Ajab-Gajab: ਪਾਕਿਸਤਾਨੀ ਚਚਾ ਨੇ ਜਲੇਬੀ ਬਣਾਉਣ ਲਈ ਭਿੜਾਇਆ ਅਜਿਹਾ ਜੁਗਾੜ, ਦੇਖ ਕੇ ਆਨੰਦ ਮਹਿੰਦਰਾ ਵੀ ਹੋ ਗਏ ਇੰਪ੍ਰੈਸ

Published: 

21 Feb 2024 16:08 PM

Anand Mahindra Share Video: ਸੋਸ਼ਲ ਮੀਡੀਆ 'ਤੇ ਪਾਕਿਸਤਾਨ ਦੇ ਇਕ ਹਲਵਾਈ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਨੂੰ ਦੇਖ ਕੇ ਦੇਸ਼ ਦੇ ਮਸ਼ਹੂਰ ਉਦਯੋਗਪਤੀ ਆਨੰਦ ਮਹਿੰਦਰਾ ਵੀ ਇੰਪ੍ਰੈਸ ਹੋ ਗਏ ਹਨ। ਤੁਸੀਂ ਵੀ ਦੇਖੋ ਇਸ ਵੀਡੀਓ 'ਚ ਅਜਿਹਾ ਕੀ ਹੈ ਜਿਸ 'ਤੇ ਮਹਿੰਦਰਾ ਨੇ ਕਿਹਾ- 'ਮੈਂ ਜਿੰਨਾ ਸੋਚਿਆ ਸੀ, ਉਸ ਤੋਂ ਜ਼ਿਆਦਾ ਪੁਰਾਣੇ ਜਮਾਨੇ ਦਾ ਹਾਂ।'

Ajab-Gajab: ਪਾਕਿਸਤਾਨੀ ਚਚਾ ਨੇ ਜਲੇਬੀ ਬਣਾਉਣ ਲਈ ਭਿੜਾਇਆ ਅਜਿਹਾ ਜੁਗਾੜ, ਦੇਖ ਕੇ ਆਨੰਦ ਮਹਿੰਦਰਾ ਵੀ ਹੋ ਗਏ ਇੰਪ੍ਰੈਸ

ਪਾਕਿਸਤਾਨੀ ਚਚਾ ਵੱਲੋਂ ਜਲੇਬੀ ਬਣਾਉਣ ਦਾ ਤਰੀਕਾ ਦੇਖ ਕੇ ਆਨੰਦ ਮਹਿੰਦਰਾ ਵੀ ਹੋ ਗਏ ਇੰਪ੍ਰੈਸ

Follow Us On

ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਪੁੱਠੀਆਂ-ਸਿੱਧੀਆਂ ਰੇਸਪੀਜ਼ ਦਾ ਹੜ੍ਹ ਆਇਆ ਹੋਇਆ ਹੈ। ਕੋਈ ‘ਬਾਰਬੀ ਬਿਰਯਾਨੀ’ ਬਣਾ ਕੇ ਲੋਕਾਂ ਨੂੰ ਚਿੜਾ ਰਿਹਾ ਹੈ ਤਾਂ ਕੋਈ ‘ਕੌਫੀ ਮੈਗੀ’ ਬਣਾ ਕੇ ਲੋਕਾਂ ਦੇ ਦਿਮਾਗ ਦਾ ਦਹੀ ਬਣਾ ਰਿਹਾ ਹੈ। ਇਸ ਦੌਰਾਨ ਪਾਕਿਸਤਾਨ ਤੋਂ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਦੇਸ਼ ਦੇ ਮਸ਼ਹੂਰ ਉਦਯੋਗਪਤੀ ਆਨੰਦ ਮਹਿੰਦਰਾ ਨੂੰ ਕਾਫੀ ਇੰਪ੍ਰੈਸ ਕਰ ਦਿੱਤਾ ਹੈ। ਦਰਅਸਲ, ਫੈਸਲਾਬਾਦ ਦੇ ਇੱਕ ਹਲਵਾਈ ਨੇ ਜਲੇਬੀ ਬਣਾਉਣ ਦਾ ਅਜਿਹਾ ਸ਼ਾਨਦਾਰ ਜੁਗਾੜ ਕੱਢਿਆ ਕਿ ਦੇਖ ਕੇ ਮਹਿੰਦਰਾ ਵੀ ਇਸ ਦੀ ਤਾਰੀਫ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ।

