40 ਹਜ਼ਾਰ ਦੇ ਸਿੱਕਿਆਂ ਨਾਲ ਖਰੀਦੀ ਧੀ ਲਈ ਸਕੂਟੀ! ਛੱਤੀਸਗੜ੍ਹ ਦੇ ਕਿਸਾਨ ਵੱਲੋਂ ਅਨੋਖਾ ਦਿਵਾਲੀ ਗਿਫ਼ਟ

Published: 

24 Oct 2025 09:13 AM IST

Chhattisgarh Farmer Daughter Viral Video: ਕਿਸਾਨ ਬਜਰੰਗ ਰਾਮ ਭਗਤ (Bajrang Ram Bhagat) ਦੀ ਕਹਾਣੀ ਇੰਟਰਨੈੱਟ 'ਤੇ ਕਾਫੀ ਧੂਮ ਮਚਾ ਰਹੀ ਹੈ। ਉਨ੍ਹਾਂ ਨੇ ਛੇ ਮਹੀਨੇ ਤੱਕ ਸਖ਼ਤ ਮਿਹਨਤ ਕਰਕੇ ਹਰ ਪੈਸਾ ਜੋੜਿਆ ਅਤੇ ਲਗਭਗ 1 ਲੱਖ ਰੁਪਏ ਦੀ ਸਕੂਟੀ ਖਰੀਦ ਲਈ। ਸਭ ਤੋਂ ਅਚੰਭੇ ਵਾਲੀ ਗੱਲ ਇਹ ਸੀ ਕਿ ਉਨ੍ਹਾਂ ਨੇ 40 ਹਜ਼ਾਰ ਰੁਪਏ ਦੇ 10 ਅਤੇ 20 ਰੁਪਏ ਵਾਲੇ ਸਿੱਕਿਆਂ ਨਾਲ ਭੁਗਤਾਨ ਕੀਤਾ, ਜਿਨ੍ਹਾਂ ਨੂੰ ਉਹ ਬੋਰੀ ਵਿੱਚ ਭਰ ਕੇ ਸ਼ੋਰੂਮ ਤਕ ਲੈ ਗਏ।

40 ਹਜ਼ਾਰ ਦੇ ਸਿੱਕਿਆਂ ਨਾਲ ਖਰੀਦੀ ਧੀ ਲਈ ਸਕੂਟੀ! ਛੱਤੀਸਗੜ੍ਹ ਦੇ ਕਿਸਾਨ ਵੱਲੋਂ ਅਨੋਖਾ ਦਿਵਾਲੀ ਗਿਫ਼ਟ

Image Credit source: X/@vishnukant_7

Follow Us On

Chhattisgarh Farmer Daughter Viral Video: ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਦੇ ਕੇਸਰਾ ਪਿੰਡ ਦੇ ਕਿਸਾਨ ਬਜਰੰਗ ਰਾਮ ਭਗਤ (Bajrang Ram Bhagat) ਦੀ ਕਹਾਣੀ ਇੰਟਰਨੈੱਟ ‘ਤੇ ਕਾਫੀ ਧੂਮ ਮਚਾ ਰਹੀ ਹੈ। ਬਜਰੰਗ ਰਾਮ ਭਗਤ ਕਿਸਾਨੀ ਦੇ ਨਾਲ ਅੰਡਿਆਂ ਅਤੇ ਚਣਿਆਂ ਦੀ ਇੱਕ ਛੋਟੀ ਦੁਕਾਨ ਵੀ ਚਲਾਉਂਦਾ ਹੈ। ਉਸ ਨੇ ਸੋਚ ਲਿਆ ਸੀ ਕਿ ਇਸ ਦਿਵਾਲੀ ‘ਤੇ ਉਹ ਆਪਣੀ ਧੀ ਚੰਪਾ ਨੂੰ ਸਕੂਟੀ ਜ਼ਰੂਰ ਤੋਹਫ਼ੇ ਵਿੱਚ ਦੇਵੇਗਾ।

