Funny Post: ਕੇਬਲ ਵਾਲੇ ਦਾ ਟੁੱਟਿਆ ਦਿਲ, ਵਟਸਐਪ ‘ਤੇ ਪਾਇਆ Painful ਸਟੇਟਸ, Screenshot ਹੋ ਰਿਹਾ Viral

Published: 

25 Dec 2024 14:00 PM

Funny Post: ਇਸ ਸਮੇਂ ਸੋਸ਼ਲ ਮੀਡੀਆ 'ਤੇ ਇਕ ਸਕ੍ਰੀਨਸ਼ੌਟ ਵਾਇਰਲ ਹੋ ਰਿਹਾ ਹੈ। ਜਦੋਂ ਤੁਸੀਂ ਇਸਨੂੰ ਦੇਖੋਗੇ, ਤਾਂ ਤੁਹਾਡਾ ਹਾਸਾ ਨਹੀਂ ਰੁਕੇਗਾ ਅਤੇ ਬੁਰਾ ਵੀ ਲੱਗੇਗਾ। ਪੋਸਟ ਦੇਖਣ ਤੋਂ ਬਾਅਦ ਲੋਕ ਵੀ ਰੀਏਕਟ ਕਰ ਰਹੇ ਹਨ। ਦਰਅਸਲ ਪੋਸਟ ਵਿੱਚ ਕਿਸੇ ਕੇਬਲ ਵਾਲੇ ਦੇ ਵਟਸਐਪ ਸਟੈਟਸ ਦਾ ਸਕ੍ਰੀਨਸ਼ੌਟ ਹੈ।

Funny Post: ਕੇਬਲ ਵਾਲੇ ਦਾ ਟੁੱਟਿਆ ਦਿਲ, ਵਟਸਐਪ ਤੇ ਪਾਇਆ Painful ਸਟੇਟਸ, Screenshot ਹੋ ਰਿਹਾ Viral
Follow Us On

ਸੋਸ਼ਲ ਮੀਡੀਆ ਦੀ ਦੁਨੀਆ ਬਹੁਤ ਵੱਖਰੀ ਅਤੇ ਵਿਲੱਖਣ ਹੈ। ਇੱਥੇ ਦੁਨੀਆ ਦੀ ਹਰ ਉਹ ਚੀਜ਼ ਵਾਇਰਲ ਹੋ ਜਾਂਦੀ ਹੈ ਜਿਸ ਬਾਰੇ ਲੋਕਾਂ ਨੇ ਕਦੇ ਅੰਦਾਜ਼ਾ ਵੀ ਨਹੀਂ ਲਗਾਇਆ ਹੁੰਦਾ। ਇਸ ਤੋਂ ਇਲਾਵਾ ਕੁਝ ਸਾਧਾਰਨ ਗੱਲਾਂ ਵੀ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਜਾਂ ਤਾਂ ਹੱਸਦੇ ਹਨ ਜਾਂ ਦੂਜੇ ਵਿਅਕਤੀ ਲਈ ਬੁਰਾ ਮਹਿਸੂਸ ਕਰਦੇ ਹਨ। ਜੇਕਰ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਐਕਟਿਵ ਹੋ, ਤਾਂ ਤੁਸੀਂ ਹਰ ਰੋਜ਼ ਵਾਇਰਲ ਪੋਸਟਾਂ ਜ਼ਰੂਰ ਦੇਖਦੇ ਹੋਵੋਗੇ। ਫਿਲਹਾਲ ਇੱਕ ਸਕ੍ਰੀਨਸ਼ੌਟ ਵਾਇਰਲ ਹੋ ਰਿਹਾ ਹੈ। ਆਓ ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਹਾਂ।

ਤੁਸੀਂ ਸਾਰੇ ਜਾਣਦੇ ਹੋ ਕਿ ਹਰ ਕੋਈ WhatsApp ‘ਤੇ ਸਟੇਟਸ ਪੋਸਟ ਕਰ ਸਕਦਾ ਹੈ। ਇਸ ਵਿੱਚ ਲੋਕ ਫੋਟੋਆਂ, ਵੀਡੀਓ ਪੋਸਟ ਕਰਕੇ ਜਾਂ ਕੋਈ ਮੈਸੇਜ ਲਿਖ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ। ਤੁਸੀਂ ਵੀ ਅਜਿਹਾ ਕਦੇ ਕਰਦੇ ਹੀ ਹੋਵੋਗੇ। ਇਸ ਸਮੇਂ ਕੇਬਲ guy ਦੇ ਸਟੇਟਸ ਦਾ ਇੱਕ ਸਕ੍ਰੀਨਸ਼ੌਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਸਟੇਟਸ ਪੋਸਟ ਕਰਦੇ ਹੋਏ ਕੇਬਲ ਵਾਲੇ ਨੇ ਲਿਖਿਆ, ‘ਇਹ ਮੇਰੀ ਗਲਤੀ ਹੈ ਕਿ ਮੈਂ ਤੁਹਾਡੇ ‘ਤੇ ਭਰੋਸਾ ਕੀਤਾ।’ ਲਾਈਨ ਦੇ ਪੂਰਾ ਹੋਣ ਤੋਂ ਬਾਅਦ, ਇੱਕ ਟੁੱਟੇ ਦਿਲ ਦਾ ਇਮੋਜੀ ਵੀ ਲਾਇਆ ਹੋਇਆ ਹੈ। ਹੁਣ ਇਸ ਦਾ ਸਕ੍ਰੀਨਸ਼ੌਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ- ਕੁੜੀ ਦੇ ਵਾਲਾਂ ਨੂੰ ਮੁੰਡੇ ਨੇ ਬਣਾਇਆ ਫੋਨ ਹੋਲਡਰ, ਬੱਸ ਚ ਲਏ ਪੰਗੇ, ਦੇਖੋ ਵੀਡੀਓ

ਜੋ ਫੋਟੋ ਤੁਸੀਂ ਹੁਣੇ ਦੇਖੀ ਹੈ, X ਪਲੇਟਫਾਰਮ ‘ਤੇ @VishalMalvi_ ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਫੋਟੋ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਕ੍ਰਿਸਮਿਸ ‘ਚ ਕੇਬਲ ਵਾਲੇ ਭਈਆ ਦਾ ਦਿਲ ਟੁੱਟ ਗਿਆ।’ ਖਬਰ ਲਿਖੇ ਜਾਣ ਤੱਕ ਕਈ ਲੋਕ ਪੋਸਟ ਦੇਖ ਚੁੱਕੇ ਹਨ। ਪੋਸਟ ਦੇਖਣ ਅਤੇ ਮੈਸੇਜ ਪੜ੍ਹਨ ਤੋਂ ਬਾਅਦ ਇੱਕ ਯੂਜ਼ਰ ਨੇ ਕਮੈਂਟ ਕੀਤਾ ਅਤੇ ਲਿਖਿਆ- ਕਿਸਨੇ ਤੋੜਿਆ? ਇਕ ਹੋਰ ਯੂਜ਼ਰ ਨੇ ਲਿਖਿਆ- ਤੁਸੀਂ ਕੀ ਕਹਿਣਾ ਚਾਹੁੰਦੇ ਹੋ।

Exit mobile version