ਸ਼ਖ਼ਸ ਨੇ ਦਿਖਾਇਆ ਅਜਿਹਾ ਕਰਤਬ, ਲੋਕਾਂ ਨੂੰ ਯਾਦ ਆਏ Physics ਦੇ ਨਿਯਮ; ਦੇਖੋ VIRAL VIDEO

Published: 

28 Oct 2025 09:43 AM IST

Viral Video: ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਸ਼ਖ਼ਸ ਅਜਿਹਾ ਕਰਤਬ ਦਿਖਾਉਂਦਾ ਨਜ਼ਰ ਆ ਰਿਹਾ ਹੈ ਕਿ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਕੋਈ ਇਸ ਨੂੰ ਮੋਸ਼ਨ ਅਤੇ ਗ੍ਰੈਵਿਟੀ ਦਾ ਪਰਫੈਕਟ ਮੋਮੈਂਟ ਕਹਿ ਰਿਹਾ ਹੈ ਤਾਂ ਕੋਈ ਕਹਿ ਰਿਹਾ ਹੈ ਕਿ ਇਸ ਭਰਾ ਨੂੰ ਨੋਬਲ ਨਹੀਂ ਤਾਂ ਘੱਟੋ-ਘੱਟ ਸਾਇੰਸ ਦਾ ਇੰਸਟਾਗ੍ਰਾਮ ਅਵਾਰਡ ਤਾਂ ਮਿਲਣਾ ਚਾਹੀਦਾ।

ਸ਼ਖ਼ਸ ਨੇ ਦਿਖਾਇਆ ਅਜਿਹਾ ਕਰਤਬ, ਲੋਕਾਂ ਨੂੰ ਯਾਦ ਆਏ Physics ਦੇ ਨਿਯਮ; ਦੇਖੋ  VIRAL VIDEO

Image Credit source: X/@mudera1984

Follow Us On

ਅਕਸਰ ਸੋਸ਼ਲ ਮੀਡੀਆ ਤੇ ਕੁਝ ਅਜਿਹੇ ਵੀਡੀਓ ਵੀ ਸਾਹਮਣੇ ਆ ਜਾਂਦੇ ਹਨ, ਜੋ ਲੋਕਾਂ ਦਾ ਦਿਮਾਗ ਹਿਲਾ ਦੇਂਦੇ ਹਨ ਅਤੇ ਨਾਲ ਹੀ ਫਿਜ਼ਿਕਸ ਦੇ ਨਿਯਮ ਵੀ ਯਾਦ ਕਰਵਾ ਦੇਂਦੇ ਹਨ। ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸ਼ਖ਼ਸ ਕਮਾਲ ਦਾ ਸਟੰਟ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕ ਕਹਿ ਰਹੇ ਹਨ ਕਿ ਇਹ ਕਰਤਬ ਕਿਸੇ ਸਰਕਸ ਜਾਂ ਖਾਸ ਟ੍ਰੇਨਿੰਗ ਦਾ ਨਹੀਂ, ਸਗੋਂ ਰੈਗੁਲਰ ਪ੍ਰੈਕਟਿਸ ਦਾ ਨਤੀਜਾ ਹੈ।

ਇਹ ਵੀ ਦੇਖੋ : ਬਿੱਲੀ ਦੀ ਤਾਂ ਯਮਰਾਜ ਨਾਲ ਉੱਠਣੀ ਬੈਠਣੀ ਬਿਜਲੀ ਦਾ ਝਟਕਾ ਵੀ ਨਹੀਂ ਵਿਗਾੜ ਸਕਿਆ ਕੁੱਝ, Viral Video

ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹ ਸ਼ਖ਼ਸ ਮਿੰਨੀ ਟਰੱਕ ਦੇ ਪਿੱਛੇ ਖੜ੍ਹਾ ਹੈ ਅਤੇ ਉਸ ਨੇ ਆਪਣੇ ਦੋਵੇਂ ਹੱਥ ਮੋੜ ਕੇ ਰੱਖੇ ਹਨ। ਇਸ ਤੋਂ ਬਾਅਦ ਉਹ ਗੱਡੀ ਵਿੱਚ ਲੱਗੀ ਰਾਡ ਦੀ ਮਦਦ ਨਾਲ ਗੋਲ-ਗੋਲ ਘੁੰਮਣ ਲੱਗ ਜਾਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਨਾ ਤਾਂ ਉਹ ਇੱਕ ਵਾਰ ਵੀ ਡਿੱਗਦਾ ਹੈ ਅਤੇ ਨਾ ਹੀ ਗੱਡੀ ਤੇ ਕੋਈ ਅਜਿਹਾ ਦਬਾਅ ਪੈਂਦਾ ਹੈ ਕਿ ਉਹ ਡਿੱਗਣ ਦੀ ਹਾਲਤ ਵਿੱਚ ਆਵੇ। ਉਸ ਦਾ ਕਰਤਬ ਤੇ ਸੰਤੁਲਨ ਦੋਵੇਂ ਬੇਹੱਦ ਕਮਾਲ ਦੇ ਸਨ। ਇਸ ਵਾਇਰਲ ਵੀਡੀਓ ਨੇ ਸਾਬਤ ਕਰ ਦਿੱਤਾ ਕਿ ਸਾਇੰਸ ਸਿਰਫ਼ ਕਿਤਾਬਾਂ ਵਿੱਚ ਨਹੀਂ, ਸਗੋਂ ਸਾਡੇ ਆਸ-ਪਾਸ ਹਰ ਥਾਂ ਮੌਜੂਦ ਹੈ। ਇਸ ਨੂੰ ਸਹੀ ਤਰੀਕੇ ਨਾਲ ਸਮਝ ਲਿਆ ਜਾਵੇ ਤਾਂ ਕੁਝ ਵੀ ਕੀਤਾ ਜਾ ਸਕਦਾ ਹੈ।

