OMG! ਡਸਟਬਿਨ ‘ਚ ਪਈ ਡੈਡ ਬਾਡੀ ਨੂੰ ਦੇਖ ਕੇ ਉੱਡੇ ਲੋਕਾਂ ਦੇ ਹੋਸ਼, ਜਾਂਚ ਹੋਈ ਤਾਂ ਸਾਹਮਣੇ ਆਇਆ ਡਰਾਉਣਾ ਸੱਚ

kusum-chopra
Published: 

14 Sep 2023 14:08 PM

ਇੱਕ ਸ਼ਖਸ ਨੇ ਆਪਣੇ ਗੁਆਂਢੀ ਨਾਲ ਏਨਾ ਭੈੜਾ ਮਜ਼ਾਕ ਕੀਤਾ ਕਿ ਉਸਨੂੰ ਇਸਦਾ ਭੁਗਤਾਨ ਭੁਗਤਣਾ ਪਿਆ। ਇਸ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਸਿਰਫ਼ ਇੱਕ ਛੋਟਾ ਜਿਹਾ ਪ੍ਰੈਂਕ ਖੇਡਿਆ ਸੀ, ਪਰ ਉਸਨੂੰ ਨਹੀਂ ਪਤਾ ਸੀ ਕਿ ਇਸ ਪ੍ਰੈਂਕ ਦਾ ਲੋਕਾਂ 'ਤੇ ਇੰਨਾ ਮਾੜਾ ਅਸਰ ਪਵੇਗਾ। ਵਿਅਕਤੀ ਨੇ ਕਿਹਾ ਕਿ ਇਸ ਪ੍ਰੈਂਕ ਰਾਹੀਂ ਉਹ ਸਿਰਫ਼ ਲੋਕਾਂ ਨਾਲ ਮਸਤੀ ਕਰਨਾ ਚਾਹੁੰਦਾ ਸੀ। ਉਸਦਾ ਹੋਰ ਕੋਈ ਇਰਾਦਾ ਨਹੀਂ ਸੀ।

OMG! ਡਸਟਬਿਨ ਚ ਪਈ ਡੈਡ ਬਾਡੀ ਨੂੰ ਦੇਖ ਕੇ ਉੱਡੇ ਲੋਕਾਂ ਦੇ ਹੋਸ਼, ਜਾਂਚ ਹੋਈ ਤਾਂ ਸਾਹਮਣੇ ਆਇਆ ਡਰਾਉਣਾ ਸੱਚ

fake body in Dustbin (Image Source : @DanielJaeWebb )

Follow Us On

ਕਿਸੇ ਸ਼ੱਕੀ ਅਤੇ ਅਣਪਛਾਤੀ ਲਾਸ਼ ਨੂੰ ਦੇਖਣਾ ਬਹੁਤ ਹੀ ਡਰਾਉਣਾ ਹੁੰਦਾ ਹੈ। ਕੋਈ ਵੀ ਅਜਿਹਾ ਦ੍ਰਿਸ਼ ਨਹੀਂ ਦੇਖਣਾ ਚਾਹੁੰਦਾ। ਅਜਿਹੀਆਂ ਲਾਵਾਰਿਸ ਲਾਸ਼ਾਂ ਨੂੰ ਹਮੇਸ਼ਾ ਕਤਲ ਅਤੇ ਅਪਰਾਧਕ ਵਾਰਦਾਤਾਂ ਨਾਲ ਜੋੜ ਕੇ ਹੀ ਵੇਖਿਆ ਜਾਂਦਾ ਹੈ। ਪਰ ਕੀ ਹੋਵੇ, ਜੇਕਰ ਇਸ ਮਾਮਲੇ ਤੇ ਕੋਈ ਲੋਕਾਂ ਨਾਲ ਭੈੜਾ ਮਜ਼ਾਕ ਕਰ ਦੇਵੇ। ਅਜਿਹਾ ਹੀ ਇੱਕ ਮਾਮਲਾ ਆਇਆ ਹੈ ਇੰਗਲੈਂਡ ਤੋਂ, ਜਿੱਥੇ ਇੱਕ ਸ਼ਖਸ ਨੇ ਮੁਹੱਲੇ ਦੇ ਲੋਕਾਂ ਨਾਲ ਅਜਿਹਾ ਮਜ਼ਾਕ ਕੀਤਾ ਕਿ ਲੋਕਾਂ ਵਿੱਚ ਤਾਂ ਦਹਿਸ਼ਤ ਪੈਦਾ ਹੋ ਹੀ ਗਈ ਨਾਲ ਹੀ ਉਸਨੂੰ ਵੀ ਇਸਦਾ ਭਾਰੀ ਭੁਗਤਾਨ ਭਰਨਾ ਪਿਆ।

ਦਰਅਸ, ਇੰਗਲੈਂਡ ਦੇ ਵਿਲਟਸ਼ਾਇਰ ਦੇ ਇੱਕ ਮੁਹੱਲੇ ਵਿੱਚ ਰਹਿਣ ਵਾਲੇ ਵਿਅਕਤੀ ਨੇ ਆਪਣੇ ਗੁਆਂਢੀ ਨਾਲ ਅਜਿਹਾ ਡਰਾਉਣਾ ਅਤੇ ਵਾਲ ਖੌਫਨਾਕ ਮਜ਼ਾਕ ਕੀਤਾ ਕਿ ਉਸਨੂੰ ਪੂਰੀ ਪੁਲਿਸ ਟੀਮ ਨੂੰ ਹੀ ਬੁਲਾਉਣਾ ਪੈ ਗਿਆ। ਇਸ ਮੁਹੱਲੇ ਦਾ ਇੱਕ ਵਿਅਕਤੀ ਹਮੇਸ਼ਾ ਲੋਕਾਂ ਨਾਲ ਮਜ਼ਾਕ ਕਰਦਾ ਰਹਿੰਦਾ ਸੀ। ਇਸ ਵਾਰ ਉਸਨੇ ਗੁਆਂਢੀ ਨਾਲ ਇੱਕ ਡਰਾਉਣਾ ਮਜ਼ਾਕ ਕਰਨ ਦੀ ਯੋਜਨਾ ਬਣਾਈ। ਉਸ ਨੇ ਇੱਕ ਲਾਸ਼ ਨੂੰ ਉਸਦੇ ਕੂੜੇਦਾਨ ਵਿੱਚ ਅਜਿਹੀ ਅਜੀਬ ਹਾਲਤ ਵਿੱਚ ਸੁੱਟ ਦਿੱਤਾ ਕਿ ਜਿਸ ਨੇ ਵੀ ਇਸ ਨੂੰ ਦੇਖਿਆ, ਉਨ੍ਹਾਂ ਦਾ ਦਿਲ ਦਹਿਸ਼ਤ ਦੇ ਮਾਰੇ ਹਲਕ ਵਿੱਚ ਫੱਸ ਗਿਆ।

ਸ਼ਖਸ ਨੂੰ ਭਾਰੀ ਪਿਆ ਕੋਝਾ ਮਜ਼ਾਕ

ਜਿਸ ਨਕਲੀ ਲਾਸ਼ ਨੂੰ ਉਸ ਵਿਅਕਤੀ ਨੇ ਸਿਰਫ਼ ਮੌਜ-ਮਸਤੀ ਲਈ ਆਪਣੇ ਗੁਆਂਢੀ ਦੇ ਕੂੜੇਦਾਨ ਵਿੱਚ ਸੁੱਟਿਆ ਸੀ, ਇਹ ਵੇਖਣ ਵਿੱਚ ਬਿਲਕੁਲ ਅਸਲੀ ਲੱਗ ਰਹੀ ਸੀ। ਉਸ ਸ਼ਖਸ ਨੇ ਲਾਸ਼ ਨੂੰ ਇੰਨੇ ਖੌਫਨਾਕ ਢੰਗ ਨਾਲ ਕੁੜੇਦਾਨ ਵਿੱਚ ਸੁੱਟਿਆ ਸੀ ਕਿ ਵੇਖ ਕੇ ਆਲੇ-ਦੁਆਲੇ ਦੇ ਲੋਕਾਂ ਦੇ ਦਿਲ ਦਹਿਲ ਗਏ।

ਪੁਲਿਸ ਦੀ ਜਾਂਚ ਵਿੱਚ ਖੁਲ੍ਹਿਆ ਭੇਤ

ਇਲਾਕੇ ਦੇ ਰਹਿਣ ਵਾਲੇ ਵਿਅਕਤੀ ਨੇ ਜਦੋਂ ਇਸ ਲਾਸ਼ ਨੂੰ ਦੇਖਿਆ ਤਾਂ ਉਹ ਦਹਿਸ਼ਤ ਦੇ ਮਾਰ ਚੀਕਣ ਲੱਗ ਪਿਆ। ਬਿਨਾਂ ਕਿਸੇ ਦੇਰੀ ਦੇ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਨੇ ਆ ਕੇ ਲਾਸ਼ ਨੂੰ ਬਾਹਰ ਕੱਢਿਆ ਅਤੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਲਾਸ਼ ਨਕਲੀ ਸੀ। ਇਸ ਸਚਾਈ ਦੇ ਸਾਹਮਣੇ ਆਉਣ ਤੋਂ ਬਾਅਦ ਜਿਸ ਵਿਅਕਤੀ ਨੇ ਇਹ ਸ਼ਰਾਰਤ ਕੀਤੀ ਸੀ, ਉਹ ਵੀ ਡਰ ਦੇ ਮਾਰੇ ਪੁਲਿਸ ਦੇ ਸਾਹਮਣੇ ਆ ਗਿਆ ਅਤੇ ਪੁਲਿਸ ਨੂੰ ਪੂਰਾ ਸੱਚ ਦੱਸਿਆ। ਪੁਲਿਸ ਹੁਣ ਉਸ ਖਿਲਾਫ ਬਣਦੀ ਕਾਰਵਾਈ ਕਰ ਰਹੀ ਹੈ।