ਅਦਾਕਾਰਾ ਤਮੰਨਾ ਭਾਟੀਆ ਦੇ ਚਾਰਟਬਸਟਰ ਗੀਤ ‘ਆਜ ਕੀ ਰਾਤ’ ‘ਤੇ ਇਕ ਛੋਟੇ ਬੱਚੇ ਦੇ ਡਾਂਸ ਵੀਡੀਓ ਨੇ ਇੰਟਰਨੈੱਟ ‘ਤੇ ਹਲਚਲ ਮਚਾ ਦਿੱਤੀ ਹੈ। ਇਸ ਹਫਤੇ ਦੇ ਸ਼ੁਰੂ ‘ਚ ਪੁਣੇ ਸਥਿਤ ਕੋਰੀਓਗ੍ਰਾਫਰ ਪ੍ਰਵੀਨ ਸ਼ੈਲਰ ਦੁਆਰਾ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਗਈ ਛੋਟੀ ਕਲਿੱਪ ਨੂੰ ਹੁਣ ਤੱਕ 10 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਵੀਡੀਓ ‘ਚ ਇਕ ਛੋਟਾ ਬੱਚਾ ਮੇਜ਼ ‘ਤੇ ਪਰਫਾਰਮ ਕਰ ਰਿਹਾ ਹੈ, ਵੀਡੀਓ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਜਿਵੇਂ ਉਹ ਫੂਡ ਕੋਰਟ ‘ਚ ਹੈ ਅਤੇ ਆਜ ਕੀ ਰਾਤ ਗਾਣੇ ਦੇ ਡਾਂਸ ਸਟੈਪਸ ਨੂੰ ਬਹੁਤ ਹੀ ਨਿਪੁੰਨਤਾ ਨਾਲ ਦੁਹਰਾ ਰਿਹਾ ਹੈ। ਉਸ ਦੇ ਊਰਜਾਵਾਨ ਪ੍ਰਦਰਸ਼ਨ ਦੀ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਦੁਆਰਾ ਬਹੁਤ ਪੰਸਦ ਕੀਤਾ ਗਿਆ ਅਤੇ ਪ੍ਰਸ਼ੰਸਾ ਵੀ ਕੀਤੀ ਗਈ। ਡਾਂਸ ਕਰਦੇ ਸਮੇਂ ਉਸਦੇ ਚਿਹਰੇ ਦੇ ਹਾਵ-ਭਾਵ ਉਸਦੇ ਡਾਂਸ ਨੂੰ ਹੋਰ ਵੀ ਆਕਰਸ਼ਕ ਬਣਾ ਰਹੇ ਸਨ।
ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਯੂਜ਼ਰਸ ਨੇ ਕਾਫੀ ਪਿਆਰ ਦਿੱਤਾ ਹੈ। ਵੀਡੀਓ ‘ਤੇ ਲੋਕ ਕਾਫੀ ਤਾਰੀਫਾਂ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਮੈਂ ਇਸ ਵੀਡੀਓ ਨੂੰ ਦੇਖਣਾ ਬੰਦ ਨਹੀਂ ਕਰ ਪਾ ਰਿਹਾ ਹਾਂ। ਇਕ ਹੋਰ ਯੂਜ਼ਰ ਨੇ ਲਿਖਿਆ- ਕੌਣ ਹੈ ਇਹ ਰੌਕਸਟਾਰ? ਤੀਜੇ ਯੂਜ਼ਰ ਨੇ ਲਿਖਿਆ- ਉਹ ਅਸਲੀ ਸੁਪਰਸਟਾਰ ਹੈ।
ਇਹ ਵੀ ਪੜ੍ਹੌ-
ਕੌਣ ਹੈ Sharanya Iyer? ਜਿਸ ਨੇ ਇੱਕ ਸਾਲ ਵਿੱਚ ਕੀਤੇ 50 ਲੱਖ ਖਰਚ , ਲੋਕ ਇਹ ਜਾਣ ਹੋਏ ਹੈਰਾਨ
ਤੁਹਾਨੂੰ ਦੱਸ ਦੇਈਏ ਕਿ ਆਜ ਕੀ ਰਾਤ 2024 ਦੀ ਫਿਲਮ ਸਟਰੀ-2 ਦਾ ਇੱਕ ਗੀਤ ਹੈ ਅਤੇ ਇਸਨੂੰ ਮਧੂਬੰਤੀ ਬਾਗਚੀ ਅਤੇ ਦਿਵਿਆ ਕੁਮਾਰ ਨੇ ਗਾਇਆ ਹੈ। ਤੁਹਾਨੂੰ ਇਸ ਬੱਚੇ ਦੇ ਡਾਂਸ ਦੀ ਵੀਡੀਓ ਕਿਵੇਂ ਲੱਗੀ?