Shocking Video: ਫੋਨ ‘ਤੇ ਗੱਲ ਕਰਦੇ-ਕਰਦੇ ਉੱਚੀ ਬਿਲਡਿੰਗ ਤੋਂ ਤਿਲਕਿਆ ਸ਼ਖਸ ਦਾ ਪੈਰ, ਦਰਦਨਾਕ ਮੌਤ ਵੇਖ ਕੇ ਉੱਡੇ ਲੋਕਾਂ ਦੇ ਹੋਸ਼, ਵੇਖੋ ਵੀਡੀਓ

Updated On: 

03 Aug 2023 16:24 PM IST

Viral Video: ਸੋਸ਼ਲ ਮੀਡੀਆ ਤੇ ਇੱਕ ਬਹੁਤ ਹੀ ਦਿਲ ਦਹਿਲਾ ਦੇਣ ਵਾਲਾ ਵੀਡੀਓ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਆਪਣੇ-ਆਪ ਵਿੱਚ ਉਨ੍ਹਾਂ ਲੋਕਾਂ ਲਈ ਸਬਕ ਵੀ ਹੈ ਜੋ ਫੋਨ ਤੇ ਗੱਲ ਕਰਦੇ ਹੋਏ ਆਪਣੇ ਆਸ-ਪਾਸ ਦਾ ਧਿਆਨ ਭੁੱਲ ਜਾਂਦੇ ਹਨ।

Shocking Video: ਫੋਨ ਤੇ ਗੱਲ ਕਰਦੇ-ਕਰਦੇ ਉੱਚੀ ਬਿਲਡਿੰਗ ਤੋਂ ਤਿਲਕਿਆ ਸ਼ਖਸ ਦਾ ਪੈਰ, ਦਰਦਨਾਕ ਮੌਤ ਵੇਖ ਕੇ ਉੱਡੇ ਲੋਕਾਂ ਦੇ ਹੋਸ਼, ਵੇਖੋ ਵੀਡੀਓ

Viral Video: ਸੋਸ਼ਲ ਮੀਡੀਆ ਤੇ ਇਨੀਂ ਦਿਨੀਂ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਨੂੰ ਵੇਖ ਕੇ ਲੂ-ਕੰਡੇ ਖੜੇ ਹੋ ਰਹੇ ਹਨ ਤਾਂ ਦਿਲ ਅਤੇ ਦਿਮਾਗ ਵਿੱਚ ਦਹਿਸ਼ਤ ਵੀ ਪੈਦਾ ਹੋ ਰਹੀ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਇੱਕ ਸ਼ਖਸ ਬੜੀ ਉੱਚੀ ਇਮਾਰਤ ਦੀ ਛੱਤ ਦੇ ਬਨੇਰੇ ਤੇ ਖੜੇ ਹੋ ਕੇਬੜੇ ਹੀ ਆਰਾਮ ਨਾਲ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਹੈ। ਪਰ ਅਚਾਨਕ ਕੁਝ ਅਜਿਹਾ ਹੁੰਦਾ ਹੈ, ਜਿਸਨੂੰ ਵੇਖ ਕੇ ਰੂਹ ਕੰਬ ਜਾਂਦੀ ਹੈ।

ਉੱਚੀ ਬਿਲਡਿੰਗ ਤੋਂ ਤਿਲਕਿਆ ਪੈਰ

ਵਾਇਰਲ ਹੋ ਰਹੀ ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਮਲਟੀ ਸਟੋਰੀ ਬਿਲਡਿੰਗ ਦੀ ਛੱਤ ਦੇ ਬਨੇਰੇ ‘ਤੇ ਇਕ ਵਿਅਕਤੀ ਖੜ੍ਹਾ ਹੈ। ਫਿਰ ਅਚਾਨਕ ਉਸਦਾ ਪੈਰ ਤਿਲਕਦਾ ਹੈ। ਉਹ ਹੜਬੜੀ ਵਿੱਚ ਛੱਤ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਇਸਨੂੰ ਫੜਨ ਵਿੱਚ ਅਸਮਰੱਥ ਰਹਿੰਦਾ ਹੈ ਅਤੇ ਸੜਕ ‘ਤੇ ਵਾਹਨਾਂ ਦੇ ਵਿਚਕਾਰ ਸਿੱਧਾ ਹੇਠਾਂ ਡਿੱਗ ਜਾਂਦਾ ਹੈ। ਇਹ ਨੌਂ ਸੈਕਿੰਡ ਦੀ ਵੀਡੀਓ ਤੁਹਾਡੇ ਰੌਂਗਟੇ ਖੜ੍ਹੇ ਕਰ ਦੇਵੇਗੀ।

5 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਵੀਡੀਓ

ਇਸ ਵੀਡੀਓ ਨੂੰ ਹੁਣ ਤੱਕ 5 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਨਾਲ ਹੀ ਕਈ ਯੂਜ਼ਰਸ ਇਸ ਵੀਡੀਓ ‘ਤੇ ਕਮੈਂਟ ਵੀ ਕਰ ਰਹੇ ਹਨ। ਦੱਸ ਦੇਈਏ ਕਿ ਇਹ ਵੀਡੀਓ ਬੀਤੀ ਇੱਕ ਅਗਸਤ ਦਾ ਹੈ, ਪਰ ਕਿੱਥੋਂ ਦਾ ਹੈ, ਇਹ ਹਾਲੇ ਤੱਕ ਸਾਫ ਨਹੀਂ ਹੋ ਸਕਿਆ ਹੈ। ਇਸ ਦਿਲ ਦਹਿਲਾ ਦੇਣ ਵਾਲੇ ਵੀਡੀਓ ਨੂੰ @1000waystod1e ਨਾਮ ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Follow Us
Related Stories
Zepto Delivery Viral Video: ਪਾਣੀ ਦੀ ਬੋਤਲ ਤੋਂ ਸ਼ੁਰੂ ਹੋਇਆ ਮਾਮਲਾ, ਬੈਂਗਲੁਰੂ ਦੀ ਮਹਿਲਾ ਨੇ ਦੱਸੀ ਜ਼ੈਪਟੋ ਡਿਲੀਵਰੀ ਏਜੰਟ ਦੀ ਡਰਾ ਦੇਣ ਵਾਲੀ ਹਰਕਤ
Viral Video: ਅਸਲੀ ‘ਖਤਰਿਆਂ ਦਾ ਖਿਡਾਰੀ’ ਨਿਕਲਿਆ ਇਹ ਕਿਸਾਨ, 5 ਫੁੱਟ ਲੰਬਾ ਮਗਰਮੱਛ ਮੋਢੇ ‘ਤੇ ਚੁੱਕ ਕੇ ਪਹੁੰਚਿਆ ਪੁਲਿਸ ਥਾਣੇ
Viral Video: ਪਾਣੀ ਦੀ ਬੋਤਲ ਤੋਂ ਸ਼ੁਰੂ ਹੋਇਆ ਮਾਮਲਾ, ਬੰਗਲੁਰੂ ਦੀ ਮਹਿਲਾ ਨੇ ਦੱਸੀ ਜ਼ੈਪਟੋ ਡਿਲੀਵਰੀ ਏਜੰਟ ਦੀ ਡਰਾਉਣੀ ਹਰਕਤ
Viral Video: ਸਟੇਸ਼ਨ ‘ਤੇ ਯਾਤਰੀਆਂ ਦੀ ਜਗ੍ਹਾ ਮੱਝਾਂ ਦੀ ਚਹਿਲ-ਪਹਿਲ, ਟਰੇਨ ਦੀ ਸੀਟ ‘ਤੇ ਬੈਠੀਆਂ ਬੱਕਰੀਆਂ; ਵੀਡੀਓ ਦੇਖ ਲੋਕ ਹੋਏ ਹੈਰਾਨ
Viral Video: ‘ਬਦਤਮੀਜ਼ ਦਿਲ’ ‘ਤੇ ਪਿਓ-ਧੀ ਦੀ ਜੋੜੀ ਨੇ ਪਾਇਆ ਧਮਾਲ, ਡਾਂਸ ਸਟੈੱਪਸ ਅਤੇ ਮੁਸਕਰਾਹਟ ਨੇ ਜਿੱਤਿਆ ਸਭ ਦਾ ਦਿਲ
Viral: ਖਾਲੀ ਸੀਟ ਦਾ ਹਵਾਲਾ ਦੇ ਕੇ TTE ਨਾਲ ਉਲਝਿਆ ਬੰਦਾ, ਯਾਤਰੀ ਦੀ ਹਰਕਤ ‘ਤੇ ਲੋਕਾਂ ਨੂੰ ਆਇਆ ਗੁੱਸਾ