Motorcycle ਦੀ ਸੁਰੱਖਿਆ ਲਈ ਸ਼ਖਸ ਨੇ ਲਗਾਇਆ ਤਗੜਾ ਜੁਗਾੜ, ਯੂਜ਼ਰਸ ਬੋਲੇ- Z Plus Security ਹੈ

tv9-punjabi
Published: 

10 Mar 2025 20:30 PM

Pakistan Viral Video: ਪਾਕਿਸਤਾਨੀ ਵਿਅਕਤੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਜਨਤਾ ਵਿਅਕਤੀ ਦੇ ਕੀਤੇ ਜੁਗਾੜ ਦੇ ਮਜ਼ੇ ਲੈ ਰਹੀ ਹੈ ਜਿਸਦੀ ਵਰਤੋਂ ਉਸ ਨੇ ਆਪਣੀ ਬਾਈਕ ਨੂੰ ਖਰੋਚਾਂ ਅਤੇ ਟੱਕਰਾਂ ਤੋਂ ਬਚਾਉਣ ਲਈ ਕੀਤਾ ਹੈ। ਲੋਕ ਇਸਦੀ ਤੁਲਨਾ 'ਜ਼ੈੱਡ ਪਲੱਸ ਸੁਰੱਖਿਆ' ਨਾਲ ਕਰ ਰਹੇ ਹਨ।

Motorcycle ਦੀ ਸੁਰੱਖਿਆ ਲਈ ਸ਼ਖਸ ਨੇ ਲਗਾਇਆ ਤਗੜਾ ਜੁਗਾੜ, ਯੂਜ਼ਰਸ ਬੋਲੇ- Z Plus Security ਹੈ

Image Credit source: Facebook/@naumanofficial

Follow Us On

ਇਕ ਪਾਕਿਸਤਾਨੀ ਚਾਚੇ ਦੀ ਵੀਡੀਓ ਨੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਬਹੁਤ ਸਨਸਨੀ ਮਚਾ ਦਿੱਤੀ ਹੈ। ਦਰਅਸਲ, ਇਸ ਆਦਮੀ ਨੇ ਆਪਣੀ ਬਾਈਕ ਨੂੰ ਖਰੋਚਾਂ ਅਤੇ ਟੱਕਰਾਂ ਤੋਂ ਬਚਾਉਣ ਲਈ ਇੱਕ ਅਨੋਖਾ ‘ਦੇਸੀ ਜੁਗਾੜ’ ਲਗਾਇਆ ਹੈ। ਵਾਇਰਲ ਕਲਿੱਪ ਵਿੱਚ, ਇਹ ਦੇਖਿਆ ਜਾ ਸਕਦਾ ਹੈ ਕਿ ਉਸ ਆਦਮੀ ਨੇ ਆਪਣੀ ਬਾਈਕ ਦੇ ਆਲੇ-ਦੁਆਲੇ ਇੱਕ ਲੋਹੇ ਦਾ ਢਾਂਚਾ ਬਣਾਇਆ ਹੈ। ਇਸ ਜੁਗਾੜ ਨੂੰ ‘ਸੇਫਟੀ ਅਲਟਰਾ ਮੈਕਸ ਪ੍ਰੋ’ ਕਹਿ ਕੇ ਨੇਟੀਜ਼ਨ ਬਹੁਤ ਮਜ਼ੇ ਲੈ ਰਹੇ ਹਨ। ਇਸ ਦੇ ਨਾਲ ਹੀ ਕੁਝ ਯੂਜ਼ਰਸ ਨੇ ਇਸਦੀ ਤੁਲਨਾ ‘ਜ਼ੈੱਡ ਪਲੱਸ ਸੁਰੱਖਿਆ’ ਨਾਲ ਕੀਤੀ ਹੈ।

