Viral Video: ਸਿਗਰਟ ਜਲਾਉਣ ਦਾ ਇਹ ਅਨੌਖਾ ਤਰੀਕਾ ਸ਼ਾਇਦ ਹੀ ਪਹਿਲਾਂ ਦੇਖਿਆ ਹੋਵੇਗਾ, ਵੀਡੀਓ ਹੋਇਆ ਵਾਇਰਲ
Viral Video: ਅਕਸਰ ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਸਿਗਰਟ ਪੀਂਦੇ ਜ਼ਰੂਰ ਕਦੇ ਨਾ ਕਦੇ ਦੇਖਿਆ ਹੋਵੇਗਾ ਤਾਂ ਤੁਹਾਨੂੰ ਇਹ ਤਾਂ ਪਤਾ ਹੋਣਾ ਕੀ ਉਸ ਨੂੰ ਜਲਾਉਣ ਲਈ ਲੋਕ ਜ਼ਿਆਦਾਤਰ ਲਾਈਟਰ ਜਾਂ ਮਾਚਿਸ ਦਾ ਇਸਤੇਮਾਲ ਕਰਦੇ ਹਨ। ਪਰ ਹੁਣ ਸੋਸ਼ਲ ਮੀਡੀਆ ਤੇ ਜੋ ਵੀਡੀਓ ਵਾਇਰਲ ਹੋ ਰਹੀ ਹੈ। ਉਸ ਨੂੰ ਦੇਖ ਕੇ ਤੁਹਾਡਾ ਇਹ ਭਰਮ ਦੂਰ ਹੋ ਜਾਵੇਗਾ। ਵੀਡੀਓ ਵਿੱਚ ਮੁੰਡੇ ਦਾ ਸਿਗਰਟ ਜਲਾਉਣ ਦਾ ਤਰੀਕਾ ਇਨ੍ਹਾਂ ਅਨੋਖਾ ਹੈ ਕਿ ਤੁਸੀਂ ਦੰਗ ਰਹਿ ਜਾਓਗੇ।
ਸੋਸ਼ਲ ਮੀਡੀਆ ਦੀ ਦੁਨੀਆ ਬਹੁਤ ਅਲਗ ਅਤੇ ਵਿਲੱਖਣ ਹੈ। ਇੱਥੇ ਹਰ ਰੋਜ਼ ਵੱਖ-ਵੱਖ ਵੀਡੀਓ ਅਤੇ ਫੋਟੋਆਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਦੇ ਦੋ ਵਿਅਕਤੀਆਂ ਦੀ ਗੱਲਬਾਤ ਦਾ ਸਕਰੀਨ ਸ਼ਾਟ ਵਾਇਰਲ ਹੋ ਜਾਂਦਾ ਹੈ ਅਤੇ ਕਦੇ ਹਾਇਰਿੰਗ ਦੀ ਅਨੋਖੀ ਪੋਸਟ ਵਾਇਰਲ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕਈ ਤਰ੍ਹਾਂ ਦੇ ਵੀਡੀਓਜ਼ ਵਾਇਰਲ ਹੁੰਦੇ ਹਨ ਅਤੇ ਹਰ ਵੀਡੀਓ ‘ਚ ਵੱਖਰਾ ਕੰਟੈਂਟ ਦੇਖਣ ਨੂੰ ਮਿਲਦਾ ਹੈ। ਕੁਝ ਵੀਡੀਓਜ਼ ‘ਚ ਕਮਾਲ ਦਾ ਜੁਗਾੜ ਦੇਖਣ ਨੂੰ ਮਿਲਦਾ ਹੈ ਅਤੇ ਕੁਝ ਵੀਡੀਓਜ਼ ‘ਚ ਕੋਈ ਕਮਾਲ ਦਾ ਡਾਂਸ ਕਰਦਾ ਨਜ਼ਰ ਆਉਂਦਾ ਹੈ। ਇਸ ਤੋਂ ਇਲਾਵਾ ਸਟੰਟ, ਅਜੀਬੋ-ਗਰੀਬ ਗਤੀਵਿਧੀਆਂ, ਰੀਲਾਂ ਆਦਿ ਦੀਆਂ ਵੀਡੀਓਜ਼ ਵੀ ਵਾਇਰਲ ਹੁੰਦੀਆਂ ਹਨ। ਅਜੇ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਅਸੀਂ ਜੁਗਾੜ ਵੀਡੀਓ ਕਹਿ ਸਕਦੇ ਹਾਂ।
ਹੁਣ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ਵਿਚ ਨਜ਼ਰ ਜਾ ਰਿਹਾ ਹੈ ਕਿ ਇਕ ਜਗ੍ਹਾ ‘ਤੇ ਪੂਰਾ ਡੀਜੇ ਸੈੱਟਅੱਪ ਲਗਾਇਆ ਗਿਆ ਹੈ। ਕੁਝ ਉਚਾਈਆਂ ‘ਤੇ ਵੱਖ-ਵੱਖ ਲਾਈਟਾਂ ਵੀ ਲਗਾਈਆਂ ਗਈਆਂ ਹਨ। ਇਸ ਦੌਰਾਨ ਉੱਥੇ ਇਕ ਵਿਅਕਤੀ ਉੱਪਰ ਚੜ੍ਹ ਕੇ ਲਾਈਟਾਂ ਕੋਲ ਪਹੁੰਚਦਾ ਹੈ ਅਤੇ ਆਪਣੇ ਹੱਥ ਵਿਚ ਸਿਗਰਟ ਨੂੰ ਲਾਈਟ ਦੇ ਸ਼ੀਸ਼ੇ ‘ਤੇ ਰੱਖ ਦਿੰਦਾ ਹੈ। ਕੁਝ ਦੇਰ ਬਾਅਦ ਸਿਗਰਟ ਜਲਦੀ ਹੈ ਅਤੇ ਫਿਰ ਉਹ ਉਸ ਸਿਗਰਟ ਦਾ ਕਸ਼ ਲੈ ਕੇ ਹੇਠਾਂ ਆਉਂਦਾ ਦਿਖਾਈ ਦਿੰਦਾ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ- ਮੂੰਹ ਤੇ ਮਾਰੀ ਚੱਪਲ, ਥੱਲੇ ਪਾ ਕੇ ਕੁੱਟਿਆ, ਦਿੱਲੀ ਮੈਟਰੋ ਚ ਹੰਗਾਮਾ, ਦੇਖੋ Video
ਇਹ ਵੀ ਪੜ੍ਹੋ
ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਹ 3.idiotes ਨਾਮ ਦੇ ਇੱਕ ਅਕਾਊਂਟ ਦੁਆਰਾ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਗਿਆ ਹੈ। ਪਰ ਇਹ ਵੀਡੀਓ ਕਦੋਂ ਅਤੇ ਕਿੱਥੇ ਲਈ ਗਈ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 46 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇਕ ਯੂਜ਼ਰ ਨੇ ਕਮੈਂਟ ਕੀਤਾ ਕਿ ਲੋਕ ਸਿਗਰਟ ਪੀਣ ਲਈ ਕੋਈ ਵੀ ਜੁਗਾੜ ਕਰ ਸਕਦੇ ਹਨ।