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਪਾਕਿਸਤਾਨੀ ਹਲਵਾਈ ਨੇ ਅਜਿਹਾ ਕੀ ਕਾਰਨਾਮਾ ਕਰ ਦਿੱਤਾ ਹੈ, ਜਿਸ ਨੇ ਉਦਯੋਗਪਤੀ ਮਹਿੰਦਰਾ ਦਾ ਦਿਲ ਜਿੱਤ ਲਿਆ ਹੈ। ਮਾਈਕ੍ਰੋ ਬਲਾਗਿੰਗ ਸਾਈਟ ਐਕਸ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਮਹਿੰਦਰਾ ਨੇ ਲਿਖਿਆ, ਮੈਂ ਟੈਕ ਲਵਰ ਹਾਂ, ਪਰ ਜਲੇਬੀ ਲਈ 3ਡੀ ਪ੍ਰਿੰਟਰ ਨੋਜ਼ਲ ਦੀ ਇਸ ਤਰ੍ਹਾਂ ਨਾਲ ਵਰਤੋਂ ਦੇਖ ਕੇ ਹੈਰਾਨ ਹਾਂ। ਉਨ੍ਹਾਂ ਨੇ ਕਿਹਾ, ਮੇਰੇ ਮਨ ਵਿੱਚ ਕਈ ਤਰ੍ਹਾਂ ਦੀਆਂ ਭਾਵਨਾਵਾਂ ਉੱਠ ਰਹੀਆਂ ਹਨ।

ਉਦਯੋਗਪਤੀ ਮਹਿੰਦਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਲੇਬੀ ਬਹੁਤ ਪਸੰਦ ਹੈ। ਜਿਸ ਤਰ੍ਹਾਂ ਹਲਵਾਈ ਆਪਣੇ ਹੱਥਾਂ ਨਾਲ ਕੱਪੜੇ ਵਿਚ ਲਪੇਟ ਕੇ ਬੈਟਰ ਨੂੰ ਨਿਚੋੜ ਕੇ ਜਲੇਬੀ ਬਣਾਉਂਦਾ ਹੈ, ਉਹ ਕਿਸੇ ਆਰਟ ਤੋਂ ਘੱਟ ਨਹੀਂ ਹੈ। ਪਰ ਪਾਕਿਸਤਾਨੀ ਹਲਵਾਈ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦਾ ਕਹਿਣਾ ਹੈ, ‘ਮੇਰਾ ਅੰਦਾਜ਼ਾ ਹੈ ਕਿ ਮੈਂ ਜਿੰਨਾ ਸੋਚਿਆ ਸੀ, ਉਸ ਤੋਂ ਵੀ ਜ਼ਿਆਦਾ ਪੁਰਾਣੇ ਜ਼ਮਾਨੇ ਦਾ ਹਾਂ।’

ਇੱਥੇ ਵੇਖੋ ਵੀਡੀਓ, ਜਦੋਂ ਜੁਗਾੜੂ ਮਸ਼ੀਨ ਨਾਲ ਪਾਕਿਸਤਾਨੀ ਚਚਾ ਨੇ ਜਲੇਬੀ ਬਣਾਈ

ਇਹ ਵੀ ਪੜ੍ਹੋ – ਜਾਨ ਜਾਵੇ ਤਾਂ ਜਾਵੇ ਪਰ ਜਰਦਾ ਨਾ ਜਾਵੇ, ਆਪ੍ਰੇਸ਼ਨ ਥੀਏਟਰ ਚ ਗੁਟਖਾ ਮਲਦਾ ਵਿਖਿਆ ਮਰੀਜ਼

ਲੋਕਾਂ ਦੀ ਪ੍ਰਤੀਕਿਰਿਆ

ਆਨੰਦ ਮਹਿੰਦਰਾ ਦੀ ਇਸ ਪੋਸਟ ਨੂੰ ਕੁਝ ਹੀ ਸਮੇਂ ਵਿੱਚ ਸੈਂਕੜੇ ਰਿਟਵੀਟਸ ਅਤੇ ਹਜ਼ਾਰਾਂ ਲਾਈਕਸ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਕਮੈਂਟ ਸੈਕਸ਼ਨ ‘ਚ ਪ੍ਰਤੀਕਿਰਿਆਵਾਂ ਦਾ ਝੜੀ ਸ਼ੁਰੂ ਹੋ ਗਈ ਹੈ। ਇੱਕ ਯੂਜ਼ਰ ਨੇ ਲਿਖਿਆ ਹੈ, ਲੋਕ ਨਵੀਆਂ ਕਾਢਾਂ ਦੇ ਦੀਵਾਨੇ ਹੋ ਜਾਂਦੇ ਹਨ। ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ ਹੈ, ਪਰ ਤੁਸੀਂ ਜੋ ਵੀ ਕਹੋ ਸਰ ਹੱਥ ਨਾਲ ਬਣੀ ਜਲੇਬੀ ਦੀ ਗੱਲ ਹੀ ਕੁਝ ਹੋਰ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਹੈ, ਕੋਈ ਵੀ ਮਸ਼ੀਨ ਹੱਥ ਨਾਲ ਬਣੀ ਜਲੇਬੀ ਦਾ ਮੁਕਾਬਲਾ ਨਹੀਂ ਕਰ ਸਕੇਗੀ। ਮੈਨੂੰ ਇਹ ਜਲੇਬੀ ਘੱਟ ਨੂਡਲਜ਼ ਜਲੇਬੀ ਜ਼ਿਆਦਾ ਲੱਗ ਰਹੀ ਹੈ।