ਉਨ੍ਹਾਂ ਨੇ ਛੇ ਮਹੀਨੇ ਤੱਕ ਸਖ਼ਤ ਮਿਹਨਤ ਕਰਕੇ ਹਰ ਪੈਸਾ ਜੋੜਿਆ ਅਤੇ ਲਗਭਗ 1 ਲੱਖ ਰੁਪਏ ਦੀ ਸਕੂਟੀ ਖਰੀਦ ਲਈ। ਸਭ ਤੋਂ ਅਚੰਭੇ ਵਾਲੀ ਗੱਲ ਇਹ ਸੀ ਕਿ ਉਨ੍ਹਾਂ ਨੇ 40 ਹਜ਼ਾਰ ਰੁਪਏ ਦੇ 10 ਅਤੇ 20 ਰੁਪਏ ਵਾਲੇ ਸਿੱਕਿਆਂ ਨਾਲ ਭੁਗਤਾਨ ਕੀਤਾ, ਜਿਨ੍ਹਾਂ ਨੂੰ ਉਹ ਬੋਰੀ ਵਿੱਚ ਭਰ ਕੇ ਸ਼ੋਰੂਮ ਤਕ ਲੈ ਗਏ।

3 ਘੰਟੇ ਤੱਕ ਚੱਲੀ ਸਿਕਿਆ ਦੀ ਗਨਤੀ

ਜਦੋਂ ਉਹ ਸ਼ੋਰੂਮ ਪਹੁੰਚੇ, ਉਨ੍ਹਾਂ ਨੇ ਕੁੱਲ 98 ਹਜ਼ਾਰ 700 ਰੁਪਏ ਨਕਦ ਅਦਾ ਕੀਤੇ। ਸ਼ੋਰੂਮ ਦੇ ਮਾਲਕ ਨੇ ਕਿਸਾਨ ਦੀ ਭਾਵਨਾ ਦਾ ਆਦਰ ਕਰਦੇ ਹੋਏ ਆਪਣੀ ਟੀਮ ਨਾਲ ਸਿੱਕਿਆਂ ਦੀ ਗਿਣਤੀ ਸ਼ੁਰੂ ਕਰਵਾਈ। ਇਹ ਸਾਰੇ ਸਿੱਕੇ ਗਿਣਣ ਵਿੱਚ ਲਗਭਗ 3 ਘੰਟੇ ਲੱਗ ਗਏ।

ਵਾਇਰਲ ਹੋ ਰਹੇ ਵੀਡੀਓ ਵਿੱਚ ਬਜਰੰਗ ਰਾਮ ਭਗਤ ਆਪਣੀ ਧੀ ਚੰਪਾ ਨਾਲ ਸ਼ੋਰੂਮ ਵਿੱਚ ਬੈਠੇ ਦਿੱਖ ਰਹੇ ਹਨ ਜਦੋਂ ਕਿ ਸਟਾਫ ਸਿੱਕਿਆ ਦੀ ਗਿਣਤੀ ਵਿੱਚ ਲੱਗਾ ਹੋਇਆ ਹੈ। ਚੰਪਾ ਨੂੰ ਨਵੀਂ ਸਕੂਟੀ ਮਿਲਣ ਤੇ ਬਹੁਤ ਖੁਸ਼ੀ ਹੋਈ ਅਤੇ ਉਸ ਨੇ ਕਿਹਾ ਕਿ ਉਹ ਇਸ ਸਕੂਟੀ ਨਾਲ ਘਰ ਦੇ ਰੋਜ਼ਾਨਾ ਦੇ ਕੰਮਾਂ ਵਿੱਚ ਮਦਦ ਕਰੇਗੀ।ਸ਼ੋਰੂਮ ਮਾਲਕ ਨੇ ਇਸ ਖੁਸ਼ੀ ਦੇ ਮੌਕੇ ਤੇ ਕਿਸਾਨ ਪਰਿਵਾਰ ਨੂੰ ਇੱਕ ਮਿਕਸਰ ਗ੍ਰਾਈਂਡਰ ਵੀ ਤੋਹਫ਼ੇ ਵਿੱਚ ਦਿੱਤਾ।

ਵੀਡੀਓ ਇੱਥੇ ਵੇਖੋ: