Shocking News: ਔਰਤ ਨੇ ਮੰਗਵਾਏ ਸਨ ਬਿਜਲੀ ਦੇ ਉਪਕਰਣ, ਪਾਰਸਲ ‘ਚੋਂ ਮਿਲੀ ਲਾਸ਼, ਵੇਖ ਕੇ ਕੰਬ ਗਈ ਰੂਹ
Woman Receives Unidentified Body in Parcel : ਕਮੇਟੀ ਨੇ ਕਥਿਤ ਤੌਰ 'ਤੇ ਬਿਜਲੀ ਦੇ ਉਪਕਰਣਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ। ਉਸਨੂੰ ਵਟਸਐਪ 'ਤੇ ਮੈਸੇਜ਼ ਮਿਲਿਆ ਸੀ ਕਿ ਉਸ ਨੂੰ ਲਾਈਟਾਂ, ਪੱਖੇ ਅਤੇ ਸਵਿੱਚ ਵਰਗੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿੱਚ ਇੱਕ ਔਰਤ ਉਸ ਸਮੇਂ ਸਦਮੇ ਵਿੱਚ ਆ ਗਈ ਜਦੋਂ ਉਸ ਨੂੰ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਵਾਲਾ ਇੱਕ ਪਾਰਸਲ ਮਿਲਿਆ। ਇਹ ਭਿਆਨਕ ਘਟਨਾ ਪੱਛਮੀ ਗੋਦਾਵਰੀ ਜ਼ਿਲੇ ਦੇ ਉਂਡੀ ਮੰਡਲ ਦੇ ਯੇਂਦਾਗਾਂਡੀ ਪਿੰਡ ਦਾ ਹੈ।
ਦੱਸ ਦਈਏ ਕਿ ਨਾਗਾ ਤੁਲਸੀ ਨਾਂ ਦੀ ਔਰਤ ਨੇ ਮਕਾਨ ਬਣਾਉਣ ਲਈ ਕਸ਼ੱਤਰੀ ਸੇਵਾ ਸਮਿਤੀ ਨੂੰ ਆਰਥਿਕ ਮਦਦ ਲਈ ਅਰਜ਼ੀ ਦਿੱਤੀ ਸੀ। ਕਮੇਟੀ ਨੇ ਮਹਿਲਾ ਨੂੰ ਟਾਈਲਾਂ ਭੇਜ ਦਿੱਤੀਆਂ ਸਨ। ਔਰਤ ਨੇ ਫਿਰ ਤੋਂ ਸਮਿਤੀ ਨੂੰ ਨਿਰਮਾਣ ਵਿਚ ਮਦਦ ਦੀ ਅਪੀਲ ਕੀਤੀ। ਕਮੇਟੀ ਨੇ ਕਥਿਤ ਤੌਰ ‘ਤੇ ਬਿਜਲੀ ਦੇ ਉਪਕਰਨ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ। ਉਸਨੂੰ ਵਟਸਐਪ ‘ਤੇ ਮੈਸੇਜ਼ ਮਿਲਿਆ ਸੀ ਕਿ ਉਸ ਨੂੰ ਲਾਈਟਾਂ, ਪੱਖੇ ਅਤੇ ਸਵਿੱਚ ਵਰਗੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਵੀਰਵਾਰ ਰਾਤ ਨੂੰ, ਇੱਕ ਆਦਮੀ ਨੇ ਔਰਤ ਦੇ ਦਰਵਾਜ਼ੇ ‘ਤੇ ਇੱਕ ਡੱਬਾ ਪਹੁੰਚਾਇਆ ਅਤੇ ਉਸਨੂੰ ਇਹ ਕਹਿ ਕੇ ਛੱਡ ਦਿੱਤਾ ਕਿ ਇਸ ਵਿੱਚ ਬਿਜਲੀ ਦੇ ਉਪਕਰਣ ਹਨ।ਬਾਅਦ ਵਿਚ ਤੁਲਸੀ ਨੇ ਪਾਰਸਲ ਖੋਲ੍ਹਿਆ ਤਾਂ ਉਸ ਵਿਚ ਇਕ ਵਿਅਕਤੀ ਦੀ ਲਾਸ਼ ਦੇਖ ਕੇ ਹੈਰਾਨ ਰਹਿ ਗਈ। ਇਸ ਸਾਰੀ ਘਟਨਾ ਵੇਖ ਕੇ ਉਸ ਦਾ ਪਰਿਵਾਰ ਵੀ ਡਰ ਗਿਆ। ਇਸ ਪੂਰੇ ਮਾਮਲੇ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਅਦਨਾਨ ਨਈਮ ਅਸਮੀ ਨੇ ਵੀ ਪਿੰਡ ਦਾ ਦੌਰਾ ਕਰਕੇ ਮਾਮਲੇ ਦੀ ਜਾਂਚ ਕੀਤੀ।
ਪਾਰਸਲ ‘ਚ ਮਿਲੇ ਪੱਤਰ ‘ਚ ਮੰਗੇ ਗਏ 1.30 ਕਰੋੜ ਰੁਪਏ
ਪਾਰਸਲ ਵਿਚ ਇਕ ਪੱਤਰ ਵੀ ਮਿਲਿਆ ਹੈ, ਜਿਸ ਵਿਚ 1.30 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਮੰਗ ਪੂਰੀ ਨਾ ਹੋਣ ‘ਤੇ ਪਰਿਵਾਰ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਗਈ ਹੈ। ਪੁਲਿਸ ਪਾਰਸਲ ਡਿਲੀਵਰ ਕਰਨ ਵਾਲੇ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਅਨੁਸਾਰ ਇਹ ਲਾਸ਼ ਕਰੀਬ 45 ਸਾਲ ਦੀ ਉਮਰ ਦੇ ਵਿਅਕਤੀ ਦੀ ਹੈ। ਪੁਲਿਸ ਦਾ ਮੰਨਣਾ ਹੈ ਕਿ ਵਿਅਕਤੀ ਦੀ ਮੌਤ 4-5 ਦਿਨ ਪਹਿਲਾਂ ਹੋਈ ਹੋ ਸਕਦੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਇਹ ਕਤਲ ਦਾ ਮਾਮਲਾ ਹੈ।