ਕਿੰਗ ਕੋਬਰਾ ਨੂੰ ਸ਼ਖਸ ਨੇ ਹੱਥਾਂ ਨਾਲ ਚੁੱਕਿਆ, Size ਦੇਖ ਹੈਰਾਨ ਰਹਿ ਗਏ ਲੋਕ

Published: 

10 Jul 2025 10:48 AM IST

Giant King Cobra Viral Video: ਕਿੰਗ ਕੋਬਰਾ ਦਾ ਇਹ ਭਿਆਨਕ ਵੀਡੀਓ ਭਾਰਤੀ ਜੰਗਲਾਤ ਸੇਵਾ (IFS) ਅਧਿਕਾਰੀ ਪਰਵੀਨ ਕਾਸਵਾਨ ਨੇ ਆਪਣੇ X ਹੈਂਡਲ ਤੋਂ ਸ਼ੇਅਰ ਕੀਤਾ ਹੈ। 2016 ਬੈਚ ਦੇ IFS ਕਾਸਵਾਨ ਅਕਸਰ ਜੰਗਲੀ ਜਾਨਵਰਾਂ ਨਾਲ ਸਬੰਧਤ ਦਿਲਚਸਪ ਜਾਣਕਾਰੀ ਸ਼ੇਅਰ ਕਰਨ ਲਈ ਜਾਣੇ ਜਾਂਦੇ ਹਨ। ਵਾਇਰਲ ਹੋ ਰਹੀ ਵੀਡੀਓ ਵਿੱਚ ਲੋਕ ਸੱਪ ਦੇ ਆਕਾਰ ਅਤੇ ਆਦਮੀ ਦੇ Confidence ਨੂੰ ਦੇਖ ਕੇ ਹੈਰਾਨ ਰਹਿ ਗਏ ਹਨ। ਦੱਸ ਦਈਏ ਕਿ ਕਿੰਗ ਕੋਬਰਾ ਦੁਨੀਆ ਦਾ ਸਭ ਤੋਂ ਲੰਬਾ ਜ਼ਹਿਰੀਲਾ ਸੱਪ ਹੈ, ਜੋ 18 ਫੁੱਟ ਤੱਕ ਲੰਬਾ ਹੋ ਸਕਦਾ ਹੈ।

ਕਿੰਗ ਕੋਬਰਾ ਨੂੰ ਸ਼ਖਸ ਨੇ ਹੱਥਾਂ ਨਾਲ ਚੁੱਕਿਆ, Size ਦੇਖ ਹੈਰਾਨ ਰਹਿ ਗਏ ਲੋਕ
Follow Us On

ਸੋਸ਼ਲ ਮੀਡੀਆ ‘ਤੇ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਆਪਣੇ ਹੱਥਾਂ ਨਾਲ ਵਿਸ਼ਾਲ ਕਿੰਗ ਕੋਬਰਾ ਨੂੰ ਫੜਦਾ ਦਿਖਾਈ ਦੇ ਰਿਹਾ ਹੈ। ਇਸ 11 ਸਕਿੰਟ ਦੀ ਕਲਿੱਪ ਨੂੰ ਦੇਖਣ ਤੋਂ ਬਾਅਦ ਨੇਟੀਜ਼ਨ ਡਰ ਗਏ ਹਨ, ਕਿਉਂਕਿ ਲੋਕ ਸੱਪ ਦੇ ਆਕਾਰ ਅਤੇ ਆਦਮੀ ਦੇ Confidence ਨੂੰ ਦੇਖ ਕੇ ਹੈਰਾਨ ਰਹਿ ਗਏ ਹਨ।

ਭਾਰਤੀ ਜੰਗਲਾਤ ਸੇਵਾ (IFS) ਦੇ ਅਧਿਕਾਰੀ ਪਰਵੀਨ ਕਾਸਵਾਨ ਨੇ ਆਪਣੇ x ਹੈਂਡਲ ਤੋਂ ਇਹ ਹੈਰਾਨੀਜਨਕ ਵੀਡੀਓ ਸ਼ੇਅਰ ਕੀਤਾ ਹੈ। 2016 ਬੈਚ ਦੇ IFS ਕਾਸਵਾਨ ਅਕਸਰ ਜੰਗਲੀ ਜੀਵਾਂ ਨਾਲ ਸਬੰਧਤ ਦਿਲਚਸਪ ਜਾਣਕਾਰੀ ਸਾਂਝੀ ਕਰਨ ਲਈ ਜਾਣੇ ਜਾਂਦੇ ਹਨ। ਉਸਨੇ ਇਹ ਵੀਡੀਓ ਸ਼ੇਅਰ ਕੀਤਾ ਅਤੇ ਕੈਪਸ਼ਨ ਵਿੱਚ ਲਿਖਿਆ, ਕੀ ਤੁਸੀਂ ਕਦੇ ਕਿੰਗ ਕੋਬਰਾ ਦੇ ਅਸਲ ਆਕਾਰ ਬਾਰੇ ਸੋਚਿਆ ਹੈ? ਕੀ ਤੁਸੀਂ ਜਾਣਦੇ ਹੋ ਕਿ ਇਹ ਭਾਰਤ ਵਿੱਚ ਕਿੱਥੇ ਪਾਇਆ ਜਾਂਦਾ ਹੈ, ਅਤੇ ਜਦੋਂ ਤੁਸੀਂ ਇਸਨੂੰ ਦੇਖਦੇ ਹੋ ਤਾਂ ਕੀ ਕਰਨਾ ਚਾਹੀਦਾ ਹੈ।

ਹਾਲਾਂਕਿ ਉਸਨੇ ਵੀਡੀਓ ਵਿੱਚ ਸਹੀ ਸਥਾਨ ਦਾ ਜ਼ਿਕਰ ਨਹੀਂ ਕੀਤਾ ਹੈ, ਪਰ ਕਿੰਗ ਕੋਬਰਾ ਆਮ ਤੌਰ ‘ਤੇ ਭਾਰਤ ਦੇ ਪੱਛਮੀ ਘਾਟ, ਉੱਤਰ-ਪੂਰਬੀ ਰਾਜਾਂ ਅਤੇ ਓਡੀਸ਼ਾ ਦੇ ਕੁਝ ਹਿੱਸਿਆਂ ਦੇ ਸੰਘਣੇ ਜੰਗਲਾਂ ਵਿੱਚ ਪਾਏ ਜਾਂਦੇ ਹਨ। ਕਿੰਗ ਕੋਬਰਾ ਦੁਨੀਆ ਦਾ ਸਭ ਤੋਂ ਲੰਬਾ ਜ਼ਹਿਰੀਲਾ ਸੱਪ ਹੈ, ਜੋ 18 ਫੁੱਟ ਤੱਕ ਲੰਬਾ ਹੋ ਸਕਦਾ ਹੈ। ਇਸਦਾ ਜ਼ਹਿਰ ਇੰਨਾ ਸ਼ਕਤੀਸ਼ਾਲੀ ਹੈ ਕਿ ਇਹ ਇੱਕ ਵਾਰ ਵਿੱਚ ਹਾਥੀ ਨੂੰ ਮਾਰ ਸਕਦਾ ਹੈ।

ਇਹ ਵੀ ਪੜ੍ਹੋ- Dog ਨੇ ਦਿਖਾਈ ਕਲਾਕਾਰੀ, ਮੂੰਹ ਚ ਬੁਰਸ਼ ਰੱਖ ਕੇ ਕੀਤੀ ਸ਼ਾਨਦਾਰ ਪੇਂਟਿੰਗਲੋਕ ਬੋਲੇ- ਛੋਟਾ Artist

ਹਾਲ ਹੀ ਵਿੱਚ, ਕੇਰਲ ਦੇ ਤਿਰੂਵਨੰਤਪੁਰਮ ਵਿੱਚ ਪੇਪਾਰਾ ਨੇੜੇ ਇੱਕ ਛੋਟੀ ਜਿਹੀ ਨਦੀ ਤੋਂ ਇੱਕ 18 ਫੁੱਟ ਲੰਬੇ ਕਿੰਗ ਕੋਬਰਾ ਦਾ Rescue ਕੀਤਾ ਗਿਆ ਸੀ, ਜਿਸਨੂੰ ਜੰਗਲਾਤ ਵਿਭਾਗ ਦੀ ਇੱਕ ਮਹਿਲਾ ਬੀਟ ਅਫਸਰ ਨੇ ਸਿਰਫ਼ ਛੇ ਮਿੰਟਾਂ ਵਿੱਚ ਫੜ ਲਿਆ ਸੀ।