VIDEO: ਕੀੜੀਆਂ ਦੇ ਇਲਾਕੇ ਵਿੱਚ ਵੜ ਗਿਆ ਸੱਪ ,ਫਿਰ ਜੋ ਹੋਇਆ ਵੇਖ ਕੇ ਕੰਬ ਗਏ ਲੋਕ!

Updated On: 

25 Oct 2025 12:45 PM IST

Viral Video: ਸੋਸ਼ਲ ਮੀਡੀਆ 'ਤੇ ਹੈਰਾਨ ਕਰਨ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ, ਜੋ ਇਹ ਦਰਸਾਂਦੀ ਹੈ ਕਿ ਭਾਵੇਂ ਕੋਈ ਜੀਵ ਕਿੰਨਾ ਵੀ ਤਾਕਤਵਰ ਹੋਵੇ, ਪਰ ਜਦੋਂ ਛੋਟੇ-ਛੋਟੇ ਜੀਵ ਇੱਕਜੁੱਟ ਹੋ ਜਾਣ ਤਾਂ ਉਹ ਕਿਸੇ ਨੂੰ ਵੀ ਮਾਤ ਦੇ ਸਕਦੇ ਹਨ। ਇਸ ਵੀਡੀਓ ਵਿੱਚ ਕੀੜੀਆਂ ਦਾ ਵੱਡਾ ਝੁੰਡ ਸੱਪ 'ਤੇ ਅਟੈਕ ਕਰਦਾ ਦਿਖਾਈ ਦਿੰਦਾ ਹੈ, ਜੋ ਦੇਖਣ ਵਾਲਿਆਂ ਦੀ ਰੂਹ ਕੰਬਾ ਦਿੰਦਾ ਹੈ।

VIDEO: ਕੀੜੀਆਂ ਦੇ ਇਲਾਕੇ ਵਿੱਚ ਵੜ ਗਿਆ ਸੱਪ ,ਫਿਰ ਜੋ ਹੋਇਆ ਵੇਖ ਕੇ ਕੰਬ ਗਏ ਲੋਕ!

Image Credit source: X/@AmazingSights

Follow Us On

ਕੀੜੀਆਂ ਆਕਾਰ ਵਿੱਚ ਭਾਵੇਂ ਛੋਟੀਆਂ ਹੁੰਦੀਆਂ ਹਨ, ਪਰ ਉਹਨਾਂ ਦੀ ਝੁੰਡ ਦੀ ਤਾਕਤ ਕਿਸੇ ਵੀ ਵੱਡੇ ਜਾਨਵਰ ਨੂੰ ਗੋਢੇ ਟੇਕਣ ਲਈ ਕਾਫ਼ੀ ਹੁੰਦੀ ਹੈ। ਵਾਇਰਲ ਵੀਡੀਓ ਇਸ ਦਾ ਸਪੱਸ਼ਟ ਸਬੂਤ ਹੈ। ਕਹਿੰਦੇ ਹਨ— ਇੱਕਜੁਟਤਾ ਦੀ ਤਾਕਤ ਸਦਾ ਹੀ ਵੱਡੀ ਹੁੰਦੀ ਹੈ ਤੇ ਇਸ ਮੰਜ਼ਰ ਵਿੱਚ ਇਹ ਗੱਲ ਸਚ ਸਾਬਤ ਹੁੰਦੀ ਹੈ।

ਕੀੜੀਆਂ ਦੀ ਸਮੂਹਕ ਤਾਕਤ ਦਾ ਖ਼ੌਫ਼ਨਾਕ ਨਜ਼ਾਰਾ

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵੱਡਾ ਸੱਪ ਪਾਣੀ ਭਰੇ ਗੱਡੇ ਤੋਂ ਬਾਹਰ ਨਿਕਲ ਕੇ ਉੱਪਰ ਜਾਣ ਦੀ ਕੋਸ਼ਿਸ਼ ਕਰਦਾ ਹੈ। ਪਰ ਬਾਹਰ ਉਸ ਦਾ ਇੰਤਜ਼ਾਰ ਮੌਤ ਕਰ ਰਹੀ ਸੀ, ਕਿਉਂਕਿ ਉੱਪਰ ਕੀੜੀਆਂ ਦਾ ਘਰ ਸੀ। ਜਿਵੇਂ ਹੀ ਸੱਪ ਉੱਪਰ ਚੜ੍ਹਦਾ ਹੈ, ਕੀੜੀਆਂ ਦੀ ਫੌਜ ਉਸ ਤੇ ਟੁੱਟ ਪੈਂਦੀ ਹੈ। ਕੁਝ ਸੈਕਿੰਡਾਂ ਵਿੱਚ ਹੀ ਉਹ ਸੱਪ ਨੂੰ ਚਾਰੋਂ ਪਾਸੋਂ ਘੇਰ ਲੈਂਦੀਆਂ ਹਨ ਅਤੇ ਬੇਹੱਦ ਤੇਜ਼ੀ ਨਾਲ ਉਸ ਨੂੰ ਕੱਟਣਾ ਸ਼ੁਰੂ ਕਰ ਦਿੰਦੀਆਂ ਹਨ। ਸੱਪ ਬੇਬਸ ਹੋ ਤੜਪਦਾ ਰਹਿੰਦਾ ਹੈ ਅਤੇ ਹੌਲੀ-ਹੌਲੀ ਉਸਦੀ ਹਾਲਤ ਬਦਤਰ ਹੋ ਜਾਂਦੀ ਹੈ।

“ਇਹ ਹੈ ਟੀਮਵਰਕ ਦੀ ਅਸਲੀ ਤਾਕਤ”, ਯੂਜ਼ਰ ਦਾ ਰੀਐਕਸ਼ਨ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੈਟਫਾਰਮ X (ਟਵਿੱਟਰ) ‘ਤੇ @AmazingSights ਨਾਮਕ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ ਅਤੇ ਕੈਪਸ਼ਨ ਦਿੱਤਾ ਗਿਆ ਹੈ —ਸੱਪ ਨੇ ਕੀੜੀਆਂ ਦੇ ਇਲਾਕੇ ‘ਤੇ ਹਮਲਾ ਕੀਤਾ ਅਤੇ ਤਬਾਹ ਹੋ ਗਿਆ। ਲਗਭਗ 2 ਮਿੰਟ 20 ਸੈਕਿੰਡ ਦੇ ਇਸ ਵੀਡੀਓ ਨੂੰ 38 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਸੈਂਕੜਿਆਂ ਲੋਕ ਇਸ ਨੂੰ ਲਾਈਕ ਤੇ ਵੀਡੀਓ ‘ਤੇ ਕਮੈਂਟ ਕਰ ਚੁੱਕੇ ਹਨ। ਕਿਸੇ ਨੇ ਇਸ ਨੂੰ ਟੀਮਵਰਕ ਦੀ ਤਾਕਤ ਕਿਹਾ, ਤਾਂ ਕਿਸੇ ਨੇ ਇਸ ਨੂੰ ਕੁਦਰਤ ਦਾ ਅਜੀਬ ਤੇ ਡਰਾਉਣਾ ਨਜ਼ਾਰਾ ਦੱਸਿਆ। ਇਸ ਦੇ ਨਾਲ ਹੀ ਕਈ ਯੂਜ਼ਰਾਂ ਨੇ ਚੇਤਾਵਨੀ ਦਿੰਦਿਆਂ ਕਿਹਾ — ਕੀੜੀਆਂ ਨੂੰ ਕਦੇ ਵੀ ਕਮਜ਼ੋਰ ਨਾ ਸਮਝੋ!

ਵੀਡੀਓ ਇੱਥੇ ਦੇਖੋ।