Shocking Video: ਕਿੰਗ ਕੋਬਰਾ ਨੂੰ ਬਾਥਰੂਮ ‘ਚ ਬੱਚਿਆਂ ਵਾਂਗ ਨ੍ਹੁਆ ਰਿਹਾ ਸੀ ਨੌਜਵਾਨ, ਵੀਡੀਓ ਵੇਖ ਕੇ ਕੰਬ ਜਾਵੇਗੀ ਰੂਹ

tv9-punjabi
Published: 

18 Oct 2023 16:26 PM

ਸੋਸ਼ਲ ਮੀਡੀਆ ਤੇ ਕੋਬਰਾ ਨੂੰ ਨਹਾਉਣ ਦਾ ਵੀਡੀਓ ਸ਼ੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਚ ਇੱਕ ਸ਼ਖ਼ਸ ਕੋਬਰਾ ਸੱਪ ਨੂੰ ਬਾਥਰੂਮ ਵਿੱਚ ਨਹਾ ਰਿਹਾ ਹੈ। ਇਸ ਵੀਡੀਓ ਚ ਵੇਖਿਆ ਜਾ ਸਕਦਾ ਹੈ ਕਿ ਖ਼ਤਰਨਾਕ ਕੋਬਰਾ ਆਰਾਮ ਨਾਲ ਆਪਣੇ ਉੱਤ ਪਾਣੀ ਪੁਆ ਰਿਹਾ ਹੈ। ਇਸ ਵੀਡੀਓ 'ਤੇ ਲੋਕਾਂ ਨੇ ਕੁਮੈਂਟਸ ਦੀ ਭਰਮਾਰ ਆਈ ਹੋਈ ਹੈ। ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਵੇਖ ਲਿਆ ਹੈ ਤੇ ਹਜ਼ਾਰਾਂ ਲੋਕ ਇਸ ਨੂੰ ਸ਼ੇਅਰ ਕਰ ਰਹੇ ਹਨ।

Shocking Video: ਕਿੰਗ ਕੋਬਰਾ ਨੂੰ ਬਾਥਰੂਮ ਚ ਬੱਚਿਆਂ ਵਾਂਗ ਨ੍ਹੁਆ ਰਿਹਾ ਸੀ ਨੌਜਵਾਨ, ਵੀਡੀਓ ਵੇਖ ਕੇ ਕੰਬ ਜਾਵੇਗੀ ਰੂਹ

Photo Credit: Twitter @susantananda3

Follow Us On

ਸੋਸ਼ਲ ਮੀਡੀਆ( Social Media) ਤੇ ਆਏ ਦਿਨ ਅਜਹਿਆਂ ਵੀਡੀਓ ਵੇਖਣ ਨੂੰ ਮਿਲਦੀਆਂ ਹਨ ਜੋ ਹੈਰਾਨ ਕਰ ਦਿੰਦੀਆਂ ਹਨ। ਇਨ੍ਹਾਂ ਵੀਡੀਓ ਨੂੰ ਵੇਖ ਕੇ ਕਦੇ-ਕਦੇ ਹੈਰਾਨੀ ਹੁੰਦੀ ਹੈ ਤਾਂ ਕਦੇ-ਕਦੇ ਦਿਲ ਵਿੱਚ ਦਹਿਸ਼ਤ ਵੀ ਪੈਦਾ ਹੋ ਜਾਂਦੀ ਹੈ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸਨੂੰ ਵੇਖ ਕੇ ਤੁਹਾਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਹੀ ਨਹੀਂ ਹੋਵੇਗਾ ਪਰ ਵੀਡੀਓ ਚ ਦਿਖਾਈ ਦੇ ਰਿਹਾ ਇਨਸਾਨ ਬਿਲਕੁਲ ਨਾਰਮਲ ਨਜ਼ਰ ਆ ਰਿਹਾ ਹੈ।

ਤੁਸੀਂ ਕਿਸੇ ਖ਼ਤਰਨਾਕ ਜਾਨਵਰ ਨਾਲ ਕੁਝ ਲੋਕਾਂ ਦੀ ਵੀਡੀਓ ਜਰੂਰੀ ਵੇਖੀ ਹੋਵੇਗੀ ਪਰ ਕਿ ਤੁਸੀਂ ਅਜਿਹੀ ਵੀਡੀਓ ਦੇਖੀ ਹੈ ਜਿਸ ਚ ਕੋਈ ਇਨਸਾਨ ਸੱਪ ਨੂੰ ਇਸ਼ਨਾਨ ਕਰਵਾ ਰਿਹਾ ਹੋਵੇ। ਉਹ ਵੀ ਕੋਈ ਛੋਟਾ-ਮੋਟਾ ਸੱਪ ਨਹੀਂ, ਕਿੰਗ ਕੋਬਰਾ ਹੋਵੇ।

ਵਾਇਰਲ ਵੀਡੀਓ ‘ਚ ਇੱਕ ਕਿੰਗ ਕੋਬਰਾ (Cobra) ਬਾਥਰੂਮ ‘ਚ ਹੈ। ਦੂਜੇ ਪਾਸੇ ਸ਼ਖ਼ਸ ਉਸ ਦੇ ਸਾਹਮਣੇ ਖੜਾ ਹੈ। ਉਹ ਸ਼ਖ਼ਸ ਇੱਕ ਬਾਲਟੀ ਚੋਂ ਡੱਬੇ ਨਾਲ ਪਾਣੀ ਭਰਦਾ ਹੈ ਤੇ ਕੋਬਰਾ ਨੂੰ ਨਹਾਉਣ ਲੱਗ ਜਾਂਦਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਖੂਬ ਵੇਖਿਆ ਜਾ ਰਿਹਾ ਅਤੇ ਕੁਮੈਂਟਸ ਚ ਇਸ ਨੌਜਵਾਨ ਦੀ ਹਿੰਮਤ ਨੂੰ ਵੀ ਸਲਾਮ ਕਰਦੇ ਹੋਏ ਨਜ਼ਰ ਆ ਰਹੇ ਹਨ।

ਯੂਜ਼ਰਸ ਨੇ ਦਿੱਤੇ ਵੱਖੋ-ਵੱਖਰੇ ਕਮੈਂਟਸ

ਇਸ ਵੀਡੀਓ ਤੇ ਕਮੈਂਟਸ ਕਰ ਰਹੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸ਼ਖ਼ਸ ਹਿੰਮਤ ਵਾਲਾ ਹੈ ਜੋ ਕੋਬਰਾ ਤੋਂ ਵੀ ਨਹੀਂ ਡਰ ਰਿਹਾ ਹੈ। ਕੁਝ ਲੋਕਾਂ ਨੇ ਕਿਹਾ ਹੈ ਕਿ ਇਹ ਬੰਦਾ ਬੇਵਕੂਫ਼ ਹੈ ਜੋ ਇਸ ਕੋਬਰੇ ਤੇ ਪਾਣੀ ਪਾ ਕੇ ਆਪਣੀ ਜਾਨ ਨੂੰ ਜੋਖ਼ਮ ਚ ਪਾ ਰਿਹਾ ਹੈ। ਕੁਝ ਸੋਸ਼ਲ ਮੀਡੀਆ ਯੂਜ਼ਰਸ ਤਾਂ ਇਹ ਵੀ ਲਿਖ ਰਹੇ ਹਨ ਕਿ ਇਸ ਕੋਬਰਾ ਦਾ ਜ਼ਹਿਰ ਕੱਢਿਆ ਹੋਇਆ ਹੈ, ਤਾਂ ਹੀ ਇਹ ਸ਼ਖ਼ਸ ਬਿਨ੍ਹਾਂ ਡਰੇ ਉਸ ਨਾਲ ਖੇਡ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ।