Viral : ਮੁਸਲਿਮ BF ਨਾਲ ਵਿਆਹ ਕਰਕੇ ਬਣੀ 5 ਬੱਚਿਆਂ ਦੀ ਮਾਂ, ਹੁਣ ਹਿੰਦੂ BF ਨਾਲ ਲਏ 7 ਫੇਰੇ

Updated On: 

07 Jun 2026 10:51 AM IST

Ajab Gajab News: ਬਿਹਾਰ ਦੇ ਜਮੂਈ ਜ਼ਿਲ੍ਹੇ ਵਿੱਚ 45 ਸਾਲਾ ਪੰਜ ਬੱਚਿਆਂ ਦੀ ਮਾਂ ਸੀਮਾ ਪਰਵੀਨ (ਪਹਿਲਾਂ ਨਾਮ ਬਿੰਦੂ) ਨੇ 10 ਸਾਲ ਬਾਅਦ ਮੁੜ ਹਿੰਦੂ ਧਰਮ ਅਪਣਾਇਆ ਅਤੇ 19 ਸਾਲਾ ਮਹਾਵੀਰ ਠਾਕੁਰ ਨਾਲ ਮੰਦਰ ਵਿੱਚ ਵਿਆਹ ਕਰ ਲਿਆ। ਦੋਵਾਂ ਦੀ ਪ੍ਰੇਮ ਕਹਾਣੀ ਇੱਕ ਮਿਸਡ ਕਾਲ ਤੋਂ ਸ਼ੁਰੂ ਹੋਈ ਸੀ। ਪਿੰਡ ਵਾਸੀਆਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਦੋਵਾਂ ਤੋਂ ਪੁੱਛਗਿੱਛ ਕੀਤੀ ਅਤੇ ਫਿਰ ਉਨ੍ਹਾਂ ਨੂੰ ਇਕੱਠੇ ਰਹਿਣ ਦੀ ਇਜਾਜ਼ਤ ਦੇ ਦਿੱਤੀ।

Viral : ਮੁਸਲਿਮ BF ਨਾਲ ਵਿਆਹ ਕਰਕੇ ਬਣੀ 5 ਬੱਚਿਆਂ ਦੀ ਮਾਂ, ਹੁਣ ਹਿੰਦੂ BF ਨਾਲ ਲਏ 7 ਫੇਰੇ

ਆਪਣੇ ਤੋਂ 19 ਸਾਲ ਛੋਟੇ ਪ੍ਰੇਮੀ ਨਾਲ ਕਰਵਾ ਲਿਆ ਵਿਆਹ

Jamui News: ਬਿਹਾਰ ਦੇ ਜਮੂਈ ਜ਼ਿਲ੍ਹੇ ਤੋਂ ਪ੍ਰੇਮ ਪ੍ਰਸੰਗ ਅਤੇ ਧਰਮ ਪਰਿਵਰਤਨ ਨਾਲ ਜੁੜਿਆ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜੋ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 45 ਸਾਲਾ ਇੱਕ ਮਹਿਲਾ ਨੇ ਪਿਆਰ ਲਈ ਆਪਣੀ ਜ਼ਿੰਦਗੀ ਵਿੱਚ ਦੋ ਵਾਰ ਧਰਮ ਬਦਲਿਆ। ਪਹਿਲਾਂ ਉਹ ਹਿੰਦੂ ਤੋਂ ਮੁਸਲਿਮ ਬਣੀ ਅਤੇ ਹੁਣ ਮੁੜ ਮੁਸਲਿਮ ਤੋਂ ਹਿੰਦੂ ਧਰਮ ਅਪਣਾ ਕੇ ਆਪਣੇ ਨਾਲੋਂ 26 ਸਾਲ ਛੋਟੇ ਪ੍ਰੇਮੀ ਨਾਲ ਮੰਦਰ ਵਿੱਚ ਵਿਆਹ ਕਰ ਲਿਆ ਹੈ। ਮਹਿਲਾ ਪੰਜ ਬੱਚਿਆਂ ਦੀ ਮਾਂ ਹੈ। ਦੱਸਿਆ ਜਾ ਰਿਹਾ ਹੈ ਕਿ ਉਸਨੇ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ 19 ਸਾਲਾ ਨੌਜਵਾਨ ਦਾ ਹੱਥ ਫੜ ਲਿਆ ਅਤੇ ਉਸ ਨਾਲ ਵਿਆਹ ਕਰਵਾ ਲਿਆ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਕਾਫ਼ੀ ਚਰਚਾ ਹੋ ਰਹੀ ਹੈ।

