Viral Video: ਬੱਚੇ ਦਾ ਲੰਚ ਬਾਕਸ ਦੇਖ ਪੂਰੀ ਕਲਾਸ ਨੇ ਵਜਾਈਆਂ ਤਾਲੀਆਂ, ਅਧਿਆਪਕ ਦੇ ਅੰਦਾਜ਼ ਨੇ ਸਭ ਨੂੰ ਕਰ ਦਿੱਤਾ ਭਾਵੁਕ

Published: 

09 Apr 2026 17:30 PM IST

Viral Video: ਅੱਜ ਦੇ ਦੌਰ ਵਿੱਚ ਜਿੱਥੇ ਸਕੂਲਾਂ ਵਿੱਚ ਬੱਚਿਆਂ ਦੇ ਵਿਚਕਾਰ ਮਹਿੰਗੇ ਲੰਚ ਬਾਕਸ ਲਿਆਉਣ ਦੀ ਹੋੜ ਮਚੀ ਰਹਿੰਦੀ ਹੈ, ਉੱਥੇ ਹੀ ਇੱਕ ਸਰਕਾਰੀ ਸਕੂਲ ਤੋਂ ਵਾਇਰਲ ਹੋਈ ਵੀਡੀਓ ਨੇ ਅਮੀਰੀ-ਗ਼ਰੀਬੀ ਦੇ ਵਿਚਕਾਰ ਦੀ ਕੰਧ ਨੂੰ ਢਾਹ ਦਿੱਤਾ ਹੈ। ਇੱਕ ਛੋਟੇ ਜਿਹੇ ਬੱਚੇ ਦੇ ਸਾਧਾਰਨ ਲੰਚ ਬਾਕਸ ਨੇ ਸੋਸ਼ਲ ਮੀਡੀਆ 'ਤੇ ਅਜਿਹਾ ਤਹਿਲਕਾ ਮਚਾਇਆ ਕਿ ਦੇਖਣ ਵਾਲੇ ਵੀ ਭਾਵੁਕ ਹੋ ਗਏ।

Viral Video: ਬੱਚੇ ਦਾ ਲੰਚ ਬਾਕਸ ਦੇਖ ਪੂਰੀ ਕਲਾਸ ਨੇ ਵਜਾਈਆਂ ਤਾਲੀਆਂ, ਅਧਿਆਪਕ ਦੇ ਅੰਦਾਜ਼ ਨੇ ਸਭ ਨੂੰ ਕਰ ਦਿੱਤਾ ਭਾਵੁਕ

Image Credit source: Instagram/@up2date.ind

ਅੱਜ ਦੇ ਦੌਰ ਵਿੱਚ ਜਿੱਥੇ ਸਕੂਲਾਂ ਵਿੱਚ ਬੱਚਿਆਂ ਦੇ ਵਿਚਕਾਰ ਮਹਿੰਗੇ ਲੰਚ ਬਾਕਸ ਲਿਆਉਣ ਦੀ ਹੋੜ ਮਚੀ ਰਹਿੰਦੀ ਹੈ, ਉੱਥੇ ਹੀ ਇੱਕ ਸਰਕਾਰੀ ਸਕੂਲ ਤੋਂ ਵਾਇਰਲ ਹੋਈ ਵੀਡੀਓ ਨੇ ਅਮੀਰੀ-ਗ਼ਰੀਬੀ ਦੇ ਵਿਚਕਾਰ ਦੀ ਕੰਧ ਨੂੰ ਢਾਹ ਦਿੱਤਾ ਹੈ। ਇੱਕ ਛੋਟੇ ਜਿਹੇ ਬੱਚੇ ਦੇ ਸਾਧਾਰਨ ਲੰਚ ਬਾਕਸ ਨੇ ਸੋਸ਼ਲ ਮੀਡੀਆ ‘ਤੇ ਅਜਿਹਾ ਤਹਿਲਕਾ ਮਚਾਇਆ ਕਿ ਦੇਖਣ ਵਾਲੇ ਵੀ ਭਾਵੁਕ ਹੋ ਗਏ।

