Ajab-Gajab : ਗਾਂ ਦੇ ਗੋਹੇ ਨਾਲ ਪੈਟਿੰਗ ਬਣਾ ਕੇ ਜਰਮਨ ਦਾ ਇਹ ਕਲਾਕਾਰ ਕਮਾ ਰਿਹਾ ਕਰੋੜਾਂ ਰੁਪਏ

Updated On: 

26 Jun 2023 15:20 PM IST

Ajab Gajab New: ਜਰਮਨ ਦੇ ਇਹ ਕਲਾਕਾਰ ਗੋਹੇ ਨਾਲ ਪੈਟਿੰਗਸ ਬਣਾਉਣ ਲਈ ਦੂਰ-ਦੂਰ ਤੱਕ ਮਸ਼ਹੂਰ ਹਨ। ਉਨ੍ਹਾਂ ਦੀ ਪੈਟਿੰਗਸ ਦਾ ਕਾਫੀ ਡਿਮਾਂਡ ਵੀ ਹੈ।

Ajab-Gajab : ਗਾਂ ਦੇ ਗੋਹੇ ਨਾਲ ਪੈਟਿੰਗ ਬਣਾ ਕੇ ਜਰਮਨ ਦਾ ਇਹ ਕਲਾਕਾਰ ਕਮਾ ਰਿਹਾ ਕਰੋੜਾਂ ਰੁਪਏ
Follow Us On
Painting with Cow Dung: ਤੁਸੀਂ ਅੱਜ ਤੱਕ ਰੰਗਾਂ ਨਾਲ ਬਣੀਆਂ ਪੈਟਿੰਗਸ ਬਾਰੇ ਤਾਂ ਸੁਣਿਆ ਹੀ ਹੈ, ਪਰ ਅੱਜ ਅਸੀਂ ਤੁਹਾਨੂੰ ਜਿਸ ਪੈਟਿੰਗ ਅਤੇ ਪੈਂਟਰ ਬਾਰੇ ਦੱਸਣ ਜਾ ਰਹੇ ਹਾਂ, ਉਸਨੂੰ ਸੁਣ ਅਤੇ ਵੇਖ ਕੇ ਤੁਸੀਂ ਵੀ ਹੈਰਾਨ ਹੋਏ ਬਿਨਾਂ ਨਹੀਂ ਰਹਿ ਸਕੋਗੇ। 45 ਸਾਲਾ ਜਰਮਨ ਕਲਾਕਾਰ ਵਰਨਰ ਹਰਟਲ ਗਾਂ ਦੇ ਗੋਹੇ ਨਾਲ ਪੈਟਿੰਗਸ ਬਣਾ ਕੇ ਆਪਣੀ ਕਲਾ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦੇ ਹਨ। ਉਨ੍ਹਾਂ ਵੱਲੋਂ ਬਣਾਈਆਂ ਇਨ੍ਹਾਂ ਪੈਟਿੰਗਸ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਪਰ ਜਦੋਂ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਇਹ ਗਾਂ ਦੇ ਗੋਹੇ ਨਾਲ ਬਣੀ ਹੈ ਤਾਂ ਹੈਰਾਨ ਵੀ ਹੋ ਜਾਂਦੇ ਹਨ। ਵਾਰਨਰ ਦਾ ਕਹਿਣਾ ਹੈ ,”ਮੈਂ ਸਿਰਫ ਆਪਣੀ ਪੈਟਿੰਗ ਬਣਾਉਣ ਲਈ ਗਾਂ ਦੇ ਗੋਹੇ ਦੀ ਹੀ ਵਰਤੋਂ ਕਰਦਾ ਹਾਂ।” ਉਨ੍ਹਾਂ ਦੱਸਿਆ ਕਿ ਜਦੋਂ ਗੋਹਾ ਗਿੱਲਾ ਹੁੰਦਾ ਹੈ ਤਾਂ ਬਣਾਉਣ ਦੌਰਾਨ ਥੋੜੀ ਬਦਬੂ ਆਉਂਦੀ ਹੈ, ਪਰ ਸੁੱਖ ਕੇ ਜਿੱਥੇ ਇਸਦਾ ਬਦਬੂ ਖਤਮ ਹੋ ਜਾਂਦੀ ਹੈ ਤਾਂ ਉੱਥੇ ਹੀ ਪੈਟਿੰਗ ਵੀ ਸ਼ਾਨਦਾਰ ਨਜ਼ਰ ਆਉਂਦੀ ਹੈ। ਜਰਮਨੀ ਦੇ ਰੀਚਰਸਬੇਅਰਨ ਦੇ ਰਹਿਣ ਵਾਲੇ ਇਸ ਕਲਾਕਾਰ ਨੇ ਦਾਅਵਾ ਕੀਤਾ ਹੈ ਕਿ ਗੋਹੇ ਤੇ ਅਧਾਰਤ ਇਸ ਆਰਟ ਦੀ ਸ਼ੁਰੂਆਤ ਉਨ੍ਹਾਂ ਨੇ 10 ਸਾਲ ਪਹਿਲਾਂ ਕੀਤੀ ਸੀ। ਉਨ੍ਹਾਂ ਨੂੰ ਇਹ ਆਈਡਿਆ ਉਦੋਂ ਆਇਆ, ਜਦੋਂ ਉਨ੍ਹਾਂ ਨੇ ਦੇਖਿਆ ਕਿ ਗਾਂ ਦੇ ਗੋਹੇ ਨਾਲ ਭਰੀ ਕੋਠੜੀ ਨੂੰ ਸਾਫ਼ ਕਰਨ ਵਿੱਚ ਕਿੰਨੀ ਮੁਸ਼ਕਲ ਪੇਸ਼ ਆਉਂਦੀ ਹੈ। ਉਨ੍ਹਾਂ ਨੇ ਉਦੋਂ ਹੀ ਤੈਅ ਕਰ ਲਿਆ ਕਿ ਉਹ ਇਸ ਗੋਹੇ ਦਾ ਸਹੀ ਇਸਤੇਮਾਲ ਕਰਨਗੇ। ਵਾਰਨਰ ਕਹਿੰਦੇ ਹਨ “ਉਹ ਹੁਣ ਤੱਕ ਗੋਹੇ ਨਾਲ 1,000 ਤੋਂ ਵੱਧ ਪੈਟਿੰਗਸ ਬਣਾ ਚੁੱਕੇ ਹਨ ਹਨ। ਸ਼ੁਰੂ ਵਿੱਚ ਲੋਕਾਂ ਨੇ ਉਨ੍ਹਾਂ ਦਾ ਬਹੁਤ ਮਜ਼ਾਕ ਉਡਾਇਆ, ਪਰ ਜਦੋਂ ਉਨ੍ਹਾਂ ਦੀ ਪੈਟਿੰਗਸ ਨੂੰ ਗਾਹਕ ਮਿਲਣੇ ਸ਼ੁਰੂ ਹੋਏ ਤਾਂ ਲੋਕਾਂ ਵਿੱਚ ਉਨ੍ਹਾਂ ਦੀ ਕਲਾ ਦਾ ਪ੍ਰਸਿੱਧੀ ਫੈਲਦੀ ਚਲੀ ਗਈ। ਵਾਰਨਰ ਕਹਿਦੇ ਹਨ ਕਿ ਜਿਵੇਂ ਹੀ ਗਾਂ ਗੋਹਾ ਕਰਨ ਲਈ ਆਪਣੀ ਪੂਛ ਚੁੱਕਦੀ ਹੈ, ਮੈਂ ਡੱਬਾ ਲੈ ਕੇ ਉੱਥੇ ਖੜੇ ਹੋ ਜਾਂਦੇ ਹਨ,। ਹਾਲਾਂਕਿ, ਤਾਜ਼ੇ ਗੋਹੇ ਦੀ ਬਦਬੂ ਨਾਲ ਉਨ੍ਹਾਂ ਨੂੰ ਕਈ ਵਾਰ ਉਲਟੀ ਵੀ ਹੋਣ ਲੱਗਦੀ ਹੈ, ਪਰ ਇਸਦੀ ਉਪਯੋਗਤਾ ਨੂੰ ਵੇਖਦੇ ਹੋਏ ਉਹ ਇਸ ਬਦਬੂ ਨੂੰ ਬਰਦਾਸ਼ਤ ਕਰ ਲੈਂਦੇ ਹਨ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