ਇਹ ਅਨੋਖਾ ਮਾਮਲਾ ਬਿਹਾਰ ਦੇ ਜਮੂਈ ਜ਼ਿਲ੍ਹੇ ਦੇ ਖੈਰਾ ਥਾਣਾ ਖੇਤਰ ਅਧੀਨ ਪੈਂਦੇ ਖਡੁਈ ਬਰਿਆਰਪੁਰ ਪਿੰਡ ਦਾ ਹੈ। ਇੱਥੇ ਦੇ ਰਹਿਣ ਵਾਲੇ 19 ਸਾਲਾ ਮਹਾਵੀਰ ਠਾਕੁਰ ਨੂੰ ਪੂਰਨੀਆ ਦੀ 45 ਸਾਲਾ ਸੀਮਾ ਪਰਵੀਨ ਨਾਲ ਪਿਆਰ ਹੋ ਗਿਆ। ਦੋਵਾਂ ਦੀ ਇਹ ਪ੍ਰੇਮ ਕਹਾਣੀ ਇੱਕ ਗਲਤ ਨੰਬਰ (ਮਿਸਡ ਕਾਲ) ਤੋਂ ਸ਼ੁਰੂ ਹੋਈ ਸੀ। ਕਰੀਬ ਦੋ ਸਾਲ ਤੱਕ ਫੋਨ ‘ਤੇ ਗੱਲਬਾਤ ਚੱਲਣ ਤੋਂ ਬਾਅਦ ਦੋਵਾਂ ਦਾ ਪਿਆਰ ਇੰਨਾ ਗਹਿਰਾ ਹੋ ਗਿਆ ਕਿ ਪੰਜ ਬੱਚਿਆਂ ਦੀ ਮਾਂ ਸੀਮਾ ਆਪਣੇ ਪਰਿਵਾਰ ਨੂੰ ਛੱਡ ਕੇ ਕੋਲਕਾਤਾ ਪਹੁੰਚ ਗਈ। ਉੱਥੇ ਦੋਵਾਂ ਨੇ ਇੱਕ ਮੰਦਰ ਵਿੱਚ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਦੋਵਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ, ਜੋ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

10 ਸਾਲ ਪਹਿਲਾਂ ਹਿੰਦੂ ਤੋਂ ਬਣੀ ਸੀ ਮੁਸਲਿਮ

ਮਹਿਲਾ ਦੀ ਜ਼ਿੰਦਗੀ ਦੀ ਕਹਾਣੀ ਕਾਫ਼ੀ ਉਲਝੀ ਹੋਈ ਦੱਸੀ ਜਾ ਰਹੀ ਹੈ। ਕਰੀਬ 10 ਸਾਲ ਪਹਿਲਾਂ ਉਸਦਾ ਨਾਮ ਬਿੰਦੂ ਸੀ ਅਤੇ ਉਹ ਹਿੰਦੂ ਧਰਮ ਨਾਲ ਸੰਬੰਧਿਤ ਸੀ। ਉਸ ਸਮੇਂ ਉਸਨੂੰ ਮਨਨ ਆਲਮ ਨਾਮ ਦੇ ਇੱਕ ਮੁਸਲਿਮ ਨੌਜਵਾਨ ਨਾਲ ਪਿਆਰ ਹੋ ਗਿਆ ਸੀ। ਮਨਨ ਨਾਲ ਨਿਕਾਹ ਕਰਨ ਲਈ ਉਸਨੇ ਆਪਣਾ ਧਰਮ ਬਦਲ ਲਿਆ ਅਤੇ ਹਿੰਦੂ ਤੋਂ ਮੁਸਲਿਮ ਬਣ ਕੇ ਆਪਣਾ ਨਾਮ ਸੀਮਾ ਪਰਵੀਨ ਰੱਖ ਲਿਆ। ਮਨਨ ਅਤੇ ਸੀਮਾ ਦੇ ਪੰਜ ਬੱਚੇ ਵੀ ਹਨ। ਹਾਲਾਂਕਿ, ਹੁਣ ਮਹਾਵੀਰ ਠਾਕੁਰ ਨਾਲ ਪ੍ਰੇਮ ਸੰਬੰਧ ਬਣਨ ਤੋਂ ਬਾਅਦ ਉਸਨੇ ਦੁਬਾਰਾ ਹਿੰਦੂ ਧਰਮ ਅਪਣਾ ਲਿਆ ਹੈ ਅਤੇ ਮੁੜ ਆਪਣਾ ਪੁਰਾਣਾ ਨਾਮ ਬਿੰਦੂ ਰੱਖ ਲਿਆ ਹੈ। ਇਹ ਮਾਮਲਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਪਤੀ ਦਾ ਦਾਅਵਾ ਛੋਟੇ ਭਰਾ ਨਾਲ ਵੀ ਸਨ ਸੰਬੰਧ