ਗ਼ਰੀਬੀ ‘ਤੇ ਭਾਰੀ ਪਈ ਮਾਸੂਮੀਅਤ

ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਮਾਸੂਮ ਬੱਚਾ ਆਪਣਾ ਟਿਫ਼ਨ ਖੋਲ੍ਹਦਾ ਹੈ। ਉਸ ਵਿੱਚ ਨਾ ਤਾਂ ਪਨੀਰ ਦੀ ਸਬਜ਼ੀ ਸੀ ਅਤੇ ਨਾ ਹੀ ਕੋਈ ਪਰੌਂਠਾ, ਸਗੋਂ ਸਿਰਫ਼ ਇੱਕ ਸੁੱਕੀ ਰੋਟੀ ਅਤੇ ਉਸ ਉੱਪਰ ਥੋੜ੍ਹੀ ਜਿਹੀ ਖੰਡ (ਚੀਨੀ) ਰੱਖੀ ਹੋਈ ਸੀ। ਗ਼ਰੀਬੀ ਕਾਰਨ ਸ਼ਾਇਦ ਮਾਪਿਆਂ ਕੋਲ ਆਪਣੇ ਬੱਚੇ ਲਈ ਇਹੀ ਸਭ ਤੋਂ ਵਧੀਆ ਵਿਕਲਪ ਸੀ।

ਅਧਿਆਪਕ ਨੇ ਪੜ੍ਹਾਇਆ ਇਨਸਾਨੀਅਤ ਦਾ ਪਾਠ

ਆਮ ਤੌਰ ‘ਤੇ ਅਜਿਹੀ ਸਥਿਤੀ ਵਿੱਚ ਬੱਚੇ ਸ਼ਰਮਿੰਦਗੀ ਮਹਿਸੂਸ ਕਰਨ ਲੱਗਦੇ ਹਨ, ਪਰ ਉੱਥੇ ਮੌਜੂਦ ਅਧਿਆਪਕ ਦੇ ਇੱਕ ਅੰਦਾਜ਼ ਨੇ ਪੂਰੀ ਕਹਾਣੀ ਹੀ ਬਦਲ ਦਿੱਤੀ। ਉਨ੍ਹਾਂ ਨੇ ਬੱਚੇ ਨੂੰ ਹੀਣ ਭਾਵਨਾ ਤੋਂ ਬਚਾਉਣ ਲਈ ਮੁਸਕਰਾਉਂਦੇ ਹੋਏ ਪੂਰੀ ਕਲਾਸ ਤੋਂ ਉਸ ਦੇ ਲੰਚ ਲਈ ਤਾਲੀਆਂ ਵਜਵਾਈਆਂ। ਫਿਰ ਉਸ ਸਾਧਾਰਨ ਖਾਣੇ ਨੂੰ ਬੈਸਟ ਲੰਚ ਘੋਸ਼ਿਤ ਕਰਦੇ ਹੋਏ ਬਾਕੀ ਬੱਚਿਆਂ ਨੂੰ ਪੁੱਛਿਆ, “ਤਾਂ ਦੱਸੋ ਕੱਲ੍ਹ ਕੌਣ-ਕੌਣ ਆਪਣੇ ਘਰੋਂ ਰੋਟੀ-ਚੀਨੀ ਲੈ ਕੇ ਆਵੇਗਾ?” ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਪੂਰੀ ਕਲਾਸ ਨੇ ਇੱਕ ਸੁਰ ਵਿੱਚ ਹੱਥ ਖੜ੍ਹੇ ਕਰ ਦਿੱਤੇ।

ਇੰਸਟਾਗ੍ਰਾਮ ‘ਤੇ @up2date.ind ਨਾਮ ਦੇ ਅਕਾਊਂਟ ਤੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ ਲਗਭਗ 2 ਕਰੋੜ ਵਾਰ ਦੇਖਿਆ ਜਾ ਚੁੱਕਾ ਹੈ, ਅਤੇ 13 ਲੱਖ ਤੋਂ ਵੱਧ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਹੈ। ਕਮੈਂਟ ਸੈਕਸ਼ਨ ਵਿੱਚ ਯੂਜ਼ਰਸ ਬੇਹੱਦ ਭਾਵੁਕ ਹਨ ਅਤੇ ਅਧਿਆਪਕ ਦੀ ਰੱਜ ਕੇ ਸ਼ਲਾਘਾ ਕਰ ਰਹੇ ਹਨ। ਇੱਕ ਨੇ ਲਿਖਿਆ, “ਕਾਸ਼ ਹਰ ਸਕੂਲ ਵਿੱਚ ਅਜਿਹਾ ਅਧਿਆਪਕ ਹੋਵੇ, ਜੋ ਕਿਤਾਬਾਂ ਨਾਲੋਂ ਜ਼ਿਆਦਾ ਜ਼ਿੰਦਗੀ ਅਤੇ ਸਮਾਨਤਾ ਦਾ ਪਾਠ ਪੜ੍ਹਾ ਸਕੇ।” ਦੂਜੇ ਨੇ ਕਿਹਾ, “ਭਾਵੁਕ ਕਰ ਦਿੱਤਾ।”

ਦੇਖੋ ਵੀਡੀਓ

Follow Us