀ ਰੱਖਿਆ ਲਈ ਆਪਣੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਸ਼ਿਪਮੈਂਟ ਨੂੰ ਟਰੈਕ ਕੀਤਾ। ਵਪਾਰ ਮੰਤਰਾਲੇ ਦੇ ਕਸਟਮ ਟੀਮਾਂ ਨੇ ਇਸਤਾਂਬੁਲ ਹਵਾਈ ਅੱਡੇ ‘ਤੇ ਕਰੇਟ ਨੂੰ ਜ਼ਬਤ ਕੀਤਾ ਅਤੇ ਅੰਦਰ ਫਸੇ ਗੋਰਿਲਾ ਨੂੰ ਬਚਾਇਆ।
ਇੱਥੇ ਦੇਖੋ ਵੀਡੀਓ- ਟੀ-ਸ਼ਰਟ ਪਾਏ ਬਕਸੇ ‘ਚ ਬੰਦ ਮਿਲਿਆ ਬੇਬੀ ਗੋਰਿਲਾ
ਮੰਤਰਾਲੇ ਨੇ ਕਿਹਾ ਕਿ ਗੋਰਿਲਾ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ ਪਰ ਜਾਨਵਰ ਅਜੇ ਵੀ ਨਿਗਰਾਨੀ ਹੇਠ ਹੈ। ਗੋਰਿਲਾ ਦੀ ਦੇਖਭਾਲ ਰਾਸ਼ਟਰੀ ਪਾਰਕ ਦੇ ਸਟਾਫ ਦੁਆਰਾ ਕੀਤੀ ਜਾ ਰਹੀ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਬੱਚੇ ਦੀ ਸਿਹਤ ‘ਚ ਸੁਧਾਰ ਹੋਣ ‘ਤੇ ਗੋਰਿਲਾ ਨੂੰ ਸਥਾਈ ਤੌਰ ‘ਤੇ ਕਿੱਥੇ ਰੱਖਿਆ ਜਾਵੇਗਾ। ਪੱਛਮੀ ਗੋਰਿਲ, ਗੋਰਿਲਾ ਦੀਆਂ ਦੋ ਕਿਸਮਾਂ ‘ਚ ਇੱਕ ਹੈ, ਦੂਜੀ ਪੂਰਬੀ ਗੋਰੀਲਾ (ਗੋਰਿਲਾ ਬੇਰਿੰਗੀ)। ਇਹ ਜ਼ਿਆਦਾਤਰ ਮੱਧ ਅਤੇ ਪੱਛਮੀ ਅਫ਼ਰੀਕਾ ਦੇ ਗਰਮ ਖੰਡੀ ਮੀਂਹ ਦੇ ਜੰਗਲਾਂ ‘ਚ ਪਾਏ ਜਾਂਦੇ ਹਨ, ਜਿਸ ‘ਚ ਕੈਮਰੂਨ, ਗੈਬਾਨ, ਕਾਂਗੋ ਗਣਰਾਜ ਅਤੇ ਮੱਧ ਅਫ਼ਰੀਕੀ ਗਣਰਾਜ ਵਰਗੇ ਦੇਸ਼ ਸ਼ਾਮਲ ਹਨ।
ਇਹ ਵੀ ਪੜ੍ਹੋਂ- ਬਠਿੰਡਾ ਚ ਪੈਰਾਂ ਨਾਲ ਬਣਾਈ ਜਾ ਰਹੀ ਗੱਜਕ, ਵੀਡੀਓ ਸਾਹਮਣੇ ਆਉਣ ਤੋਂ ਬਾਅਦ ਫੈਰਟਰੀ ਸੀਲ
ਇਹ ਵੀ ਪੜ੍ਹੋ
ਪੱਛਮੀ ਗੋਰਿਲਾ ਮੁੱਖ ਤੌਰ ‘ਤੇ ਸ਼ਾਕਾਹਾਰੀ ਹਨ, ਫਲ, ਪੱਤੇ, ਤਣੇ ਅਤੇ ਜੜ੍ਹਾਂ ਦੀ ਖੁਰਾਕ ਲੈਂਦੇ ਹਨ। ਇਸ ਪ੍ਰਜਾਤੀ ਦੇ ਨਰ ਦਾ ਭਾਰ 140-200 ਕਿਲੋਗ੍ਰਾਮ ਦੇ ਵਿਚਕਾਰ ਹੁੰਦਾ ਹੈ, ਜਦੋਂ ਕਿ ਮਾਦਾ ਦਾ ਭਾਰ 100 ਕਿਲੋਗ੍ਰਾਮ ਤੱਕ ਹੋ ਸਕਦਾ ਹੈ। ਪੱਛਮੀ ਗੋਰਿਲਾ ਨੂੰ ਨਿਵਾਸ ਸਥਾਨਾਂ ਦੇ ਨੁਕਸਾਨ, ਬਿਮਾਰੀਆਂ ਕਾਰਨ ਆਬਾਦੀ ‘ਚ ਗਿਰਾਵਟ, ਸ਼ਿਕਾਰ, ਆਦਿ ਕਾਰਨ ਗੰਭੀਰ ਤੌਰ ‘ਤੇ ਖ਼ਤਰੇ ‘ਚ ਪੈ ਰਹੀ ਪ੍ਰਜਾਤੀ ਵਜੋਂ ਸੂਚੀਬੱਧ ਕੀਤਾ ਗਿਆ ਹੈ।