ਇਹ ਵੀ ਦੇਖੋ : VIDEO: ਛਠ ਪੂਜਾ ਦਾ ਗੀਤ ਗਾ ਕੇ ਮਸ਼ਹੂਰ ਹੋਇਆ ਇਹ ਅਫਰੀਕੀ ਸ਼ਖਸ, ਸੋਸ਼ਲ ਮੀਡੀਆ ਤੇ ਮਚਾ ਦਿੱਤੀ ਧੂੰਮ

ਹਜ਼ਾਰਾਂ ਵਾਰ ਦੇਖਿਆ ਜਾ ਚੁੱਕਾ ਵੀਡੀਓ

ਇਸ ਹੈਰਾਨ ਕਰਨ ਵਾਲੇ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ) ਤੇ @mudera1984 ਨਾਮ ਦੀ ਆਈ.ਡੀ. ਤੋਂ ਸ਼ੇਅਰ ਕੀਤਾ ਗਿਆ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਹੈ—ਭਾਈ ਨੇ ਤਾਂ ਫਿਜ਼ਿਕਸ ਦੀ ਸਾਰੀ ਤਾਕਤ ਇਕੱਲੇ ਹੀ ਝੱਲ ਲਿਆ! ਚਲੋ ਤੁਸੀਂ ਵੀ ਦੱਸੋ—ਇਹ ਕਿਹੜਾ ਫਿਜ਼ਿਕਸ ਦਾ ਨਿਯਮ ਬਣਾ ਰਿਹਾ ਹੈ ਜਾਂ ਤੋੜ ਰਿਹਾ ਹੈ?

14 ਸੈਕੰਡ ਦੇ ਇਸ ਵੀਡੀਓ ਨੂੰ ਹੁਣ ਤੱਕ 38 ਹਜ਼ਾਰ ਵਾਰ ਤੋਂ ਵੱਧ ਦੇਖਿਆ ਜਾ ਚੁੱਕਾ ਹੈ, ਜਦਕਿ ਸੈਂਕੜੇ ਲੋਕਾਂ ਨੇ ਇਸ ਨੂੰ ਲਾਈਕ ਕਰਕੇ ਵੱਖ-ਵੱਖ ਰਿਐਕਸ਼ਨਸ ਦਿੱਤੇ ਹਨ। ਇੱਕ ਯੂਜ਼ਰ ਨੇ ਮਜ਼ਾਕੀਆ ਅੰਦਾਜ਼ ਵਿੱਚ ਲਿਖਿਆ—ਇਹ ਤਾਂ ਸਰਕੁਲਰ ਮੋਸ਼ਨ ਕਰ ਰਿਹਾ ਹੈ, ਜ਼ਿਆਦਾ ਦੇਰ ਤੱਕ ਇੰਝ ਘੁੰਮੇਗਾ ਤਾਂ ਇਸ ਦੀ ਲੂੰਗੀ ਖੁੱਲ ਜਾਵੇਗੀ। ਇੱਕ ਹੋਰ ਯੂਜ਼ਰ ਨੇ ਲਿਖਿਆ—ਇਨ੍ਹਾਂ ਨੇ ਤਾਂ ਸਾਰਾ ਗੁਰੁਤਵਾਕਰਸ਼ਣ ਹੀ ਉਲਟਾ ਦਿੱਤਾ। ਕੋਈ ਕਹਿ ਰਿਹਾ ਹੈ ਕਿ —ਲੱਗਦਾ ਹੈ ਭਰਾ ਨੇ ਨਿਊਟਨ ਅਤੇ ਆਇੰਸਟਾਈਨ ਦੋਵੇਂ ਨੂੰ ਇਕੱਠੇ ਰਿਟਾਇਰ ਕਰ ਦਿੱਤਾ! ਹੁਣ ਤਾਂ ਇਸ ਨੂੰ ਦੇਸੀ ਫਿਜ਼ਿਕਸ 2.0 ਕਹਿਣਾ ਪਵੇਗਾ!

ਵੀਡੀਓ ਇੱਥੇ ਦੇਖੋ