ਇਸ ਪੂਰੇ ਮਾਮਲੇ ਵਿੱਚ ਦੋਵੇਂ ਪੱਖਾਂ ਵੱਲੋਂ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਬਿੰਦੂ ਉਰਫ਼ ਸੀਮਾ ਪਰਵੀਨ ਦਾ ਦੋਸ਼ ਹੈ ਕਿ ਉਸਦਾ ਸਾਬਕਾ ਪਤੀ ਮਨਨ ਆਲਮ ਉਸਨੂੰ ਲਗਾਤਾਰ ਤੰਗ-ਪਰੇਸ਼ਾਨ ਕਰਦਾ ਸੀ, ਜਿਸ ਕਾਰਨ ਉਹ ਉਸ ਤੋਂ ਅਲੱਗ ਹੋ ਗਈ ਅਤੇ ਮਹਾਵੀਰ ਠਾਕੁਰ ਦਾ ਸਾਥ ਚੁਣਿਆ। ਦੂਜੇ ਪਾਸੇ, ਦਿੱਲੀ ਵਿੱਚ ਕੰਮ ਕਰਨ ਵਾਲੇ ਮਨਨ ਆਲਮ ਨੇ ਫੋਨ ‘ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਸੀਮਾ ਦਾ ਵਿਵਹਾਰ ਸ਼ੁਰੂ ਤੋਂ ਹੀ ਠੀਕ ਨਹੀਂ ਸੀ। ਮਨਨ ਦਾ ਦਾਅਵਾ ਹੈ ਕਿ ਜਦੋਂ ਉਹ ਦਿੱਲੀ ਵਿੱਚ ਰਹਿੰਦਾ ਸੀ, ਉਸ ਸਮੇਂ ਸੀਮਾ ਦੇ ਉਸਦੇ ਛੋਟੇ ਭਰਾ ਨਾਲ ਵੀ ਪ੍ਰੇਮ ਸੰਬੰਧ ਸਨ। ਮਨਨ ਨੇ ਇਹ ਵੀ ਕਿਹਾ ਕਿ ਹੁਣ ਸੀਮਾ ਘਰ ਛੱਡ ਕੇ ਚਲੀ ਗਈ ਹੈ, ਇਸ ਲਈ ਉਸਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਸਦੇ ਅਨੁਸਾਰ, ਉਨ੍ਹਾਂ ਦੇ ਪੰਜੇ ਬੱਚੇ ਉਸਦੇ ਕੋਲ ਹੀ ਰਹਿਣਗੇ।

ਪੁਲਿਸ ਥਾਣੇ ਤੱਕ ਪਹੁੰਚਿਆ ਮਾਮਲਾ

ਜਦੋਂ ਮਹਾਵੀਰ ਠਾਕੁਰ ਆਪਣੀ ਨਾਲੋਂ 26 ਸਾਲ ਵੱਡੀ ਦੂਲਹਨ ਨੂੰ ਲੈ ਕੇ ਪਿੰਡ ਪਹੁੰਚਿਆ, ਤਾਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਖੈਰਾ ਥਾਣੇ ਦੇ ਮੁਖੀ ਮਿੰਟੂ ਕੁਮਾਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਸ਼ਿਕਾਇਤ ਦੇ ਆਧਾਰ ‘ਤੇ ਦੋਵਾਂ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਗਿਆ ਸੀ। ਥਾਣੇ ਵਿੱਚ ਦੋਵਾਂ ਨੇ ਆਪਣੇ ਆਪ ਨੂੰ ਬਾਲਿਗ ਦੱਸਿਆ ਅਤੇ ਇਕੱਠੇ ਰਹਿਣ ਦੀ ਇੱਛਾ ਜਤਾਈ। ਪੁਲਿਸ ਨੇ ਪੁੱਛਗਿੱਛ ਤੋਂ ਬਾਅਦ ਦੋਵਾਂ ਨੂੰ ਵਾਪਸ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ। ਹਾਲਾਂਕਿ, ਇਸ ਵਿਆਹ ਅਤੇ ਮੁੜ ਧਰਮ ਪਰਿਵਰਤਨ ਨਾਲ ਜੁੜੇ ਦਾਵਿਆਂ ਦੀ ਅਜੇ ਤੱਕ ਕੋਈ ਸੁਤੰਤਰ ਅਤੇ ਅਧਿਕਾਰਕ ਪੁਸ਼ਟੀ ਨਹੀਂ ਹੋ ਸਕੀ ਹੈ।

Follow Us