Cute Video: ਕਤੂਰਿਆਂ ਦੀ ਲੜਾਈ ‘ਚ ਕੁੱਕੜ ਬਣੇ ਰੈਫਰੀ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਹ ਮਜ਼ੇਦਾਰ Video
Cute Video: ਅੱਜ ਤੱਕ ਤੁਸੀਂ ਕੁੱਕੜਾਂ ਦੀ ਲੜਾਈ ਦੇਖੀ ਹੋਵੇਗੀ ਅਤੇ ਮਜ਼ੇ ਲਏ ਹੋਣਗੇ। ਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ ਵਿੱਚ ਤੁਹਾਨੂੰ ਕੁਝ ਅਜਿਹਾ ਦੇਖਣ ਨੂੰ ਮਿਲੇਗਾ ਜੋ ਤੁਸੀਂ ਸ਼ਾਇਦ ਦੀ ਪਹਿਲਾਂ ਕਿੱਥੇ ਦੇਖਿਆ ਹੋਵੇਗਾ। ਦਰਅਸਲ ਵਾਇਰਲ ਹੋ ਰਹੀ ਵੀਡੀਓ ਵਿੱਚ ਜਾਨਵਰਾਂ ਦੇ ਇਕ ਬਾੜੇ ਵਿੱਚ ਦੋ ਕਤੂਰਿਆਂ ਨੂੰ ਆਪਸ ਵਿੱਚ ਲੱੜਦੇ ਦੇਖਿਆ ਗਿਆ। ਇਸ ਲੜਾਈ ਨੂੰ ਕੁੱਕੜ ਪੂਰੀ ਤਰ੍ਹਾਂ Enjoy ਕਰਦੇ ਨਜ਼ਰ ਆ ਰਹੇ ਹਨ।
ਤੁਸੀਂ ਸੋਸ਼ਲ ਮੀਡੀਆ ‘ਤੇ ਅਜਿਹੇ ਕਈ ਵੀਡੀਓ ਦੇਖੇ ਹੋਣਗੇ, ਜਿਨ੍ਹਾਂ ‘ਚ ਦੋ ਲੋਕ ਲੜ ਰਹੇ ਹੁੰਦੇ ਹਨ। ਕਈ ਵਾਰ ਬੱਚੇ ਸ਼ਰਾਰਤਾਂ ਕਰਦੇ ਹੋਏ ਲੜਦੇ ਹਨ ਅਤੇ ਕਈ ਵਾਰ ਵੱਡੇ ਵੀ ਛੋਟੀਆਂ-ਛੋਟੀਆਂ ਗੱਲਾਂ ‘ਤੇ ਆਪਸ ਵਿਚ ਲੜ ਪੈਂਦੇ ਹਨ। ਪਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਵੱਖਰੀ ਲੜਾਈ ਦੇਖਣ ਨੂੰ ਮਿਲ ਰਹੀ ਹੈ। ਇਸ ਲੜਾਈ ਦਾ ਵੀਡੀਓ ਥੋੜਾ ਅਲਗ ਅਤੇ ਕਾਫੀ ਹੱਟਕੇ ਹੈ। ਵੀਡੀਓ ਭਾਵੇਂ ਲੜਾਈ ਦਾ ਹੈ ਪਰ ਇਸ ਨੂੰ ਦੇਖਣ ਤੋਂ ਬਾਅਦ ਤੁਹਾਡਾ ਦਿਨ ਬਣ ਜਾਵੇਗਾ ਕਿਉਂਕਿ ਇਹ ਵੀਡੀਓ ਬਹੁਤ ਪਿਆਰਾ ਹੈ।
ਦੋ ਕਤੂਰਿਆਂ ਦੀ ਲੜਾਈ ਦੀ ਵੀਡੀਓ ਹੋ ਰਹੀ ਹੈ ਵਾਇਰਲ
ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦੋ ਕਤੂਰਿਆਂ ਦੀ ਲੜਾਈ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਆਸ-ਪਾਸ ਮੌਜੂਦ ਕੁੱਕੜ ਵੀ ਇਸ ਲੜਾਈ ਦਾ ਦਰਸ਼ਕ ਬਣੇ ਰਹੇ। ਇਨ੍ਹਾਂ ਕਤੂਰਿਆਂ ਨੂੰ ਲੜਦਿਆਂ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਦੋ ਭਰਾ ਆਪਸ ਵਿੱਚ ਲੜ ਰਹੇ ਹੋਣ। ਜੇ ਇਹ ਕਤੂਰੇ ਭਰਾ ਨਹੀਂ ਹਨ, ਤਾਂ ਇਹ ਇੱਕ ਦੂਜੇ ਦੇ ਸਭ ਤੋਂ ਚੰਗੇ ਦੋਸਤ ਹੋਣਗੇ। ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਲੋਕ ਇਸ ਨੂੰ ਅੰਨ੍ਹੇਵਾਹ ਆਪਣੇ ਦੋਸਤਾਂ ਨਾਲ ਸਾਂਝਾ ਕਰ ਰਹੇ ਹਨ।
A group of chickens organized illegal dog fights 🐕🐶 pic.twitter.com/OoGEj02XAO
— The Instigator (@Am_Blujay) July 15, 2024
ਇਹ ਵੀ ਪੜ੍ਹੋ- ਸ਼ਾਹੀ ਅੰਦਾਜ਼ ‘ਚ ਮਨਾਇਆ ਗਿਆ ਹਾਥੀ ਦਾ ਜਨਮਦਿਨ, VIDEO ਵਾਇਰਲ
ਇਹ ਵੀ ਪੜ੍ਹੋ
ਵੀਡੀਓ ਨੇ ਲੋਕਾਂ ਦਾ ਬਣਾਇਆ ਦਿਨ
ਵੀਡੀਓ ਨੂੰ @Am_Blujay ਨਾਮ ਦੇ ਇੱਕ ਉਪਭੋਗਤਾ ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਸਾਂਝਾ ਕੀਤਾ ਗਿਆ ਹੈ। ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ- “ਮੁਰਗੀਆਂ ਦੇ ਇੱਕ ਸਮੂਹ ਨੇ ਇੱਕ ਕਤੂਰਿਆਂ ਦੀ ਲੜਾਈ ਦਾ ਆਯੋਜਨ ਕੀਤਾ।” ਵੀਡੀਓ ਨੂੰ ਲਿਖਣ ਤੱਕ 1 ਕਰੋੜ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ 2 ਲੱਖ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ। ਇਸ ਦੇ ਨਾਲ ਹੀ ਕਈ ਲੋਕ ਵੀਡੀਓ ‘ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- ਇਹ ਸਾਨੂੰ ਆਪਣੇ ਬਚਪਨ ਦੀ ਯਾਦ ਦਿਵਾ ਰਿਹਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਕਈ ਵਾਰ ਜਦੋਂ ਕਤੂਰੇ ਆਪਣੇ ਵਾਤਾਵਰਣ ਕਾਰਨ ਤਣਾਅ ਵਿਚ ਹੁੰਦੇ ਹਨ, ਤਾਂ ਉਹ ਇਕ ਦੂਜੇ ਨਾਲ ਇਸ ਤਰ੍ਹਾਂ ਖੇਡਦੇ ਹਨ। ਇਕ ਹੋਰ ਯੂਜ਼ਰ ਨੇ ਇਸ ਵੀਡੀਓ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਉਸ ਦਿਨ ਦਾ ਸਭ ਤੋਂ ਵਧੀਆ ਵੀਡੀਓ ਸੀ ਜੋ ਉਸ ਨੇ ਦੇਖਿਆ ਅਤੇ ਉਸ ਨੇ ਇਸ ਨੂੰ ਵਾਰ-ਵਾਰ ਦੇਖਿਆ।