ਵਾਇਰਲ ਹੋ ਰਹੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਾਕਿਸਤਾਨੀ ਵਿਅਕਤੀ ਨੇ ਆਪਣੀ ਬਾਈਕ ਨੂੰ ਲੋਹੇ ਦੇ ਢਾਂਚੇ ਨਾਲ ਪੂਰੀ ਤਰ੍ਹਾਂ ਢੱਕ ਦਿੱਤਾ ਹੈ। ਇਹ ਢਾਂਚਾ ਇੰਨਾ ਮਜ਼ਬੂਤ ​​ਹੈ ਕਿ ਕਿਸੇ ਵੀ ਟੱਕਰ ਨਾਲ ਬਾਈਕ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਇਸ ਦੇ ਨਾਲ ਹੀ, ਇਹ ਯਕੀਨੀ ਬਣਾਉਣ ਲਈ ਕਿ ਇਸ ਭਾਰੀ ਢਾਂਚੇ ਕਾਰਨ ਬਾਈਕ ਦਾ ਸੰਤੁਲਨ ਵਿਗੜ ਨਾ ਜਾਵੇ, ਇਸ ਵਿੱਚ ਦੋ ਹੋਰ ਪਹੀਏ ਵੀ ਜੋੜੇ ਗਏ ਹਨ।

ਵੀਡੀਓ ਦੇਖਣ ਤੋਂ ਬਾਅਦ, ਬਹੁਤ ਸਾਰੇ ਇੰਟਰਨੈੱਟ ਯੂਜ਼ਰਸ ਕਹਿ ਰਹੇ ਹਨ ਕਿ ਅਜਿਹਾ ਜੁਗਾੜ ਸਿਰਫ਼ ਪਾਕਿਸਤਾਨ ਵਿੱਚ ਹੀ ਦੇਖਿਆ ਜਾ ਸਕਦਾ ਹੈ। ਕੁਝ ਲੋਕਾਂ ਨੂੰ ਚਾਚਾ ਦਾ ਆਈਡੀਆ ਕਾਫੀ ਵਧੀਆ ਲੱਗਿਆ, ਜਦੋਂ ਕਿ ਕੁਝ ਨੇ ਕਿਹਾ ਕਿ ਇਹ ਇਕ ਜੁਗਾੜ ਤਾਂ ਹਾਦਸੇ ਨੂੰ ਦਾਵਤ ਦੇਣ ਵਾਲਾ ਹੈ। ਇਸਨੂੰ ਪਾਕਿਸਤਾਨੀ ਗਾਇਕ ਨੌਮਾਨ ਸ਼ਫੀ @naumanofficial ਨੇ ਫੇਸਬੁੱਕ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ, ਅਤੇ ਨੇਟੀਜ਼ਨ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ।

ਇਹ ਵੀ ਪੜ੍ਹੋ- ਜਲੰਧਰ ਦੇ ਨੌਜਵਾਨ ਨੇ ਵੱਖਰੇ ਢੰਗ ਨਾਲ ਮਨਾਈ ਟੀਮ ਇੰਡੀਆਂ ਦੀ ਜਿੱਤ ਦੀ ਖੁਸ਼ੀ, ਵੰਡੇ ਫ੍ਰੀ ਪਿੱਜ਼ੇ

ਪਾਕਿਸਤਾਨੀ ਵਿਅਕਤੀ ਦਾ ਇਹ ਜੁਗਾੜ ਮਜ਼ਾਕੀਆ ਲੱਗ ਸਕਦਾ ਹੈ, ਪਰ ਸੁਰੱਖਿਆ ਦੇ ਨਜ਼ਰੀਏ ਤੋਂ ਇਹ ਬਹੁਤ ਖ਼ਤਰਨਾਕ ਹੈ। ਇੰਨਾ ਹੀ ਨਹੀਂ, ਅਜਿਹਾ ਕਰਕੇ ਤੁਸੀਂ ਟ੍ਰੈਫਿਕ ਨਿਯਮਾਂ ਦੀ ਵੀ ਉਲੰਘਣਾ ਕਰ ਰਹੇ ਹੋ। ਕਿਉਂਕਿ, ਇਸ ਕਿਸਮ ਦੀ Modifications ਦੇ ਕਾਰਨ, ਤੁਹਾਨੂੰ ਭਾਰੀ ਚਲਾਨ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ, ਸੜਕ ‘ਤੇ ਹੋਰ ਵਾਹਨਾਂ ਨਾਲ ਟਕਰਾਉਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ।