Shocking News: ਬੈੱਡ ‘ਤੇ ਸੌਂ ਰਹੇ ਮੁੰਡੇ ਦੀ ਪੈਂਟ ‘ਚ ਵੜਿਆ ਜ਼ਹਿਰੀਲਾ ਸੱਪ, ਪ੍ਰਾਈਵੇਟ ਪਾਰਟ ‘ਤੇ ਡੰਗਿਆ
Shocking News:ਯੂਪੀ ਦੇ ਦੇਵਾਸ ਵਿੱਚ ਇਕ ਘਰ 'ਚ ਸੌਂ ਰਹੇ ਚੰਦਨ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ। ਪਰਿਵਾਰ ਵਾਲੇ ਉਸ ਨੂੰ ਦੇਰ ਰਾਤ ਜ਼ਿਲ੍ਹਾ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨੌਜਵਾਨ ਦੀ ਮੌਤ ਕਾਰਨ ਪਰਿਵਾਰ ਵਿੱਚ ਦੁੱਖ ਦਾ ਮਾਹੌਲ ਹੈ।
ਜ਼ਹਿਰੇਲੇ ਸੱਪ ਨੇ ਮੁੰਡੇ ਦੇ ਪ੍ਰਾਈਵੇਟ ਪਾਰਟ 'ਤੇ ਡੰਗਿਆ, ਤੜਪ-ਤੜਪ ਕੇ ਹੋਈ ਮੌਤ
ਪਿਤਾ ਦੀ ਮੌਤ ਹੋ ਗਈ, ਮਾਂ ਉਸਨੂੰ ਛੱਡ ਗਈ
ਪਰਿਵਾਰਕ ਮੈਂਬਰਾਂ ਦੀ ਦਿੱਤੀ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਿਤਾ ਦਾ ਕਰੀਬ ਡੇਢ ਸਾਲ ਪਹਿਲਾਂ ਹੀ ਮੌਤ ਹੋ ਗਈ ਸੀ। ਪਿਤਾ ਦੀ ਮੌਤ ਤੋਂ ਬਾਅਦ ਚਾਰ ਮਹੀਨੇ ਪਹਿਲਾਂ ਹੀ ਚੰਦਨ ਦੀ ਮਾਂ ਆਪਣੀ ਧੀ ਨੂੰ ਲੈ ਕੇ ਘਰ ਛੱਡ ਕੇ ਚਲੀ ਗਈ ਸੀ। ਜਿਸ ਤੋਂ ਬਾਅਦ ਚੰਦਨ ਆਪਣੇ ਤਾਇਆ ਕੋਲ ਰਹਿ ਰਿਹਾ ਸੀ। ਉਹ ਪਿੰਡ ਦੇ ਸਰਕਾਰੀ ਸਕੂਲ ਵਿੱਚ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ। ਇਹ ਵੀ ਪੜ੍ਹੋ- ਕਤੂਰਿਆਂ ਦੀ ਲੜਾਈ ‘ਚ ਕੁੱਕੜ ਬਣੇ ਰੈਫਰੀ, ਮਜ਼ੇਦਾਰ Videoਪ੍ਰਾਈਵੇਟ ਪਾਰਟ ‘ਤੇ ਡੰਗਿਆ
ਡਾਕਟਰਾਂ ਨੇ ਦੱਸਿਆ ਕਿ ਚੰਦਨ ਨੂੰ ਜਿਸ ਸੱਪ ਨੇ ਡੰਗਿਆ ਉਹ ਬਹੁਤ ਜ਼ਹਿਰੀਲਾ ਸੀ। ਜਿਸ ਕਾਰਨ ਸੱਪ ਦੇ ਡੰਗਣ ਤੋਂ ਤੁਰੰਤ ਬਾਅਦ ਉਸ ਦੀ ਮੌਤ ਹੋ ਗਈ। ਬੇਸ਼ੱਕ ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ। ਪਰ ਉਸਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਸਰੀਰ ਨੀਲਾ ਹੋ ਗਿਆ ਸੀ। ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਮੁੰਡੇ ਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਦੀ ਜਿੱਤੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
Follow Us
