‘ਧੁਰੰਧਰ-2’ ਨੂੰ ਲੈ ਕੇ ਪਾਕਿਸਤਾਨੀ ਨੌਜਵਾਨ ਨੇ ਕਰ ਦਿੱਤਾ ਅਜਿਹਾ ਦਾਅਵਾ, ਸੁਣ ਕੇ ਲੋਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ!
ਕੀ ਤੁਸੀਂ ਕਦੇ ਕਲਪਨਾ ਕਰ ਸਕਦੇ ਹੋ ਕਿ ਕੋਈ ਬਾਲੀਵੁੱਡ ਸੁਪਰਸਟਾਰ ਭਾਰਤ-ਪਾਕਿਸਤਾਨ ਦੀ ਸਰਹੱਦ ਪਾਰ ਕਰਕੇ ਗੁਆਂਢੀ ਮੁਲਕ ਦੀਆਂ ਤੰਗ ਗਲੀਆਂ ਵਿੱਚ ਫਿਲਮ ਦੀ ਸ਼ੂਟਿੰਗ ਕਰਕੇ ਵਾਪਸ ਆ ਜਾਵੇ ਅਤੇ ਉੱਥੋਂ ਦੀ ਜਨਤਾ ਜਾਂ ਸੁਰੱਖਿਆ ਏਜੰਸੀਆਂ ਨੂੰ ਇਸ ਦੀ ਕੰਨੋ-ਕੰਨ ਖ਼ਬਰ ਵੀ ਨਾ ਹੋਵੇ?
Image Credit source: X/@choga_don
ਕੀ ਤੁਸੀਂ ਕਦੇ ਕਲਪਨਾ ਕਰ ਸਕਦੇ ਹੋ ਕਿ ਕੋਈ ਬਾਲੀਵੁੱਡ ਸੁਪਰਸਟਾਰ ਭਾਰਤ-ਪਾਕਿਸਤਾਨ ਦੀ ਸਰਹੱਦ ਪਾਰ ਕਰਕੇ ਗੁਆਂਢੀ ਮੁਲਕ ਦੀਆਂ ਤੰਗ ਗਲੀਆਂ ਵਿੱਚ ਫਿਲਮ ਦੀ ਸ਼ੂਟਿੰਗ ਕਰਕੇ ਵਾਪਸ ਆ ਜਾਵੇ ਅਤੇ ਉੱਥੋਂ ਦੀ ਜਨਤਾ ਜਾਂ ਸੁਰੱਖਿਆ ਏਜੰਸੀਆਂ ਨੂੰ ਇਸ ਦੀ ਕੰਨੋ-ਕੰਨ ਖ਼ਬਰ ਵੀ ਨਾ ਹੋਵੇ? ਇਹ ਸੁਣ ਕੇ ਸ਼ਾਇਦ ਤੁਸੀਂ ਹੈਰਾਨ ਹੋਵੋਗੇ, ਪਰ ਪਾਕਿਸਤਾਨ ਤੋਂ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਸੁਣ ਕੇ ਭਾਰਤੀ ਪ੍ਰਸ਼ੰਸਕ ਆਪਣੇ ਹਾਸੇ ‘ਤੇ ਕਾਬੂ ਨਹੀਂ ਪਾ ਪਾ ਰਹੇ ਹਨ।
ਬੈਂਕਾਕ ਦੇ ਸੈੱਟ ਨੇ ਪਾਕਿਸਤਾਨੀਆਂ ਦਾ ਚਕਰਾਇਆ ਸਿਰ
ਦਰਅਸਲ, ਮਸ਼ਹੂਰ ਨਿਰਦੇਸ਼ਕ ਆਦਿਤਿਆ ਧਰ ਦੀ ਆਉਣ ਵਾਲੀ ਫਿਲਮ ਧੁਰੰਧਰ ਨੇ ਪਾਕਿਸਤਾਨ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਫਿਲਮ ਵਿੱਚ ਕਰਾਚੀ ਦੇ ਬਦਨਾਮ ਲਿਆਰੀ ਇਲਾਕੇ ਨੂੰ ਇੰਨੀ ਬਾਰੀਕੀ ਅਤੇ ਅਸਲੀਅਤ ਨਾਲ ਦਿਖਾਇਆ ਗਿਆ ਹੈ ਕਿ ਉੱਥੋਂ ਦੇ ਵਸਨੀਕਾਂ ਨੂੰ ਆਪਣੀਆਂ ਅੱਖਾਂ ‘ਤੇ ਯਕੀਨ ਨਹੀਂ ਆ ਰਿਹਾ। ਹਕੀਕਤ ਇਹ ਹੈ ਕਿ ਫਿਲਮ ਦੇ ਮੇਕਰਸ ਨੇ ਕਰਾਚੀ ਵਰਗਾ ਪੂਰਾ ਸੈੱਟ ਬੈਂਕਾਕ (ਥਾਈਲੈਂਡ) ਵਿੱਚ ਲਗਾਇਆ ਸੀ। ਪਰ ਪਾਕਿਸਤਾਨੀ ਲੋਕਾਂ ਨੂੰ ਲੱਗ ਰਿਹਾ ਹੈ ਕਿ ਰਣਵੀਰ ਸਿੰਘ ਸੱਚਮੁੱਚ ਲਿਆਰੀ ਦੇ ਮਸ਼ਹੂਰ ਚੀਲ ਚੌਕ ‘ਤੇ ਘੁੰਮ ਰਹੇ ਸਨ।
ਪਾਕਿਸਤਾਨੀ ਨੌਜਵਾਨ ਦਾ ਹਾਸੋਹੀਣਾ ਦਾਅਵਾ
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ ਇੱਕ ਪਾਕਿਸਤਾਨੀ ਨੌਜਵਾਨ ਪੂਰੇ ਆਤਮ-ਵਿਸ਼ਵਾਸ ਨਾਲ ਦਾਅਵਾ ਕਰ ਰਿਹਾ ਹੈ ਕਿ ਆਦਿਤਿਆ ਧਰ ਆਪਣੀ ਪੂਰੀ ਟੀਮ ਅਤੇ ਰਣਵੀਰ ਸਿੰਘ ਨਾਲ ਰੋਜ਼ਾਨਾ ਸਵੇਰੇ 4 ਵਜੇ ਲਿਆਰੀ ਆਉਂਦੇ ਸਨ। ਉਸ ਅਨੁਸਾਰ, ਸ਼ੂਟਿੰਗ ਸਵੇਰੇ ਤੜਕੇ ਇਸ ਲਈ ਕੀਤੀ ਜਾਂਦੀ ਸੀ ਤਾਂ ਜੋ ਲੋਕ ਸੌਂ ਰਹੇ ਹੋਣ ਅਤੇ ਕਿਸੇ ਨੂੰ ਪਤਾ ਨਾ ਲੱਗੇ। ਇੰਨਾ ਹੀ ਨਹੀਂ, ਉਸ ਨੇ ਦਾਅਵਾ ਕੀਤਾ ਕਿ ਇਲਾਕੇ ਦੇ ਬਜ਼ੁਰਗਾਂ ਨੇ ਰਣਵੀਰ ਸਿੰਘ ਨੂੰ ਆਪਣੀਆਂ ਅੱਖਾਂ ਨਾਲ ਸ਼ੂਟਿੰਗ ਕਰਦੇ ਦੇਖਿਆ ਹੈ। ਵੀਡੀਓ ਦੇ ਅਖੀਰ ਵਿੱਚ ਉਹ ਬੰਦਾ ਧਮਕੀ ਭਰੇ ਲਹਿਜੇ ਵਿੱਚ ਕਹਿੰਦਾ ਹੈ ਕਿ ਜੇਕਰ ਇਹ ਟੀਮ ਰਾਤ 10 ਵਜੇ ਆਉਂਦੀ, ਤਾਂ ਉਹ ਉਨ੍ਹਾਂ ਨੂੰ ਜ਼ਿੰਦਾ ਨਹੀਂ ਛੱਡਦਾ।
ਸੋਸ਼ਲ ਮੀਡੀਆ ‘ਤੇ ਭਾਰਤੀ ਪ੍ਰਸ਼ੰਸਕਾਂ ਨੇ ਲਈ ਚੁਟਕੀ
ਜਿਵੇਂ ਹੀ ਇਹ ਵੀਡੀਓ ਐਕਸ ਹੈਂਡਲ @choga_don ਰਾਹੀਂ ਵਾਇਰਲ ਹੋਈ, ਭਾਰਤੀ ਯੂਜ਼ਰਸ ਨੇ ਇਸ ਦਾ ਜੰਮ ਕੇ ਮਜ਼ਾਕ ਉਡਾਇਆ। ਭਾਰਤੀ ਪ੍ਰਸ਼ੰਸਕਾਂ ਨੇ ਕਮੈਂਟ ਕਰਦਿਆਂ ਲਿਖਿਆ, “ਭਾਈ, ਥੋੜਾ ਘੱਟ ਨਸ਼ਾ ਕਰਿਆ ਕਰੋ!” ਇੱਕ ਹੋਰ ਯੂਜ਼ਰ ਨੇ ਲਿਖਿਆ, “ਰਣਵੀਰ ਸਿੰਘ ਬੈਂਕਾਕ ਵਿੱਚ ਸੀ, ਪਰ ਇਨ੍ਹਾਂ ਦਾ ਦਿਲ ਅਜੇ ਵੀ ਲਿਆਰੀ ਵਿੱਚ ਅਟਕਿਆ ਹੋਇਆ ਹੈ।” ਬਹੁਤ ਸਾਰੇ ਲੋਕਾਂ ਨੇ ਆਦਿਤਿਆ ਧਰ ਦੀ ਕਲਾਕਾਰੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਕਿਸੇ ਫਿਲਮ ਸੈੱਟ ਲਈ ਇਸ ਤੋਂ ਵੱਡਾ ਸਰਟੀਫਿਕੇਟ ਕੀ ਹੋਵੇਗਾ ਕਿ ਅਸਲੀ ਇਲਾਕੇ ਦੇ ਲੋਕ ਹੀ ਉਸ ਨੂੰ ਅਸਲੀ ਮੰਨ ਬੈਠੇ ਹਨ।
Pakistanis are saying that Aditya Dhar used to enter into Lyari along with his cast at 4 AM in morning and that how he did the the shooting of #Dhurandhar2TheRevenge 😭😭😭 pic.twitter.com/BaomJXROdB
— Chota Don (@choga_don) March 26, 2026ਇਹ ਵੀ ਪੜ੍ਹੋ
