Shocking Video: ਲੁਧਿਆਣਾ ‘ਚ ਪਿਟਬੁੱਲ ਨੇ ਕੀਤਾ ਔਰਤ ‘ਤੇ ਹਮਲਾ, ਜਬਾੜੇ ‘ਚ ਬਾਂਹ ਦਬਾ ਕੇ ਡੇਗਿਆ, ਡਰਿਆ ਮਾਲਕ ਬੋਲਿਆ- ਛੱਡ ਦੇਵਾਂਗਾ

Updated On: 

18 Dec 2023 16:46 PM

Pitbull Dog Attack on Woman: ਪਿਟਬੁੱਲ ਦੇ ਮਾਲਕ ਕਪਿਲ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਕੁੱਤਾ ਇੰਨਾ ਖੁੰਖਾਰ ਹੋ ਗਿਆ ਹੈ। ਔਰਤ ਨੇ ਹੱਥ ਵਿੱਚ ਕਾਲਾ ਲਿਫਾਫਾ ਫੜਿਆ ਹੋਇਆ ਸੀ। ਅਚਾਨਕ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ। ਕੁੱਤੇ ਨੂੰ ਸਾਰੇ ਟੀਕੇ ਲੱਗ ਚੁੱਕੇ ਹਨ, ਪਰ ਹੁਣ ਉਹ ਕੁੱਤੇ ਨੂੰ ਛੱਡ ਦੇਵੇਗਾ।

Shocking Video: ਲੁਧਿਆਣਾ ਚ ਪਿਟਬੁੱਲ ਨੇ ਕੀਤਾ ਔਰਤ ਤੇ ਹਮਲਾ, ਜਬਾੜੇ ਚ ਬਾਂਹ ਦਬਾ ਕੇ ਡੇਗਿਆ, ਡਰਿਆ ਮਾਲਕ ਬੋਲਿਆ- ਛੱਡ ਦੇਵਾਂਗਾ
Follow Us On

ਲੁਧਿਆਣਾ ‘ਚ ਸੋਮਵਾਰ ਨੂੰ ਇੱਕ ਔਰਤ ‘ਤੇ ਪਿਟਬੁਲ ਕੁੱਤੇ ਨੇ ਹਮਲਾ ਕਰ ਦਿੱਤਾ। ਪਿਟਬੁੱਲ ਨੇ 15 ਮਿੰਟ ਤੱਕ ਔਰਤ ਦੀ ਬਾਂਹ ਨੂੰ ਆਪਣੇ ਜਬਾੜੇ ਵਿੱਚ ਦਬਾ ਕੇ ਰੱਖਿਆ। ਔਰਤ ਦੇ ਚੀਕਣ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਸ ਨੂੰ ਕੁੱਤੇ ਤੋਂ ਛੁਡਵਾਇਆ। ਔਰਤ ਦੀਆਂ ਲੱਤਾਂ ਅਤੇ ਬਾਹਾਂ ‘ਤੇ ਕੁੱਤੇ ਦੇ ਦੰਦਾਂ ਦੇ ਨਿਸ਼ਾਨ ਸਾਫ਼ ਨਜ਼ਰ ਆ ਰਹੇ ਹਨ।

ਜ਼ਖਮੀ ਔਰਤ ਦੀ ਪਛਾਣ ਕਿਦਵਈ ਨਗਰ ਦੀ ਰਹਿਣ ਵਾਲੀ ਰਿਤੂ ਵਜੋਂ ਹੋਈ ਹੈ। ਔਰਤ ਨੇ ਦੱਸਿਆ ਕਿ ਉਹ ਬੈਂਕ ਤੋਂ ਕੋਈ ਕੰਮ ਨਿਪਟਾ ਕੇ ਘਰ ਪਰਤ ਰਹੀ ਸੀ। ਦੁਪਹਿਰ 1 ਵਜੇ ਦੇ ਕਰੀਬ ਜਦੋਂ ਉਹ ਗਲੀ ਵਿੱਚੋਂ ਲੰਘ ਰਹੀ ਸੀ ਤਾਂ ਅਚਾਨਕ ਇੱਕ ਪਿਟਬੁੱਲ ਨਸਲ ਦਾ ਕੁੱਤਾ ਘਰ ਵਿੱਚੋਂ ਬਾਹਰ ਆ ਗਿਆ। ਆਉਂਦਿਆਂ ਹੀ ਉਸਨੇ ਉਸਦੀ ਬਾਂਹ ਫੜ ਲਈ। ਉਸ ਦੇ ਚੀਕਣ ‘ਤੇ ਲੋਕ ਇਕੱਠੇ ਹੋ ਗਏ।

ਲੋਕਾਂ ਨੇ ਪਿਟਬੁੱਲ ‘ਤੇ ਵਰ੍ਹਾਏ ਡੰਡੇ

ਲੋਕਾਂ ਨੇ ਕੁੱਤੇ ‘ਤੇ ਡੰਡਿਆਂ ਨਾਲ ਕਈ ਵਾਰ ਹਮਲਾ ਕੀਤਾ ਪਰ ਕੁੱਤੇ ਨੇ ਔਰਤ ਦੀ ਬਾਂਹ ਨੂੰ ਨਹੀਂ ਛੱਡਿਆ। ਉਸ ਨੇ ਉਸਦੀ ਬਾਂਹ ਆਪਣੇ ਜਬਾੜਿਆਂ ਵਿਚ ਕੱਸ ਕੇ ਫੜ੍ਹੀ ਹੋਈ ਸੀ ਅਤੇ ਔਰਤ ਨੂੰ ਜ਼ਮੀਨ ‘ਤੇ ਡਿੱਗਾ ਕੇ ਉਸ ਨੂੰ ਨੋਚਨਾ ਸ਼ੁਰੂ ਕਰ ਦਿੱਤਾ। ਕਾਫੀ ਮੁਸ਼ੱਕਤ ਤੋਂ ਬਾਅਦ ਲੋਕਾਂ ਨੇ ਉਸ ਨੂੰ ਕੁੱਤੇ ਤੋਂ ਛੁਡਵਾਇਆ। ਇਸਤੋਂ ਬਾਅਦ ਉਸ ਦਾ ਪਤੀ ਉਸ ਨੂੰ ਹਸਪਤਾਲ ਲੈ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਮੁਤਾਬਕ ਉਸ ਨੂੰ 4 ਟੀਕੇ ਲਗਾਏ ਜਾਣੇ ਹਨ।

ਰਿਤੂ ਨੇ ਦੱਸਿਆ ਕਿ ਕਪਿਲ ਨਾਂ ਦੇ ਨੌਜਵਾਨ ਨੇ ਇਸ ਕੁੱਤੇ ਨੂੰ ਘਰ ਵਿਚ ਰੱਖਿਆ ਹੋਇਆ ਹੈ। ਜਦੋਂ ਕਪਿਲ ਨੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਅਚਾਨਕ ਕੁੱਤੇ ਨੇ ਉਸ ‘ਤੇ ਹਮਲਾ ਕਰ ਦਿੱਤਾ।