Viral Video: ਆਦਮੀ ਨੇ ਆਟੋ ਡਰਾਈਵਰ ਨਾਲ ਕੀਤਾ Prank, ਦੇਖ ਕੇ ਨਹੀਂ ਰੁਕੇਗਾ ਹਾਸਾ

Updated On: 

12 Mar 2025 09:17 AM

Prank Viral Video: ਇੱਕ ਆਦਮੀ ਨੇ ਸੜਕ 'ਤੇ ਖੜ੍ਹੇ ਹੋ ਕੇ ਆਟੋ ਨੂੰ ਰੋਕਿਆ। ਉਸ ਵਿੱਚ ਉਹ ਸਵਾਰ ਵੀ ਹੋਇਆ। ਪਰ ਉਸਨੇ ਆਟੋ ਡਰਾਈਵਰ ਨਾਲ ਅਜਿਹਾ ਪ੍ਰੈਂਕ ਕੀਤਾ ਕਿ ਵੀਡੀਓ ਵਾਇਰਲ ਹੋ ਗਿਆ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਜਿਸ ਕਾਰਨ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Viral Video: ਆਦਮੀ ਨੇ ਆਟੋ ਡਰਾਈਵਰ ਨਾਲ ਕੀਤਾ Prank, ਦੇਖ ਕੇ ਨਹੀਂ ਰੁਕੇਗਾ ਹਾਸਾ
Follow Us On

ਹਰ ਰੋਜ਼ ਲੋਕ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੱਖ-ਵੱਖ ਤਰ੍ਹਾਂ ਦੇ ਵੀਡੀਓ ਅਤੇ ਫੋਟੋਆਂ ਸ਼ੇਅਰ ਕਰਦੇ ਹਨ। ਸੜਕ ‘ਤੇ ਤੁਰਦੇ ਸਮੇਂ, ਜੇਕਰ ਅਸੀਂ ਕੁਝ ਦੇਖਦੇ ਹਾਂ ਤਾਂ ਲੋਕ ਇਸਨੂੰ ਆਪਣੇ ਕੈਮਰੇ ਵਿੱਚ ਰਿਕਾਰਡ ਕਰ ਲੈਂਦੇ ਹਨ ਅਤੇ ਫਿਰ ਇਸਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੰਦੇ ਹਨ। ਉਨ੍ਹਾਂ ਵਿੱਚੋਂ ਕੁਝ ਵੀਡੀਓ ਜਾਂ ਫੋਟੋਆਂ ਵਾਇਰਲ ਵੀ ਹੁੰਦੀਆਂ ਹਨ। ਕਈ ਵਾਰ, ਲੋਕ ਸਿਰਫ਼ ਵਾਇਰਲ ਕਰਨ ਲਈ ਵੀਡੀਓ ਬਣਾਉਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਪੋਸਟ ਕਰਦੇ ਹਨ। ਜੇਕਰ ਤੁਸੀਂ ਸੋਸ਼ਲ ਮੀਡੀਆ ‘ਤੇ ਐਕਟਿਵ ਹੋ, ਤਾਂ ਤੁਸੀਂ ਵੀ ਹਰ ਤਰ੍ਹਾਂ ਦੇ ਵੀਡੀਓਜ਼ ਦੇਖੇ ਹੋਣਗੇ। ਕਈ ਵਾਰ ਪ੍ਰੈਂਕ ਵੀਡੀਓ ਵੀ ਵਾਇਰਲ ਹੋ ਜਾਂਦੇ ਹਨ। ਇਸ ਵੇਲੇ, ਇੱਕ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ।

ਇਸ ਵੇਲੇ ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਸ਼ਖਸ ਸੜਕ ‘ਤੇ ਖੜ੍ਹਾ ਹੈ ਅਤੇ ਉਹ ਇੱਕ ਆਟੋ ਨੂੰ ਰੋਕਦਾ ਹੈ। ਉਹ ਫਿਰ ਇਸ ਵਿੱਚ ਬੈਠ ਜਾਂਦਾ ਹੈ ਪਰ ਬੈਠਣ ਤੋਂ ਪਹਿਲਾਂ ਉਹ ਪਿਛਲੇ ਟਾਇਰ ਦੇ ਹੇਠਾਂ ਇੱਕ ਪੱਥਰ ਰੱਖ ਦਿੰਦਾ ਹੈ। ਹੁਣ ਇਸ ਤੋਂ ਬਾਅਦ ਆਟੋ ਚਾਲਕ ਇਸਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਪੱਥਰ ਕਾਰਨ ਆਟੋ ਅੱਗੇ ਨਹੀਂ ਵਧਦਾ। ਜਦੋਂ ਉਹ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅੱਗੇ ਨਹੀਂ ਵਧਦਾ, ਤਾਂ ਉਹ ਥੱਲੇ ਉੱਤਰਦਾ ਹੈ। ਇਸ ਤੋਂ ਪਹਿਲਾਂ ਆਟੋ ਵਾਲਾ ਪੱਥਰ ਦੇਖਦਾ ਪ੍ਰੈਂਕ ਕਰਨ ਵਾਲਾ ਸ਼ਖਸ ਇਸਨੂੰ ਹਟਾ ਦਿੰਦਾ ਹੈ। ਇਸ ਤੋਂ ਬਾਅਦ ਉਹ ਆਟੋ ਦੁਬਾਰਾ ਸਟਾਰਟ ਕਰਦਾ ਹੈ ਪਰ ਇਸ ਤੋਂ ਪਹਿਲਾਂ ਉਹ ਆਦਮੀ ਦੁਬਾਰਾ ਪੱਥਰ ਰੱਖ ਦਿੰਦਾ ਹੈ। ਉਹ ਇਹ ਕਈ ਵਾਰ ਕਰਦਾ ਹੈ।

ਇਹ ਵੀ ਪੜ੍ਹੋ- ਟਰੇਨ ਵਿੱਚ ਰੀਲ ਬਣਾਉਣਾ ਪਿਆ ਪਈ ਭਾਰੀ, ਵਾਲ-ਵਾਲ ਬਚੀ ਜਾਨ, ਦੇਖੋ ਖ਼ਤਰਨਾਕ Video

ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਹ X ਪਲੇਟਫਾਰਮ ‘ਤੇ @ashishvyas__ ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਸਮੇਂ, ਕੈਪਸ਼ਨ ਲਿਖਿਆ ਸੀ, ‘ਆਟੋ ਡਰਾਈਵਰ ਦਾ ਦਿਮਾਗ਼ ਘੁੰਮਾ ਦਿੱਤਾ।’ ਨੋਟ- ਮੈਂ ਕਿਸੇ ਵੀ ਗਰੀਬ ਵਿਅਕਤੀ ਨਾਲ ਅਜਿਹੇ ਮਜ਼ਾਕ ਦਾ ਸਮਰਥਨ ਨਹੀਂ ਕਰਦਾ। ਖ਼ਬਰ ਲਿਖੇ ਜਾਣ ਤੱਕ, ਵੀਡੀਓ ਨੂੰ 2 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਕਮੈਂਟ ਕੀਤਾ ਅਤੇ ਲਿਖਿਆ – ਅਜਿਹੇ ਲੋਕਾਂ ਦੇ ਇਲਾਜ ਲਈ ਆਪਣੇ ਕੋਲ ਬਾਂਸ ਰੱਖੋ। ਇੱਕ ਹੋਰ ਯੂਜ਼ਰ ਨੇ ਲਿਖਿਆ – ਇਹ ਸਿਰਫ਼ ਰੀਲ ਲਈ ਹੈ। ਤੀਜੇ ਯੂਜ਼ਰ ਨੇ ਲਿਖਿਆ – ਇਹ ਸਕ੍ਰਿਪਟਡ ਹੈ। ਕੁਝ ਲੋਕਾਂ ਨੇ ਸੋਚਿਆ ਕਿ ਇਹ ਸਕ੍ਰਿਪਟਡ ਹੈ, ਕੁਝ ਨੇ ਕਿਹਾ ਕਿ ਇਹ ਗਲਤ ਹੈ ਅਤੇ ਕੁਝ ਨੇ ਹੱਸਦੇ ਹੋਏ ਇਮੋਜੀ share ਕੀਤੇ।